Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਇਹਨਾਂ ਪ੍ਰੋਗਰਾਮਾਂ ਨੇ ਬਣਾਇਆ ਜ਼ੀ ਪੰਜਾਬੀ ਦੇ ਸਾਲ 2022 ਨੂੰ ਸ਼ਾਨਦਾਰ

TV, Television, Entertainment, Mumbai, Actor, Actress, Mumbai News, Geet Dholi, Nayan Jo Vekhe Unvekha, Sanjha Sufna, Dildariyan

5 Dariya News

5 Dariya News

5 Dariya News

ਚੰਡੀਗੜ੍ਹ , 31 Dec 2022

Last updated on: Dec 31, 2022, 00:00 IST

ਜ਼ੀ ਪੰਜਾਬੀ ਦੇ ਪ੍ਰੋਗਰਾਮਾਂ ਨੇ ਆਪਣੀਆਂ ਵੱਖਰੀਆਂ ਅਤੇ ਦਿਲਚਸਪ ਕਹਾਣੀਆਂ ਦੇ ਰਾਹੀਂ ਦਰਸ਼ਕਾਂ ਦੇ ਦਿਲ ਵਿੱਚ ਇੱਕ ਵਿਸ਼ੇਸ਼ ਜਗ੍ਹਾ ਬਣਾਈ ਹੈ, ਚਾਹੇ 'ਗੀਤ ਢੋਲੀ’ ਹੋਵੇ, 'ਨਯਨ-ਜੋ ਵੇਖੇ ਅਣਵੇਖਾ' ਹੋਵੇ। ਜ਼ੀ ਪੰਜਾਬੀ ਦੇ ਨਵੇਂ ਸ਼ੋਅ ‘ਸਾਂਝਾ ਸੁਫ਼ਨਾ’, ‘ਦਿਲਦਾਰੀਆਂ’ ਅਤੇ ‘ਦਿਲ ਦੀਆ ਗੱਲਾਂ ਵਿਦ ਸੋਨਮ ਬਾਜਵਾ ਸੀਜ਼ਨ 2’ ਨੇ ਵੀ ਦਰਸ਼ਕਾਂ ਵਲੋਂ ਖੂਬ ਵਾਹ-ਵਾਹੀ ਬਟੋਰੀ ਹੈ।ਸ਼ੋਅ "ਗੀਤ ਢੋਲੀ" ਇੱਕ ਇਕੱਲੀ ਕੁੜੀ ਦੀ ਕਹਾਣੀ ਹੈ ਜੋ ਇੱਕ ਢੋਲੀ ਬਣਨ ਦੀ ਚਾਹ ਰੱਖਦੀ ਹੈ। 

ਉਸਦੇ ਰਾਸਤੇ ਵਿੱਚ ਜੋ ਵੀ ਮੁਸ਼ਕਲਾਂ ਆਈਆਂ ਉਸਨੂੰ ਪਾਰ ਕਰਕੇ ਉਹ ਇੱਕ ਢੋਲੀ ਦੇ ਰੂਪ ਵਿੱਚ ਆਪਣੇ ਸੁਪਨੇ ਨੂੰ ਪੂਰਾ ਕਰੇਗੀ। ਗੀਤ ਭਾਵੇਂ ਢੋਲੀ ਬਣਨ ਦੇ ਸੁਪਨੇ ਵਿੱਚ ਇਕੱਲੀ ਸੀ ਪਰ ਬਾਅਦ ਵਿਚ ਉਸਦੇ ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਉਸਦੇ ਪਤੀ ਮਲਹਾਰ ਅਤੇ ਉਸਦੇ ਸੁਹਰੇ ਪਰਿਵਾਰ ਵੱਲੋਂ ਵੀ ਭਰਪੂਰ ਸਾਥ ਦਿੱਤਾ ਗਿਆ ਹੈ। ਦਰਸ਼ਕਾਂ ਨੂੰ ਇਹਨਾਂ ਦੀ ਜੋੜੀ ਅਤੇ ਕਹਾਣੀ ਨੂੰ ਬੇਹੱਦ ਪਿਆਰ ਦਿੱਤਾ ਗਿਆ ਹੈ।

ਸ਼ੋਅ "ਨਯਨ- ਜੋ ਵੇਖੇ ਅਣਵੇਖਾ" ਦੀ ਕਹਾਣੀ ਇੱਕ ਅਦਭੁਤ ਅਤੇ ਅਨੋਖੀ ਕੁੜੀ ਨਯਨ ਦੇ ਦੁਆਲੇ ਘੁੰਮਦੀ ਹੈ ਜਿਸਨੂੰ ਅਨੋਖੀ ਸ਼ਕਤੀਆਂ ਵਰਦਾਨ ਦੇ ਰੂਪ ਵਿੱਚ ਪ੍ਰਾਪਤ ਹਨ। ਆਪਣੇ ਇਸ ਵਰਦਾਨ ਦੇ ਰਾਹੀਂ ਉਹ ਆਪਣੇ ਪਤੀ ਦੇਵਾਂਸ਼ ਦੀ ਹਰ ਮੁਸ਼ਕਿਲ ਤੋਂ ਰੱਖਿਆ ਕਰਦੀ ਹੈ ਅਤੇ ਉਸ ਉੱਪਰ ਹੋਣ ਵਾਲੇ ਹਰ ਹਮਲੇ ਦੀ ਜਾਣਕਾਰੀ ਪਹਿਲਾ ਤੋਂ ਭਾਂਪ ਲੈਂਦੀ ਹੈ ਅਤੇ ਉਸਦੀ ਰੱਖਿਆ ਕਰਦੀ ਹੈ। 

ਨਯਨ ਨੇ ਆਪਣੀ ਜਿੰਦਗੀ ਆਪਣੇ ਪਤੀ ਦੇਵਾਂਸ਼ ਦੇ ਨਾਮ ਕੀਤੀ ਹੈ, ਭਾਵੇਂ ਉਸਨੂੰ ਇੱਕ ਪਤਨੀ ਹੋਣ ਦਾ ਦਰਜ ਨਹੀਂ ਦਿੱਤਾ ਗਿਆ ਪਰ ਫਿਰ ਵੀ ਉਸਨੇ ਆਪਣੇ ਪਤੀ ਅਤੇ ਸੁਹਰੇ-ਘਰ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਅੱਗੇ-ਅੱਗੇ ਇਹਨਾਂ ਦੀ ਕਹਾਣੀ ਵਿੱਚ ਬੇਹੱਦ ਹੀ ਦਿਲਚਸਪ ਮੋੜ ਆਉਂਦੇ ਹਨ ਜੋ ਇਹਨਾਂ ਦੋਨਾਂ ਨੂੰ ਕਰੀਬ ਲੈ ਕੇ ਆਉਂਦੇ ਹਨ। ਨਵਾਂ ਸ਼ੋਅ "ਸਾਂਝਾ ਸੁਫ਼ਨਾ" ਦੀ ਵਿਲੱਖਣ ਕਹਾਣੀ ਨੇ ਦਰਸ਼ਕਾਂ ਦਾ ਬਹੁਤ ਧਿਆਨ ਖਿੱਚਿਆ ਹੈ ਜੋ ਇੱਕ ਨੂੰਹ ਵਜੋਂ ਆਪਣੇ ਸੁਪਨਿਆਂ ਅਤੇ ਫਰਜ਼ਾਂ ਨੂੰ ਸੰਤੁਲਿਤ ਕਰਨ ਲਈ ਇੱਕ ਲੜਕੀ ਦੇ ਜਨੂੰਨ ਨੂੰ ਦਰਸਾਉਂਦੀ ਹੈ। 

ਅਰਜ ਦੀਆ ਦੇ ਕੋਚ ਦੇ ਰੂਪ ਵਿੱਚ ਉਸਦਾ ਸਾਥ ਦਿੰਦਾ ਹੈ ਪਰ ਬਾਅਦ ਵਿੱਚ ਮੁਸ਼ਕਿਲ ਦੇ ਕਾਰਨ ਦੀਆ ਦੇ ਹਮਸਫਰ ਦੇ ਰੂਪ ਵਿੱਚ ਉਸਦੇ ਨਾਲ ਖੜਦਾ ਹੈ। ਕੋਈ ਵੀ ਸਥਿਤੀ ਅਤੇ ਮੁਸ਼ਕਲ ਹੋਵੇ ਅਰਜ ਦੀਆ ਦਾ ਹਰ ਮੁਸ਼ਕਿਲ ਮੋੜ ਤੇ ਸਾਥ ਦਿੰਦਾ ਹੈ। ਇੱਕ ਪਤਨੀ ਦੇ ਰੂਪ ਵਿੱਚ ਘਰ ਦੀਆਂ ਜਿੰਮੇਵਾਰੀਆਂ ਪੂਰੀਆਂ ਕਰਨਾ ਅਤੇ ਸੁਪਨਿਆਂ ਨੂੰ ਪੂਰਾ ਕਰਨ ਦੀ ਕਹਾਣੀ "ਸਾਂਝਾ ਸੁਫ਼ਨਾ" ਅਤੇ ਅਰਜ ਦੇ ਆਪਣੇ ਪਤਨੀ ਲਈ ਇੰਨਾ ਆਦਰ ਅਤੇ ਮਾਨ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ।

ਦਰਸ਼ਕਾਂ ਦਾ ਨਵਾਂ ਮਨਪਸੰਦ ਸ਼ੋਅ "ਦਿਲਦਾਰੀਆਂ" ਬਿਲਕੁਲ ਇੱਕ ਨਵੀਂ ਕਹਾਣੀ ਹੈ ਜੋ ਪਿਆਰ ਅਤੇ ਤਕਰਾਰ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ। ਅੰਬਰ ਤੇ ਅਵਨੀ ਦੀ ਅਨੋਖੀ ਪ੍ਰੇਮ ਕਹਾਣੀ ਦੀ ਸ਼ੁਰੁਆਤ ਇੱਕ ਟਕਰਾਅ ਤੋਂ ਸ਼ੁਰੂ ਹੁੰਦੀ ਹੈ। ਇਹਨਾਂ ਦੋਨਾਂ ਦੇ ਵੱਖਰੇ ਸੁਭਾਅ ਅਤੇ ਸ਼ਖਸ਼ੀਅਤ ਹੈ, ਜੋ ਇੱਕ ਦੂਜੇ ਤੋਂ ਬਿਲਕੁਲ ਉਲਟ ਹਨ। ਅੰਬਰ ਇੱਕ ਸਫਲ ਮਿਹਨਤੀ-ਅਨੁਸ਼ਾਸਿਤ ਕਾਰੋਬਾਰੀ ਸੋਚ ਵਾਲਾ ਲੜਕਾ ਹੈ ਅਤੇ ਜੋ ਔਰਤਾਂ ਨੂੰ ਇੱਕ ਮੁਸੀਬਤ ਅਤੇ ਸਫਲਤਾ ਦੀ ਰਾਹ ਵਿੱਚ ਰੁਕਾਵਟ ਸਮਝਦਾ ਹੈ। 

ਦੂੱਜੇ ਪਾਸੇ ਇਸਦੇ ਉਲਟ ਸਪਸ਼ਟ ਬੋਲਣ ਵਾਲੀ ਕੁੜੀ ਅਵਨੀ ਹੈ ਜੋ ਇੱਕ ਆਜ਼ਾਦ ਜੀਵਨ ਜਿਉਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਕਿਸਮਤ ਇਹਨਾਂ ਨੂੰ ਵੱਖੋ ਵੱਖਰੇ ਰਸਤਿਆਂ ਤੇ ਇੱਕ-ਦੂਜੇ ਦੇ ਸਾਹਮਣੇ ਲਿਆਉਂਦੀ ਹੈ। ਦਰਸ਼ਕ ਇਹਨਾਂ ਦੀ ਵੱਖਰੀ ਕਹਾਣੀ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਉਤਸੁਕ ਹਨ ਕਿ ਇਹ ਦੋਨੋਂ ਆਪਣੇ ਝਗੜੇ ਤੋਂ ਬਿਨਾਂ ਇੱਕ-ਦੂਜੇ ਲਈ ਪਿਆਰ ਮਹਿਸੂਸ ਕਰਨ। 

ਪਿਛਲੇ ਸਾਲ ਦਿਲ ਦੀਆਂ ਗੱਲਾਂ 1 ਦੇ ਸੀਜ਼ਨ ਨੇ ਦਰਸ਼ਕਾਂ ਦਾ ਬਹੁਤ ਧਿਆਨ ਖਿੱਚਿਆ ਸੀ। ਇਸ ਲਈ ਦਰਸ਼ਕਾਂ ਦੀ ਮੰਗ ਉੱਤੇ ਦਿਲ ਦੀਆ ਗੱਲਾਂ ਵਿਦ ਸੋਨਮ ਬਾਜਵਾ ਸੀਜ਼ਨ 2 ਪੇਸ਼ ਕੀਤਾ ਗਿਆ ਹੈ। ਸੋਨਮ ਬਾਜਵਾ ਜਿਹਨਾਂ ਨੇ ਮੇਜ਼ਬਾਨ ਵਜੋਂ ਆਪਣਾ ਵਿਸ਼ੇਸ਼ ਕਿਰਦਾਰ ਨਿਭਾਇਆ ਅਤੇ ਮਹਿਮਾਨ ਕਲਾਕਾਰ ਦਾ ਨਿੱਘਾ ਸਵਾਗਤ ਕੀਤਾ ਹੈ। ਇਸ ਸ਼ੋਅ ਨੇ ਦਰਸ਼ਕਾਂ ਨੂੰ ਆਪਣੇ ਮਨਪਸੰਦ ਕਲਾਕਾਰਾਂ ਦੀ ਨਿਜ਼ੀ ਜ਼ਿੰਦਗੀ ਬਾਰੇ ਜਾਨਣ ਦਾ ਮੌਕਾ ਦਿੱਤਾ ਹੈ, ਜੋ ਆਪਣੀਆਂ ਮਿੱਠੀਆਂ ਯਾਦਾਂ ਇਸ ਮੰਚ ਦੇ ਰਾਹੀਂ ਬਿਆਨ ਕਰਦੇ ਹਨ।

 

Tags: TV , Television , Entertainment , Mumbai , Actor , Actress , Mumbai News , Geet Dholi , Nayan Jo Vekhe Unvekha , Sanjha Sufna , Dildariyan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD