Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪ੍ਰਤਾਪ ਸਿੰਘ ਬਾਜਵਾ ਵੱਲੋਂ ਲਾਭ ਸਿੰਘ ਉੱਗੋਕੇ ਲਈ ਦਿੱਤੇ ਵਿਵਾਦਿਤ ਬਿਆਨ ਦੀ ‘ਆਪ ਨੇ ਕੀਤੀ ਨਿੰਦਾ, ਕਿਹਾ ਬਾਜਵਾ ਦੀ ਟਿੱਪਣੀ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਵਾਲੀ

ਪ੍ਰਤਾਪ ਬਾਜਵਾ ਨੇ ਦੱਸ ਦਿੱਤਾ ਕਿ ਉਸਦੇ ਜ਼ਹਿਨ ਵਿੱਚ ਗਰੀਬਾਂ ਅਤੇ ਪੱਛੜੇ ਲੋਕਾਂ ਲਈ ਬਹੁਤ ਜ਼ਹਿਰ ਹੈ, ਉਹ ਦਲਿਤਾਂ ਨੂੰ ਇਨਸਾਨ ਵੀ ਨਹੀਂ ਸਮਝਦੇ- ਹਰਪਾਲ ਸਿੰਘ ਚੀਮਾ

Harpal Singh Cheema, AAP, Aam Aadmi Party, AAP Punjab, Dr. Baljit Kaur, Harbhajan Singh ETO, Balkar Singh, Lal chand Kataruchak, Manjit Singh Bilaspuri, Principal Budhram, Sarabjit Kaur Manunke, Kulwant Singh Pandori, Dr. Charanjit Singh Channi, Rupinder Singh Happy, Hakam Singh Thekedar, Manvinder Singh Gyaspura, Dr.Ravjot Singh, Amolak Singh

Web Admin

Web Admin

5 Dariya News

ਚੰਡੀਗੜ੍ਹ , 05 Jun 2023

Last updated on: Jun 05, 2023, 00:00 IST

ਪ੍ਰਤਾਪ ਸਿੰਘ ਬਾਜਵਾ ਨੇ ਲਾਭ ਸਿੰਘ ਉੱਗੋਕੇ ਰਾਹੀਂ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਕਰ ਗਰੀਬ ਅਤੇ ਪੱਛੜੇ ਲੋਕਾਂ ਪ੍ਰਤੀ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਜਿੰਨ੍ਹਾਂ ਨੂੰ ਇਹ ਹੁਣ ਤੱਕ ਪੈਰ ਦੀ ਜੁੱਤੀ ਸਮਝਦੇ ਸਨ, ਉਹ ਕਿਵੇਂ ਅੱਜ ਵਿਧਾਇਕ ਬਣ ਵਿਧਾਨ ਸਭਾ ਵਿੱਚ ਇਨ੍ਹਾਂ ਦੇ ਸਾਹਮਣੇ ਬੈਠ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਹਫ਼ਤੇ ਵਿੱਚ ਮਾਫ਼ੀ ਮੰਗਣ ਦੀ ਚੇਤਾਵਨੀ ਦਿੱਤੀ।

ਸੋਮਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਸੀਨੀਅਰ 'ਆਪ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੇ ਦਿਨੀਂ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ 'ਆਪ ਵਿਧਾਇਕ ਲਾਭ ਸਿੰਘ ਉੱਗੋਕੇ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਅਤੇ ਦਲਿਤ ਭਾਈਚਾਰੇ ਦੇ ਕੀਤੇ ਅਪਮਾਨ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। 

ਚੀਮਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਵਰਗੇ ਲੋਕਾਂ ਦੇ ਦਿਮਾਗ ਵਿੱਚ ਗਰੀਬਾਂ ਲਈ ਨਫ਼ਰਤ ਹੈ ਅਤੇ ਜਿੰਨ੍ਹਾਂ ਦਲਿਤਾਂ ਅਤੇ ਸਮਾਜ ਦੇ ਪੱਛੜੇ ਲੋਕਾਂ ਨੂੰ ਇਹ ਅਮੀਰ ਲੋਕ ਇਨਸਾਨ ਮੰਨਣ ਲਈ ਵੀ ਤਿਆਰ ਨਹੀਂ ਸਨ, ਉਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਵੋਟ ਪਾਉਣ ਦਾ ਅਧਿਕਾਰ ਦੇਕੇ ਬਰਾਬਰ ਸੰਵਿਧਾਨਕ ਹੱਕ ਦਿਵਾਏ।

ਹਰਪਾਲ ਚੀਮਾ ਨੇ ਕਿਹਾ ਕਿ ਵਿਰੋਧੀ ਭਗਵੰਤ ਮਾਨ ਵੱਲੋਂ ਲਗਾਤਾਰ ਪੰਜਾਬ ਦੀ ਤਰੱਕੀ ਲਈ ਲਏ ਜਾ ਰਹੇ ਫ਼ੈਸਲਿਆਂ ਅਤੇ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਮੁਕਤ ਕਰਨ ਲਈ ਵਿੱਢੀ ਮੁਹਿੰਮ ਤੋਂ ਘਬਰਾਏ ਹੋਏ ਹਨ ਅਤੇ ਆਪਣੇ ਇਸੇ ਡਰ ਕਾਰਨ ਅਕਾਲੀ-ਕਾਂਗਰਸੀ ਹਰ ਆਏ ਦਿਨ ਆਪੇ ਤੋਂ ਬਾਹਰ ਹੋਕੇ ਅਜਿਹੇ ਘਟੀਆ ਬਿਆਨ ਦਿੰਦੇ ਰਹਿੰਦੇ ਨੇ। 

ਹਰਪਾਲ ਚੀਮਾ ਨੇ ਭਦੌੜ ਤੋਂ 'ਆਪ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉੱਗੋਕੇ ਇੱਕ ਮਿਹਨਤੀ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਵਾਲਾ ਨੌਜਵਾਨ ਆਗੂ ਹੈ। ਇਹ ਉੱਗੋਕੇ ਹੀ ਹੈ ਜਿਸਨੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮੁੱਖ-ਮੰਤਰੀ ਨੂੰ 38 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ, ਅਜਿਹੇ ਲੋਕਾਂ ਦੇ ਆਗੂ ਖ਼ਿਲਾਫ਼ ਬਾਜਵੇ ਵੱਲੋਂ ਕੀਤੀਆਂ ਸ਼ਰਮਨਾਕ ਟਿੱਪਣੀਆਂ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰ ਸਕਦੇ।  

ਚੀਮਾ ਨੇ ਅੱਗੇ ਕਿਹਾ ਕਿ ਅੱਜ 'ਆਪ ਸਰਕਾਰ ਵਿੱਚ ਵਿਧਾਇਕ ਅਤੇ ਮੰਤਰੀ ਬਣੇ ਬਹੁਤੇ ਆਗੂ ਇਨ੍ਹਾਂ ਹੀ ਦਲਿਤ, ਪੱਛੜੇ ਅਤੇ ਗਰੀਬ ਪਰਿਵਾਰਾਂ 'ਚੋਂ ਉੱਠਕੇ ਆਏ ਹਨ। ਇਨ੍ਹਾਂ ਸਭ ਨੇ ਆਪਣੇ ਹਾਲਾਤਾਂ ਨਾਲ ਜੂਝਦਿਆਂ, ਸਖ਼ਤ ਮਿਹਨਤ ਕਰਦਿਆਂ ਆਪਣੀਆਂ ਡਿਗਰੀਆਂ ਹਾਸਿਲ ਕੀਤੀਆਂ ਅਤੇ ਕੋਈ ਡਾਕਟਰ, ਕੋਈ ਅਫ਼ਸਰ ਬਣਿਆ। ਆਪਣੇ ਬਲਬੂਤੇ ਇੰਝ ਕਿਸੇ ਮੁਕਾਮ ਤੇ ਪਹੁੰਚਣ ਵਾਲਿਆਂ ਦੀ ਸਫ਼ਲਤਾ ਅੱਜ ਰਾਜੇ-ਰਜਵਾੜਿਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ। 

ਵਿੱਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚੇਤਾਵਨੀ ਦਿੰਦਿਆਂ ਇੱਕ ਹਫ਼ਤੇ ਵਿੱਚ ਆਪਣੇ ਘਟੀਆ ਬਿਆਨ ਲਈ ਮਾਫ਼ੀ ਮੰਗਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜ੍ਹਗੇ ਸਮੇਤ ਸੀਨੀਅਰ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਬਾਜਵਾ ਖ਼ਿਲਾਫ਼ ਸਖ਼ਤ ਐਕਸ਼ਨ ਲੈਂਦਿਆਂ ਪਾਰਟੀ 'ਚੋਂ ਬਾਹਰ ਕੱਢਣ ਲਈ ਕਿਹਾ।

ਇਸ ਮੌਕੇ ਹਾਜ਼ਿਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਪ੍ਰਤਾਪ ਬਾਜਵਾ ਦੀ ਟਿੱਪਣੀ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਸਾਨੂੰ ਇਨਸਾਨ ਨਹੀਂ ਪਦਾਰਥ ਸਮਝਦਾ ਹੈ ਅਤੇ ਸ਼ਰੇਆਮ ਕਹਿੰਦਾ ਹੈ ਕਿ 'ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਸਾਹਮਣੇ ਕਿਹੜਾ ਮੈਟੀਰੀਅਲ ਬੈਠਾ ਹੈ!' ਅਸੀਂ ਮੈਟੀਰੀਅਲ ਨਹੀਂ ਲੱਖਾਂ ਲੋਕਾਂ ਦੇ ਪ੍ਰਤੀਨਿਧ ਹਾਂ। ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਰਾਹੀਂ ਚੁਣਕੇ ਆਏ ਲੋਕਾਂ ਨੂੰ ਪਦਾਰਥ ਕਹਿਕੇ ਬਾਜਵਾ ਨੇ ਆਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।

ਈਟੀਓ ਨੇ ਪ੍ਰਤਾਪ ਬਾਜਵਾ ਤੇ ਹਮਲਾ ਬੋਲਦਿਆਂ ਕਿਹਾ ਕਿ, "ਤੁਹਾਡੀ ਪਾਰਟੀ ਦਲਿਤਾਂ ਨੂੰ ਪਦਾਰਥ ਜਾਂ ਵਸਤੂ ਹੀ ਸਮਝਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਬੇਜ਼ਮੀਨੇ, ਗਰੀਬ ਲੋਕਾਂ ਨੂੰ ਅਸੀਂ ਜਦ ਮਰਜ਼ੀ ਖਰੀਦ ਲਈਏ, ਜਦ ਮਰਜ਼ੀ ਵੇਚ ਦੇਈਏ, ਇਨ੍ਹਾਂ ਕਦੇ ਕੁਝ ਨਹੀਂ ਕਹਿਣਾ।" ਮੰਤਰੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਅਤੇ ਵਿਧਾਇਕ ਸਭ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ। ਇਹ ਨਾ ਝੁਕਣ ਵਾਲਿਆਂ ਵਿੱਚੋਂ ਨੇ, ਵਿਕਣ ਵਾਲਿਆਂ 'ਚੋਂ! ਪੰਜਾਬ ਦੇ ਲੋਕ ਅਕਾਲੀ-ਕਾਂਗਰਸੀਆਂ ਦੀ ਇਸ ਮਾਨਸਿਕਤਾ ਨੂੰ 2022 ਵਿੱਚ ਨਕਾਰ ਚੁੱਕੇ ਹਨ।

ਲਾਭ ਸਿੰਘ ਉੱਗੋਕੇ ਦੀ ਤਾਰੀਫ਼ ਕਰਦਿਆਂ ਹਰਭਜਨ ਈਟੀਓ ਨੇ ਕਿਹਾ ਕਿ ਉੱਗੋਕੇ ਮਿਹਨਤੀ ਪਰਿਵਾਰ ਵਿੱਚ ਪੈਦਾ ਹੋਇਆ ਅਤੇ ਵਿਧਾਨ ਸਭਾ ਤੱਕ ਪਹੁੰਚਿਆ, ਇਹੀ ਗੱਲ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ। ਈਟੀਓ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਮੁਬਾਇਲ ਰਿਪੇਅਰ ਕਰਨ ਵਾਲੇ, ਲੇਬਰ ਕਰਨ ਵਾਲੇ ਜਾਂ ਰੇਹੜ੍ਹੀ ਵਾਲੇ ਦਾ ਦੇਸ਼ ਦੀ ਤਰੱਕੀ ਜਾਂ ਜੀਡੀਪੀ ਵਿੱਚ ਕੋਈ ਯੋਗਦਾਨ ਨਹੀਂ? 

ਪ੍ਰਤਾਪ ਬਾਜਵਾ ਨੇ ਜੇਕਰ ਸਿਰਫ਼ ਮੇਰਾ ਅਪਮਾਨ ਕੀਤਾ ਹੁੰਦਾ ਤਾਂ ਮੈਂ ਸਹਿ ਲੈਂਦਾ, ਪਰ ਉਸਨੇ ਦਸਾਂ-ਨਹੁੰਆਂ ਦੀ ਕਿਰਤ ਕਰਨ ਵਾਲੇ ਹਰ ਇੱਕ ਦਾ ਅਪਮਾਨ ਕੀਤਾ ਹੈ- ਲਾਭ ਸਿੰਘ ਉੱਗੋਕੇ

ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਭਦੌੜ ਤੋਂ 'ਆਪ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪ੍ਰਤਾਪ ਬਾਜਵਾ ਦੇ ਮੁਬਾਇਲ ਰਿਪੇਅਰ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਪ੍ਰਤਾਪ ਬਾਜਵਾ ਨੇ ਜੇਕਰ ਸਿਰਫ਼ ਮੇਰਾ ਅਪਮਾਨ ਕੀਤਾ ਹੁੰਦਾ ਤਾਂ ਮੈਂ ਸਹਿ ਲੈਂਦਾ, ਪਰ ਉਸਨੇ ਦਸਾਂ-ਨਹੁੰਆਂ ਦੀ ਕਿਰਤ ਕਰਨ ਵਾਲੇ ਹਰ ਇੱਕ ਦਾ ਅਪਮਾਨ ਕੀਤਾ ਹੈ। ਉਹ ਕਿਰਤੀ ਲੋਕ ਜਿੰਨ੍ਹਾਂ ਦੀ ਤਾਰੀਫ਼ ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ ਹੈ, ਬਾਜਵਾ ਉਨ੍ਹਾਂ ਦਾ ਹੀ ਅਪਮਾਨ ਕਰ ਰਹੇ ਹਨ। ਇਨ੍ਹਾਂ ਦੀ ਸ਼ਬਦਾਬਲੀ ਵਿੱਚ ਕਿਰਤੀਆਂ, ਦਲਿਤਾਂ ਅਤੇ ਗਰੀਬਾਂ ਲਈ ਜ਼ਹਿਰ ਅਤੇ ਗੁੱਸਾ ਸਾਫ਼ ਝਲਕਦਾ ਹੈ। 

ਉੱਗੋਕੇ ਨੇ ਕਿਹਾ ਕਿ ਪਿੰਡ ਵਿੱਚ ਮੁਬਾਇਲ ਰਿਪੇਅਰ ਦੀ ਦੁਕਾਨ ਕਰ ਆਪਣੀ ਮਿਹਨਤ ਦੀ ਕਮਾਈ ਨਾਲ ਮੈਂ ਆਪਣਾ ਪਰਿਵਾਰ ਚਲਾਉਂਦਾ ਹਾਂ। ਅੱਜ ਜੇਕਰ ਮੈਂ ਵਿਧਾਨ ਸਭਾ ਵਿੱਚ ਹਾਂ ਤਾਂ ਸਿਰਫ਼ ਲੋਕਾਂ ਅਤੇ ਪਾਰਟੀ ਦੀ ਬਦੌਲਤ। ਇਹੀ ਗੱਲ ਇਨ੍ਹਾਂ ਚਾਂਦੀ ਦੇ ਚਮਚੇ ਮੂੰਹ 'ਚ ਲੈਕੇ ਜੰਮਿਆਂ ਨੂੰ ਹਜ਼ਮ ਨਹੀਂ ਹੋ ਰਹੀ ਕਿ ਜਿੰਨ੍ਹਾਂ ਨੂੰ ਉਹ ਪੈਰ ਦੀ ਜੁੱਤੀ ਸਮਝਦੇ ਸਨ, ਉਹ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਸਾਹਮਣੇ ਕਿਵੇਂ ਬੈਠ ਗਏ! 

ਉੱਗੋਕੇ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੀ ਬਦੌਲਤ ਅਸੀਂ ਜਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਅੱਗੇ ਵਧਣ ਦੇ ਬਰਾਬਰ ਅਧਿਕਾਰ ਮਿਲੇ ਹਨ। ਪਰ ਝੂਠ ਬੋਲਕੇ ਸੱਤਾ ਦੀ ਕੁਰਸੀ ਚੜ੍ਹੇ ਪ੍ਰਤਾਪ ਸਿੰਘ ਬਾਜਵਾ ਵਰਗੇ ਲੋਕਾਂ ਦੀ ਸੌੜੀ ਮਾਨਸਿਕਤਾ ਵਾਲੇ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਉੱਗੋਕੇ ਨੇ ਬਾਜਵਾ ਤੋਂ ਜਨਤਕ ਮਾਫ਼ੀ ਦੀ ਮੰਗ ਕਰਦਿਆਂ ਆਪਣੇ ਸ਼ਬਦ ਵਾਪਸ ਲੈਣ ਲਈ ਚੇਤਾਵਨੀ ਦਿੱਤੀ। 

ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਕੈਬਨਿਟ ਮੰਤਰੀ ਡਾ: ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਡੀ.ਸੀ.ਪੀ ਬਲਕਾਰ ਸਿੰਘ, ਲਾਲਚੰਦ ਕਟਾਰੂਚੱਕ ਨਾਲ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਪ੍ਰੋਫੈਸਰ ਬੁੱਧਰਾਮ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰਘ ਪੰਡੋਰੀ, ਡਾ: ਚਰਨਜੀਤ ਸਿੰਘ ਚੰਨੀ, ਰੁਪਿੰਦਰ ਸਿੰਘ ਹੈਪੀ, ਹਾਕਮ ਸਿੰਘ ਠੇਕੇਦਾਰ, ਮਨਵਿੰਦਰ ਸਿੰਘ ਸ. ਗਿਆਸਪੁਰਾ, ਡਾ.ਰਵਜੋਤ ਸਿੰਘ, ਅਮੋਲਕ ਸਿੰਘ ਅਤੇ ਸਾਥੀ ਹਾਜ਼ਰ ਸਨ। 

 

Tags: Harpal Singh Cheema , AAP , Aam Aadmi Party , AAP Punjab , Dr. Baljit Kaur , Harbhajan Singh ETO , Balkar Singh , Lal chand Kataruchak , Manjit Singh Bilaspuri , Principal Budhram , Sarabjit Kaur Manunke , Kulwant Singh Pandori , Dr. Charanjit Singh Channi , Rupinder Singh Happy , Hakam Singh Thekedar , Manvinder Singh Gyaspura , Dr.Ravjot Singh , Amolak Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD