Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਲਲਿਤ ਬਾਂਸਲ ਨੇ ਪ੍ਰਭੂ ਲਾਲ ਮੈਮੋਰੀਅਲ ਲਾਇਨਜ਼ ਚੈਰੀਟੇਬਲ ਕਲਿਨਿਕਲ ਲੈਬੋਰਟਰੀ ਦਾ ਉਦਘਾਟਨ ਕੀਤਾ

 Kharar, Kharar News, News of Kharar, Kharar Updates, Loins Club Kharar, Prabhu Lal Memorial Loins Charitable Clinical Laboratory

Web Admin

Web Admin

5 Dariya News

ਖਰੜ , 08 Jan 2023

Last updated on: Jan 08, 2023, 00:00 IST

ਲਾਇਨਜ਼ ਕਲੱਬ ਖਰੜ ਵਲੋ ਇਕ ਨਵਾਂ ਉਪਰਾਲਾ ਕਰਦੇ ਹੋਏ ਅੱਜ ਪੁਲਿਸ ਸਟੇਸ਼ਨ ਖਰੜ ਦੇ ਨਜਦੀਕ ਪ੍ਰਭੂ ਲਾਲ ਮੈਮੋਰੀਅਲ ਲਾਇਨਜ਼ ਚੈਰੀਟੇਬਲ ਕਲਿਨਿਕਲ ਲੈਬੋਰਟਰੀ(Prabhu Lal Memorial Loins Charitable Clinical Laboratory)  ਦਾ ਉਦਘਾਟਨ ਸ਼੍ਰੀ ਲਲਿਤ ਬਾਂਸਲ ਐਮ ਡੀ ਸਰਸਵਤੀ ਗਰੁੱਪ ਆਫ ਕੰਪਨੀ ਤੇ ਲਾਇਨ ਲਲਿਤ ਬਹਿਲ ਡਿਸਟ੍ਰਿਕਟ ਗਵਰਨਰ ਡਿਸਟ੍ਰਿਕਟ 321 ਐਫ ਦੇ ਕਰਕਮਲਾਂ ਰਾਹੀਂ ਕੀਤਾ ਗਿਆ। 

ਇਸ ਮੋਕੇ ਬੋਲਦਿਆਂ ਪ੍ਰੋਜੈਕਟ ਮੈਨੇਜਰ ਪੀ ਡੀ ਜੀ ਲਾਇਨ ਪ੍ਰੀਤ ਕੰਵਲ ਸਿੰਘ ਨੇ ਦੱਸਿਆ ਕਿ ਪ੍ਰਧਾਨ ਨਰਿੰਦਰ ਪਾਲ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਲੱਬ ਦੇ ਸਭ ਮੈਂਬਰਾਂ ਨੇ ਸਹਿਯੋਗ ਦੇ ਨਾਲ ਨਾਲ ਸ਼ਹਿਰ ਨਿਵਾਸੀਆਂ ਨੇ ਵੀ ਬਹੁਤ ਸਹਿਯੋਗ ਕੀਤਾ ਤੇ ਇਸ ਲੈਬੋਰਟਰੀ ਵਿਚ ਹਰ ਪ੍ਰਕਾਰ ਦੇ ਕਲੀਨੀਕਲ ਟੈਸਟ ਚੈਰੀਟੇਬਲ ਰੇਟਾਂ ਤੇ ਮਾਰਕੀਟ ਨਾਲੋਂ ਅੱਧੇ ਜਾ ਇਸ ਤੋਂ ਵੀ ਘੱਟ ਰੇਟਾਂ ਤੇ ਨਵੀਨਤਮ ਮਸ਼ੀਨਾਂ ਰਾਹੀਂ ਕੀਤੇ ਜਾਣਗੇ। 

ਆਉਣ ਵਾਲੇ ਸਮੇਂ ਵਿੱਚ ਲੈਬੋਰਟਰੀ ਵਿਚ ਈ ਸੀ ਜੀ ਤੇ ਐਕਸ ਰੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਓਹਨਾ ਦੱਸਿਆ ਕਿ ਇਥੇ ਵਾਜਿਬ ਕਿਰਾਏ ਤੇ ਆਕਸੀਜ਼ਨ ਕੰਸੈਂਟ੍ਰੇਟਰ ਵੀ ਮਜੂਦ ਰਹੇਗਾ ਜੌ ਲੋੜਵੰਦਾ ਨੂੰ ਇਕ ਵੱਡੀ ਸਹੂਲਤ ਦਏਗਾ ਜੋਕਿ ਲਾਇਨਜ਼ ਕਲੱਬਸ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ ਮੁੱਹਈਆ ਕਰਵਾ ਗਿਆ ਹੈ। ਕਲੱਬ ਵਲੋਂ ਸਮੇਂ ਸਮੇਂ ਤੇ ਮੁਫ਼ਤ ਮੈਡੀਕਲ ਕੈਂਪ ਵੀ ਇਥੇ ਲਗਾਏ ਜਾਇਆ ਕਰਨਗੇ।

ਓਹਨਾ ਘਾਟ ਤਲਾਬ ਕੌਲਾਂ ਵਾਲਾ ਪ੍ਰਭੂ ਲਾਲ ਵਾਲਾ ਸੋਸਾਇਟੀ ਦੇ ਸਭ ਤੋਂ ਵੱਡੇ ਸਹਿਯੋਗ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਤੋਂ ਬਗੈਰ ਇਹ ਪ੍ਰੋਜੈਕਟ ਸੰਭਵ ਨਹੀਂ ਸੀ ਹੈ ਸਕਦਾ।ਉਦਘਾਟਨੀ ਸਮਾਰੋਹ ਮੌਕੇ ਬੋਲਦਿਆਂ ਸ੍ਰੀ ਲਲਿਤ ਬਾਂਸਲ ਨੇ ਕਿਹਾ ਕਿ ਕਲੱਬ ਸਮੇਂ ਸਮੇਂ ਤੇ ਲੋਕ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ ਪਰ ਚੈਰੀਟੇਬਲ ਲੈਬੋਰਟਰੀ ਦੀ ਸਹੂਲਤ ਦੇ ਕੇ ਗਰੀਬ ਵਰਗ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਉਹ ਹਰ ਸਮੇਂ ਇਸ ਪ੍ਰੋਜੈਕਟ ਵਿਚ ਕਲੱਬ ਨੂੰ ਸਹਿਯੋਗ ਦਿੰਦੇ ਰਹਿਣਗੇ। 

ਡਿਸਟ੍ਰਿਕਟ ਗਵਰਨਰ ਲਾਇਨ ਲਲਿਤ ਬਹਿਲ ਨੇ ਕਲੱਬ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲਾਇਨਜ਼ ਕਲੱਬ ਖਰੜ ਨੇ ਆਪਣੇ 24ਵੇਂ ਸਾਲ ਵਿਚ ਆਪਣੇ ਇਸ ਸਥਾਈ ਪ੍ਰੋਜੈਕਟ ਨਾਲ ਡਿਸਟ੍ਰਿਕਟ ਦੇ ਕੁਝ ਚੁਣਿੰਦਾ ਕਲੱਬਾਂ ਦੀ ਕਤਾਰ ਵਿਚ ਆ ਗਿਆ ਹੈ ਜਿਹਨਾਂ ਦੇ ਆਪਣੇ ਖੁਦ ਦੇ ਵੱਡੇ ਤੇ ਸਥਾਈ ਪ੍ਰੋਜੈਕਟ ਚਲਦੇ ਹਨ। ਓਹਨਾ ਕਲੱਬ ਨੂੰ ਹਰ ਸਹਿਯੋਗ ਦੇਣ ਦਾ ਵਾਧਾ ਕੀਤਾ।

ਇਸ ਮੌਕੇ ਡਿਸਟ੍ਰਿਕਟ ਮੈਂਬਰਸ਼ਿਪ ਟੀਮ ਕੋਆਰਡੀਨੇਟਰ ਲਾਇਨ ਸ਼ਾਮ ਗੌਤਮ, ਡਿਸਟ੍ਰਿਕਟ ਲੀਡਰਸ਼ਿਪ ਟੀਮ ਕੋਆਰਡੀਨੇਟਰ ਲਾਇਨ ਸਤਵਿੰਦਰ ਕੌਰ, ਜ਼ੋਨ ਚੇਅਰਮੈਨ ਲਾਇਨ ਸੁਖਬੀਰ ਰਾਣਾ ਤੋਂ ਇਲਾਵਾ ਕਲੱਬ ਪ੍ਰਧਾਨ ਲਾਇਨ ਨਰਿੰਦਰਪਾਲ ਸਿੰਘ, ਸੈਕਟਰੀ ਲਾਇਨ ਅਨਿਲ ਗੁਪਤਾ, ਖਜਾਨਚੀ ਲਾਇਨ ਰਾਜੀਵ ਗਰਗ, ਪ੍ਰੋਜੈਕਟ ਮੈਨੇਜਰ ਲਾਇਨ ਦੇਵਿੰਦਰ ਗੁਪਤਾ, ਪ੍ਰੋਜੈਕਟ ਮੈਨੇਜਰ ਡਾਕਟਰ ਯੋਗੇਸ਼ ਧਵਨ, ਲਾਇਨ ਰਾਕੇਸ਼ ਗੁਪਤਾ, ਲਾਇਨ ਰਾਜੇਸ਼ ਗੁਪਤਾ, ਲਾਇਨ ਸੁਖਵਿੰਦਰ ਸਿੰਘ ਗੋਲਡੀ,ਲਾਇਨ ਸਾਗਰ ਵਸ਼ਿਸ਼ਟ,  ਲਾਇਨ ਰਮਨ ਸੂਦ ਤੇ ਖਰੜ ਦੇ ਹੋਰ ਲਾਇਨਜ਼ ਕਲੱਬਾਂ ਦੇ ਪ੍ਰਧਾਨ, ਮੈਂਬਰ ਸਮੇਤ ਟੈਕਨੀਸ਼ੀਅਨ ਮਨਪ੍ਰੀਤ ਕੌਰ, ਨਰਸਿੰਗ ਸਟਾਫ਼ ਅਸ਼ੀਮਾ ਲਾਲ ਤੇ ਸ਼ਹਿਰ ਦੇ ਪਤਵੰਤੇ ਸੱਜਣ ਵੀ ਹਾਜਰ ਹੋਏ।

 

Tags: Kharar , Kharar News , News of Kharar , Kharar Updates , Loins Club Kharar , Prabhu Lal Memorial Loins Charitable Clinical Laboratory

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD