ਪੰਜਾਬੀ ਜਗਤ ਵਿਚ ਇੱਕ ਨਵੀ ਫਿਲਮ ਪੇਸ਼ ਹੋਣ ਜਾ ਰਹੀ ਹੈ ਜਿਸਦਾ ਨਾਮ ਹੈ "ਤੇਰੀ ਮੇਰੀ ਗੱਲ ਬਣ ਗਈ", ਇਸ ਫਿਲਮ ਨੂੰ ਪ੍ਰੀਤਿ ਸਪਰੂ ਨੇ ਆਪਣੇ ਪ੍ਰੋਡਕਸ਼ਨ ਸਾਈ ਸਪਰੂ ਕ੍ਰੀਏਸ਼ਨਜ਼ ਹੇਠ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਲਿਖਿਆ-ਨਿਰਦੇਸ਼ਿਤ ਅਤੇ ਨਿਰਮਿਤ ਕੀਤਾ ਹੈ। ਇਸ ਫਿਲਮ ਵਿਚ ਮੁਖ ਭੂਮਿਕਾਵਾਂ ਵਿਚ ਦਰਸ਼ਕਾਂ ਨੂੰ ਰੁਬੀਨਾ ਬਾਜਵਾ, ਅਖਿਲ, ਪ੍ਰੀਤਿ ਸਪਰੂ ਤੇ ਗੁੱਗੂ ਗਿੱਲ ਜੀ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ।
ਫਿਲਮ ਦੀ ਗੱਲ ਕਰੀਏ ਤਾਂ ਇਸਦੇ ਦੋ ਗੀਤ ਪੇਸ਼ ਕੀਤੇ ਜਾ ਚੁਕੇ ਹਨ, ਗੁਲਾਬ ਤੇ ਮੁੰਦਰੀ ਜਿਹਨਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਅਖਿਲ, ਮਾਸਟਰ ਸਲੀਮ ਤੇ ਗੁਰਲੇਜ਼ ਅਖ਼ਤਰ ਨੇ, ਟਾਈਮਜ਼ ਮਿਊਜ਼ਿਕ ਦੁਆਰਾ ਇਸ ਫਿਲਮ ਦੇ ਗੀਤਾਂ ਨੂੰ ਪੇਸ਼ ਕੀਤਾ ਗਿਆ ਹੈ ਜੋ ਦਰਸ਼ਕਾਂ ਵਿਚ ਖੂਬ ਪ੍ਰਸ਼ੰਸਾ ਦੀ ਪ੍ਰਾਪਤੀ ਕਰ ਚੁੱਕੇ ਹਨ। ਜਤਿੰਦਰ ਸ਼ਾਹ ਜੀ ਨੇ ਇਸਦੇ ਗੀਤਾਂ ਨੂੰ ਸੰਗੀਤ ਦਿੱਤਾ ਹੈ ਜਿਹਨਾਂ ਦੇ ਬੋਲ, ਮਨਿੰਦਰ ਕੈਲੇ, ਬਾਬੂ ਸਿੰਘ ਮਾਨ ਅਤੇ ਵੀਤ ਬਲਜੀਤ ਨੇ ਲਿਖੇ ਹਨ।
ਫਿਲਮ ਦੇ ਬਾਕੀ ਕਿਰਦਾਰਾਂ ਨੂੰ ਨਾਭਾਉਂਦੇ ਨਜ਼ਰ ਆਉਣਗੇ ਨਿਰਮਲ ਰਿਸ਼ੀ, ਹਾਰਬੀ ਸੰਘਾ, ਕਰਮਜੀਤ ਅਨਮੋਲ ਅਤੇ ਪੁਨੀਤ ਈਸਰ ਜੋ ਇਸ ਕਹਾਣੀ ਨੂੰ ਹੋਰ ਵੀ ਨਵੇਂ ਰੰਗਾਂ ਤੇ ਕਾਮੇਡੀ ਦੇ ਠਾਹਕਿਆਂ ਨਾਲ ਭਰ ਦੇਣਗੇ। ਫਿਲਮ ਦੀ ਰਿਲੀਜ਼ ਦੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ, ਪ੍ਰੀਤਿ ਸਪਰੂ ਜੀ ਬਿਆਨ ਕਰਦੇ ਨੇ, "ਇਸ ਫਿਲਮ ਨੇ ਮੈਨੂੰ ਫੇਰ ਤੋਂ ਮੇਰੀ ਪੰਜਾਬੀ ਦਰਸ਼ਕਾਂ ਨਾਲ ਜੋੜ ਦਿੱਤਾ ਹੈ ਜੋ ਮੇਰੀ ਵਾਪਸੀ ਦਾ ਇੱਕ ਵੱਡਾ ਕਾਰਣ ਸੀ।
ਇਕ ਕਹਾਣੀ ਇੱਕ ਪਰਿਵਾਰਿਕ ਡਰਾਮਾ ਤੇ ਖੁਸ਼ੀਆਂ ਦਾ ਪਿਟਾਰਾ ਹੈ ਜੋ ਉਮੀਦ ਹੈ ਕੇ ਸਾਰਿਆਂ ਨੂੰ ਜ਼ਰੂਰ ਪਸੰਦ ਆਊਗੀ।"ਅਖਿਲ ਜੋ ਇਸ ਫਿਲਮ ਨਾਲ ਦੇਬੁਤ ਕਰਨ ਜਾ ਰਹੇ ਨੇ, ਕੇਹਂਦੇ ਹਨ, "ਇਹ ਫਿਲਮ ਇੱਕ ਬਹੁਤ ਹੀ ਖੂਬਸੂਰਤ ਸਿਖਾਂ ਦਾ ਜ਼ਰੀਆ ਸੀ ਮੇਰੇ ਲਈ, ਸਾਰੀ ਸਟਾਰ ਕਾਸ੍ਟ ਤਜੁਰਬੇਕਾਰ ਸੀ ਜਿਹਨਾਂ ਤੋਂ ਮੇਨੂ ਬਹੁਤ ਉੱਚ ਸਿਖਾਂ ਨੂੰ ਮਿਲਿਆ ਤੇ ਆਪਣੇ ਗੀਤਾਂ ਵਾਂਗ ਹੀ ਮ ਆਈ ਉਮੀਦ ਕਰਦਾ ਹਨ ਕਿ ਮੇਂ ਅਦਾਕਾਰੀ ਨੂੰ ਵੀ ਉੰਨਾ ਹੀ ਪਿਆਰ ਤੇ ਸਤਿਕਾਰ ਮਿਲੇਗਾ।"
ਰੁਬੀਨਾ ਬਾਜਵਾ, ਇਸ ਫਿਲਮ ਦੀ ਮੁਖ ਕਿਰਦਾਰ ਕਹਿੰਦੀ ਹੈ, "ਹਰ ਕਿਸੇ ਵਾਂਗ ਇਹ ਫਿਲਮ ਵੀ ਕਿਸੇ ਪਰਿਵਾਰ ਤੋਂ ਘਾਟ ਨਹੀਂ ਸੀ ਜਿਸ ਵਿਚ ਪਿਆਰ ਮੁਹੱਬਤ ਵਰਗੇ ਸਾਰੀਆਂ ਹੀ ਭਾਵਨਾਵਾਂ ਮੌਜੂਦ ਹਨ ਜੋ ਸਬਨੁ ਇਸ ਫਿਲਮ ਨਾਲ ਜੁੜਿਆ ਮਹਿਸੂਸ ਕਰਾਏਗਾ, ਫਿਲਮ 9 ਸਤੰਬਰ ਨੂੰ ਦੇਹਣਾ ਨਾ ਭੁਲਣਾ।"