Saturday, 27 April 2024

 

 

ਖ਼ਾਸ ਖਬਰਾਂ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ਉੱਪਰ ਵੋਟਰ ਜਾਗਰੂਕਤਾ ਦਾ ਸੁਨੇਹਾ ਦੇਣ ਵਾਲੇ ਸਟਿੱਕਰਾਂ ਦੀ ਮੁਹਿੰਮ ਦਾ ਅਗਾਜ਼

 

ਵਿਸ਼ਵ ਮੈਡਲ ਜੇਤੂ ਐਲਪੀਯੂ ਦੇ ਵਿਦਿਆਰਥੀ ਰਾਸ਼ਟਰੀ ਖੇਡ ਦਿਵਸ ਮਨਾਉਣ ਕੈਂਪਸ ਪਹੁੰਚੇ

16ਵੇਂ ਕਰਾਸ ਕੰਟਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਨਵੇਂ ਵਿਦਿਆਰਥੀਆਂ ਨਾਲ ‘ਯੂਥ ਟਾਕ ਸ਼ੋਅ’ ਵਿੱਚ ਗੱਲਬਾਤ ਕੀਤੀ

Lovely Professional University, Jalandhar, Phagwara, LPU, LPU Campus, Ashok Mittal, Parveen Hooda, Turkey World Boxing Championship, Birmingham Commonwealth Games

Web Admin

Web Admin

5 Dariya News

ਜਲੰਧਰ , 29 Aug 2022

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਦੀਆਂ  ਦੋ ਵਿਸ਼ਵ ਮੈਡਲ ਜਿੱਤਣ ਵਾਲੀਆਂ ਵਿਦਿਆਰਥਣਾਂ, ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਜੈਸਮੀਨ  ਅਤੇ  ਤੁਰਕੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ  ਵਿੱਚ  ਪਰਵੀਨ ਹੁੱਡਾ, 'ਰਾਸ਼ਟਰੀ ਖੇਡ ਦਿਵਸ' ਮਨਾਉਣ ਲਈ  ਕੈਂਪਸ ਪਹੁੰਚੀਆਂ। ਰਾਸ਼ਟਰ ਦੀ ਮਾਣ, ਦੋਨਾਂ ਨੇ 16ਵੇਂ ਕਰਾਸ ਕੰਟਰੀ  ਦੌੜ  ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ  ਜਿੱਥੇ  ਸੈਂਕੜੇ  ਖੇਡ  ਪ੍ਰੇਮੀ  ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਖੇਡ ਉਤਸ਼ਾਹ ਨਾਲ ਭਾਗ  ਲਿਆ। ਇਹ  ਦੋਵੇਂ ਸ਼ਾਨਦਾਰ ਗਲੋਬਲ ਜਿੱਤਾਂ ਤੋਂ ਬਾਅਦ  ਕੈਂਪਸ ਵਾਪਸ ਪਹਿਲੀ ਵਾਰ ਪਰਤ ਆਏ ਸਨ।

ਇਸ ਮੌਕੇ 'ਤੇ ਯੂਨੀਵਰਸਿਟੀ  ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ  ਵਿਖੇ  ਐਲਪੀਯੂ  ਦੇ ਵਿਦਿਆਰਥੀਆਂ  ਨਾਲ ਇੰਟਰਐਕਟਿਵ 'ਯੂਥ ਟਾਕ ਸ਼ੋਅ' ਵੀ ਆਯੋਜਿਤ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਉਨ੍ਹਾਂ ਦਾ ਸੈਲੀਬ੍ਰਿਟੀਜ਼ ਵਜੋਂ ਸਵਾਗਤ ਕੀਤਾ। ਦੋਵਾਂ ਨੇ ਗੱਲਬਾਤ ਕਰਦਿਆਂ ਵਿਦਿਆਰਥੀਆਂ  ਨੂੰ ਸੁਝਾਅ  ਦਿੱਤਾ ਕਿ ਉਹ ਆਪਣੇ ਸੁਭਾਅ ਅਤੇ ਪਸੰਦ ਦੇ ਖੇਤਰਾਂ ਵਿੱਚ ਜੇਤੂ ਪੋਡੀਅਮਾਂ ਤੱਕ  ਪਹੁੰਚਣ  ਲਈ ਆਪਣਾ ਰਸਤਾ ਖੁਦ ਤਿਆਰ ਕਰਨ।

ਮਹਿਲਾ ਮੁੱਕੇਬਾਜ਼, ਜੈਸਮੀਨ ਲੰਬੋਰੀਆ  ਅਤੇ  ਪਰਵੀਨ ਹੁੱਡਾ  ਐਲਪੀਯੂ ਵਿੱਚ  ਬੀਪੀਐੱਡ  ਵਿਦਿਆਰਥੀ ਹਨ। ਇਹ  ਦੋਵੇਂ ਹਮੇਸ਼ਾ ਹੀ ਮੁਕਾਬਲਿਆਂ ਵਿਚ ਆਪਣੇ ਹੁੱਕਾਂ ਅਤੇ ਮੁੱਕਿਆਂ ਦੀ ਭਿਆਨਕ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਐਲਪੀਯੂ ਪ੍ਰਬੰਧਨ ਖਿਡਾਰੀਆਂ ਦਾ ਬਹੁਤ ਧਿਆਨ ਰੱਖਦਾ ਹੈ। ਐਲਪੀਯੂ  ਰਾਸ਼ਟਰ ਦੀ ਸ਼ਾਨ ਵਿੱਚ ਵਾਧਾ ਕਰਦੇ ਰਹਿਣ ਲਈ  ਵੱਖ-ਵੱਖ ਰੂਪਾਂ  ਵਿੱਚ ਉਹਨਾਂ ਦਾ ਸਮਰਥਨ  ਅਤੇ  ਪ੍ਰੇਰਣਾ  ਜਾਰੀ ਰੱਖਦਾ ਹੈ।

ਜ਼ਿਕਰਯੋਗ ਹੈ ਕਿ, 2012 ਤੋਂ, ਭਾਰਤ ਵਿੱਚ ਰਾਸ਼ਟਰੀ  ਖੇਡ  ਦਿਵਸ  ਦੇਸ਼ ਦੇ ਹਾਕੀ ਦੇ ਮਹਾਨ ਖਿਡਾਰੀ  ਮੇਜਰ ਧਿਆਨ  ਚੰਦ ਦੇ ਜਨਮ ਦਿਨ (29 ਅਗਸਤ) ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ, ਭਾਰਤ ਦੇ ਰਾਸ਼ਟਰਪਤੀ ਪ੍ਰਮੁੱਖ ਖਿਡਾਰੀਆਂ ਅਤੇ ਸਲਾਹਕਾਰਾਂ ਨੂੰ ਖੇਡ ਰਤਨ, ਅਰਜੁਨ ਪੁਰਸਕਾਰ ਅਤੇ ਦਰੋਣਾਚਾਰੀਆ ਪੁਰਸਕਾਰ ਸਮੇਤ ਖੇਡਾਂ ਨਾਲ ਸਬੰਧਤ ਪੁਰਸਕਾਰ ਵੀ ਪ੍ਰਦਾਨ ਕਰਦੇ ਹਨ।

ਐਲਪੀਯੂ  ਦੇ  ਡੀਨ ਸਟੂਡੈਂਟ  ਵੈਲਫੇਅਰ ਵਿੰਗ ਡਾ: ਸੋਰਭ ਲਖਨਪਾਲ ਅਤੇ ਡਾਇਰੈਕਟਰ ਸਪੋਰਟਸ ਡਾ: ਵੀ ਕੌਲ  ਨੇ ਦੱਸਿਆ ਕਿ ਕੈਂਪਸ ਵਿੱਚ ਦਾਖਲ ਹੋਏ ਪੈਰਾ ਵਿਦਿਆਰਥੀਆਂ  ਦੁਆਰਾ ਲਗਭਗ 10 ਕਿਲੋਮੀਟਰ ਦੀ ਕਰਾਸ-ਕੰਟਰੀ ਦੌੜ ਵਿੱਚ ਵੀ ਹਿੱਸਾ ਲਿਆ  ਗਿਆ ਸੀ। ਇਸ ਦੇ ਲਈ  ਯੂਨੀਵਰਸਿਟੀ ਦੇ 20 ਭਾਗ ਲੈਣ ਵਾਲੇ ਵਿਦਿਆਰਥੀਆਂ ਜਿਨ੍ਹਾਂ ਵਿੱਚ 9 ਔਰਤਾਂ, 9 ਪੁਰਸ਼ ਅਤੇ 2 ਪੈਰਾ ਵਿਦਿਆਰਥੀ ਸਨ, ਨੂੰ ਵਿਅਕਤੀਗਤ ਤੌਰ 'ਤੇ ਕਰਾਸ ਕੰਟਰੀ ਖਿਤਾਬ ਦੇ  ਵਿਸ਼ੇਸ਼ ਜੇਤੂ ਐਲਾਨਿਆ ਗਿਆ।

ਨਤੀਜੇ: ਕੁੜੀਆਂ ਲਈ 5 ਕਿਲੋਮੀਟਰ ਦੌੜ ਲਈ  ਕੁਝ ਚੋਟੀ ਦੇ ਜੇਤੂ ਹਨ: ਨੀਤਾ ਦੇਵੀ ਸਮਾਂ 24:17.36 ; ਸਿਮਰਨ 25:19.86 ; ਖੁਸ਼ਬੂ 26:02.91; ਅਤੇ, ਪੈਰਾ ਐਥਲੀਟ, ਗਰਿਮਾ  ਜੋਸ਼ੀ 30:27.17 10 ਕਿਲੋਮੀਟਰ ਦੌੜ ਲਈ ਲੜਕਿਆਂ ਵਿੱਚੋਂ ਮੁਖ ਜੇਤੂ ਹਨ: ਸੌਰਭ ਭਾਰਦਵਾਜ  40:02.03 ; ਸਰਵੇਸ਼: 41:31.93 ; ਅਵਨੀਸ਼:43:43.61 ; ਅਤੇ, ਪੈਰਾ ਅਥਲੀਟ ਸੁਨੀਲ 51:31.30 ਸੈਕੰਡ  ।

 

Tags: Lovely Professional University , Jalandhar , Phagwara , LPU , LPU Campus , Ashok Mittal , Parveen Hooda , Turkey World Boxing Championship , Birmingham Commonwealth Games

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD