Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

‘ਖੇਡਾਂ ਵਤਨ ਪੰਜਾਬ ਦੀਆਂ-2022 : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵੇਟ ਲਿਫ਼ਟਿੰਗ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ

Sports News, Punjab Khed Mela 2022, Khedan Watan Punjab Diyan, Khedan Watan Punjab Diyan 2022, DC Sangrur, Deputy Commissioner Sangrur, Jitendra Jorwal, Sangrur

Web Admin

Web Admin

5 Dariya News

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ , 20 Oct 2022

Last updated on: Oct 20, 2022, 00:00 IST

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖੇਡ ਸੱਭਿਆਚਾਰ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਛੇਵੇਂ ਦਿਨ ਅੱਜ ਸੰਗਰੂਰ ਜ਼ਿਲੇ ’ਚ ਅੰਡਰ 14, 17, 21 ਅਤੇ 21-40 ਸਾਲ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਐਥਲੈਟਿਕਸ, ਕਿੱਕ-ਬਾਕਸਿੰਗ, ਵੇਟ ਲਿਫਟਿੰਗ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਕਰਵਾਏ ਗਏ। 

ਸ਼੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ, ਸੁਨਾਮ ਊਧਮ ਸਿੰਘ ਵਾਲਾ ਵਿਖੇ ਕਰਵਾਏ ਜਾ ਰਹੇ ਵੇਟ ਲਿਫਟਿੰਗ ਦੇ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਪਹੁੰਚੇ। ਇਸ ਮੌਕੇ ਉਨਾਂ ਨਾਲ ਕੌਮਨਵੈਲਥ ਗੇਮਜ਼-2022 ਦੀ ਬਰਾਊਂਜ਼ ਮੈਡਲਿਸਟ ਹਰਜਿੰਦਰ ਕੌਰ, ਉਲੰਪਿਅਨ ਸੰਦੀਪ ਕੁਮਾਰ, ਕੌਮਨਵੈਲਥ ਗੇਮਜ਼ 2022 ਦੇ ਸਿਲਵਰ ਮੈਡਲਿਸਟ ਵਿਕਾਸ ਠਾਕੁਰ ਵੀ ਪਹੁੰਚੇ ਹੋਏ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਦੇ ਛੇਵੇਂ ਦਿਨ ਲਗਭਗ 2,150 ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ ਹੈ ਅਤੇ ਇਨਾਂ ਖੇਡਾਂ ਦੇ ਸੰਗਰੂਰ ਜ਼ਿਲੇ ’ਚ ਕਰਵਾਏ ਜਾ ਰਹੇ ਮੁਕਾਬਲਿਆਂ ’ਚ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਖਿਡਾਰੀਆਂ ਦੇ ਉਤਸ਼ਾਹ ਨੇ ਦੇਖ ਕੇ ਲੱਗਦਾ ਹੈ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦੇ ਜਿਸ ਮੰਤਵ ਨਾਲ ਇਹ ਮੁਕਾਬਲੇ ਕਰਵਾਏ ਜਾ ਰਹੇ ਉਸ ’ਚ ਇਹ ਪੂਰਨ ਰੂਪ ’ਚ ਖਰੇ ਉਤਰ ਰਹੇ ਹਨ।

ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਕਿੱਕ ਬਾਕਸਿੰਗ ਦੇ ਭਾਰ ਵਰਗ-48 ਕਿਲੋ ਅੰਡਰ 21 (ਲੜਕੀਆਂ) ਦੇ ਮੁਕਾਬਲਿਆਂ ਵਿੱਚ ਅਮਨਦੀਪ ਕੌਰ (ਐਸ.ਏ.ਐਸ.ਨਗਰ), ਰਣਜੀਤ ਸਿੰਘ (ਗੁਰਦਾਸਪੁਰ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਅਤੇ ਸ਼ਰੂਤੀ (ਸੰਗਰੂਰ) ਨੇ ਅਤੇ ਮਨਪ੍ਰੀਤ ਕੌਰ (ਜਲੰਧਰ) ਨੇ ਤੀਸਰਾ ਸਥਾਨ ਹਾਸਲ  ਕੀਤਾ। 

ਭਾਰ ਵਰਗ-52 ਕਿਲੋ ਅੰਡਰ 17 (ਲੜਕੀਆਂ) ਵਿੱਚ ਜਸਪ੍ਰੀਤ ਕੌਰ (ਗੁਰਦਾਸਪੁਰ), ਮਨਮੀਤ ਕੌਰ (ਫਿਰੋਜ਼ਪੁਰ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਤੇ ਮਨਪ੍ਰੀਤ ਕੋੌਰ (ਮੁਕਤਸਰ ਸਾਹਿਬ), ਖੁਸ਼ਪ੍ਰੀਤ ਕੌਰ (ਸੰਗਰੂਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਰ ਵਰਗ-52 ਕਿਲੋ ਅੰਡਰ 17 (ਲੜਕੀਆਂ) ਦੇ ਮੁਕਾਬਲਿਆਂ ਵਿੱਚ ਦੀਆ (ਅੰਮਿ੍ਰਤਸਰ ਸਾਹਿਬ), ਆਂਚਲ ਅਰੋੜਾ (ਮੋਹਾਲੀ) ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਅਤੇ ਸੰਗੀਤਾ (ਜਲੰਧਰ) ਤੇ ਕਸ਼ਿਸ਼ ਮਹਾਜਨ (ਗੁਰਦਾਸਪੁਰ) ਨੇ ਤੀਸਰਾ ਸਥਾਨ ਹਾਸਲ ਕੀਤਾ। 

ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਐਥਲੈਟਿਕਸ ਦੇ ਉਮਰ ਵਰਗ 41 ਤੋਂ 50 (ਵੂਮੈਨ) ਈਵੈਂਟ 210 ਮੀਟਰ ਫਾਇਨਲ ਮੁਕਾਬਲਿਆਂ ਵਿੱਚ ਦਵਿੰਦਰ ਕੌਰ (ਮੋਗਾ), ਰਾਜ ਰਾਣੀ (ਮੋਹਾਲੀ) ਅਤੇ ਰੁਪਿੰਦਰ ਕੌਰ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਉਮਰ ਵਰਗ 41 ਤੋਂ 50 (ਪੁਰਸ਼) ਈਵੈਂਟ 210 ਮੀਟਰ ਫਾਇਨਲ ਮੁਕਾਬਲਿਆਂ ਵਿੱਚ ਬੇਅੰਤ ਸਿੰਘ (ਮੋਗਾ), ਵਜੀਰ ਸਿੰਘ (ਬਰਨਾਲਾ), ਯਾਦਵਿੰਦਰ ਸਿੰਘ (ਕਪੂਰਥਲਾ) ਨੇ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। 

ਉਮਰ ਵਰਗ 41 ਤੋਂ 50 (ਪੁਰਸ਼) ਈਵੈਂਟ  1500 ਮੀਟਰ ਫਾਇਨਲ ਮੁਕਾਬਲਿਆਂ ਵਿੱਚ ਭਜਨ ਲਾਲ (ਹੁਸ਼ਿਆਰਪੁਰ), ਰਾਜੇਸ਼ ਕੁਮਾਰ ( ਕਪੂਰਥਲਾ) ਤੇ ਮਨਜਿੰਦਰ ਸਿੰਘ (ਲੁਧਿਆਣਾ)  ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਰਣਬੀਰ ਸਿੰਘ ਭੰਗੂ ਨੇ ਕਿਹਾ ਕਿ ਵੇਟ ਲਿਫਟਿੰਗ ਦੇ ਫਾਇਨਲ ਮੁਕਾਬਲਿਆਂ ਵਿੱਚ ਅੰਡਰ 21 (ਲੜਕੇ) ਭਾਰ ਵਰਗ 73 ਕਿਲੋ ਵਿੱਚ ਅਮਨਿੰਦਰਪਾਲ, ਯੁਵਰਾਜ ਸਿੰਘ ਤੇ ਗੁਰਲਾਲ ਚੌਹਾਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। 

ਇਸੇ ਤਰਾ ਅੰਡਰ 21-40 (ਲੜਕੇ) ਭਾਰ ਵਰਗ 73 ਕਿਲੋ ਵਿੱਚ ਗੰਗਾ ਸਿੰਘ, ਸੁਮਿੱਤਰ ਸਿੰਘ ਤੇ ਸੁਖਵੰਤ ਸਿਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।ਉਨਾਂ ਦੱਸਿਆ ਕਿ ਰੋਲਰ ਸਕੇਟਿੰਗ ਦੇ ਮੁਕਾਬਲੇ ਜੋ ਕਿ ਪੁਲਿਸ ਲਾਇਨ ਸੰਗਰੂਰ ਵਿਖੇ ਹੋ ਰਹੇ ਹਨ ਵਿੱਚ ਰਿੰਕ ਰੋਡ ਰੇਸ 2100 ਮੀਟਰ ਉਮਰ ਵਰਗ ਅੰਡਰ 14 ਸਾਲ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਕਵਨੀਰ ਸਿੰਘ ਸਿੱਧੂ (ਪਟਿਆਲਾ), ਹਰਗੁਣ ਹੁੰਦਲ (ਜਲੰਧਰ) ਅਤੇ ਆਸ਼ਮੀ ਮਹਿਰਾ (ਐਸ.ਏ.ਐਸ. ਨਗਰ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਅਤੇ ਇਸੇ ਤਰਾਂ ਉਮਰ ਵਰਗ ਅੰਡਰ 14 (ਲੜਕੇ) ਈਵੈਂਟ ਰੋਲਰ ਸਕੇਟਿੰਗ (ਇੰਨਲਾਈਨ) ਦੇ ਮੁਕਾਬਲੇ ਦੌਰਾਨ ਰਾਜਕੁੰਵਰ ਸਿੰਘ (ਲੁਧਿਅਣਾ), ਨੈਤਿਕ ਠਾਕੁਰ (ਜਲੰਧਰ), ਇਮਾਨ ਸਿੰਘ ਗਿੱਲ (ਅੰਮਿ੍ਰਤਸਰ ਸਾਹਿਬ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। 

ਉਮਰ ਵਰਗ ਅੰਡਰ 14 (ਲੜਕੀਆਂ) ਰੋਲਰ ਸਕੇਟਿੰਗ (ਕੁਆਰਡਜ਼) ਰਿੰਕ-॥ (1000 ਮੀਟਰ) ਦੇ ਮੁਕਾਬਲੇ ਦੌਰਾਨ ਲਕਸ਼ਦੀਪ ਸਿੰਘ (ਸੰਗਰੂਰ), ਸਾਹਿਬਦੀਪ ਸਿੰਘ (ਐਸ.ਏ.ਐਸ.ਨਗਰ), ਗੁਰਵੀਰ ਸਿੰਘ ਸੋਹੀ (ਸੰਗਰੁਰ) ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮਨ ਗੇਮਜ਼ ਮੈਡਲਿਸਟ ਵਿੱਕੀ ਬੱਤਾ, ਡੀ.ਐਮ. ਸਪੋਰਟਸ ਸੰਗਰੂਰ ਵਰਿੰਦਰ ਸਿੰਘ ਅਤੇ ਸੀਨੀਅਰ ਸਹਾਇਕ ਰਾਜਬੀਰ ਸਿੰਘ ਢਿੱਲੋਂ ਮੌਜੂਦ ਸਨ।

 

Tags: Sports News , Punjab Khed Mela 2022 , Khedan Watan Punjab Diyan , Khedan Watan Punjab Diyan 2022 , DC Sangrur , Deputy Commissioner Sangrur , Jitendra Jorwal , Sangrur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD