ਪੰਜਾਬੀ ਫਿਲਮ "ਤੂੰ ਹੋਵੇਂ ਮੈਂ ਹੋਵਾਂ' ਬਣਕੇ ਤਿਆਰ ਹੋ ਚੁੱਕੀ ਹੈ । ਫ਼ਿਲਮ ਦਾ ਟ੍ਰੇਲਰ (Trailer) ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ । ਟਰੇਲਰ ਰਿਲੀਜ਼ ਹੋਣ ਉਪਰੰਤ ਅੱਜ ਇਥੇ ਚੰਡੀਗੜ੍ਹ ਐਲਾਂਤੇ ਮਾਲ ਪੀਵੀਆਰ ਵਿਖੇ ਇਸ ਫ਼ਿਲਮ ਦਾ ਪ੍ਰੀਮੀਅਰ ਰੱਖਿਆ ਗਿਆ । ਜਿਸ ਵਿਚ ਫਿਲਮ ਦੇ ਹੀਰੋਵਿਖੇਮੀ ਸ਼ੇਰਗਿੱਲ ਸਮੇਤ
ਦਰਸ਼ਨ ਔਲਖ, ਮਲਕੀਤ ਰੌਣੀ, ਸੀਮਾ ਕੌਸ਼ਲ, ਸੱਜਣ ਅਦੀਬ ਦੇ ਨਾਲ ਨਾਲ ਫਿਲਮ ਦੀ ਹੋਰ ਸਟਾਰ ਕਾਸਟ ਨੇ ਸ਼ਿਰਕਤ ਕੀਤੀ । ਪੀਵੀਆਰ ਵਿਖੇ ਰੱਖੇ ਗਏ ਇਸ ਪ੍ਰੀਮੀਅਰ ਸ਼ੋਅ ਨੂੰ ਸੁਸ਼ਮਾਂ ਕੰਪਨੀ ਵੱਲੋਂ ਸਪੌਂਸਰ ਕੀਤਾ ਗਿਆ ਸੀ।
ਦੱਸ ਦਈਏ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਮਹਾਨ ਡਾਇਰੈਕਟਰ ਮਨਮੋਹਨ ਸਿੰਘ ਦੀ ਦੇਖ ਰੇਖ ਹੇਠ ਇਹ ਫਿਲਮ ਨਿਰਮਾਤਾ ਜੈ ਆਰੀਆ, ਸੰਦੀਪ ਟੋਕਸ, ਦਿਨੇਸ਼ ਆਰੀਆ, ਰਾਮਪਾਲ ਸਿੰਘ ਰੋਮੀ ਅਤੇ ਕਾਰਜਕਾਰੀ ਨਿਰਮਾਤਾ ਦਰਸ਼ਨ ਔਲਖ ਵੱਲੋਂ ਤਿਆਰ ਕਰਵਾਈ ਗਈ ਹੈ । ਫ਼ਿਲਮ ਦੀ ਡਾਇਰੈਕਸ਼ਨ ਵਕੀਲ ਸਿੰਘ ਨੇ ਕੀਤੀ ਹੈ ਅਤੇ ਕਹਾਣੀ ਵੀ ਉਨ੍ਹਾਂ ਨੇ ਖੁਦ ਹੀ ਲਿਖੀ ਹੈ ।
ਫ਼ਿਲਮ ਦੇ ਡਾਇਲਾਗਸ ਲਿਖੇ ਹਨ ਪ੍ਰਸਿੱਧ ਡਾਇਲਾਗ ਰਾਈਟਰ ਸੁਰਮੀਤ ਮਾਵੀ ਨੇ । ਫ਼ਿਲਮ ‘ਚ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਮੁੱਖ ਭੂਮਿਕਾ ‘ਚ ਹਨ । ਇਹ ਫ਼ਿਲਮ ਅੱਜ 10 ਫਰਵਰੀ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਪ੍ਰੀਮੀਅਰ ਮੌਕੇ ਫਿਲਮ ਦੇ ਹੀਰੋ ਜਿੰਮੀ ਸ਼ੇਰਗਿੱਲ ਨੇ ਹੋਰ ਕਲਾਕਾਰਾਂ ਸਮੇਤ ਪੂਰੀ ਫਿਲਮ ਦੇਖੀ ਅਤੇ ਉਪਰੰਤ ਮੀਡੀਆ ਨਾਲ ਗੱਲਬਾਤ ਕੀਤੀ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਨਾਂ ਨੇ ਕਿਹਾ ਕਿ ਫਿਲਮ ਲਈ ਪੂਰੀ ਸਟਾਰ ਕਾਸਟ ਵੱਲੋਂ ਪੂਰੀ ਮਿਹਨਤ ਕੀਤੀ ਗਈ ਹੈ । ਜਦੋਂ ਕਿ ਨਿਰਮਾਤਾ ਅਤੇ ਨਿਰਦੇਸ਼ਕ ਅਤੇ ਪਟਸਨ ਟੀਮ ਵੱਲੋਂ ਵੀ ਉਨ੍ਹਾਂ ਨੂੰ ਸੰਪੂਰਨ ਸਹਿਯੋਗ ਮਿਲਿਆ। ਉਹਨਾਂ ਕਿਹਾ ਕਿ ਉਹਨਾਂ ਨੇ ਫਿਲਮ ਦੇ ਵਿਚ ਆਪਣਾ ਸੌ ਪ੍ਰਤੀਸ਼ਤ ਦਿੱਤਾ ਹੈ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਫਿਲਮ ਨੂੰ ਦੇਖਣ ਲਈ ਪਰਿਵਾਰ ਸਮੇਤ ਸਿਨੇਮਾ ਘਰਾਂ ਵਿੱਚ ਪਹੁੰਚਣ।
ਜਦੋਂ ਕਿ ਫ਼ਿਲਮ ਦੇ ਐਗਜ਼ੀਕਿਊਟਿਵ ਡਾਇਰੈਕਟਰ ਦਰਸ਼ਨ ਔਲਖ ਅਤੇ ਫਿਲਮ ਦੇ ਨਿਰਮਾਤਾ ਸੰਦੀਪ ਟੋਕਸ ਨੇ ਕਿਹਾ ਕਿ ਇਹ ਫਿਲਮ ਦਰਸ਼ਕਾਂ ਦੀ ਕਸੌਟੀ ਉੱਤੇ ਪੂਰਾ ਉਤਰੇਗੀ।