Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

24 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ''ਏਸ ਜਹਾਨੋ ਦੂਰ ਕਿੱਤੇ-ਚੱਲ ਜਿੰਦੀਏ'' ਦੇ ਅਦਾਕਾਰਾਂ ਦਾ ਰੁਖ ਜਾਣੋ।

Pollywood, Neeru Bajwa, Gurpreet Ghuggi, Kulwinder Billa, Jass Bajwa , Aditi Dev Sharma, Es Jahano Door Kitte Chal Jindiye, Es Jahano Door Kitte Chal Jindiye Movie, Es Jahano Door Kitte Chal Jindiye Release Date, Uday Pratap Singh, Jagdeep Warring, Es Jahano Door Kitte Chal Jindiye Movie Release Date, Es Jahano Door Kitte Chal Jindiye Movie Cast, Chal Jindiye, Chal Jindiye Release Date

Web Admin

Web Admin

5 Dariya News

ਚੰਡੀਗੜ੍ਹ , 18 Mar 2023

Last updated on: Mar 18, 2023, 00:00 IST

ਫਿਲਮ "ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" ਵਿਚਲੀਆਂ ਪੰਜ ਜ਼ਿੰਦਗੀਆਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਅਸਲ ਹਾਲਾਤਾਂ ਨੂੰ ਬਿਆਨ ਕਰਦੀ ਹੈ ਜੋ ਹਰ ਇੱਕ ਦਾ ਦਿਲ ਛੂਹ ਰਹੀ ਹੈ। ਕਹਾਣੀ ਦੋਸਤੀ ਅਤੇ ਪਰਿਵਾਰਿਕ ਸਾਂਝ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ। ਫਿਲਮ ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ, ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਤ ਹੈ। 24 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਫਿਲਮ ਵਿੱਚ ਕੁਲਵਿੰਦਰ ਬਿੱਲਾ,ਆਦਿਤੀ ਸ਼ਰਮਾ, ਨੀਰੂ ਬਾਜਵਾ, ਜੱਸ ਬਾਜਵਾ, ਗੁਰਪ੍ਰੀਤ ਘੁੱਗੀ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। 

ਫਿਲਮ ਦੀ ਸਾਰੀ ਸਟਾਰਕਾਸਟ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਫਿਲਮ ਬਾਰੇ ਖੁੱਲ ਕੇ ਗੱਲ ਕੀਤੀ। ਇਹ ਫ਼ਿਲਮ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ ਅਤੇ ਜਗਦੀਪ ਵੜਿੰਗ ਦੁਆਰਾ ਲਿਖੀ ਗਈ ਹੈ। ਫ਼ਿਲਮ ਦਾ ਸੰਗੀਤ ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ। ਫਿਲਮ ਨੂੰ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵਿਸ਼ਵ ਭਰ ਵਿੱਚ ਡਿਸਟ੍ਰਿਬਿਊਟ ਕੀਤਾ ਜਾਵੇਗਾ।

ਆਪਣੀ ਆਉਣ ਵਾਲੀ ਫਿਲਮ ਲਈ ਖੁਸ਼ੀ ਜਾਹਿਰ ਕਰਦਿਆਂ ਨਿਰਮਾਤਾ ਕੁਲਵਿੰਦਰ ਬਿੱਲਾ, ਹੈਰੀ ਕਾਹਲੋਂ ਅਤੇ ਸੰਤੋਸ਼ ਕੁਮਾਰ ਥੀਟੇ ਨੇ ਕਿਹਾ, "ਇਸ ਫਿਲਮ ਦੇ ਰਾਹੀਂ ਅਸੀਂ ਦਰਸ਼ਕਾਂ ਨੂੰ ਦੋਸਤੀ, ਪਿਆਰ ਅਤੇ ਪਰਿਵਾਰ ਦੇ ਰਿਸ਼ਤੇ ਦੀ ਇੱਕ ਸੱਚੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਹ ਕੋਸ਼ਿਸ਼ ਜ਼ਰੂਰ ਪਸੰਦ ਆਵੇਗੀ ਅਤੇ ਫਿਲਮ ਨੂੰ ਰਿਲੀਜ਼ ਹੁੰਦੇ ਸਾਰ ਹੀ ਆਪਣਾ ਭਰਪੂਰ ਪਿਆਰ ਦੇਣਗੇ।"

ਅਦਾਕਾਰਾ ਨੀਰੂ ਬਾਜਵਾ ਨੇ ਫਿਲਮ "ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" ਦੇ ਲਈ ਉਤਸ਼ਾਹ ਸਾਂਝਾ ਕਰਦੇ ਹੋਏ ਕਿਹਾ, "ਮੇਰੀ ਪਹਿਲਾਂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਮੈਂ ਹਮੇਸ਼ਾਂ ਪ੍ਰੇਰਨਾਦਾਇਕ ਫ਼ਿਲਮਾਂ ਦਰਸ਼ਕਾਂ ਅੱਗੇ ਪੇਸ਼ ਕਰਾਂ ਅਤੇ ਇਹ ਫਿਲਮ ਪ੍ਰੇਰਨਾਦਾਇਕ ਫਿਲਮ ਹੋਣ ਦੇ ਨਾਲ-ਨਾਲ ਮਨੋਰੰਜਨਦਾਇਕ ਅਤੇ ਭਾਵਨਾਤਮਕ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਪਹਿਲਾਂ ਵਾਂਗ ਹੀ ਮੇਰੀ ਇਸ ਫਿਲਮ ਨੂੰ ਵੀ ਆਪਣਾ ਭਰਪੂਰ ਪਿਆਰ ਦੇਣਗੇ।"

ਗੁਰਪ੍ਰੀਤ ਘੁੱਗੀ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ, " ਮੈਨੂੰ ਆਸ ਹੈ ਅਸੀਂ ਇਸ ਵਿਲੱਖਣ ਕਹਾਣੀ ਨਾਲ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋਵਾਂਗੇ, ਮੈਨੂੰ ਉਮੀਦ ਹੈ ਕਿ ਹਰ ਕੋਈ ਫਿਲਮ ਦਾ ਆਨੰਦ ਮਾਣੇਗਾ ਅਤੇ ਫਿਲਮ ਦੇਖਣ ਲਈ ਉਤਸ਼ਾਹਿਤ ਹੋਵੇਗਾ।"

ਫਿਲਮ ਬਾਰੇ ਗੱਲ ਕਰਦੇ ਹੋਏ ਅਦਾਕਾਰ ਜੱਸ ਬਾਜਵਾ ਨੇ ਕਿਹਾ, "ਜਿਵੇਂ ਹੀ ਮੈਂ ਇਸ ਫਿਲਮ ਦੀ ਕਹਾਣੀ ਸੁਣੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਹਾਂ ਕਰ ਦਿੱਤੀ। ਇਸ ਫਿਲਮ ਵਿੱਚ ਜਿਨ੍ਹਾਂ ਮੁੱਦਿਆਂ 'ਤੇ ਰੌਸ਼ਨੀ ਪਾਈ ਗਈ ਹੈ ਉਹ ਹਰ ਇੱਕ ਦੇ ਲਈ ਜਾਨਣੇ ਜ਼ਰੂਰੀ ਹਨ। ਦਰਸ਼ਕ ਇਸ ਨੂੰ ਦੇਖਣ ਤੋਂ ਬਾਅਦ ਯਕੀਨਨ ਫਿਲਮ ਦੀ ਗਹਿਰਾਈ ਨੂੰ ਸਮਝਣਗੇ।"

ਅਦਾਕਾਰਾ ਅਦਿਤੀ ਸ਼ਰਮਾ ਨੇ ਕਿਹਾ, "ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਨੂੰ ਇੰਨੀ ਮਿਹਨਤੀ ਸਟਾਰਕਾਸਟ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਆਧੁਨਿਕ ਯੁੱਗ ਦੀ ਪੀੜੀ ਦੇ ਨੌਜਵਾਨ ਆਪਣੇ ਦੇਸ਼ ਨੂੰ ਛੱਡ ਬਾਹਰ ਵਿਦੇਸ਼ਾਂ ਵੱਲ ਜਾ ਰਹੇ ਹਨ, ਅਸੀਂ ਇਸ ਫਿਲਮ ਦੇ ਰਾਹੀਂ ਉੱਥੇ ਰਹਿੰਦੇ ਪੰਜਾਬੀਆਂ ਦੇ ਹਾਲਾਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਦਰਸ਼ਕਾਂ ਨੂੰ ਸਾਡੀ ਕੀਤੀ ਮਿਹਨਤ ਪਸੰਦ ਆਵੇਗੀ।"

ਰੁਪਿੰਦਰ ਰੂਪੀ ਨੇ ਵੀ ਆਪਣਾ ਉਤਸ਼ਾਹ ਸਾਂਝਾ ਕੀਤਾ, " ਮੈਨੂੰ ਬੇਮਿਸਾਲ ਟੀਮ ਦੇ ਨਾਲ ਕੰਮ ਕਰਕੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ, ਮੈਂ ਫਿਲਮ ਦੇਖਣ ਤੋਂ ਬਾਅਦ ਹਰ ਕਿਸੇ ਦੇ ਪ੍ਰਤੀਕਰਮਾਂ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ।"

ਫਿਲਮ "ਏਸ ਜਹਾਨੋ ਦੂਰ ਕਿਤੇ-ਚੱਲ ਜਿੰਦੀਏ" 24 ਮਾਰਚ 2023 ਨੂੰ ਹੋਵੇਗੀ ਰਿਲੀਜ਼ ।

 

Tags: Pollywood , Neeru Bajwa , Gurpreet Ghuggi , Kulwinder Billa , Jass Bajwa , Aditi Dev Sharma , Es Jahano Door Kitte Chal Jindiye , Es Jahano Door Kitte Chal Jindiye Movie , Es Jahano Door Kitte Chal Jindiye Release Date , Uday Pratap Singh , Jagdeep Warring , Es Jahano Door Kitte Chal Jindiye Movie Release Date , Es Jahano Door Kitte Chal Jindiye Movie Cast , Chal Jindiye , Chal Jindiye Release Date

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD