ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਰੁਣ ਸ਼ਰਮਾ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਐਲਪੀਯੂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਹ ਮੌਕਾ 'ਯੂਥ ਟਾਕ' ਸ਼ੋਅ ਦਾ ਸੀ, ਜਿਸ ਦਾ ਆਯੋਜਨ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਕੀਤਾ ਗਿਆ ਸੀ ।
ਐਲਪੀਯੂ ਦੇ ਚਾਂਸਲਰ ਡਾ ਅਸ਼ੋਕ ਕੁਮਾਰ ਮਿੱਤਲ, ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਅਤੇ ਵਾਈਸ ਪ੍ਰੈਜ਼ੀਡੈਂਟ ਡਾ: ਅਮਨ ਮਿੱਤਲ ਨੇ 30 ਤੋਂ ਵੱਧ ਸੰਗੀਤਕ ਯੰਤਰਾਂ ਦੇ ਨਾਲ ਐਲਪੀਯੂ ਦੇ ਵਿਦਿਆਰਥੀਆਂ ਦੀ ਇੱਕ ਟੀਮ ਦੁਆਰਾ ਕਲਾਸੀਕਲ ਅਤੇ ਲੋਕ ਸੰਗੀਤਕ ਧੁਨਾਂ ਦੇ ਵਿਚਕਾਰ ਕੈਂਪਸ ਵਿੱਚ ਬਹੁਮੁਖੀ ਸਟਾਰ ਦਾ ਸਵਾਗਤ ਕੀਤਾ।
ਅਭਿਨੇਤਾ ਨੇ ਦੱਸਿਆ ਕਿ ਅੱਜ ਜਲੰਧਰ ਵਿਸ਼ਵ ਦੇ ਨਕਸ਼ੇ 'ਤੇ ਸਿਰਫ਼ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਬਦੌਲਤ ਹੀ ਹੈ, ਜਿਸ ਦੇ ਸਿਖਰ ਅਕਾਦਮਿਕ, ਬੁਨਿਆਦੀ ਢਾਂਚੇ, ਖੇਡਾਂ ਅਤੇ ਸਹਾਇਕ ਗਤੀਵਿਧੀਆਂ ਲਈ ਇਹ ਦੇਸ਼ ਅਤੇ ਵਿਦੇਸ਼ ਦੇ ਵਿਦਿਆਰਥੀਆਂ ਵਿਚ ਬਹੁਤ ਪਰ੍ਸਿੱਧ ਹੈ ।ਜਲੰਧਰ ਦੇ ਜੰਮਪਲ ਅਤੇ ਪੜ੍ਹੇ-ਲਿਖੇ, ਅਭਿਨੇਤਾ-ਕਮ-ਕਾਮੇਡੀਅਨ, ਸਟਾਰ ਵਰੁਣ ਨੇ ਵਿਭਿੰਨ ਪੇਸ਼ੇਵਰ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨਾਲ ਆਪਣੇ ਜਨੂੰਨ ਦੇ ਅਨੁਸਾਰ ਕਿਵੇਂ ਰਹਿਣਾ ਹੈ ਬਾਰੇ ਸਾਂਝਾ ਕੀਤਾ।
ਬਾਕਸ-ਆਫਿਸ ਹਿੱਟ ਫਿਲਮ 'ਫੁਕਰੇ' ਫੇਮ ਕਾਮੇਡੀਅਨ ਵਰੁਣ ਨੇ ਸਿਨੇ ਦੁਨੀਆ ਵਿੱਚ ਦਾਖਲ ਹੋਣ ਦੇ ਸੁਝਾਅ ਵੀ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਸਹਿਪਾਠੀਆਂ ਦੀ ਦੋਸਤੀ ਨੂੰ ਕਦੇ ਨਾ ਭੁੱਲਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜੋ ਚਾਹੋ ਉਹ ਪੂਰੀ ਤਾਕਤ, ਸਮਰਪਣ ਅਤੇ ਇੱਛਾ ਨਾਲ ਕਰੋ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਉਹ ਦੂਜਿਆਂ ਨੂੰ ਹਮੇਸ਼ਾ ਮੁਸਕਰਾਉਂਦੇ ਅਤੇ ਖੁਸ਼ ਰੱਖਣ।