Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸਿਹਤ ਵਿਭਾਗ ਵਲੋਂ ਟੀਕਾਕਰਨ ਪ੍ਰੌਗਰਾਮ ਅਧੀਨ ਵਰਤੀਆਂ ਜਾਂਦੀਆਂ ਵੈਕਸੀਨਾਂ ਦੇ ਤਾਪਮਾਨ ਦੀ ਹੋਵੇਗੀ ਆਨਲਾਇਨ ਨਿਗਰਾਨੀ : ਸਿਵਲ ਸਰਜਨ

ਵੈਕਸੀਨਾਂ ਦੀ ਗੁਣਵਤਾ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਵਲੋਂ ਵੈਕਸੀਨ ਸਟੋਰਜ਼ ਸੈਂਟਰਾਂ ਤੇ ਲਗਾਏ ਟੈਂਪਰੈਚਰ ਲੌਗਰ: ਡਾ. ਰੰਜੂ ਸਿੰਗਲਾ ਸਿਵਲ ਸਰਜਨ

Health, Civil Surgeon Shri Mukatsar Sahib, Shri Mukatsar Sahib, Dr. Ranju Singla, Dr. Ranju Singla Civil Surgeon

Web Admin

Web Admin

5 Dariya News

ਸ੍ਰੀ ਮੁਕਤਸਰ ਸਾਹਿਬ , 10 Mar 2023

Last updated on: Mar 10, 2023, 00:00 IST

ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਇਸ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਯੂਨਾਇਟਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਨਵਾਂ ਉਪਰਾਲਾ ਕਰਦੇ ਹੋਏ ਰੁਟੀਨ ਟੀਕਾਕਰਨ ਵਿਚ ਵਰਤੀਆਂ ਜਾਣ ਵਾਲੀਆਂ ਵੈਕਸੀਨਾਂ ਦੀ ਗੁਣਵਤਾ ਬਰਕਰਾਰ ਰੱਖਣ ਲਈ ਉਨ੍ਹਾ ਦੇ ਟੈਂਪਰੈਚਰ ਤੇ 24 ਘੰਟੇ ਨਜ਼ਰ ਰੱਖਣ ਲਈ ਵੈਕਸੀਨ ਸਟੋਰਜ਼ ਸੈਂਟਰਾਂ ਤੇ ਟੈਂਪਰੈਚਰ ਲੋਗਰ ਲਗਾਏ ਗਏ ਹਨ। 

ਇਸ ਸਬੰਧੀ ਡਾ. ਰੰਜੂ ਸਿੰਗਲਾ ਸਿਵਲ ਸ਼੍ਰੀ ਮੁਕਤਸਰ ਸਾਹਿਬ ਨੇ ਜਿਲ੍ਹਾ ਵੈਕਸੀਨ ਸਟੋਰਜ਼ ਸੈਂਟਰ ਵਿਖੇ ਲਗਾਏ ਗਏ ਟੈਂਪਰੈਚਰ ਲੋਗਰ ਦਾ ਮੁਆਇਨਾ ਕੀਤਾ।ਉਨ੍ਹਾ ਕਿਹਾ ਕਿ ਜਿਲ਼੍ਹੇ ਵਿਚ ਜਿਲ੍ਹਾ ਵੈਕਸੀਨ ਸਟੋਰਜ਼ ਸੈਂਟਰ ਤੋਂ ਇਲਾਵਾ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ 23 ਹੋਰ ਵੈਕਸੀਨ ਸਟੋਰਜ਼ ਸੈਂਟਰ ਬਣੇ ਹੋਏ ਹਨ।

ਜਿੱਥੇ ਕਿ ਵੈਕਸੀਨ ਦਾ ਰੱਖ ਰੱਖਾਵ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਸਬੰਧਤ ਸਟਾਫ ਵਲੋਂ ਰੋਜਾਨਾ ਦੋ ਵਾਰ ਆਇਸਲਾਇਨ ਰੈਫਰੀਜਰੇਟਰ ਅਤੇ ਡੀਪ ਫਰੀਜਰਾਂ ਦਾ ਤਾਪਮਾਨ ਰਿਕਾਰਡ ਕੀਤਾ ਜਾਂਦਾ ਹੈ।ਉਨ੍ਹਾ ਕਿਹਾ ਕਿ ਰੂਟੀਨ ਟੀਕਾਕਰਨ ਲਈ ਵਰਤੀਆਂ ਜਾਂਦੀਆਂ ਵੈਕਸੀਨਾਂ ਨੂੰ ਦੋ ਤੋਂ ਅੱਠ ਡਿਗਰੀ ਦੇ ਤਾਪਮਾਨ ਤੇ ਆਇਸਲਾਇਨ ਰੈਫਰੀਜਰੇਟਰ ਵਿਚ ਰੱਖਿਆ ਜਾਂਦਾ ਹੈ।

ਕਈ ਵਾਰ ਲਗਾਤਾਰ ਛੁੱਟੀਆਂ ਹੋਣ ਕਾਰਨ ਜਾਂ ਬਿਜਲੀ ਦਾ ਲੰਬਾਂ ਕੱਟ ਲੱਗਣ ਕਾਰਨ ਆਇਸਲਾਇਨ ਰੈਫਰੀਜਰੇਟਰ ਦਾ ਤਾਪਮਾਨ ਵੱਧ ਸਕਦਾ ਹੈ ਜਿਸ ਕਾਰਨ ਵੈਕਸੀਨਾਂ ਦੀ ਗੁਣਵਤਾ ਵਿਚ ਕਮੀ ਆ ਸਕਦੀ ਹੈ।ਇਸ ਲਈ ਪੰਜਾਬ ਸਰਕਾਰ ਵਲੋਂ ਨਵੀਂ ਪਹਿਲ ਕਰਦੇ ਹੋਏ ਜਿਲ੍ਹੇ ਦੇ ਸਾਰੇ ਵੈਕਸੀਨ ਸਟੋਰਜ਼ ਸੈਂਟਰਾਂ ਤੇ ਟੈਂਪਰੈਚਰ ਲੌਗਰ ਗਏ ਹਨ।

ਜਿਨ੍ਹਾਂ ਵਿਚ ਸਿਮ ਲੱਗੀ ਹੋਈ ਹੈ ਅਤੇ ਆਇਸਲਾਇਨ ਰੈਫਰੀਜਰੇਟਰ ਦੇ ਅੰਦਰ ਇੱਕ ਬਲੂਟੂਥ ਡਿਵਾਇਸ ਲਗਾਇਆ ਹੈ ਜੋ ਕਿ ਇਸ ਦੇ ਤਾਪਮਾਨ ਦੀ ਜਾਣਕਾਰੀ ਲੌਗਰ ਵਿਚ ਭੇਜਦਾ ਹੈ।ਜੇਕਰ ਆਇਸਲਾਇਨ ਰੈਫਰੀਜਰੇਟਰ ਦਾ ਤਾਪਮਾਨ 2 ਡਿਗਰੀ ਤੋਂ ਘੱਟਦਾ ਹੈ ਜਾਂ 8 ਡਿਗਰੀ ਤੋਂ ਵੱਧਦਾ ਹੈ ਜਾਂ ਬਿਜਲੀ ਦੀ ਲੰਬਾ ਸਮਾ ਕਟੌਤੀ ਹੁੰਦੀ ਹੈ ਤਾਂ ਇਹ ਟੈਂਪਰੇਚਰ ਲੌਗਰ ਸਬੰਧਤ ਸੰਸਥਾ ਦੇ ਕੋਲਡ ਚੈਨ ਹੈਂਡਲਰ ਦੇ ਮੋਬਾਇਲ ਤੇ ਸੁਨੇਹਾ ਭੇਜੇਗਾ ਸਬੰਧਤ ਸਟਾਫ ਵਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧ ਜਾਣਕਾਰੀ ਦਿੰਦਿਆਂ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਰੂਟੀਨ ਟੀਕਾਕਰਨ ਪ੍ਰੌਗਰਾਮ ਨੂੰ ਡਿਜੀਟਲ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੈਕਸੀਨਾਂ ਦੀ ਗੁਣਵਤਾ ਨੂੰ ਬਰਕਰਾਰ ਰੱਖ ਕੇ ਬੱਚਿਆਂ ਨੂੰ ਮਾਰੂ ਬੀਮਾਰੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾ ਸਕੇ।

ਇਸ ਮੌਕੇ ਸਰਬਜੀਤ ਸਿੰਘ ਜਿਲ੍ਹਾ ਕੋਲਡ ਚੈਨ ਅਫਸਰ ਅਤੇ ਖੁਸ਼ਦੀਪ ਸਿੰਘ ਜਿਲ੍ਹਾ ਵੈਕਸੀਨ ਕੋਲਡ ਚੈਨ ਹੈਂਡਲਰ ਨੇ ਕਿਹਾ ਕਿ ਇਸ ਟੈਂਪਰੇਚਰ ਲੋਗਰ ਤੇ ਕਿਸੇ ਵੀ ਸਮੇਂ ਸਬੰਧਤ ਸੰਸਥਾ ਦੇ ਕੋਲਡ ਚੈਨ ਹੈਂਡਲਰ ਜਾਂ ਜਿਲ੍ਹਾ ਅਧਿਕਾਰੀਆਂ ਜਾਂ ਸਟੇਟ ਪੱਧਰ ਤੇ ਅਧਿਕਾਰੀਆਂ ਵਲੋਂ ਤਾਪਮਾਨ ਦੇਖਿਆ ਜਾ ਸਕਦਾ ਹੈ ਅਤੇ ਤਾਪਮਾਨ ਦੀ ਆਨਲਾਇਨ ਨਿਗਰਾਨੀ ਈਵਿਨ ਐਪ ਰਾਹੀਂ ਕੀਤੀ ਜਾ ਸਕੇਗੀ।

ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਸਰਬਜੀਤ ਸਿੰਘ ਜਿਲ੍ਹਾ ਕੋਲਡ ਚੈਨ ਅਫਸਰ ਅਤੇ ਖੁਸ਼ਦੀਪ ਸਿੰਘ ਜਿਲ੍ਹਾ ਵੈਕਸੀਨ ਕੋਲਡ ਚੈਨ ਹੈਂਡਲਰ ਹਾਜ਼ਰ ਸਨ।

 

Tags: Health , Civil Surgeon Shri Mukatsar Sahib , Shri Mukatsar Sahib , Dr. Ranju Singla , Dr. Ranju Singla Civil Surgeon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD