Wednesday, 22 July 2026

 

 

ਖ਼ਾਸ ਖਬਰਾਂ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ

 

ਚੰਡੀਗੜ੍ਹ ਵਿੱਚ ਸ਼ੁਰੂ ਹੋਇਆ ਤਿੰਨ ਰੋਜ਼ਾ ਫਾਰਮਾ ਟੈਕ ਐਕਸਪੋ, 250 ਕੰਪਨੀਆਂ ਲੈ ਰਹੀਆਂ ਹਨ ਹਿੱਸਾ

ਫਾਰਮਾ ਟੈਕ ਐਕਸਪੋ ਅਤੇ ਲੈਬਟੈਕ ਐਕਸਪੋ 2023 ਉਤਰੀ ਭਾਰਤ ਦਾ ਸਭ ਤੋਂ ਵੱਡਾ ਆਯੋਜਨ

PharmaTech Expo & LabTech Expo 2023, Engineering Export Promotion Council of India, EEPC India, Arun Kumar Garodia, Lalit Jain, Manmohan Taneja

Web Admin

Web Admin

5 Dariya News

ਚੰਡੀਗੜ੍ਹ , 11 Apr 2023

Last updated on: Apr 11, 2023, 00:00 IST

ਫਾਰਮਾਟੈਕ ਐਕਸਪੋ ਅਤੇ ਲੈਬਟੈਕ ਐਕਸਪੋ 2023 ਅੱਜ ਪਰੇਡ ਗਰਾਊਂਡ, ਸੈਕਟਰ-17, ਚੰਡੀਗੜ੍ਹ ਵਿੱਚ ਸ਼ੁਰੂ ਹੋ ਗਿਆ। 3 ਦਿਨਾਂ ਐਕਸਪੋ ਜਿਸ ਦਾ ਆਯੋਜਨ ਫਾਰਮਾਟੈਕਨੋਲੋਜੀਇੰਡੈਕਸ.ਕੌਮ ਪ੍ਰਾਇਵੇਟ ਲਿਮੀਟਡ ਦੁਆਰਾ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ (ਈਈਪੀਸੀ ਇੰਡੀਆ) ਦੇ ਸਹਿਯੋਗ ਨਾਲ ਕੀਤਾ ਗਿਆ ਹੈ। 

ਫਾਰਮਾ ਟੈਕ ਐਕਸਪੋ ਅਤੇ ਲੈਬਟੈਕ ਐਕਸਪੋ 2023 ਫਾਰਮਾਸਿਊਟੀਕਲ ਇਨੋਵੇਸ਼ਨ ਅਤੇ ਟੈਕਨੋਲੋਜੀ ਅਤੇ ਗਿਆਨ ਨੂੰ ਸਮਰਪਿਤ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਆਯੋਜਨ ਹੈ।ਫਾਰਮਾ ਟੈਕ ਐਕਸਪੋ ਫਾਰਮਾ ਮਸ਼ੀਨਰੀ, ਫੌਰਮੂਲੇਸ਼ਨ, ਨਿਊਟਰਾਸਿਊਟੀਕਲ, ਲੈਬ, ਐਨਾਲਿਟੀਕਲ ਅਤੇ ਪੈਕੇਜਿੰਗ ਉਪਕਰਨਾਂ ਤੇ ਇੱਕ ਅੰਤਰਰਾਸ਼ਟਰੀ ਪ੍ਰਦਰਸ਼ਨੀ ਹੈ ਅਤੇ ਇਸ ਖੇਤਰ ਵਿੱਚ ਸਭ ਤੋਂ ਵੱਡਾ ਬੀ2ਬੀ ਟ੍ਰੇਡ ਸ਼ੋਅ ਹੈ, ਜਿਸ ਵਿੱਚ ਹੈਲਥਕੇਅਰ ਅਤੇ ਫਾਰਮਾ ਮਸ਼ੀਨਰੀ ਇੰਡਸਟਰੀ ਦੇ ਲੋਕ ਹਿੱਸਾ ਲੈਂਦੇ ਹਨ ਅਤੇ ਸਬੰਧਿਤ ਸੈਕਟਰਾਂ ਦੇ ਲਈ ਐਡਵਾਂਸਡ ਤਕਨੀਕਾਂ ਨਾਲ ਸਬੰਧਿਤ ਇਨੋਵੇਸ਼ਨ ਸਾਂਝੇ ਕਰਦੇ ਹਨ।

ਐਕਸਪੋ ਦੇ ਲਈ ਸਟਾਲ 9000 ਵਰਗ ਮੀਟਰ ਦੇ ਖੇਤਰ ਵਿੱਚ ਲਗਾਏ ਗਏ ਹਨ, ਜਿਸ ਵਿੱਚ 250 ਤੋਂ ਵੱਧ ਕੰਪਨੀਆਂ ਦਵਾਈਆਂ ਅਤੇ ਫਾਰਮਾਸਿਊਟੀਕਲ ਉਤਪਾਦਾਂ ਦੇ ਉਤਪਾਦਨ ਲਈ ਮਸ਼ੀਨਰੀ ਅਤੇ ਉਪਕਰਣ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਸਾਲ ਐਕਸਪੋ ਵਿੱਚ ਉਦਯੋਗ ਦੇ ਲਗਭਗ 6,000 ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। 

ਭਾਰਤ, ਚੀਨ, ਅਮਰੀਕਾ ਅਤੇ ਜਰਮਨੀ ਸਮੇਤ ਵੱਖ-ਵੱਖ ਦੇਸ਼ਾਂ ਦੇ ਖਰੀਦਦਾਰਾਂ ਲਈ ਫਾਰਮਾ ਉਤਪਾਦ, ਮਸ਼ੀਨਰੀ ਅਤੇ ਤਕਨੀਕੀ ਇਨੋਵੇਸ਼ਨ ਨੂੰ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਕੁਝ ਸਾਲਾਂ ਵਿੱਚ ਇੰਦੌਰ, ਅਹਿਮਦਾਬਾਦ, ਮੁੰਬਈ ਅਤੇ ਚੰਡੀਗੜ੍ਹ ਵਿੱਚ ਅਜਿਹੇ 13 ਆਯੋਜਨ ਕਰਵਾਏ ਜਾ ਚੁੱਕੇ ਹਨ।

60 ਪ੍ਰਤੀਸ਼ਤ ਤੋਂ ਵੱਧ ਚੰਗੀ ਤਰ੍ਹਾਂ ਨਾਲ ਵਿਕਸਿਤ ਉਦਯੋਗਿਕ ਖੇਤਰਾਂ ਦੇ ਨਾਲ, ਉੱਤਰੀ ਭਾਰਤ ਦੇਸ਼ ਦੇ ਫਾਰਮਾਸਿਊਟੀਕਲ ਕੱਚੇ ਮਾਲ ਅਤੇ ਫੌਰਮੂਲੇਸ਼ਨ ਉਤਪਾਦਾਂ ਦੇ ਉਤਪਾਦਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਇਹ ਏਰੀਆ ਕੱਚੇ ਮਾਲ ਦੇ ਸਪਲਾਇਰਾਂ ਦਾ ਪ੍ਰਮੁੱਖ ਹੱਬ ਬਣ ਗਿਆ ਹੈ। ਇਹ ਫਾਰਮਾ ਪ੍ਰੋਸੈਸਿੰਗ ਮਸ਼ੀਨਰੀ, ਪੈਕੇਜਿੰਗ ਮਸ਼ੀਨਰੀ ਅਤੇ ਲੈਬ ਉਪਕਰਣਾਂ ਬੈਕਗਰਾਊਂਡ ਵੀ ਪ੍ਰਦਾਨ ਕਰਦਾ ਹੈ ਅਤੇ ਇਸਨੂੰ ਏਸ਼ੀਆ ਦਾ ਫਾਰਮਾਸਿਊਟੀਕਲ ਹੱਬ ਮੰਨਿਆ ਜਾਂਦਾ ਹੈ।

ਚੰਡੀਗੜ੍ਹ ਵਿੱਚ ਐਕਸਪੋ ਦੇ ਉਦਘਾਟਨ ਮੌਕੇ ਸ੍ਰੀ ਲਲਿਤ ਜੈਨ, ਆਈਏਐਸ, ਡਾਇਰੈਕਟਰ, ਵਾਤਾਵਰਣ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਹਿਮਾਚਲ ਪ੍ਰਦੇਸ਼ ਸ੍ਰੀ ਅਰੁਣ ਕੁਮਾਰ ਗਰੋਡੀਆ, ਚੇਅਰਮੈਨ, ਈਈਪੀਸੀ ਇੰਡੀਆ, ਸ੍ਰੀ ਮਨਮੋਹਨ ਤਨੇਜਾ, ਸਟੇਟ ਡਰੱਗਜ਼ ਕੰਟਰੋਲਰ, ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ, (ਐਫਡੀਏ), ਹਰਿਆਣਾ, ਸ੍ਰੀ ਸੰਜੀਵ ਗਰਗ, ਸੰਯੁਕਤ ਕਮਿਸ਼ਨਰ ਡਰੱਗਜ਼, ਪੰਜਾਬ, ਸ੍ਰੀ ਪ੍ਰਦੀਪ ਕੁਮਾਰ ਮੱਟੂ, ਸਾਬਕਾ ਜੁਆਇੰਟ ਕਮਿਸ਼ਨਰ ਡਰੱਗਜ਼, ਪੰਜਾਬ, ਡਾ. ਰਾਕੇਸ਼ ਸੂਰਜ, ਖੇਤਰੀ ਡਾਇਰੈਕਟਰ, ਈਈਪੀਸੀ ਇੰਡੀਆ, ਡਾ. ਰਾਜੇਸ਼ ਗੁਪਤਾ, ਚੇਅਰਮੈਨ, ਹਿਮਾਚਲ ਡਰੱਗ ਮੈਨੂਫੈਕਚਰਰਜ਼ ਐਸੋਸੀਏਸ਼ਨ, ਸ਼੍ਰੀ ਰਮੇਸ਼ ਸ਼ਾਹ, ਚੇਅਰਮੈਨ, ਫਾਰਮਾਟੈਕਨੋਲੋਜੀਇੰਡੈਕਸ.ਕੌਮ ਪ੍ਰਾਇਵੇਟ ਲਿਮੀਟਡ, ਸ਼੍ਰੀ ਅਜੈ ਬੰਸਲ, ਨੈਸ਼ਨਲ ਚੇਅਰਮੈਨ, ਫਾਰਮਾ ਕਨੈਕਟ, ਆਈਐਸਐਚਆਰਏਈ, ਸ਼੍ਰੀ ਪੰਕਜ ਸਰੀਨ, ਪ੍ਰਧਾਨ, ਏਐਸਐਚਆਰਏਈ ਚੰਡੀਗੜ੍ਹ ਚੈਪਟਰ ਅਤੇ ਇੰਡਸਟਰੀ ਐਸੋਸੀਏਸ਼ੰਨਜ਼ ਨਿੱਜੀ ਸੰਸਥਾਵਾਂ ਅਤੇ ਪ੍ਰਮੁੱਖ ਕਾਰਪੋਰੇਟਸ ਦੇ ਨੁਮਾਇੰਦਿਆਂ ਨੇ ਇਸ ਇਸ ਮੌਕੇ ਹਾਜ਼ਰੀ ਭਰੀ।

ਇਸ ਮੌਕੇ ਤੇ ਬੋਲਦੇ ਹੋਏ, ਸ਼੍ਰੀ ਲਲਿਤ ਜੈਨ, ਆਈਏਐਸ ਨੇ ਕਿਹਾ ਕਿ ‘‘ਈਈਪੀਸੀ-ਭਾਰਤ (ਵਣਜ ਅਤੇ ਉਦਯੋਗ ਮੰਤਰਾਲਾ-ਭਾਰਤ ਸਰਕਾਰ) ਦੇ ਸਹਿਯੋਗ ਨਾਲ ਫਾਰਮਾਟੈਕ ਪ੍ਰਦਰਸ਼ਨੀ ਫਾਰਮਾਸਿਊਟੀਕਲ, ਸਿਹਤ ਸੰਭਾਲ ਅਤੇ ਲੈਬੋਰਟਰੀ ਉਪਕਰਣ ਨਿਰਮਾਤਾਵਾਂ ਲਈ ਨਵੇਂ ਅਤੇ ਵਧੀਆ ਖੋਜ ਕਰਨ ਲਈ ਇੱਕ ਵਧੀਆ ਪਲੇਟਫਾਰਮ ਵਜੋਂ ਕੰਮ ਕਰਦੀ ਹੈ। 

ਇਸ ਤੋਂ ਇਲਾਵਾ, ਇਹ ਉਹਨਾਂ ਉੱਦਮੀਆਂ ਨੂੰ ਜੋੜਦੀ ਹੈ ਜੋ ਆਪਣੇ ਉਤਪਾਦਨ ਅਤੇ ਰੈਗੂਲੇਟਰੀ ਲੋੜਾਂ ਲਈ ਖਾਸ ਲੋੜਾਂ ਦੀ ਤਲਾਸ਼ ਕਰ ਰਹੇ ਹਨ।’’ ਉਨ੍ਹਾਂ ਨੇ ਅੱਗੇ ਕਿਹਾ, ‘‘ਜਿਹੜੇ ਲੋਕ ਆਪਣਾ ਫਾਰਮਾ, ਏਪੀਆਈ, ਮੈਡੀਕਲ ਅਤੇ ਹੈਲਥ ਉਪਕਰਣ ਉਦਯੋਗ ਸ਼ੁਰੂ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਇਸ ਵਿੱਚ ਜਰੂਰ ਆਉਣਾ ਚਾਹੀਦਾ ਹੈ ਅਤੇ ਘਰੇਲੂ ਅਤੇ ਵਿਦੇਸ਼ੀ ਬਜ਼ਾਰ ਲਈ ਸੰਭਾਵਨਾਵਾਂ ਦੀ ਪੜਚੋਲ ਕਰਨੀ ਚਾਹੀਦੀ ਹੈ।’’

ਸ਼੍ਰੀ ਅਰੁਣ ਕੁਮਾਰ ਗਰੋਡੀਆ ਨੇ ਕਿਹਾ ਕਿ ਈਈਪੀਸੀ ਇੰਡੀਆ 67 ਸਾਲਾਂ ਦੇ ਅਰਸੇ ਦੌਰਾਨ ਭਾਰਤੀ ਇੰਜੀਨੀਅਰਿੰਗ ਨਿਰਯਾਤ ਦਾ ਚਿਹਰਾ ਰਿਹਾ ਹੈ, ਜਦੋਂ ਭਾਰਤ 1955 ਵਿੱਚ ਸਿਰਫ 10 ਮਿਲੀਅਨ ਡਾਲਰ ਦੇ ਇੰਜੀਨੀਅਰਿੰਗ ਸਮਾਨ ਦੀ ਬਰਾਮਦ ਤੋਂ 2021-22 ਵਿੱਚ 112 ਬਿਲੀਅਨ ਡਾਲਰ ਤੱਕ ਵਧ ਕੇ ਇੱਕ ਮੋਹਰੀ ਦੇਸ਼ ਬਣ ਗਿਆ ਹੈ ਅਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਭਾਰਤ ਵਿੱਚ ਇੱਕ ਮਾਡਲ ਈਈਪੀਸੀ ਦੇ ਤੌਰ ਉਤੇ ਮੰਨਿਆ ਜਾਂਦਾ ਹੈ।

ਸ਼੍ਰੀ ਮਨਮੋਹਨ ਤਨੇਜਾ ਨੇ ਕਿਹਾ ਕਿ ਇਹ ਸਾਡੇ ਲਈ ਰੈਗੂਲੇਟਰ ਦੇ ਤੌਰ ਤੇ ਵੱਖ-ਵੱਖ ਹਿੱਸੇਦਾਰਾਂ ਨਾਲ ਗੱਲਬਾਤ ਕਰਨ ਅਤੇ ਮਾਰਗਦਰਸ਼ਨ ਕਰਨ ਦਾ ਵਧੀਆ ਮੌਕਾ ਹੈ। ਇਸ ਐਕਸਪੋ ਨੇ ਆਯੋਜਕਾਂ ਦੀ ਸਖ਼ਤ ਮਿਹਨਤ ਨੂੰ ਦਰਸਾਇਆ, ਉਨ੍ਹਾਂ ਨੇ  ਗਾਂਧੀਨਗਰ ਵਿੱਚ ਆਪਣੇ ਆਉਣ ਵਾਲੇ ਫਾਰਮਾ ਅਤੇ ਲੈਬ ਐਕਸਪੋ ਵਿੱਚ ਸਫਲਤਾ ਦੀ ਕਾਮਨਾ ਕੀਤੀ।

ਸ਼੍ਰੀ ਰਮੇਸ਼ ਸ਼ਾਹ, ਚੇਅਰਮੈਨ, ਫਾਰਮਾਟੈਕਨੋਲੋਜੀਇੰਡੈਕਸ.ਕੌਮ ਪ੍ਰਾਇਵੇਟ ਲਿਮੀਟਡ ਨੇ ਕਿਹਾ, ‘‘ਇੰਡਸਟਰੀ ਵਿੱਚ ਹਰ ਕਿਸੇ ਦੇ ਸਹਿਯੋਗ ਨਾਲ, ਅਸੀਂ ਐਕਸਪੋ ਦੌਰਾਨ ਪ੍ਰਦਰਸ਼ਨੀਆਂ ਵਿੱਚ 60 ਪ੍ਰਤੀਸ਼ਤ ਵਾਧੇ ਦੀ ਘੋਸ਼ਣਾ ਕਰਦੇ ਹੋਏ ਖੁਸ਼ ਹਾਂ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ (ਈਈਪੀਸੀ ਇੰਡੀਆ), ਹਿਮਾਚਲ ਡਰੱਗ ਮੈਨੂਫੈਕਚਰਰਜ਼ ਐਸੋਸੀਏਸ਼ਨ (ਐਚਡੀਐਮਏ), ਅੰਬਾਲਾ ਸਾਇੰਟਿਫਿਕ ਇੰਸਟਰੂਮੈਂਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਏਐਸਆਈਐਮਏ), ਡਰੱਗ ਮਾਰਕੀਟਿੰਗ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਡੀਐਮਐਮਏ), ਸਮੇਤ ਸਾਰੀਆਂ ਸੰਸਥਾਵਾਂ/ਪ੍ਰਾਯੋਜਕਾਂ ਦਾ ਧੰਨਵਾਦ ਕੀਤਾ। 

ਇਸ ਦੇ ਨਾਲ ਹੀ, ਦ ਇੰਡੀਅਨ ਸੋਸਾਇਟੀ ਆਫ ਹੀਟਿੰਗ, ਰੈਫ੍ਰਿਜਰੇਟਿੰਗ ਐਂਡ ਏਅਰ-ਕੰਡੀਸ਼ਨਿੰਗ ਇੰਜੀਨੀਅਰਜ਼ (ਆਈਐਸਆਰਏਈ), ਦ ਅਮਰੀਕਨ ਸੋਸਾਇਟੀ ਆਫ ਹੀਟਿੰਗ, ਰੈਫ੍ਰਿਜਰੇਟਿੰਗ ਐਂਡ ਏਅਰ-ਕੰਡੀਸ਼ਨਿੰਗ ਇੰਜੀਨੀਅਰਜ਼ (ਏਐਸਐਚਆਰਏਈ) ਅਤੇ ਹੋਰ ਇੰਡਸਟਰੀ ਐਸੋਸੀਏਸ਼ਨਾਂ ਅਤੇ ਉਦਯੋਗਿਕ ਘਰਾਣਿਆਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ।’’

12 ਅਪ੍ਰੈਲ 2023 ਨੂੰ ‘‘ ਸਿਨਰਜਿਸਟਿਕ ਗਰੋਥ ਆਫ਼ ਫਾਰਮਾ ਇੰਡਸਟਰੀ-ਡਿਵੈਲਪਮੈਂਟ ਐਂਡ ਚੈਲੇਂਜਸ’’ ਵਿਸ਼ੇ ਤੇ ਇੱਕ ਸੈਮੀਨਾਰ ਵੀ ਆਯੋਜਿਤ ਕੀਤਾ ਜਾਵੇਗਾ। ਇਸ ਸੈਮੀਨਾਰ ਦੌਰਾਨ ਮਾਹਿਰ ਅਤੇ ਉੱਘੇ ਸਰਕਾਰੀ ਵਿਭਾਗਾਂ, ਉਦਯੋਗ ਅਤੇ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ।

 

Tags: PharmaTech Expo & LabTech Expo 2023 , Engineering Export Promotion Council of India , EEPC India , Arun Kumar Garodia , Lalit Jain , Manmohan Taneja

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD