ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵੱਲੋਂ ਜਿਲੇ ਵਿੱਚ ਚੱਲ ਰਹੇ ਸੜਕੀ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ । ਉਨਾਂ ਲੋਕ ਨਿਰਮਾਣ ਵਿਭਾਗ , ਨੈਸ਼ਨਲ ਹਾਈਵੇ ਅਥਾਰਟੀ , ਜੰਗਲਾਤ ਤੇ ਹੇਰਨਾਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੜਕੀ ਪ੍ਰਾਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ।
ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਉਨਾਂ ਜਿਲੇ ਵਿੱਚ ਬਣਨ ਵਾਲੇ ਦਿੱਲੀ - ਕਟੜਾ ਐਕਸਪ੍ਰੈਸ ਵੇ, ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵਿਚਕਾਰ ਬਣ ਰਹੀ 4 ਮਾਰਗੀ ਸੜਕ ਤੇ ਭਵਿੱਖ ਵਿੱਚ ਯੋਜਨਾਬੰਦੀ ਅਧੀਨ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ।ਸ੍ਰੀ ਸਾਰੰਗਲ ਨੇ ਕਿਹਾ ਕਿ ਸਮੂਹ ਐਸ ਡੀ ਐਮਜ ਆਪਣੇ ਅਧਿਕਾਰ ਖੇਤਰ ਅੰਦਰ ਸੜਕਾਂ ਦੇ ਨਵੀਨੀਕਰਨ , ਮਜਬੂਤੀਕਰਨ ਦੇ ਕੰਮ ਦੀ ਨਿੱਜੀ ਤੌਰ ਉੱਪਰ ਹਰ ਪੰਦ੍ਹਰਵਾੜੇ ਪਿੱਛੋਂ ਸਮੀਖਿਆ ਕਰਨ ਤਾਂ ਜੋ ਕੰਮ ਵਿੱਚ ਕਿਸੇ ਤਰਾਂ ਦੀ ਦੇਰੀ ਨਾ ਹੋਵੇ ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸੜਕਾਂ ਦੀ ਉਸਾਰੀ ਵੇਲੇ ਕੰਮ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸਾਗਰ ਸੇਤੀਆ , ਐਸ ਡੀ ਐਮ ਲਾਲ ਵਿਸ਼ਵਾਸ ਬੈਂਸ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।