Wednesday, 08 May 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਡਾ ਸੇਨੂ ਦਗਲ ਵੱਲੋਂ ਸਬਜੀ ਮੰਡੀ ਦਾ ਦੌਰਾ, ਸਫਾਈ ਵਿਵਸਥਾ ਦੁਰਸਤ ਕਰਨ ਕੀ ਕੀਤੀ ਹਦਾਇਤ ਦਾਖਾ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਜਿੱਤ ਦਾ ਭਰੋਸਾ ਪ੍ਰਗਟਾਇਆ ਚੋਣ ਖਰਚਾ ਨਿਗਰਾਨ ਵੱਲੋਂ ਏ.ਆਰ.ਓਜ਼, ਏ.ਈ.ਓਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਸੰਸਦੀ ਹਲਕਾ ਲੁਧਿਆਣਾ 'ਚ ਹੁਣ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 1.11 ਕਰੋੜ ਰੁਪਏ ਦੇ ਚੋਣ ਖਰਚੇ ਰਿਕਾਰਡ ਕੀਤੇ ਗਏ : ਸਾਕਸ਼ੀ ਸਾਹਨੀ ਨਾਮਜ਼ਦਗੀਆਂ ਦੇ ਪਹਿਲੇ ਦਿਨ ਹੁਸ਼ਿਆਰਪੁਰ ਵਿਖੇ ਇਕ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਦੇ ਹੱਕ ‘ਚ ਪਿੰਡ ਭੈਲ ਹਲਕਾ ਖਡੂਰ ਸਾਹਿਬ ਵਿਖੇ ਕੀਤਾ ਭਰਵਾਂ ਇੱਕਠ ਖ਼ਰਚਾ ਅਬਜ਼ਰਵਰ ਵੱਲੋਂ ਚੋਣਾਂ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦਾ ਜਾਇਜ਼ਾ ਅਕਾਲੀ ਦਲ ਨੂੰ ਝੱਟਕਾ ਦਿੰਦਿਆਂ ਰਸੂਲਪੁਰ ਕਲਰ ਤੋਂ ਦੱਸ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਖੇਡਾਂ ਦੇ ਖੇਤਰ ਵਿੱਚ ਪੰਜਾਬ ਮੁੜ ਚਮਕੇਗਾ, ਨਵੀਂ ਖੇਡ ਨੀਤੀ ਨੇ ਨੁਹਾਰ ਬਦਲੀ: ਮੀਤ ਹੇਅਰ ਭਗਵੰਤ ਮਾਨ ਦੀ ਬਠਿੰਡਾ ਵਾਸੀਆਂ ਨੂੰ ਅਪੀਲ: ਬੱਸ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ, ਇਹ ਵੀ ਕੱਢ ਦਿਓ ਇਸ ਵਾਰ ਪ੍ਰਨੀਤ ਕੌਰ ਨੇ ਕਿਹਾ, ਪੂਰਾ ਪਟਿਆਲਾ ਜ਼ਿਲ੍ਹਾ ਮੇਰਾ ਪਰਿਵਾਰ, ਮੈਂ ਨੂੰਹ ਬਣ ਕੇ ਆਈ ਸੀ, ਧੀ ਵਰਗਾ ਪਿਆਰ ਮਿਲਿਆ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ ਸੀਆਈਐਸਸੀਈ ਦੇ 12ਵੀਂ ਕਲਾਸ ਦਾ ਨਤੀਜਾ ਐਨ ਕੇ ਸ਼ਰਮਾ ਦੇ ਮੁੱਖ ਚੋਣ ਦਫਤਰ ਦੇ ਉਦਘਾਟਨ ਮੌਕੇ ਉਮੜਿਆ ਜਨ ਸੈਲਾਬ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ‘ਸਵੀਪ’ ਟੀਮ ਵੱਲੋਂ ਤਿਆਰ ਗੀਤ ‘ਵੋਟ ਮੈਂ ਜ਼ਰੂਰ ਪਾਉਣੀ ਆਂ’ ਦਾ ਵੀਡੀਓ ਜਾਰੀ ਸਵੀਪ ਤਹਿਤ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਦੀ ਸਾਈਕਲ ਯਾਤਰਾ ਕਰਕੇ ਪਰਤੇ ਮਨਮੋਹਨ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸੁਆਗਤ ਮੋਹਾਲੀ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ-ਡੀ ਸੀ ਆਸ਼ਿਕਾ ਜੈਨ ਅੰਮ੍ਰਿਤਸਰ ਦੀ ਅਵਾਜ਼ ਬੁਲੰਦ ਕਰਨ ਵਾਲੇ ਲੀਡਰ ਨੂੰ ਆਪਣੀ ਵੋਟ ਦਿਓ- ਬੱਬਰ ਔਜਲਾ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਸ਼ੂਰੂ- ਸੰਦੀਪ ਕੁਮਾਰ ਨੈਤਿਕ ਅਧਾਰ ਉਪਰ ਵੋਟ ਜਰੂਰ ਪਾਉਣ ਦਾ ਨੁੱਕੜ ਨਾਟਕ ਰਾਹੀਂ ਸੁਨੇਹਾ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੂੰ 1566 ਕਰੋੜ ਰੁਪਏ ਦੀ ਕੀਤੀ ਅਦਾਇਗੀ, ਪਹੁੰਚੀ ਕਣਕ ਦੀ 99 ਫੀਸਦੀ ਤੋਂ ਵਧ ਹੋਈ ਖਰੀਦ

 

ZEE5 ਨੇ ਦਿਲਜੀਤ ਦੋਸਾਂਝ ਅਤੇ ਸਰਗੁਣ ਮਹਿਤਾ ਦੀ ਸਟਾਰਰ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦੇ ਵਰਲਡ ਟੈਲੀਵਿਜ਼ਨ ਡਿਜੀਟਲ ਪ੍ਰੀਮੀਅਰ ਦੀ ਘੋਸ਼ਣਾ ਕੀਤੀ

ZEE5, Babe Bhangra Paunde Ne, Diljit Dosanjh, Sargun Mehta, Pollywood, Entertainment, Actress, Cinema, Punjabi Films, Movie

Web Admin

Web Admin

5 Dariya News

29 Dec 2022

ZEE5, ਭਾਰਤ ਦਾ ਸਭ ਤੋਂ ਵੱਡਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ 'ਤੇ ਸਾਰੀਆਂ ਭਾਸ਼ਾਵਾਂ ਵਿੱਚ ਦਿਲਚਸਪ ਅਤੇ ਮਨੋਰੰਜਕ ਫ਼ਿਲਮਾਂ ਨੂੰ ਸ਼ਾਮਲ ਕਰਕੇ ਆਪਣੀ ਲਾਇਬ੍ਰੇਰੀ ਦਾ ਵਿਸਤਾਰ ਕਰਦਾ ਹੈ। ਇਸ  ਲਾਇਬ੍ਰੇਰੀ ਵਿੱਚ ਇੱਕ ਹੋਰ ਨਵੀਂ ਪੰਜਾਬੀ ਕਾਮੇਡੀ-ਰੋਮਾਂਸ ਡਰਾਮਾ ਫਿਲਮ ਜੁੜਨ ਜਾ ਰਹੀ ਹੈ - "ਬਾਬੇ ਭੰਗੜਾ ਪਾਉਂਦੇ ਨੇ" ਜਿਸ ਵਿੱਚ ਦਿਲਜੀਤ ਦੋਸਾਂਝ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਂਦੇ ਹਨ। ਫਿਲਮ ਤਿੰਨ ਦੋਸਤਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਇੱਕ ਅਮੀਰ ਅਤੇ ਸਫਲ ਜੀਵਨ ਜਿਊਣ ਦੇ ਮਿਸ਼ਨ ਉੱਤੇ ਹਨ। 

'ਬਾਬੇ ਭੰਗੜਾ ਪਾਉਂਦੇ ਨੇ' 6 ਜਨਵਰੀ 2023 ਤੋਂ ਦਰਸ਼ਕਾਂ ਦੇ ਲਈ ਉਪਲਬਧ ਹੋਵੇਗੀ।ਬਾਬੇ ਭੰਗੜੇ ਪਾਉਂਦੇ ਨੇ ਅਮਰਜੀਤ ਸਿੰਘ ਸਰੋਂ ਦੁਆਰਾ ਨਿਰਦੇਸ਼ਤ ਅਤੇ ਥਿੰਦ ਮੋਸ਼ਨ ਫਿਲਮਜ਼ ਦੁਆਰਾ ਸਟੋਰੀਟਾਈਮ ਪ੍ਰੋਡਕਸ਼ਨ ਦੇ ਨਾਲ ਸਹਿ-ਨਿਰਮਤ ਹੈ, ਜਿਸ ਵਿੱਚ ਜੱਗੀ (ਦਿਲਜੀਤ ਦੋਸਾਂਝ) ਅਤੇ ਉਸਦੇ ਦੋ ਦੋਸਤਾਂ ਬਾਰੇ ਇੱਕ ਕਹਾਣੀ ਹੈ ਜੋ ਅਮੀਰ ਬਣਨ ਅਤੇ ਇੱਕ ਵੱਡਾ ਕਰਜ਼ਾ ਚੁਕਾਉਣ ਦੇ ਤੇਜ਼ ਤਰੀਕੇ ਲੱਭ ਰਹੇ ਹਨ। 

ਇਹ ਕਹਾਣੀ ਇੱਕ ਬਜ਼ੁਰਗ ਵਿਅਕਤੀ ਨੂੰ ਕਾਨੂੰਨੀ ਤੌਰ 'ਤੇ ਗੋਦ ਲੈਣ ਲਈ ਅਤੇ ਬਾਅਦ ਵਿੱਚ ਉਸਦੇ ਮਰਨ ਉਪਰੰਤ ਬੀਮੇ ਦੇ ਪੈਸੇ ਲੈਣ ਦੀ ਚਾਹ ਲਈ ਤਿੰਨੋਂ ਦੋਸਤ ਇੱਕ ਬਿਰਧ ਆਸ਼ਰਮ ਜਾਂਦੇ ਹਨ ਜਿੱਥੇ ਉਹ ਇਕਬਾਲ ਨਾਮ ਦੇ ਬਜ਼ੁਰਗ ਨੂੰ ਮਿਲਦੇ ਹਨ ਜਿਸ ਨੂੰ ਉਸਦੇ ਬੱਚਿਆਂ ਦੁਆਰਾ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੱਗੀ ਨੇ ਇਕਬਾਲ ਨੂੰ ਆਪਣੀ ਜ਼ਿੰਦਗੀ ਵਿਚ ਇਕ ਪਿਤਾ ਵਰਗੀ ਸ਼ਖਸੀਅਤ ਵਜੋਂ ਸਵੀਕਾਰ ਕੀਤਾ, ਭਾਵੇਂ ਕਿ ਉਸ ਦੀਆਂ ਇਹ ਸਕੀਮਾਂ ਦਾ ਪਰਦਾਫਾਸ਼ ਹੋ ਜਾਂਦਾ ਹੈ।

'ਬਾਬੇ ਭੰਗੜੇ ਪਾਉਂਦੇ ਨੇ' ਨੂੰ ਦਰਸ਼ਕਾਂ ਦੁਆਰਾ ਸਕਾਰਾਤਮਕ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ ਅਤੇ ਇਸ ਨੂੰ 7.4 ਦੀ IMDB ਰੇਟਿੰਗ ਮਿਲੀ ਹੈ। ਆਪਣੀ ਦਿਲਚਸਪ ਕਹਾਣੀ ਦੇ ਨਾਲ ਬਾਬੇ ਭੰਗੜੇ ਪਾਉਂਦੇ ਨੇ ਦਰਸ਼ਕਾਂ ਨੂੰ ਇੱਕ ਕਾਮੇਡੀ ਅਤੇ ਹਾਸੇ-ਮਜ਼ਾਕ ਵਾਲਾ ਪਲਾਟ ਪ੍ਰਦਾਨ ਕਰੇਗੀ। ਇਹ ਫਿਲਮ 190+ ਦੇਸ਼ਾਂ ਵਿੱਚ ZEE5 'ਤੇ ਵਿਸ਼ੇਸ਼ ਤੌਰ 'ਤੇ ਉਪਲਬਧ ਹੋਵੇਗੀ। 

ਰਿਲੀਜ਼ 'ਤੇ ਟਿੱਪਣੀ ਕਰਦੇ ਹੋਏ, ਮਨੀਸ਼ ਕਾਲੜਾ, ਚੀਫ ਬਿਜ਼ਨਸ ਅਫਸਰ, ZEE5 ਇੰਡੀਆ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਪੰਜਾਬੀ ਬਲਾਕਬਸਟਰ ਫਿਲਮ - 'ਬਾਬੇ ਭੰਗੜੇ ਪਾਉਂਦੇ ਨੇ' ਸਾਡੇ zee 5 ਵਿੱਚ ਸ਼ਾਮਲ ਕੀਤੀ ਗਈ ਹੈ। ਫਿਲਮ ਨੂੰ ਸਿਨੇਮਾਘਰਾਂ ਵਿੱਚ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਾਨੂੰ ਯਕੀਨ ਹੈ ਕਿ ਸਾਡੇ ਦਰਸ਼ਕ ਵੀ ਇਹੀ ਭਾਵਨਾ ਸਾਂਝੀ ਕਰਨਗੇ ਅਤੇ ਸਾਡੀ ਇਸ ਖਾਸ ਪੇਸ਼ਕਸ਼ ਨੂੰ ਸਵੀਕਾਰ ਕਰਨਗੇ। 

ਦਿਲਜੀਤ ਅਤੇ ਸਮੁੱਚੀ ਕਾਸਟ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ, ਇਹ ਪਰਿਵਾਰਕ ਮਨੋਰੰਜਨ ਜ਼ਰੂਰ ਸਫਲ ਹੋਵੇਗਾ। ਪੰਜਾਬੀ ਸਿਨੇਮਾ ਮਜ਼ਬੂਤੀ ਨਾਲ ਵੱਧ ਰਿਹਾ ਹੈ ਅਤੇ ਸਥਾਨਕ ਭਾਸ਼ਾਵਾਂ ਵਿੱਚ ਫਿਲਮ ਨੂੰ ਦੇਖਣ ਦੀ ਚਾਹ ਵੱਧ ਰਹੀ ਹੈ। ਭਾਰਤ ਦੇ ਬਹੁ-ਭਾਸ਼ਾਈ ਕਹਾਣੀਕਾਰ ਹੋਣ ਦੇ ਨਾਤੇ, ਅਸੀਂ ਨਵੇਂ-ਯੁੱਗ ਦੇ ਕਹਾਣੀਕਾਰਾਂ ਨਾਲ ਸਾਂਝੇਦਾਰੀ ਕਰਕੇ ਮਨੋਰੰਜਨ 'ਤੇ ਧਿਆਨ ਕੇਂਦਰਿਤ ਕਰਨ 'ਤੇ ਮਾਣ ਮਹਿਸੂਸ ਕਰਦੇ ਹਾਂ।"

ਨਿਰਮਾਤਾ - ਦਲਜੀਤ ਥਿੰਦ ਦਾ ਕਹਿਣਾ ਹੈ, "ਬਾਬੇ ਭੰਗੜੇ ਪਾਉਂਦੇ ਨੇ ਕਾਮੇਡੀ, ਰੋਮਾਂਸ ਅਤੇ ਡਰਾਮੇ ਨਾਲ ਭਰਪੂਰ ਹੈ। ਫਿਲਮ ਨੂੰ ਸਿਨੇਮਾਘਰਾਂ ਵਿੱਚ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਮੈਂ ZEE5 'ਤੇ ਫਿਲਮ ਦੀ ਦੂਜੀ ਪਾਰੀ ਦੀ ਉਡੀਕ ਕਰ ਰਿਹਾ ਹਾਂ। ਇਹ ਫਿਲਮ ਇਸ ਪਲੇਟਫਾਰਮ ਰਾਹੀਂ 190+ ਦੇਸ਼ਾਂ ਦੇ ਦਰਸ਼ਕਾਂ ਤੱਕ ਪਹੁੰਚੇਗੀ ਅਤੇ ਮੈਨੂੰ ਬਹੁਤ ਵਧੀਆ ਹੁੰਗਾਰੇ ਦੀ ਉਮੀਦ ਹੈ।” 

ਅਦਾਕਾਰ-ਨਿਰਮਾਤਾ ਦਿਲਜੀਤ ਦੋਸਾਂਝ ਨੇ ਅੱਗੇ ਕਿਹਾ, “ਬਾਬੇ ਭੰਗੜੇ ਪਾਉਂਦੇ ਨੇ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਮੈਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਅਤੇ ਕੰਮ ਕੀਤਾ ਹੈ ਅਤੇ ਸਰਗੁਣ ਮਹਿਤਾ ਦੇ ਸਹਿ-ਅਦਾਕਾਰਾ ਦੇ ਤੌਰ ਕੰਮ ਕਰਨ ਨੇ ਫਿਲਮ ਨੂੰ ਆਸਾਨ ਬਣਾ ਦਿੱਤਾ ਹੈ। ਉਹ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ।

ਫਿਲਮ ਇੱਕ ਮਜ਼ੇਦਾਰ, ਪਰਿਵਾਰਕ ਮਨੋਰੰਜਨ ਹੈ ਅਤੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਵੇਗੀ। ZEE5 'ਤੇ ਫਿਲਮ ਦਾ ਵਿਸ਼ਵ ਡਿਜੀਟਲ ਪ੍ਰੀਮੀਅਰ ਹੋਣ ਦੇ ਨਾਲ, ਸਾਡੀ ਫਿਲਮ ਨੂੰ ਵਿਸ਼ਵ ਪੱਧਰ 'ਤੇ ਪਹੁੰਚ ਮਿਲੇਗੀ ਜਿਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਸਿਨੇਮਾਘਰਾਂ 'ਚ ਇਸ ਦੀ ਸਫਲਤਾ ਤੋਂ ਬਾਅਦ, ਮੈਂ ਪਲੇਟਫਾਰਮ 'ਤੇ ਇਸ ਨੂੰ ਦੇਖਣ ਲਈ ਵਧੇਰੇ ਦਰਸ਼ਕਾਂ ਦੀ ਉਡੀਕ ਕਰ ਰਿਹਾ ਹਾਂ।

ਅਭਿਨੇਤਰੀ ਸਰਗੁਣ ਮਹਿਤਾ ਨੇ ਪ੍ਰੀਮੀਅਰ 'ਤੇ ਆਪਣਾ ਉਤਸ਼ਾਹ ਸਾਂਝਾ ਕੀਤਾ, "ਮੈਂ ਬਹੁਤ ਖੁਸ਼ ਹਾਂ ਕਿ ਹਰ ਰੋਲ ਦੇ ਨਾਲ ਮੈਨੂੰ ਕੁਝ ਵੱਖਰਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਬਾਬੇ ਭੰਗੜੇ ਪਾਉਂਦੇ ਨੇ ਮੈਨੂੰ ਇੱਕ ਵੱਖਰਾ ਮੌਕਾ ਪ੍ਰਦਾਨ ਕੀਤਾ ਹੈ। ਫਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ਜੋ ਕਾਮੇਡੀ ਮੋੜਾਂ ਦੇ ਨਾਲ ਦਰਸ਼ਕਾਂ ਦਾ ਦਿਲ ਛੂਹ ਲਵੇਗੀ। 

ਦਿਲਜੀਤ ਨਾਲ ਇਹ ਮੇਰਾ ਪਹਿਲਾ ਪ੍ਰਾਜੈਕਟ ਹੈ ਅਤੇ ਮੇਰਾ ਉਹਨਾਂ ਨਾਲ ਫਿਲਮ ਦੀ ਸ਼ੂਟਿੰਗ ਕਰਨ ਦਾ ਅਨੁਭਵ ਬਹੁਤ ਵਧੀਆ ਰਿਹਾ। ਬਾਬੇ ਭੰਗੜੇ ਪਾਉਂਦੇ ਨੇ ਸਿਨੇਮਾਘਰਾਂ ਵਿੱਚ ਸਫਲ ਹੋਣ ਤੋਂ ਬਾਅਦ, ਮੈਂ ZEE5 'ਤੇ ਫਿਲਮ ਲਈ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਦੀ ਉਡੀਕ ਕਰ ਰਹੀ ਹਾਂ। 6 ਜਨਵਰੀ 2023 ਨੂੰ ZEE5 'ਤੇ ਵਿਸ਼ੇਸ਼ ਤੌਰ 'ਤੇ ਸਟ੍ਰੀਮਿੰਗ 'ਬਾਬੇ ਭੰਗੜੇ ਪਾਉਂਦੇ ਨੇ' ਦੇਖੋ

 

Tags: ZEE5 , Babe Bhangra Paunde Ne , Diljit Dosanjh , Sargun Mehta , Pollywood , Entertainment , Actress , Cinema , Punjabi Films , Movie

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD