ਸ਼ੋਅ ਗੀਤ ਢੋਲੀ ਵਿੱਚ, ਭੈਰਵੀ ਨੇ ਮਹਿਰਾ ਪਰਿਵਾਰ ਨੂੰ ਬਰਬਾਦ ਕਾਰਨ ਲਈ ਇੱਕ ਨਵੀਂ ਤਰਕੀਬ ਲਗਾਈ ਹੈ, ਜਿਸ ਵਿਚ ਉਹ ਜੇ.ਕੇ ਨੂੰ ਧਮਕਾਉਣ ਉਸਦੇ ਘਰ ਵਾਪਿਸ ਆਉਂਦੀ ਹੈ ਅਤੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕਰਦੀ ਹੈ। ਅੱਜ ਦੇ ਐਪੀਸੋਡ ਦਰਸ਼ਕਾਂ ਦੇ ਲਈ ਕੁਝ ਖਾਸ ਪੇਸ਼ ਕਰਨ ਵਾਲਾ ਹੈ ਜਿੱਥੇ ਇੱਕ ਪਾਸੇ ਮਹਿਰਾ ਘਰ 'ਚ ਵਿਆਹ ਦਾ ਜਸ਼ਨ ਹੈ ਤੇ ਉੱਥੇ ਹੀ ਇਹਨਾਂ ਦੀਆਂ ਖੁਸ਼ੀਆਂ ਨੂੰ ਨਜ਼ਰ ਲਾਉਣ ਭੈਰਵੀ ਵਾਪਿਸ ਆ ਗਈ ਹੈ।
ਚਲ ਰਹੀਆਂ ਵਿਆਹ ਦੀਆਂ ਤਿਆਰੀਆਂ ਵਿਚ, ਭੈਰਵੀ ਮਹਿਰਾ ਹਾਊਸ ਨੂੰ ਨਿਲਾਮ ਕਰਨ ਲਈ ਆ ਰਹੀ ਹੈ ਜਿਸਦੇ ਨਾਲ ਮਹਿਰਾ ਪਰਿਵਾਰ ਦੀ ਇੱਜ਼ਤ ਵੀ ਪੂਰੇ ਸ਼ਹਿਰ ਵਿਚ ਨਿਲਾਮ ਹੋ ਜਾਵੇਗੀ। ਉਹ ਆਪਣੀ ਇਸ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਜਿਸ ਕਰਨ ਭੈਰਵੀ ਦੀਆਂ ਸਾਜ਼ਿਸ਼ਾਂ ਦਾ ਅੰਤ ਇਥੇ ਹੀ ਖ਼ਤਮ ਨਹੀਂ ਹੁੰਦਾ?
ਕੀ ਸੱਚ-ਮੁੱਚ ਮਹਿਰਾ ਪਰਿਵਾਰ ਸੜਕ ਉੱਤੇ ਆ ਜਾਵੇਗਾ? ਗੀਤ ਢੋਲੀ ਦਾ ਹੈਰਾਨ ਕਰ ਦੇਣ ਵਾਲਾ ਐਪੀਸੋਡ ਦੇਖੋ 8 ਵਜੇ ਸਿਰਫ਼ ਜ਼ੀ ਪੰਜਾਬੀ ਤੇ।