ਜ਼ਿਲ੍ਹਾ ਤਰਨ ਤਾਰਨ ਵਿੱਚ ਸਰਹੱਦੀ ਖੇਤਰ ਦੇ ਪਿੰਡਾਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਦੇ ਨੇੜੇ ਮੁਹੱਇਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਡਾ. ਰਿਸ਼ੀਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲਾ ਤਰਨਤਾਰਨ ਦੇ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਨਾਂ ਮੈਡੀਕਲ ਕੈਂਪਾਂ ਦੀ ਰਹਿਨੁਮਾਈ ਸਿਵਲ ਸਰਜਨ, ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਜ਼ਿਲਾ ਟੀਕਾਕਰਨ ਅਫਸਰ, ਤਰਨਤਾਰਨ, ਡਾ. ਵਰਿੰਦਰਪਾਲ ਕੌਰ ਵੱਲੋਂ ਕੀਤੀ ਜਾ ਰਹੀ ਹੈ।
ਜ਼ਿਲੇ ਦੇ ਸਰਹੱਦੀ ਬਲਾਕ ਸੁਰਸਿੰਘ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਕੁਲਤਾਰ ਸਿੰਘ ਦੀ ਯੋਗ ਅਗਵਾਈ ਹੇਠ ਹੁਣ ਤੱਕ 4 ਮੈਡੀਕਲ ਕੈਂਪ ਲੱਗ ਚੁੱਕੇ ਹਨ ਅਤੇ ਇਨਾਂ ਕੈਂਪਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਸਰਹੱਦੀ ਖੇਤਰ ਨਾਲ ਸਬੰਧਤ ਲੋਕਾਂ ਵੱਲੋਂ ਲਾਭ ਲਿਆ ਹੈ । ਬਲਾਕ ਸੁਰਸਿੰਘ ਦੇ ਵਿੱਚ ਹੁਣ ਤੱਕ ਸਰਹੱਦੀ ਪਿੰਡ ਖਾਲੜਾ, ਮਾੜੀ ਕੰਬੋਕੇ ਅਤੇ ਨਾਰਲੀ ਵਿੱਚ ਸਿਹਤ ਵਿਭਾਗ ਵੱਲੋਂ ਲਗਾਏ ਗਏ ਕੈਂਪਾਂ ਦੇ ਵਿੱਚ ਜਿਥੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਉਥੇ ਨਾਲ ਹੀ ਵਿਭਾਗ ਵੱਲੋਂ ਮੁਫਤ ਦਵਾਈਆਂ ਅਤੇ ਮੁਫਤ ਟੈਸਟ ਮੌਕੇ ‘ਤੇ ਹੀ ਕੀਤੇ ਗਏ ਅਤੇ ਪਿੰਡ ਖਾਲੜਾ ਵਿੱਚ 107 ਮਰੀਜ਼ਾਂ ਵੱਲੋਂ ਲਾਭ ਲਿਆ ਗਿਆ
ਕਾਲੇ ਪੀਲੀਏ ਨੂੰ ਧਿਆਨ ਵਿੱਚ ਰੱਖਦਿਆਂ ਐਸ. ਐਮ. ਓ, ਡਾ. ਕੁਲਤਾਰ ਸਿੰਘ ਵੱਲੋਂ ਰੈਪਿਡ ਕਿੱਟਾਂ ਰਾਹੀ ਐਚ. ਸੀ. ਵੀ ਟੈਸਟ ਕਰਨ ਦੇ ਨਾਲ ਨਾਲ ਬਲੱਡ ਸ਼ੂਗਰ, ਐਚ. ਬੀ, ਐਚ. ਆਈ. ਵੀ ਟੈਸਟ ਕੀਤੇ ਗਏ।ਇਸ ਕੈਂਪ ਦਾ ਪਿੰਡ ਗਿੱਲ ਪੰਨ, ਥੇਹ ਕੱਲਾ, ਡੱਲ ਦੇ ਲੋਕਾਂ ਵੱਲੋਂ ਫਾਇਦਾ ਲਿਆ ਗਿਆ।
ਇਥੇ ਇਹ ਵੀ ਦੱਸਣਯੋਗ ਹੈ ਸਰਹੱਦੀ ਪਿੰਡ ਖਾਲੜਾ ਵਿਖੇ ਚੱਲ ਰਿਹਾ ਆਮ ਆਦਮੀ ਕਲੀਨਿਕ ਵੀ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਅਤੇ ਰੋਜ਼ਾਨਾ ਸੈਕੜੇ ਲੋਕ ਇਸ ਦਾ ਭਰਪੂਰ ਫਾਇਦਾ ਲੈ ਰਹੇ ਹੈ। ਖਾਲੜਾ ਤੋਂ ਇਲਾਵਾ ਨਜ਼ਦੀਕੀ ਦੇ ਸਰਹੱਦੀ ਪਿੰਡ, ਸਿਧਵਾਂ, ਅਮੀਸ਼ਾਹ, ਨਾਰਲਾ, ਦੋਦੇ, ਕਲਸੀਆਂ ਦੇ ਲੋਕ ਵੀ ਆਮ ਆਦਮੀ ਕਲੀਨਿਕ ਤੋਂ ਆਪਣਾ ਇਲਾਜ ਕਰਵਾ ਰਹੇ ਹਨ।
ਪਿੰਡ ਮਾੜੀ ਕੰਬੋਕੇ ਵਿਖੇ ਲੱਗੇ ਕੈਂਪ ਦੌਰਾਨ ਬਾਰਡਰ ਖੇਤਰ ਦੇ 206 ਮਰੀਜ਼ਾਂ ਵੱਲੋਂ ਆਪਣੀ ਸਿਹਤ ਜਾਂਚ ਕਰਵਾ ਕੇ ‘ਸਰਕਾਰ ਤੁਹਾਡੇ ਦੁਆਰ’ ਅਧੀਨ ਲੱਗੇ ਮੈਡੀਕਲ ਕੈਂਪ ਦਾ ਫਾਇਦਾ ਲਿਆ ਗਿਆ। ਪਿੰਡ ਨਾਰਲੀ ‘ਚ ਲੱਗੇ ਮੈਡੀਕਲ ਕੈਂਪ ਵਿੱਚ 165 ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ ਅਤੇ ਮੁਫਤ ਦਵਾਈਆਂ ਪ੍ਰਾਪਤ ਕੀਤੀਆਂ।
ਵਿਸ਼ੇਸ਼ ਮੈਡੀਕਲ ਕੈਂਪਾਂ ਬਾਰੇ ਗੱਲਬਾਤ ਕਰਦਿਆਂ ਐੱਸ. ਐੱਮ. ਓ, ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਇਸੇ ਲੜੀ ਤਹਿਤ ਮਿਤੀ 19 ਮਈ, 2023 ਨੂੰ ਪਿੰਡ ਬਾਸਰਕੇ ਅਤੇ ਮਿਤੀ 25 ਮਈ, 2023 ਨੂੰ ਪਿੰਡ ਦੋਦੇ ਵਿਖੇ ਅਜਿਹੇ ਕੈਂਪ ਲਗਾ ਕੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਉਨਾਂ ਦੇ ਪਿੰਡਾਂ ‘ਚ ਜਾ ਕੇ ਵਿਭਾਗ ਦੀ ਟੀਮਾਂ ਵੱਲੋਂ ਦਿੱਤੀਆਂ ਜਾਣਗੀਆਂ। ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਇਨਾਂ ਕੈਂਪਾਂ ਦ ਮੰਤਵ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਕੇਂਦਰੀ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਿਹਤ ਪ੍ਰੋਗਰਾਮਾਂ ਬਾਰੇ ਜਾਗਰੂਕ ਕਰਨ ਹੈ।
ਉਨਾਂ ਕਿਹਾ ਕਿ ਮੈਡੀਕਲ ਕੈਂਪਾਂ ਦੌਰਾਨ ਆਈ. ਈ. ਸੀ ਗਤੀਵਿਧੀਆਂ ਕਰਕੇ ਮਾਸ ਮੀਡੀਆ ਵਿੰਗ ਵੱਲੋਂ ਜਾਗਰੂਕਤਾਂ ਫੈਲਾਈ ਗਈ ਤਾਂ ਜੋ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ।ਉਨਾਂ ਕਿਹਾ ਕਿ ਮਲੇਰੀਆ ਅਤੇ ਡੇਂਗੂ ਵਿਰੁੱਧ ਚਲਾਏ ਜਾ ਰਹੇ ਸਿਹਤ ਪ੍ਰੋਗਰਾਮਾਂ ਬਾਰੇ ਵੀ ਸਿਹਤ ਵਿਭਾਗ ਵੱਲੋਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ ਗਈ।