Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰੁਮਾਂਟਿਕ ਨੋਕ-ਝੋਕ ਵਾਲੀ ਨਿਵੇਕਲੀ ਫ਼ਿਲਮ ‘ਸ਼ੱਕਰਪਾਰੇ’

Pollywood, Entertainment, Actress, Cinema, Punjabi Films, Movie, Shakrpare, Punjabi Cinema

Web Admin

Web Admin

5 Dariya News

(ਹਰਜਿੰਦਰ ਸਿੰਘ ਜਵੰਦਾ) ਚੰਡੀਗੜ੍ਹ , 01 Aug 2022

Last updated on: Aug 01, 2022, 00:00 IST

ਪੰਜਾਬੀ ਸਿਨਮੇ ਦੇ ਬਦਲਵੇਂ ਦੌਰ ਵਿੱਚ ਜਿੱਥੇ ਨਵੇਂ ਵਿਸ਼ੇ, ਨਵੀਆਂ ਕਹਾਣੀਆਂ, ਨਵੇਂ ਤਜੱਰਬੇ ਤੇ ਨਵੀਆਂ ਤਕਨੀਕਾਂ ਪੰਜਾਬੀ ਸਿਨਮੇ ਦਾ ਹਿੱਸਾ ਬਣ ਰਹੇ ਹਨ, ਉੱਥੇ ਕੁਝ ਨਵੇਂ ਕਲਾਵਾਨ-ਪ੍ਰਤਿਭਾਸ਼ਾਲੀ ‘ਚਿਹਰੇ’ ਵੀ ਪੰਜਾਬੀ ਪਰਦੇ ‘ਤੇ ਉਭਰ ਕੇ ਸਾਹਮਣੇ  ਆ ਰਹੇ ਹਨ। ਅਜਿਹੇ ਨਵੇਂ ਚਿਹਰਿਆਂ ਵਾਲੀ ਫ਼ਿਲਮ ਹੈ ‘ਸ਼ੱਕਰਪਾਰੇ’ । ਵਿਆਹ ਦੀ ਮਿਠਾਈ ਵਰਗੀ ਮਿੱਠੀ ਇਸ ਫ਼ਿਲਮ ਦਾ ਹੀਰੋ ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਇਕਲਵਿਆ ਪਦਮ ਹੈ ਜੋ ਆਪਣੀ ਪਲੇਠੀ ਫ਼ਿਲਮ ਵਿੱਚ ਖੂਬਸੁਰਤ ਅਦਾਕਾਰਾ ਲਵ ਗਿੱਲ ਨਾਲ ਪਿਆਰ ਦੀਆਂ ਪੀਘਾਂ ਝੂਟਦਾ ਨਜ਼ਰ ਆਵੇਗਾ। 

ਗੋਲਡਨ ਕੀ ਐਂਟਰਟੈਨਮੈਂਟ ਦੇ ਬੈਨਰ ਹੇਠ ਨਿਰਮਾਤਾ ਵਿਸ਼ਨੂ ਕੇ ਪੋਡਰ ਅਤੇ ਪੁਨੀਤ ਚਾਵਲਾ ਦੀ ਇਸ ਫਿਲਮ ਦੇ ਨਿਰਦੇਸ਼ਕ ਵਰੁਣ ਐਸ ਖੰਨਾ ਦਾ ਕਹਿਣਾ ਹੈ ਕਿ ਇਸ ਨਿਵੇਕਲੀ ਫ਼ਿਲਮ ਦੀ ਕਹਾਣੀ ਮੌਜੂਦਾ ਸਿਨਮੇ ਤੋਂ ਬਹੁਤ ਹੱਟਵੀਂ ਅਤੇ ਦਿਲਚਸਪ ਹੋਵੇਗੀ।ਫ਼ਿਲਮ ਦੇ ਟਾਇਟਲ ਦੀ ਗੱਲ ਕਰੀਏ ਤਾਂ ‘ਸ਼ੱਕਰਪਾਰੇ’ ਪੰਜਾਬ ਦੀ ਰਵਾਇਤੀ ਮਿਠਾਈ ਦਾ ਨਾਂ ਹੈ, ਜਿਸਦੀ ਮਹਿਕ ਅਤੇ ਮਿਠਾਸ ਬਿਨਾਂ ਕੋਈ ਵੀ ਵਿਆਹ ਅਧੂਰਾ ਹੁੰਦਾ ਹੈ ਪਰ ਇਸ ਫ਼ਿਲਮ ਦੀ  ਨਾਇਕਾ ਹੀ ਸ਼ੱਕਰਪਾਰੇ ਵਰਗੀ ਹੈ ਜੋ ਆਪਣੀ ਅਦਾਕਾਰੀ ਤੇ ਨਖ਼ਰਿਆਂ ਨਾਲ ਪੰਜਾਬੀ ਦਰਸ਼ਕਾਂ ਦਾ ਖੱਟਾ-ਮਿੱਠਾ ਮਨੋਰੰਚਨ ਕਰੇਗੀ।

ਪਿਆਰ-ਮੁਹੱਬਤ  ਅਤੇ ਰਿਸ਼ਤਿਆਂ ਦੀ ਅਹਿਮੀਅਤ ਦਰਸ਼ਾਉਂਦੀ ਇਹ ਇੱਕ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ। ਫ਼ਿਲਮ ‘ਸ਼ੱਕਰਪਾਰੇ’ ਵਿੱਚ ਇਕਲਵਿਆ ਪਦਮ ਤੇ ਲਵ ਗਿੱਲ ਦੀ ਖੂਬਸੁਰਤ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਸਵਿੰਦਰ ਮਾਹਲ,ਨਿਰਮਲ ਰਿਸ਼ੀ, ਸੀਮਾ ਕੌਸ਼ਲ,ਹਨੀ ਮੱਟੂ, ਦਿਲਾਵਰ ਸਿੱਧੂ, ਰਮਨਦੀਪ ਜੱਗਾ,ਅਰਸ਼ ਹੁੰਦਲ, ਗੋਨੀ ਸੱਗੂ ਅਤੇ ਮੋਨਿਕਾ ਆਦਿ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। 

ਅਹਿਮ ਗੱਲ ਕਿ ਇਸ ਫ਼ਿਲਮ ਦੇ ਪੋਸਟਰ ਵਿੱਚ ਇੱਕ ਪਿਆਰੇ ਜਿਹੇ ਕਤੂਰੇ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਫ਼ਿਲਮ ਦੀ ਹੀਰੋਇਨ ਲਵ ਗਿੱਲ ਇੱਕ ਜਾਣੀ ਪਛਾਣੀ ਅਦਾਕਾਰਾ ਹੈ। ਜਿਸਨੇ ਇਸ ਤੋਂ ਪਹਿਲਾਂ ਛੋਟੇ ਪਰਦੇ ਦੇ ਅਨੇਕਾਂ ਲੜੀਵਾਰਾਂ ਅਤੇ ਪੰਜਾਬੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦਾ ਹੀਰੋ ਇਕਲਵਿਆ ਪਦਮ ਵੀ ਕਮਾਲ ਦਾ ਅਦਾਕਾਰ ਹੈ। ਗਾਇਕੀ ਵਿੱਚ ਚੰਗਾ ਨਾਂ ਕਮਾਉਣ ਮਗਰੋਂ ਉਸਨੇ ਇਸ ਫਿਲਮ ਰਾਹੀਂ ਵੱਡੇ ਪਰਦੇ ਵੱਲ ਕਦਮ ਵਧਾਇਆ ਹੈ ਉਮੀਦ ਹੈ ਕਿ ਦੋਵਾਂ ਦੀ ਜੋੜੀ ਪੰਜਾਬੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ। 

 ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਨੇ ਲਿਖੀ ਹੈ। ਡਾਇਲਾਗ ਜੱਸੀ ਢਿੱਲੋਂ ਅਤੇ ਸਰਬਜੀਤ ਸੰਧੂ ਨੇ ਲਿਖੇ ਹਨ। ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਸ਼ਾਨਦਾਰ ਲੁਕੇਸ਼ਨਾਂ ’ਤੇ ਕੀਤੀ ਗਈ ਹੈ 5 ਅਗਸਤ ਨੂੰ ਇਹ ਫ਼ਿਲਮ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਪਿਆਰ ਮੁਹੱਬਤ ਦੀ ਨੋਕ ਝੋਕ ਅਤੇ ਕਾਮੇਡੀ ਭਰਪੂਰ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।       

    

 

Tags: Pollywood , Entertainment , Actress , Cinema , Punjabi Films , Movie , Shakrpare , Punjabi Cinema

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD