ਜਿੱਥੇ ਗੀਤ ਆਪਣੀ ਜ਼ਿੰਦਗੀ ਨੂੰ ਨੂੰ ਫਿਰ ਤੋਂ ਠੀਕ ਕਰਨ ਲਈ ਕਈ ਚੁਣੌਤੀਆਂ ਨਾਲ ਲੜਦੀ ਨਜ਼ਰ ਆ ਰਹੀ ਹੈ, ਉੱਥੇ ਹੀ ਅੱਜ ਮਹਿਰਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਉਹ ਕਰਵਾ ਚੌਥ ਦੀ ਤਿਆਰੀ ਕਰ ਰਹੇ ਹਨ।ਗੀਤ ਢੋਲੀ ਦਾ ਅੱਜ ਦਾ ਐਪੀਸੋਡ ਬਹੁਤ ਖਾਸ ਅਤੇ ਪਿਆਰ ਭਰਿਆ ਹੋਵੇਗਾ ਕਿਉਂਕਿ ਕਰਵਾਚੌਥ ਦਾ ਤਿਉਹਾਰ ਗੀਤ ਅਤੇ ਮਲਹਾਰ ਨੂੰ ਇੱਕ ਵਿਲੱਖਣ ਤਰੀਕੇ ਨਾਲ ਇੱਕ ਦੂਜੇ ਦੇ ਨੇੜੇ ਲਿਆਏਗਾ।
ਬਿਨਾਂ ਸ਼ੱਕ, ਗੀਤ ਅਤੇ ਮਲਹਾਰ ਇੱਕ ਆਦਰਸ਼ ਜੋੜੇ ਦੀ ਤਸਵੀਰ ਹਨ ਜੋ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਦੇ ਹਨ ਅਤੇ ਹਰ ਮੁਸ਼ਕਿਲ ਵਿੱਚ ਇੱਕ-ਦੂਜੇ ਦਾ ਸਾਥ ਦਿੰਦੇ ਹਨ। ਇਸ ਕਰਵਾਚੌਥ ਵਰਤ ਦੇ ਬਦਲੇ ਮਲਹਾਰ ਗੀਤ ਲਈ ਕੁਝ ਬਹੁਤ ਵਧੀਆ ਪਲਾਨ ਕਰਦਾ ਨਜ਼ਰ ਆ ਰਿਹਾ ਹੈ।ਮਲਹਾਰ ਨੇ ਗੀਤ ਲਈ ਕੀ ਸਰਪ੍ਰਾਈਜ਼ ਪਲਾਨ ਕੀਤਾ ਹੋਵੇਗਾ?
ਕੀ ਕਰਵਾਚੌਥ ਦਾ ਤਿਉਹਾਰ ਖੁਸ਼ੀਆਂ ਨਾਲ ਭਰਿਆ ਹੋਵੇਗਾ ਜਾਂ ਕੋਈ ਨਵੀਂ ਮੁਸੀਬਤ ਗੀਤ ਦਾ ਇੰਤਜ਼ਾਰ ਕਰਦੀ ਹੈ? ਜੇਕਰ ਤੁਸੀਂ ਗੀਤ ਢੋਲੀ ਦੇ ਅਨੰਦਮਈ ਐਪੀਸੋਡ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਸ਼ਾਮ 8:00 ਵਜੇ ਜ਼ੀ ਪੰਜਾਬੀ 'ਤੇ ਟਿਊਨ ਕਰਨਾ ਨਾ ਭੁੱਲੋ।