Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜਾਗਰੂਕਤਾ ਹੀ ਥੈਲਾਸੀਮੀਆ ਦਾ ਬਚਾਅ ਹੈ - ਸਿਵਲ ਸਰਜਨ

ਮਾਸ ਮੀਡੀਆ ਵਿੰਗ ਵਲੋ ਜਾਗਰੂਕਤਾ ਪੋਸਟਰ ਕੀਤਾ ਜਾਰੀ

 Health, Civil Surgeon, Civil Surgeon Fazilka, World Thalassaemia Day, Fazilka

Web Admin

Web Admin

5 Dariya News

ਫਾਜ਼ਿਲਕਾ , 08 May 2023

Last updated on: May 08, 2023, 00:00 IST

ਥੈਲਾਸੇਮੀਆ ਇਕ ਜਮਾਂਦਰੂ ਬਿਮਾਰੀ ਹੈ । ਜਿਸ ਤੋਂ ਬਚਾਅ ਸਿਰਫ ਜਾਗਰੂਕਤਾ ਰਾਹੀਂ ਹੀ ਬਚਿਆ ਜਾ ਸਕਦਾ ਹੈ । ਥੈਲਾਸੇਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ ਜਿਸ ਕਾਰਨ ਜਾਣੇ ਅਣਜਾਣੇ ਵਿਚ ਕਈ ਜਾਨਾਂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ। 

 ਇਹ ਗੱਲ ਦਾ ਪ੍ਰਗਟਾਵਾ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਸਤੀਸ਼ ਗੋਇਲ ਨੇ  ਇਸ ਸੰਬਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ । ਸਿਵਲ ਸਰਜਨ ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਮੌਜੂਦਾ ਸਮੇ ਵਿਚ ਲੋੜ ਹੈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ। ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। 

ਹਰ ਦਸ ਜਾਂ ਪੰਦਰਾਂ ਦਿਨਾਂ ਬਾਅਦ ਹਸਪਤਾਲ ਜਾਣਾ, ਖੁਨ ਚੜਾਉਣਾ ਕਿਸੇ ਵੀ ਬੱਚੇ,ਉਸਦੇ ਮਾਤਾ ਪਿਤਾ ਤੇ ਸਮੂਹ ਪਰਿਵਾਰ ਲਈ ਇਕ ਦੁਖਦਾਈ ਸੰਤਾਪ ਹੁੰਦਾ ਹੈ । ਇਕ ਮਾਮੂਲੀ ਜਿਹੀ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਨੌਜਵਾਨ ਵਰਗ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਹੋਣ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਵਿਆਹ ਤੋਂ ਪਹਿਲਾਂ ਜਨਮ ਕੁੰਡਲੀਆਂ ਮਿਲਾਉਣ ਦੀ ਥਾਂ ਆਪਣੀਆਂ ਖੂਨ ਦੀਆ ਰਿਪੋਰਟਾਂ ਨੂੰ ਮਿਲਾਈਏ ਤਾਂ ਮੇਜਰ ਥੈਲਾਸੀਮੀਕ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।  

ਉਹਨਾ ਦੱਸਿਆ ਕਿ ਥੈਲਾਸੀਮੀਕ ਮਾਇਨਰ ਕੋਈ ਵੀ ਹੋ ਸਕਦਾ ਹੈ। ਜਦੋਂ ਦੋ ਥੈਲੇਸੀਮੀਕ ਮਾਇਨਰ ਦਾ ਵਿਆਹ ਹੁੰਦਾ ਹੈ ਤਾਂ ਉਹਨਾਂ ਦਾ ਪੈਦਾ ਹੋਣ ਵਾਲਾ ਬੱਚਾ ਥੈਲੇਸੀਮੀਕ ਮੇਜਰ ਹੋਵੇਗਾ। ਇਸ ਲਈ ਸੁਚੇਤ ਰਹਿਣਾ ਬਹੁਤ ਜਰੂਰੀ ਹੈ। ਅੱਜ ਦੇ ਸਮਾਜ ਵਿਚ ਇਸ ਬਿਮਾਰੀ ਸਬੰਧੀ ਜਾਗਰੂਕਤਾ ਬਹੁਤ ਹੀ ਕਮੀ ਹੈ। ਥੈਲਾਸੀਮੀਕ ਮੇਜਰ ਦਾ ਇੱਕੋ ਇਕ ਇਲਾਜ ਹੈ “ ਬੋਨ ਮੈਰੋ ਟਰਾਂਸਪਲਾਂਟੇਸ਼ਨ । 

ਜਿਸ ਦੀ ਲਾਗਤ ਬਹੁਤ ਜਿਆਦਾ ਹੂੰਦੀ ਹੈ।ਸਭ ਤੋਂ ਜਰੂਰੀ ਤੁਹਾਡਾ ਬੋਨ ਮੈਰੋ ਮਿਲਣਾ ਹੂੰਦਾ ਹੈ। ਜੋ ਕਿ ਆਮ ਤੌਰ ਤੇ ਬਹੁਤ ਘੱਟ ਮਿਲਦਾ ਹੈ। ਥੈਲੇਸੇਮੀਆ ਆਮ ਸ਼ਰੀਰ ਵਿਚ ਘੱਟ ਹੀਮੋਗਲਿਬਨ ਤੇ ਘੱਟ ਲਾਲ ਕੋਸ਼ਿਕਾਵਾਂ ਦੀ ਵਿਸ਼ੇਸ਼ਤਾਵਾਂ ਜੋ ਜਮਾਂਦਰੂ ਰੂਪ ਵਿਚ ਮਿਲਿਆ ਖੂਨ ਦਾ ਵਹਾਅ ਹੈ ਜਿਸ ਨੂੰ ਥੈਲੇਸੇਮਿਆ ਕਿਹਾ ਜਾਂਦਾ ਹੈ । ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ। 

ਇਸ ਬਿਮਾਰੀ ਤੋੰ ਪੀੜਤ ਬੱਚਿਆਂ ਵਿਚ ਖੂਨ ਬਣਨ ਦੀ ਕੁਦਰਤੀ ਪ੍ਰਕਿਰਿਆ ਬਹੁਤ ਘੱਟ ਜਾਂਦੀ ਹੈ , ਸਰੀਰ ਵਿਚ ਖੂਨ ਦੀ ਕਮੀ ਕਾਰਨ ਕਮਜੋਰੀ  ਤੇ ਹੋਰ ਬਿਮਾਰੀਆ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਤੇ ਰੋਗੀ ਨੂੰ ਵਾਰ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ । ਜੇਕਰ ਪੈਦਾ ਹੋਣ ਵਾਲੇ ਬੱਚਿਆ ਦੇ ਮਾਤਾ ਪਿਤਾ ਦੋਵਾਂ ਵਿਚ ਮਾਇਨਰ ਥੈਲੇਸੇਮੀਆ ਜਿਵਾਣੂ ਹਨ ਤਾਂ ਬੱਚੇ ਵਿਚ ਨੂੰ ਮੇਜਰ ਥੈਲੇਸੇਮੀਆ ਹੋਣ ਦੇ ਮੌਕੇ ਵੱਧ ਜਾਂਦੇ ਹਨ ਜੋ ਕਿ ਬਹੁਤ ਘਾਤਕ ਹੁੰਦੇ ਹਨ ਤੇ ਇਸ ਵਿਚ 25 ਫੀਸਦੀ ਮੇਜਰ ਥੈਲੇਸੇਮੀਆ ਹੋਣ ਦਾ ਖਤਰਾ 50 ਫੀਸਦੀ ਥੈਲੇਸੇਮੀਕ ਵਾਹਕ ਹੋਣ ਦਾ ਖਤਰਾ ਅਤੇ 25 ਫੀਸਦੀ ਆਮ ਵਾਂਗ ਹੋਣ ਦੀ ਉਮੀਦ ਵੀ ਹੁੰਦੀ  ਹੈ। 

ਪਰ ਜੇਕਰ ਮਾਤਾ ਪਿਤਾ ਵਿਚੋਂ ਕਿਸੇ ਇਕ ਵਿਚ ਮਾਇਨਰ ਥੈਲੇਸੇਮੀਆ ਦੇ ਜਿਵਾਣੂ ਹਨ ਤਾਂ 50 ਫੀਸਦੀ ਬੱਚੇ ਦੇ ਥੈਲੇਸੇਮੀਕ ਵਾਹਕ ਤੇ 50 ਫੀਸਦੀ ਕਿਸੇ ਪ੍ਰਕਾਰ ਦਾ ਖਤਰਾ ਨਾ ਹੋਣ ਦੀ ਉਮੀਦ ਵੀ ਹੁੰਦੀ ਹੈ। ਮਨੁੱਖੀ ਖੂਨ ਦੋ ਪ੍ਰਕਾਰ ਦੇ ਪ੍ਰੋਟਿਨ ਨਾਲ ਬਣਦਾ ਹੈ ਐਲਫਾ ਗਲੋਬੀਨ ਤੇ ਬੀਟਾ ਗਲੋਬੀਨ । ਥੈਲੇਸੇਮੀਆ ਇਨ੍ਹਾਂ ਪ੍ਰੋਟਿਨਸ ਵਿਚ ਗਲੋਬੀਨ ਨਿਰਮਾਣ ਦੀ ਪ੍ਰਕਿਰਿਆ ਵਿਚ ਖਰਾਬੀ ਕਾਰਨ ਹੂੰਦਾ ਹੈ। ਜਿਸ ਕਾਰਨ ਲਾਲ ਖੂਨ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆ ਹਨ। 

ਖੂਨ ਦੀ ਬਹੁਤ ਜਿਆਦਾ ਕਮੀ ਕਾਰਨ ਪੀੜਤ ਨੂੰ ਵਾਰ ਵਾਰ ਖੂਨ ਚੜਾਉਣਾ ਪੈਂਦਾ ਹੈ। ਵਾਰ ਵਾਰ ਖੂਨ ਚੜਾਉਣ ਨਾਲ ਰੋਗੀ ਦੇ ਸਰੀਰ ਵਿਚ ਲੋਹ ਤੱਤਾਂ ਦੀ ਬਹੁਤਾਤ ਹੋ ਜਾਂਦੀ ਹੈ ਜੋ ਕਿ ਦਿਲ, ਲੀਵਰ ਤੇ ਫੇਫੜਿਆਂ ਵਿਚ ਪਹੁੰਚ ਕੇ ਬਹੁਤ ਨੁਕਸਾਨ ਕਰਦਾ ਹੈ। ਥੈਲੇਸੇਮੀਆ ਦੋ ਪ੍ਰਕਾਰ ਹੁੰਦੇ ਹੈ ਇਕ ਮੇਜਰ ਥੈਲੇਸੇਮੀਆ ਜਿੰਨਾ ਬੱਚਿਆ ਦੇ ਮਾਤਾ ਪਿਤਾ ਦੋਵਾਂ ਵਿਚ ਥੈਲੇਸੇਮੀਆ ਜੀਵਾਣੂ ਹੁੰਦਾ ਹੈ । 

ਉਹਨਾਂ ਦੇ ਬੱਚੇ ਮੇਜਰ ਥੈਲੇਸੇਮਿਕ ਹੁੰਦੇ ਹਨ। ਜੋ ਕਿ ਬਹੁਤ ਭਿਆਨਕ ਰੋਗ ਹੈ । ਇਸ ਰੋਗ ਕਾਰਨ ਰੋਗੀ ਵਿਚ ਖੂਨ ਨਹੀਂ ਬਣਦਾ। ਇਸ ਵਿਚ ਹਰ 10 ਜਾਂ 15 ਦਿਨ ਬਾਅਦ ਰੋਗੀ ਨੂੰ ਖੂਨ ਚੜਾਉਣਾ ਪੈਂਦਾ ਹੈ। ਜੋ ਕਿ ਇਕ ਬਹੁਤ ਦਰਦਨਾਕ ਤੇ ਗੰਭੀਰ ਕ੍ਰਿਆ ਹੈ। ਇਸ ਬਿਮਾਰੀ ਦੇ ਲੱਛਣ ਸ਼ੁਰੂਆਤ ਵਿਚ ਬੱਚਾ ਨੌਰਮਲ ਦਿਖਾਈ  ਦਿੰਦਾ ਹੈ ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਅੱਗੇ ਚੱਲਕੇ ਬੱਚਾ ਕਮਜੋਰ ਹੋ ਜਾਂਦਾ ਹੈ ਸਰੀਰ ਹਲਕਾ ਹੋ ਜਾਂਦਾ ਹੈ ਦਿਲ ਦੀ ਧੜਕਨ ਵੱਧ ਜਾਂਦੀ ਹੈ ਬੱਚਾ ਖੇਡ ਕੁੱਦ ਵਿਚ ਭਾਗ ਨਹੀ ਲੈ ਸਕਦਾ। 

ਇਸੇ ਸਮੇਂ ਦੌਰਾਨ ਬੱਚੇ ਦੇ ਗਲੇ ਅਤੇ ਅੱਖਾਂ ਵਿਚ ਸੋਜ ਰਹਿਣ ਲੱਗ ਜਾਂਦੀ ਹੈ। ਬੱਚਾ ਲਗਾਤਾਰ ਬਿਮਾਰ ਰਹਿਣ ਲੱਗ ਜਾਂਦਾ ਹੈ ਭਾਰ ਨਹੀ ਵੱਧਦਾ । ਜਿਵੇਂ ਥਕਾਵਟ, ਕਮਜ਼ੋਰੀ, ਪੀਲਾ ਪੇਸ਼ੀ, ਚਮੜੀ ਦੀ ਯੈਲੋ (ਪੀਲੀਆ),ਚਿਹਰੇ ਦੇ ਹੱਡੀ ਰੋਗ,ਹੌਲੀ ਵਿਕਾਸ ਦਰ,ਪੇਟ ਸੋਜ, ਹਨੇਰੇ ਪਿਸ਼ਾਬ ਥੈਲਾਸੀਮੀਆਂ ਤੋਂ ਬਚਾਅ ਦੇ ਢੰਗ -ਵਿਆਹ ਤੋਂ ਪਹਿਲਾਂ ਤੇ ਗਰਭ ਅਵਸਥਾ ਦੇ ਦੂਸਰੇ ਮਹੀਨੇ ਤੋਂ ਬਾਅਦ ਐਚ.ਬੀ.ਏ-2 ਦਾ ਟੈਸਟ ਕਰਵਾਉਣਾ ਅਤਿ ਜਰੂਰੀ ਹੈ। 

ਰੋਗੀ ਦਾ ਹੀਮੋਗਲੋਬੀਨ 11 ਜਾਂ 12 ਰੱਖਿਆ ਜਾਵੇ । ਸਮੇਂ ਸਿਰ ਦਵਾਈਆਂ ਤੇ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ । ਬੋਨ ਮੈਰੋ ਟਰਾਂਸਪਲਾਂਟੇਸ਼ਨ ਕਰਵਾਇਆ ਜਾ ਸਕਦਾ ਹੈ ਪਰ ਉਸਦੀ ਲਾਗਤ ਬਹੁਤ ਜਿਆਦਾ ਹੁੰਦੀ ਹੈ। ਸਰਕਾਰ ਵੱਲੋਂ ਵੀ ਇਸ ਬਿਮਾਰੀ ਦੇ ਇਲਾਜ ਲਈ ਸਕੀਮ ਹੈ ਜਿਸ ਵਿਚ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਨੂੰ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਮੁਫਤ ਇਲਾਜ ਲਈ ਪੀ.ਜੀ.ਆਈ. ਚੰਡੀਗੜ ਤੇ ਪੰਜਾਬ ਰਾਜ ਦੀਆਂ ਪੰਜ ਥੈਲਾਸੀਮੀਕ ਸੋਸਾਇਟੀਆਂ ( ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, , ਦਇਆਨੰਦ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਲੰਧਰ) ਵਿਖੇ ਮਾਤਾ ਪਿਤਾ ਦੀ ਸਹੂਲਤ ਮੁਤਾਬਿਕ ਭੇਜਿਆ ਜਾਂਦਾ ਹੈ।

ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ (0 ਤੋਂ 6 ਹਫਤੇ), ਆਂਗਣਵਾੜੀ ਸੈਂਟਰਾਂ ‘ਚ ਦਰਜ ਬੱਚੇ (6 ਹਫਤੇ ਤੋਂ 6 ਸਾਲ),ਪੰਜਾਬ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜਦੇ ਪਹਿਲੀ ਤੋਂ ਬਾਰਵੀਂ ਕਲਾਸ ( 6 ਤੋਂ 18 ਸਾਲ ) ਤਕ ਦੇ ਬੱਚੇ ਮੁਫਤ ਇਲਾਜ ਹੁੰਦੇ ਹਨ। ਥੈਲਾਸੀਮੀਆ ਦੀ ਬਿਮਾਰੀ ਤੋਂ ਪੀੜਤ ਜੋ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਪੀ.ਜੀ.ਆਈ. ਚੰਡੀਗੜ ਜਾਂ ਹੋਰ ਥੈਲਾਸੀਮੀਕ ਸੋਸਾਇਟੀਆਂ ਵਿੱਚੋਂ ਪਹਿਲਾਂ ਹੀ ਇਲਾਜ ਕਰਵਾ ਰਹੇ ਹਨ ਉਹ ਵੀ ਇਸ ਸਕੀਮ ਅਧੀਨ ਮੁਫਤ ਇਲਾਜ ਹਨ।

ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਐੱਸ ਐਮ ਉ ਡਾਕਟਰ ਰੋਹਿਤ ਗੋਇਲ , ਡਾਕਟਰ ਐਰਿਕ, ਡਾਕਟਰ ਅੰਸ਼ੂ ਚਾਵਲਾ , ਮਾਸ ਮੀਡੀਆ ਅਧਿਕਾਰੀ ਹਰਮੀਤ ਸਿੰਘ , ਦਿਵੇਸ਼ ਕੁਮਾਰ ਅਤੇ ਬੀ ਸੀ ਸੀ ਸੁਖਦੇਵ ਸਿੰਘ ਮੌਜੂਦ ਸੀ।

 

Tags: Health , Civil Surgeon , Civil Surgeon Fazilka , World Thalassaemia Day , Fazilka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD