ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ ਅੰਬਰ, ਅਵਨੀ ਨੂੰ ਬਿਜ਼ਨੈੱਸ ਡੀਲ ਕਰਵਾਉਣ ਦੇ ਲਈ ਪਾਰਟੀ ਦੇ ਲਈ ਸੱਦਾ ਦਿੰਦਾ ਹੈ ਤੇ ਅਵਨੀ ਜਾਣ ਲਈ ਹਾਂ ਕਰ ਦਿੰਦੀ ਹੈ। ਅਵਨੀ, ਅੰਬਰ ਦੇ ਕਹਿਣ 'ਤੇ ਪਾਰਟੀ ਦੇ ਲਈ ਤਿਆਰ ਹੋ ਜਾਂਦੀ ਹੈ। ਅਵਨੀ ਜਦੋਂ ਤਿਆਰ ਹੋ ਕੇ ਅੰਬਰ ਦੇ ਸਾਹਮਣੇ ਆਉਂਦੀ ਹੈ ਤਾਂ ਅੰਬਰ ਉਸਨੂੰ ਦੇਖਦਾ ਹੀ ਰਹਿ ਜਾਂਦਾ ਹੈ। ]
ਅੱਜ ਦਾ ਐਪੀਸੋਡ ਬੇਹੱਦ ਖਾਸ ਹੋਵੇਗਾ ਜਿੱਥੇ ਅੰਬਰ ਤੇ ਅਵਨੀ ਦੇ ਬੇਨਾਮ ਰਿਸ਼ਤੇ ਨੂੰ ਅੱਜ ਇੱਕ ਨਾਮ ਮਿਲੇਗਾ। ਬਿਜ਼ਨੈੱਸ ਪਾਰਟੀ ਦੇ ਦੌਰਾਨ ਅਵਨੀ ਕਬੂਲ ਕਰਦੀ ਹੈ ਕਿ ਉਹ ਅੰਬਰ ਦੀ ਗਰਲਫਰੈਂਡ ਹੈ।
ਕੀ ਅਵਨੀ ਸੱਚਮੁੱਚ ਅੰਬਰ ਦੇ ਲਈ ਆਪਣਾ ਪਿਆਰ ਮਹਿਸੂਸ ਕਰਦੀ ਹੈ ਜਾਂ ਕਿਸੇ ਪਲੈਨ ਦਾ ਹਿੱਸਾ ਹੈ? ਅੱਜ ਦਾ ਐਪੀਸੋਡ ਦੇਖੋ ਤੇ ਜਾਣੋ ਅੱਗੇ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਹੋਵੇਗਾ, ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ ਤੇ।