Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

'ਸਹਜ ਫੁਲਕਾਰੀ'' ਜੇਲ ਵਿੱਚ ਬੰਦੀ ਔਰਤਾਂ ਲਈ ਰੋਜ਼ੀ ਰੋਟੀ, ਉਪਜੀਵਕਾ ਲਈ ਨਿਵੇਕਲਾ ਕਦਮ

Punjab Admin, SahaJ Phulkaari, Fatehgarh Sahib, Punjab Legal Services Authority, PULSA, Manjinder Singh, Member Secretary Punjab State, Arun Gupta

Web Admin

Web Admin

5 Dariya News

ਫਤਹਿਗੜ੍ਹ ਸਾਹਿਬ , 30 Jun 2023

Last updated on: Jun 30, 2023, 00:00 IST

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਵਲੋਂ ਸ੍ਰੀ ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ੍ਰੀ ਅਰੁਣ ਗੁਪਤਾ, ਜਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਦੀ ਯੋਗ ਅਗਵਾਈ ਹੇਠ ਅੱਜ ਨਵੀਂ ਜਿਲ੍ਹਾ ਜੇਲ ਨਾਭਾ ਵਿਖੇ ਇੱਕ ਵੱਖਰੀ ਪਹਿਲ ਕਰਦਿਆਂ ਜੇਲ ਵਿੱਚ ਬੰਦ ਔਰਤਾਂ ਲਈ ਉਹਨਾਂ ਦੀ ਜੇਲ ਅਤੇ ਜੇਲ ਤੋਂ ਰਿਹਾਈ ਤੋਂ ਬਾਅਦ ਤੇ ਸਮੇਂ ਦੋਰਾਨ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੀ ਰੋਜ਼ੀ ਰੋਟੀ ਅਤੇ ਰੋਜ਼ਾਨਾ ਦੀ ਉਪਜੀਵਕਾ ਲਈ ''ਸਹਜ ਫੁਲਕਾਰੀ'' ਨਾਂ ਦੀ ਇੱਕ ਨਿਵੇਕਲੀ ਪਹਿਲ ਕਦਮੀ ਕਰਦਿਆਂ ਨਵੀਂ ਜਿਲ੍ਹਾ ਜੇਲ ਵਿੱਚ ਬੰਦੀ ਔਰਤਾਂ ਲਈ ਸਲਾਈ, ਕਢਾਈ ਅਤੇ ਫੁਲਕਾਰੀ ਕੱਢਣ ਦੀ ਟਰੇਨਿੰਗ ਸੁਰੂ ਕਰਵਾਈ ਗਈ ਜਿਸ ਵਿੱਚ ਕਿ 30-40 ਔਰਤਾਂ ਨੂੰ 2-3 ਮਹੀਨੇ ਦੀ ਸਿਖਲਾਈ ਦੇ ਕੇ ਉਹਨਾਂ ਨੂੰ ਉਹਨਾਂ  ਦੇ ਪੈਰਾਂ ਤੇ ਖੜਾ ਕੀਤਾ ਜਾਵੇਗਾ ਤਾਂ ਜੋ ਉਹ ਜੇਲ ਵਿੱਚ ਬੰਦੀ ਦੋਰਾਨ ਅਤੇ ਰਿਹਾਈ ਤੋਂ ਬਾਅਦ ਵੀ ਇਸ ਸਿੱਖੇ ਹੋਏ ਕੰਮ ਤੋਂ ਆਪਣੀ ਉਪਜੀਵਕਾ, ਰੋਜੀ ਰੋਟੀ ਵਧੀਆ ਤਰੀਕੇ ਨਾਲ ਚਲਾ ਸਕਣ ਅਤੇ ਆਤਮ ਨਿਰਭਰ ਹੋ ਸਕਣ।

ਇਸ ਪ੍ਰੌਗਰਾਮ ਵਿੱਚ ਇਹਨਾਂ ਬੰਦੀ ਔਰਤਾਂ ਲਈ 2 ਅਧਿਆਪਕਾਂਵਾਂ ਦਾ ਪ੍ਰਬੰਧ ਕੀਤਾ ਗਿਆ  ਅਤੇ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ। ਸ੍ਰੀਮਤੀ ਮਨਪ੍ਰੀਤ ਕੌਰ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ  ਦੱਸਿਆ ਕਿ  ''ਸਹਜ ਫੁਲਕਾਰੀ'' ਦੇ ਇਸ ਪਹਿਲਕਦਮੀ ਵਿੱਚ ਬੰਦੀ ਔਰਤਾਂ ਨੂੰ ਆਤਮ ਨਿਰਭਰ ਕਰਨ ਦੇ ਨਾਲ ਇਸ ਗੱਲ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਸਲਾਈ, ਕਢਾਈ ਅਤੇ ਫੁਲਕਾਰੀ ਦਾ ਸਮਾਨ ਬਾਜਾਰ ਵਿੱਚ ਵਿਕਰੀ ਲਈ ਆ ਸਕੇ ਕਿਉਂਕਿ ਫੁਲਕਾਰੀ ਅਤੇ ਕਢਾਈ ਦੇ ਕੰਮ ਦੀ ਉੱਤਰੀ ਭਾਰਤ ਸਮੇਤ ਵਿਦੇਸ਼ਾਂ ਵਿੱਚ ਬਹੁਤ ਮੰਗ ਹੈ। ਸ੍ਰੀਮਤੀ ਮਨਪ੍ਰੀਤ ਕੌਰ ਨੇ ਇਸ ਮੋਕੇ ਇਹ ਵੀ ਦੱਸਿਆ ਕਿ ਇਸ ਨਿਵੇਕਲੀ ਪਹਿਲਕਦਮੀ ਦਾ ਮਕਸਦ ਇਹ ਸੁਨਿਸ਼ਚਿਤ ਕਰਨਾ ਹੈ ਬੰਦੀ ਔਰਤਾਂ ਇਸ ਦੋਰ ਨੂੰ ਸਜਾ ਦੇ ਤੌਰ ਤੇ ਨਾ ਲੈਕੇ ਇਸ ਨੂੰ ਸੁਧਾਰ ਦੇ ਤੌਰ ਤੇ ਲੈਣ ਤਾਂ ਕਿ ਉਹਨਾਂ ਦੀ ਜਿੰਦਗੀ ਵਿੱਚ ਨਵਾਂ ਦੌਰ ਸੁਰੂ ਹੋ ਸਕੇ। 

ਇਹ ਟਰੇਨਿੰਗ ਮਾਸਟਰ ਟਰੇਨਰ ਮੈਡਮ ਰੇਖਾ ਮਾਨ, ਕੌਮੀ ਐਵਾਰਡੀ ਦੀ ਦੇਖ ਰੇਖ ਵਿੱਚ ਹੋਵੇਗੀ। ਇਸ ਪਹਿਲਕਦਮੀ ਵਿੱਚ ਰੋਟਰੀ ਕਲੱਬ ਪਟਿਆਲਾ ਰੋਏਲ ਅਤੇ ਸ਼੍ਰੀ ਸ਼ਨੀ ਦੇਵ ਮੰਦਰ ਪ੍ਰਬੰਧਕ ਕਮੇਟੀ ਦਾ ਵੀ ਯੋਗਦਾਨ ਹੈ। ਇਸ ਮੌਕੇ ਸ੍ਰੀ ਰਮਨਦੀਪ ਸਿੰਘ ਭੰਗੂ, ਸੁਪਰਡੈਂਟ, ਨਵੀਂ ਜਿਲ੍ਹਾ ਜੇਲ, ਨਾਭਾ, ਸ੍ਰੀ ਹਰਪ੍ਰੀਤ ਸਿੰਘ ਕਾਰਜਕਾਰੀ ਉੱਪ ਸੁਪਰਡੈਂਟ, ਸ੍ਰੀ ਪੁਨੀਤ ਗਰਮ, ਸਹਾਇਕ ਸੁਪਰਡੈਂਟ, ਸ੍ਰੀ ਰਾਹੁਲ ਚੋਧਰੀ, ਸਹਾਇਕ ਸੁਪਰਡੈਂਟ, ਸ੍ਰੀਮਤ ਹਰਵਿੰਦਰ ਕੌਰ, ਸਕੱਤਰ, ਰੌਟਰੀ ਕਲੱਬ ਪਟਿਆਲਾ ਰੋਇਲ, ਡਾ. ਇੰਦਰਪ੍ਰੀਤ ਸਿੰਘ, ਇੰਜ. ਫੂਲ ਚੰਦ, ਅਤੇ ਸ੍ਰੀ ਓਮ ਪ੍ਰਕਾਸ਼, ਪ੍ਰਧਾਨ ਸ਼੍ਰੀ ਸ਼ਨੀ ਦੇਵ ਮੰਦਿਰ ਪ੍ਰਬੰਧਕ ਕਮੇਟੀ ਨਾਭਾ ਵੀ ਇਸ ਮੌਕੇ ਹਾਜਰ ਸਨ ਅਤੇ ਇਸ ਯੋਜਨਾ ਦੇ ਉਦੇਸ਼ਾਂ ਤੇ ਮੰਤਵਾਂ ਉੱਤੇ ਚਾਨਣਾ ਪਾਇਆ।

 

Tags: Punjab Admin , SahaJ Phulkaari , Fatehgarh Sahib , Punjab Legal Services Authority , PULSA , Manjinder Singh , Member Secretary Punjab State , Arun Gupta

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD