Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

“ਖੇਡਾਂ ਵਤਨ ਪੰਜਾਬ ਦੀਆਂ” ਬਲਾਕ ਪੱਧਰ ਦੀਆਂ ਖੇਡਾਂ ਦੇ ਦੂਜੇ ਦਿਨ ਬਲਾਕ ਸਰਹਿੰਦ ਦੀਆਂ ਕਾਰਵਾਈਆਂ ਖੇਡਾਂ

ਐਸ ਡੀ ਐਮ ਵੱਲੋਂ ਖ਼ਿਡਾਰੀਆਂ ਨੂੰ ਵੱਧ ਚੜ੍ਹ ਕੇ ਉਤਸਾਹ ਨਾਲ਼ ਭਾਗ ਲੈਣ ਦੀ ਅਪੀਲ

Punjab Khed Mela 2022, Khedan Watan Punjab Diyan, Sub Divisional Magistrate Harpreet Singh Atwal

5 Dariya News

5 Dariya News

5 Dariya News

ਫ਼ਤਹਿਗੜ੍ਹ ਸਾਹਿਬ , 01 Sep 2022

“ਖੇਡਾਂ ਵਤਨ ਪੰਜਾਬ ਦੀਆਂ 2022” ਬਲਾਕ ਪੱਧਰ ਦੀਆਂ ਖੇਡਾਂ ਦੇ ਦੂਜੇ ਦਿਨ ਬਲਾਕ ਸਰਹਿੰਦ ਦੀਆਂ ਸੱਤ ਵੱਖ-ਵੱਖ ਗੇਮਾਂ ਕਰਵਾਈਆਂ ਗਈਆਂ। ਇਸ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਉੱਪ ਮੰਡਲ ਮੈਜਿਸਟਰੇਟ ਹਰਪ੍ਰੀਤ ਸਿੰਘ ਅਟਵਾਲ ਵਿਸ਼ੇਸ਼ ਤੌਰ ਤੇ ਪੁੱਜੇ।ਉਹਨਾ ਕਿਹਾ ਕਿ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ।

 ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਰਾਹੁਲਦੀਪ ਸਿੰਘ ਨੇ ਦੱਸਿਆ ਕਿ ਅਥਲੈਟਿਕਸ ਦੇ ਮੁਕਾਬਲੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ , ਵਾਲੀਬਾਲ ਦੇ ਮੁਕਾਬਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀ. ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ), ਰੱਸਾ-ਕੱਸੀ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਸਰਹੰਦ, ਮਾਧੋਪੁਰ, ਫੁੱਟਬਾਲ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਸਰਹੰਦ), ਕਬੱਡੀ ਦੇ ਮੈਚ ਨੈਸ਼ਨਲ ਸਟਾਈਲ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ, ਕਬੱਡੀ ਸਰਕਲ ਸਟਾਈਲ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਅਤੇ ਖੋਹ-ਖੋਹ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਪਿੰਡ ਚਨਾਰਥਲ ਖੁਰਦ ਵਿਖੇ ਕਰਵਾਏ ਗਏ। 

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅਥਲੈਟਿਕਸ ਲੜਕੇ ਅੰਡਰ-14, 200ਮੀਟਰ ਵਿਚ ਪਹਿਲਾ ਸਥਾਨ ਗੁਰਨਿਵਾਜ, ਦੂਜਾ ਸਥਾਨ-ਸਨੀ, ਤੀਜਾ ਸਥਾਨ-ਨਵਜੋਤ ਸਿੰਘ ਨੇ ਹਾਸਿਲ ਕੀਤਾ, ਲੜਕੇ ਅੰਡਰ-17, 200ਮੀਟਰ ਪਹਿਲਾ ਸਥਾਨ ਅਨਿਸ਼ ਸ਼ਰਮਾ, ਦੂਜਾ ਸਥਾਨ-ਸਹਿਜਵੀਰ ਸਿੰਘ, ਤੀਜਾ ਸਥਾਨ ਸਹਿਜਪ੍ਰੀਤ ਸਿੰਘ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਲੜਕੀਆਂ ਅੰਡਰ-17, 200 ਮੀਟਰ ਪਹਿਲਾ ਸਥਾਨ ਰਮਨਦੀਪ ਕੌਰ, ਦੂਜਾ ਸਥਾਨ-ਉਰਵੀ ਜੋਗ, ਤੀਜਾ ਸਥਾਨ-ਚੰਚਲ ਸ਼ਰਮਾ ਨੇ ਹਾਸਿਲ ਕੀਤਾ। ਲੜਕੇ ਅੰਡਰ-21, 5000 ਮੀਟਰ ਪਹਿਲਾ ਸਥਾਨ ਗੁਲਸ਼ਨ ਕੁਮਾਰ, ਦੂਜਾ ਸਥਾਨ-ਸਿਵਦੀਨ ਨੇ ਹਾਸਿਲ ਕੀਤਾ। ਲੜਕੇ ਅੰਡਰ-21, 1500 ਮੀਟਰ ਪਹਿਲਾ ਸਥਾਨ:-ਯੁਵਰਾਜ ਸਿੰਘ।

ਅਥਲੈਟਿਕਸ ਪੁਰਸ਼ ਅੰਡਰ-21-40, 1500ਮੀਟਰ ਪਹਿਲਾ ਸਥਾਨ ਮੁਹੰਮਦ ਅਕਰਮ, ਦੂਜਾ ਸਥਾਨ-ਨੀਰਜ ਸ਼ਲ ਨੇ ਹਾਸਿਲ ਕੀਤਾ। ਪੁਰਸ਼ ਅੰਡਰ-21-40, 5000 ਮੀਟਰ ਪਹਿਲਾ ਸਥਾਨ ਰਿਸ਼ਵ ਤਿਵਾੜੀ ਨੇ ਹਾਸਿਲਕੀਤਾ। ਲੜਕੇ ਅੰਡਰ-21-40, 100ਮੀਟਰ ਪਹਿਲਾ ਸਥਾਨ ਤਰਨਦੀਪ ਸਿੰਘ, ਦੂਜਾ ਸਥਾਨ-ਰਵਿੰਦਰ ਸਿੰਘ, ਤੀਜਾ ਸਥਾਨ-ਕੁਲਦੀਪ ਸਿੰਘ ਨੇ ਹਾਸਿਲ ਕੀਤਾ।ਅਥਲੈਟਿਕਸ ਪੁਰਸ਼ ਅੰਡਰ-40-50, 800ਮੀਟਰ ਪਹਿਲਾ ਸਥਾਨ ਤੇ ਗੁਲਜਾਰ ਖਾਨ ਰਹੇ।

ਅਥਲੈਟਿਕਸ ਪੁਰਸ਼ ਅੰਡਰ-50+, 800 ਮੀਟਰ ਪਹਿਲਾ ਸਥਾਨ:-ਬਲਵਿੰਦਰ ਸਿੰਘ, ਦੂਜਾ ਸਥਾਨ-ਕੰਵਲਜੀਤ ਸਿੰਘ ਨੇ ਹਾਸਿਲ ਕੀਤਾ। ਵਾਲੀਬਾਲ (ਲੜਕੇ, ਅੰਡਰ-17 ਪਹਿਲਾ ਸਥਾਨ- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ , ਦੂਜਾ ਸਥਾਨ- ਗ੍ਰੀਨ ਫੀਲਡ ਜੇਤੂ ਰਹੇ। ਵਾਲੀਬਾਲ ( ਲੜਕੇ) ਅੰਡਰ-21-40, ਪਹਿਲਾ ਸਥਾਨ- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ , ਦੂਜਾ ਸਥਾਨ- ਗ੍ਰੀਨ ਫੀਲਡ ਨੇ ਹਾਸਿਲ ਕੀਤਾ

ਵਾਲੀਬਾਲ ( ਪੁਰਸ਼) ਅੰਡਰ-21-40) ਪਹਿਲਾ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ , ਦੂਜਾ ਸਥਾਨ- ਚਨਾਰਥਲ ਕਲਾਂ ਨੇ ਹਾਸਿਲ ਕੀਤਾ। ਵਾਲੀਬਾਲ ( ਪੁਰਸ਼) ਅੰਡਰ-40-50) : ਪਹਿਲਾ ਸਥਾਨ-ਪੁਰਾਣੀ ਸਰਹੰਦ, ਫੁੱਟਬਾਲ ( ਲੜਕੇ) ਅੰਡਰ-14: ਪਹਿਲਾ ਸਥਾਨ- ਜੀਸਸ ਸੇਵੀਅਰ ਸਕੂਲ ਸਰਹੰਦ, ਦੂਜਾ ਸਥਾਨ- ਅਕਾਲ ਅਕੈਡਮੀ ਮਾਧੋਪੁਰ। ਫੁੱਟਬਾਲ (ਲੜਕੇ) ਅੰਡਰ-17: ਪਹਿਲਾ ਸਥਾਨ- ਕਿਰਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਫਤਿਹਗੜ੍ਹ ਸਾਹਿਬ, ਦੂਜਾ ਸਥਾਨ- ਕੇਂਦਰੀ ਵਿਦਿਆਲਿਆ ਉੱਚਾ ਰਿਊਨਾ ਨੇ ਹਾਸਿਲ ਕੀਤਾ।

ਉਹਨਾ ਦੱਸਿਆ ਕਿ ਫੁੱਟਬਾਲ (ਲੜਕੇ) ਅੰਡਰ-21: ਪਹਿਲਾ ਸਥਾਨ- ਫੁੱਟਬਾਲ ਕਲੱਬ ਫਤਿਹਗੜ੍ਹ ਸਾਹਿਬ, ਦੂਜਾ ਸਥਾਨ- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹੰਦ, ਫੁੱਟਬਾਲ (ਲੜਕੇ) ਅੰਡਰ-21-40: ਪਹਿਲਾ ਸਥਾਨ- ਫਤਿਹਗੜ੍ਹ ਸਾਹਿਬ ਯੂਨਾਇਟਿਡ, ਦੂਜਾ ਸਥਾਨ- ਫੁੱਟਬਾਲ ਕਲੱਬ ਹਰਬੰਸਪੁਰਾ, ਫੁੱਟਬਾਲ ( ਲੜਕੀਆਂ) ਅੰਡਰ-14: ਪਹਿਲਾ ਸਥਾਨ- ਸਰਕਾਰੀ ਹਾਈ ਸਕੂਲ ਹਰਬੰਸਪੁਰਾ, ਫੁੱਟਬਾਲ ( ਲੜਕੀਆਂ) ਅੰਡਰ-17: ਪਹਿਲਾ ਸਥਾਨ ਕਿਰਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਫਤਿਹਗੜ੍ਹ ਸਾਹਿਬ ,ਦੂਜਾ ਸਥਾਨ-ਸਰਕਾਰੀ ਹਾਈ ਸਕੂਲ ਹਰਬੰਸਪੁਰਾ, ਕਬੱਡੀ (ਨੈਸ਼ਨਲ ਸਟਾਈਲ) ਲੜਕੇ ਅੰਡਰ-21: ਪਹਿਲਾ ਸਥਾਨ- ਅਸ਼ੋਕਾ ਪਬਲਿਕ ਸਕੂਲ ਸਰਹੰਦ, ਦੂਜਾ ਸਥਾਨ- ਸ.ਸੀ.ਸੈ.ਸਕੂਲ ਮਾਤਾ ਗੁਜਰੀ ਫਤਿਹਗੜ੍ਹ ਸਾਹਿਬ , ਕਬੱਡੀ (ਨੈਸ਼ਨਲ ਸਟਾਈਲ) ਲੜਕੀਆਂ ਅੰਡਰ-21: ਪਹਿਲਾ ਸਥਾਨ- ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਦੂਜਾ ਸਥਾਨ- ਸ.ਸੀ.ਸੈ.ਸਕੂਲ ਸਰਹੰਦ ਮੰਡੀ, ਕਬੱਡੀ (ਨੈਸ਼ਨਲ ਸਟਾਈਲ) ਪੁਰਸ਼ ਅੰਡਰ-21-40: ਪਹਿਲਾ ਸਥਾਨ- ਪਿੰਡ ਆਦਮਪੁਰ, ਦੂਜਾ ਸਥਾਨ- ਪਿੰਡ ਸਾਨੀਪੁਰ, ਖੋਹ-ਖੋਹ ( ਲੜਕੇ ਅੰਡਰ-17) ਪਹਿਲਾ ਸਥਾਨ-ਸਰਹੰਦ ਪਬਲਿਕ ਸਕੂਲ, ਦੂਜਾ ਸਥਾਨ- ਰਾਣਾ ਮੁਨਸ਼ੀ ਰਾਮ ਵਿੱਦਿਆ ਮੰਦਰ ਸਕੂਲ।

ਇਸੇ ਤਰ੍ਹਾਂ ਖੋਹ-ਖੋਹ (ਲੜਕੀਆਂ) ਅੰਡਰ-17): ਪਹਿਲਾ ਸਥਾਨ- ਸਰਹੰਦ ਪਬਲਿਕ ਸਕੂਲ ਬਾਬਾ ਪੀਰ ਕਲੋਨੀ, ਦੂਜਾ ਸਥਾਨ- ਸ.ਸੀ.ਸੈ.ਸਕੂਲ ਬਾਲਪੁਰ (ਟੀਮ-ਏ)। ਤੀਜਾ ਸਥਾਨ- ਸ.ਸੀ.ਸੈ.ਸਕੂਲ ਬਾਲਪੁਰ (ਟੀਮ-ਬੀ)। ਖੋਹ-ਖੋਹ ( ਲੜਕੇ ਅੰਡਰ-21): ਪਹਿਲਾ ਸਥਾਨ-ਸਰਹੰਦ ਪਬਲਿਕ ਸਕੂਲ ਬਾਬਾ ਪੀਰ ਕਲੋਨੀ, ਦੂਜਾ ਸਥਾਨ- ਸ.ਸੀ.ਸੈ.ਸਮਾਰਟ ਸਕੂਲ ਬਾਲਪੁਰ, ਖੋਹ-ਖੋਹ (ਲੜਕੀਆਂ) ਅੰਡਰ-21): ਪਹਿਲਾ ਸਥਾਨ- ਸਰਕਾਰੀ ਕੰਨਿਆ ਸੀ.ਸੈ.ਸਕੂਲ ਸਰਹੰਦ ਮੰਡੀ, ਦੂਜਾ ਸਥਾਨ- ਸ.ਸੀ.ਸੈ.ਸਕੂਲ ਮੁਲੇਪੁਰ ਨੇ ਹਾਸਿਲ ਕੀਤਾ

ਇਸ ਮੌਕੇ ਰਸ਼ਪਿੰਦਰ ਸਿੰਘ ਰਾਜਾ ਪ੍ਰਧਾਨ ਆਮ ਆਦਮੀ ਪਾਰਟੀ ਯੂਥ ਵਿੰਗ, ਨੈਬ ਤਹਿਸੀਲਦਾਰ ਚਨਾਰਥਲ ਕਲਾਂ, ਵਿਸ਼ਾਲ ਤੇ ਗੁਰਸੇਵਕ ਸਿੰਘ ਹੈਪੀ ਵਾਰਡ ਇੰਚਾਰਜ, ਕਮਲਜੀਤ ਸਿੰਘ ਰਾਏ ਆਪ ਆਗੂ , ਲਖਵੀਰ ਸਿੰਘ ਅਥਲੈਟਿਕਸ ਕੋਚ, ਰਮਨੀਕ ਅਹੂਜਾ ਬਾਸਕਿਟਬਾਲ ਕੋਚ, ਕੁਲਵਿੰਦਰ ਸਿੰਘ ਹੈਂਡਬਾਲ ਕੋਚ, ਮਨੀਸ਼ ਕੁਮਾਰ ਹਾਕੀ ਕੋਚ, ਸੁਖਦੀਪ ਸਿੰਘ ਫੁੱਟਬਾਲ ਕੋਚ, ਮਨੋਜ ਕੁਮਾਰ ਜਿਮਨਾਸਟਿਕ ਕੋਚ, ਮਨਜੀਤ ਸਿੰਘ ਕੁਸ਼ਤੀ ਕੋਚ, ਮਿਸ ਭੁਪਿੰਦਰ ਕੌਰ ਅਥਲੈਟਿਕਸ ਕੋਚ, ਵੀਰਾਂ ਦੇਵੀ, ਖੋਹ-ਖੋਹ ਕੋਚ , ਮਨਦੀਪ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ। 

 

Tags: Punjab Khed Mela 2022 , Khedan Watan Punjab Diyan , Sub Divisional Magistrate Harpreet Singh Atwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD