Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

‘‘ਬੰਗਾ ਸ਼ਹਿਰ ਤੋਂ ਰਾਤ ਸਮੇਂ ਔਰਤ ਪਾਸੋਂ ਪਿਸਤੌਲ ਦੀ ਨੋਕ ਤੇ ਕਾਰ ਖੋਹਣ ਵਾਲੇ 03 ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਕੀਤਾ ਕਾਬੂ’’

ਦੋਸ਼ੀਆਂ ਪਾਸੋ ਵਾਰਦਾਤ ਵਿੱਚ ਵਰਤਿਆ ਪਿਸਤੌਲ, 02 ਜਿੰਦਾ ਰੋਦ, ਮੋਟਰਸਾਈਕਲ ਅਤੇ ਖੋਹ ਕੀਤੀ ਕਾਰ ਕੀਤੀ ਬ੍ਰਾਮਦ

Crime News Punjab, Punjab Police, Police, Crime News, S.B.S. Nagar Police, S.B.S. Nagar, Nawanshahr

Web Admin

Web Admin

5 Dariya News

ਨਵਾਂਸ਼ਹਿਰ/ਬੰਗਾ , 09 Jan 2023

Last updated on: Jan 09, 2023, 00:00 IST

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਗੌਰਵ ਯਾਦਵ, ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਕੌਸਤੁਭ ਸ਼ਰਮਾ ਅਤੇ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ, ਭਾਗੀਰਥ ਸਿੰਘ ਮੀਣਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਬੀਤੀ 7 ਜਨਵਰੀ, 2023 ਨੂੰ ਰਾਤ ਸਮੇਂ ਇੱਕ ਔਰਤ ਪਾਸੋਂ ਫਗਵਾੜਾ-ਰੋਪੜ ਨੈਸ਼ਨਲ ਹਾਈਵੇ ’ਤੇ ਬੰਗਾ ਸ਼ਹਿਰ ਲਾਗੇਂ ਪਿਸਤੌਲ ਦੀ ਨੋਕ ’ਤੇ ਕਾਰ ਖੋਹਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੁੂ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ।

ਐਸ ਐਸ ਪੀ, ਸ਼ਹੀਦ ਭਗਤ ਸਿੰਘ ਨਗਰ, ਭਾਗੀਰਥ ਸਿੰਘ ਮੀਣਾ, ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 07-01-2023 ਨੂੰ ਥਾਣਾ ਸਿਟੀ ਬੰਗਾ ਪੁਲਿਸ ਨੂੰ ਅਮਿ੍ਰਤ ਕੌਰ ਦੀਪ ਵਾਸੀ ਪੂੰਨੀਆ ਨੇ  ਸੂਚਨਾ ਦਿੱਤੀ ਕਿ ਜਦੋਂ ਉਹ ਰਾਤ ਵਕਤ 09:20 ਵਜੇ, ਆਪਣੀ ਤਿੰਨ ਸਾਲ ਦੀ ਲੜਕੀ ਨਾਲ ਆਪਣੀ ਕਾਰ ਨੰਬਰ ਪੀ ਬੀ 32 ਐਸ-1185 ਮਾਰਕਾ ਸੇਲੈਰੀਓ ’ਤੇ ਬੰਗਾ ਸ਼ਹਿਰ ਵਿਖੇ (ਫਗਵਾੜਾ ਤੋਂ ਰੋਪੜ ਨੈਸ਼ਨਲ ਹਾਈਵੇ) ’ਤੇ ਮੌਜੂਦ ਸੀ ਤਾਂ ਸੜ੍ਹਕ ਤੋਂ ਪਾਰ ਸਥਿਤ ਇੱਕ ਢਾਬੇ ਤੋਂ ਤਿੰਨ ਲੜਕੇ ਬਾਹਰ ਆਏ, ਜਿਨ੍ਹਾਂ ਵਿੱਚੋਂ ਇੱਕ ਲੜਕਾ ਮੋਟਰਸਾਈਕਲ ਕੋਲ ਰੁੱਕ ਗਿਆ ਤੇ ਦੋ ਲੜਕਿਆਂ ਨੇ  ਸੜ੍ਹਕ ਪਾਰ ਕਰਕੇ ਉਸ ਪਾਸ ਆ ਕੇ, ਉਸਨੂੰ ਪਿਸਤੌਲ ਨਾਲ ਡਰਾ-ਧਮਕਾ ਕੇ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ, ਜਿਸ ’ਤੇ ਉਹ ਆਪਣੀ ਲੜਕੀ  ਸਮੇਤ ਕਾਰ ’ਚੋਂ ਬਾਹਰ ਆ ਗਈ, ਜਿਸ ਉਪਰੰਤ ਇਹ ਦੋਵੇਂ ਦੋਸ਼ੀ ਉਸਦੀ ਕਾਰ ਖੋਹ ਕੇ ਨਵਾਂਸ਼ਹਿਰ ਵੱਲ ਭੱਜ ਗਏ ਤੇ ਮੋਟਰਸਾਈਕਲ ਵਾਲਾ ਲੜਕਾ ਬੰਗਾ ਵੱਲ ਨੂੰ ਚਲਾ ਗਿਆ। ਉਕਤ ਮਹਿਲਾ ਦੀ ਸ਼ਿਕਾਇਤ ’ਤੇ ਨਾ-ਮਲੂਮ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 02 ਮਿਤੀ 08-01-2023 ਅ/ਧ 379-ਬੀ ਭ:ਦ: ਤਹਿਤ ਥਾਣਾ ਸਿਟੀ ਬੰਗਾ ਵਿਖੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।  

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਕਪਤਾਨ ਪੁਲਿਸ (ਜਾਂਚ) ਮੁਕੇਸ਼ ਕੁਮਾਰ, , ਉਪ ਕਪਤਾਨ ਪੁਲਿਸ (ਜਾਂਚ) ਹਰਸ਼ਪ੍ਰੀਤ ਸਿੰਘ ਅਤੇ ਉਪ ਕਪਤਾਨ ਪੁਲਿਸ, ਬੰਗਾ ਸਰਵਨ ਸਿੰਘ  ਅਤੇ ਇੰਚਾਰਜ ਸੀ.ਆਈ.ਏ ਸਟਾਫ਼, ਨਵਾਂਸ਼ਹਿਰ ਦੀ ਅਗਵਾਈ ਹੇਠ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਸਦੇ ਸਾਰਥਕ ਨਤੀਜੇ ਵਜੋਂ ਇੰਚਾਰਜ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਭੱਦੀ-ਨੂਰਪੁਰ ਰੋਡ ’ਤੇ ਇਸ ਵਾਰਦਾਤ ਦੇ 03 ਦੋਸ਼ੀਆਂ ਦਿਲਪ੍ਰੀਤ ਸਿੰਘ (ਉਮਰ 21 ਸਾਲ) ਪੁੱਤਰ ਬਲਜੀਤ ਸਿੰਘ ਵਾਸੀ ਕਾਜ਼ਮਪੁਰ ਥਾਣਾ ਰਾਹੋਂ, ਕਮਲਦੀਪ ਸਿੰਘ (ਉਮਰ 22 ਸਾਲ) ਪੁੱਤਰ ਗੁਰਮੇਲ ਸਿੰਘ ਵਾਸੀ ਫਤਿਹ ਨਗਰ ਹਾਲ ਵਾਸੀ ਨੇੜੇ ਲਾਲ ਢਾਬਾ ਮਹਾਲੋਂ ਥਾਣਾ ਸਿਟੀ ਨਵਾਂਸ਼ਹਿਰ ਅਤੇ ਜਸਕਰਨ ਸਿੰਘ (ਉਮਰ 21 ਸਾਲ) ਪੁੱਤਰ ਜਸਵਿੰਦਰ ਸਿੰਘ ਵਾਸੀ ਚਾਹੜਮਜਾਰਾ ਥਾਣਾ ਰਾਹੋਂ ਨੂੰ ਖੋਹ ਕੀਤੀ ਕਾਰ ਸੇਲੈਰੀਓ ਜਿਸ ’ਤੇ ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਅਲੀ ਨੰਬਰ ਪੀ ਬੀ 39 ਜੇ-9982 ਲਗਾਇਆ ਸੀ ਅਤੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ 32 ਬੋਰ, 02 ਜਿੰਦਾ ਰੋਂਦ, ਵਾਰਦਾਤ ’ਚ ਵਰਤਿਆ ਮੋਟਰਸਾਈਕਲ ਨੰਬਰ ਪੀ ਬੀ 32 ਈ-8601 ਮਾਰਕਾ ਸਪਲੈਂਡਰ ਸਮੇਤ ਗਿ੍ਰਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਉਪਰੰਤ ਪਹਿਲਾਂ ਦਰਜ ਮੁਕੱਦਮੇ ਵਿੱਚ ਵਾਧਾ ਜੁਰਮ 392,120-ਬੀ ਭ:ਦ: ਅਤੇ 25 ਅਸਲਾ ਐਕਟ ਦਾ ਕੀਤਾ ਗਿਆ।

ਐਸ ਐਸ ਪੀ ਅਨੁਸਾਰ ਦੋਸ਼ੀ ਦਿਲਪ੍ਰੀਤ ਸਿੰਘ ਉਕਤ ਦੀ ਮੁੱਢਲੀ ਪੁੱਛਗਿੱਛ ਤੋਂ ਸੀ.ਆਈ.ਏ ਸਟਾਫ਼, ਨਵਾਂਸ਼ਹਿਰ ਵੱਲੋਂ ਇੱਕ ਹੋਰ ਦੋਸ਼ੀ ਸਤਨਾਮ ਸਿੰਘ ਉਰਫ ਸੁੱਖਾ ਪੁੱਤਰ ਲੈਂਬਰ ਸਿੰਘ ਵਾਸੀ ਵਾਰਡ ਨੰਬਰ 12, ਬੀਰਮਪੁਰ ਰੋਡ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ ਵੀ 01 ਪਿਸਤੌਲ 32 ਬੌਰ, 02 ਜਿੰਦਾ ਰੋਂਦ ਸਮੇਤ ਕਾਬੂ ਕੀਤਾ ਗਿਆ, ਜਦੋਂ ਇਹ ਦੋਸ਼ੀ ਆਪਣੇ ਬਿਨਾਂ ਨੰਬਰੀ ਮੋਟਰਸਾਈਕਲ ਬੁਲੇਟ ’ਤੇ ਸਵਾਰ ਹੋ ਕੇ ਬੰਗਾ ਸਾਈਡ ਤੋਂ ਨਵਾਂਸ਼ਹਿਰ ਨੂੰ ਆ ਰਿਹਾ ਸੀ, ਜਿਸ ’ਤੇ ਇਸ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 05 ਮਿਤੀ 09-01-2023 ਅ/ਧ 25 ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ’ਤੇ ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕਮਲਦੀਪ ਸਿੰਘ ਦੇ ਖਿਲਾਫ਼ ਪਹਿਲਾਂ ਵੀ ਪੰਜ ਪਰਚੇ ਦਰਜ ਹਨ।  ਇਨ੍ਹਾਂ ’ਚ ਮੁਕੱਦਮਾ ਨੰਬਰ 03 ਮਿਤੀ 06-01-2022 ਅ/ਧ 379-ਬੀ ਭ:ਦ: ਥਾਣਾ ਸਿਟੀ ਨਵਾਂਸ਼ਹਿਰ, ਮੁਕੱਦਮਾ ਨੰਬਰ 62 ਮਿਤੀ 22-04-2022 ਅ/ਧ 223,224 ਭ:ਦ: ਥਾਣਾ ਸਿਟੀ ਨਵਾਂਸ਼ਹਿਰ, ਮੁਕੱਦਮਾ ਨੰਬਰ 02 ਮਿਤੀ 02-01-2022 ਅ/ਧ 379-ਬੀ ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ, ਮੁਕੱਦਮਾ ਨੰਬਰ 03 ਮਿਤੀ 02-01-2022 ਅ/ਧ 307,379-ਬੀ ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਅਤੇ ਮੁਕੱਦਮਾ ਨੰਬਰ 05 ਮਿਤੀ 10-01-2022 ਅ/ਧ 399,402,379-ਬੀ,482,411 ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਦਰਜ ਹੈ।ਉਨ੍ਹਾਂ ਦੱਸਿਆ ਕਿ ਕਮਲਦੀਪ ਸਿੰਘ ਖਿਲਾਫ਼ ਨਵਾਂਸ਼ਹਿਰ ਵਿਖੇ ਪੇਸ਼ੀ ਦੌਰਾਨ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਣ ਦਾ ਪਰਚਾ ਵੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਕਾਰ ਨੂੰ ਜਾਅਲੀ ਨੰਬਰ ਪਲੇਟ ਲਾਉਣ ਵਾਲੇ ਦੀ ਵੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾ ਸਕੇ।

 

Tags: Crime News Punjab , Punjab Police , Police , Crime News , S.B.S. Nagar Police , S.B.S. Nagar , Nawanshahr

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD