Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਗੈਰਕਾਨੂੰਨੀ ਉੱਲੀ ਨਾਸ਼ਕ ਦਵਾਈ ਫੜੀ

2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ

Crime News Punjab, Punjab Police, Police, Crime News, Faridkot Police, Faridkot

Web Admin

Web Admin

5 Dariya News

ਫਰੀਦਕੋਟ , 31 Jul 2022

Last updated on: Jul 31, 2022, 00:00 IST

ਖੇਤੀਬਾਡ਼ੀ ਅਤੇ ਕਿਸਾਨ ਭਲਾਈ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਵੱਲੋਂ ਮਿਲੇ  ਟੈਲੀਫੋਨ ਸੰਦੇਸ਼ ਅਨੁਸਾਰ ਕਾਰਵਾਈ ਕਰਦਿਆਂ ਡਾ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾਡ਼ੀ ਅਫ਼ਸਰ ਫ਼ਰੀਦਕੋਟ ਡਾ. ਅਰਸ਼ਦੀਪ ਕੌਰ ਏ ਡੀ ਓ (ਇਨਫੋਰਸਮੈਂਟ) ਅਤੇ ਡਾ.ਲਖਬੀਰ ਸਿੰਘ ਏ ਡੀ ਓ (ਟੀ ਏ)  ਵਲੋਂ ਪੁਲਿਸ ਥਾਣਾ ਜੈਤੋ ਵਿਖੇ ਟਾਟਾ ਏਸ 'ਚ ਫੜੀਆਂ ਦਵਾਈਆਂ ਦੀ ਪੜਤਾਲ ਕੀਤੀ।

ਬਲਵਿੰਦਰ ਸਿੰਘ ਏ.ਐੱਸ.ਆਈ ਦੀ ਹਾਜ਼ਰੀ ਵਿਚ ਖੇਤੀਬਾੜੀ ਟੀਮ ਵੱਲੋਂ ਪੜਤਾਲ ਕਰਨ ਤੇ ਪਤਾ ਲੱਗਾ ਕਿ ਮੈਸ. ਗਰੀਨ  ਐਗਰੋਕੈਮੀਕਲਜ਼ ਅਹਿਮਦਾਬਾਦ ਵੱਲੋਂ ਮੈਨੂਫੈਕਚਰ ਅਤੇ ਮਾਰਕੀਟ ਕੀਤੀਆਂ ਉੱਲੀ ਨਾਸ਼ਕ ਦਵਾਈਆਂ (ਬੈਚ ਨੰਬਰ -9 ਏ. ਸੀ. ਜੁਲਾਈ/22 ਤੋਂ  ਜੂਨ/24 ਤੱਕ) ਅਜੌਕਸੀਸਟਰੋਬਿਨ 11% + ਟੈਬੂਕੋਨਾਜ਼ੋਲ 18.3% ਡਬਲਿਊ ਡਬਲਿਊ ਐਸ. ਸੀ. (ਸਿਡੋਨ) ਦੇ 500  ਲਿਟਰ 50 ਡੱਬਿਆਂ ਵਿੱਚ ਫੜੀ ਗਈ।

ਮੌਕੇ ਤੇ ਮੌਜੂਦ  ਟਾਟਾ ਏਸ ਦੇ ਡਰਾੲੀਵਰ ਗੁਰਸੇਵਕ ਸਿੰਘ ਬਠਿੰਡਾ ਅਤੇ ਕ੍ਰਿਸ਼ਨ ਕੁਮਾਰ ਪਿੰਡ ਜੀਦਾ ਕੋਲ ਇਸ ਉੱਲੀ ਨਾਸ਼ਕ ਦਵਾਈ ਦਾ ਕੋਈ ਪੱਕਾ ਬਿੱਲ ਨਹੀਂ ਸੀ ਅਤੇ ਨਾ ਹੀ ਕੋਈ ਹੋਰ ਜਰੂਰੀ  ਕਾਗਜ਼ਾਤ ਸਨ ।ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਦਵਾਈ ਵੀ.ਆਰ.ਐੱਲ ਟਰਾਂਸਪੋਰਟ ਬਠਿੰਡਾ ਤੋਂ ਚੁੱਕੀ ਹੈ ਅਤੇ ਪਿੰਡ ਜਲਾਲ ਪਹੁੰਚਦੀ ਕਰਨੀ ਸੀ ਅਤੇ ਇਹ ਦਵਾਈ ਜਸਵਿੰਦਰ ਸਿੰਘ ਵਾਸੀ ਬਠਿੰਡਾ ਅਤੇ ਬਖਸ਼ੀਸ਼ ਸਿੰਘ ਉਰਫ ਸ਼ੀਸ਼ਾ ਵਾਸੀ ਜੀਦਾ ਕੋਲੋਂ ਪ੍ਰਾਪਤ ਕੀਤੀ ਹੈ।

 ਪੜਤਾਲ ਕਰਨ ਤੇ ਪਤਾ ਲੱਗਾ ਕਿ ਇਸ ਦਵਾਈ ਵਾਲੀ ਕੰਪਨੀ ਮੈਸੇ ਗ੍ਰੀਨ ਐਗਰੋਕੈਮੀਕਲਜ਼ ਦੀ ਪੰਜਾਬ ਵਿੱਚ ਵੇਚਣ ਜਾਂ ਬਣਾਉਣ ਦੀ ਕੋਈ ਪਰਮਿਸ਼ਨ ਨਹੀਂ ਹੈ। ਇਸ ਦਵਾਈ ਦੇ ਬੈਚ ਜੀ ਏ ਸੀ  /01 ਦਾ ਸੈਂਪਲ ਮੌਕੇ ਤੇ ਭਰ ਲਿਆ। ਜਿਸ ਨੂੰ ਲੈਬਾਰਟਰੀ ਤੋਂ ਟੈਸਟ ਕਰਵਾਇਆ ਜਾਵੇਗਾ।  ਇਨਸੈਕਟੀਸਾਈਡਸ ਐਕਟ 1968 ਦੀ ਧਾਰਾ 21(1)(ਡੀ )ਤਹਿਤ ਇਸ ਨੂੰ ਸੀਲ ਕੀਤਾ ਗਿਆ ਅਤੇ ਥਾਣਾ ਬਾਜਾਖਾਨਾ ਦੀ ਸਪੁਰਦਗੀ ਵਿੱਚ ਦੇ ਦਿੱਤਾ ਗਿਆ।

 ਡਰਾਈਵਰ ਗੁਰਸੇਵਕ ਸਿੰਘ ਅਤੇ ਕ੍ਰਿਸ਼ਨ ਕੁਮਾਰ ਕੋਲ ਕੋਈ  ਪੱਕਾ ਬਿਲ ਜਾਂ ਕਾਗਜ਼ ਨਾ ਹੋਣ ਕਰਕੇ ਅਤੇ ਇਸ ਕੰਪਨੀ ਦੀ ਪੰਜਾਬ ਵਿੱਚ ਪਰਮਿਸ਼ਨ ਨਾ ਹੋਣ ਕਰਕੇ ਮੁੱਖ ਅਫ਼ਸਰ ਥਾਣਾ ਬਾਜਾਖਾਨਾ ਨੂੰ ਉਪਰੋਕਤ ਵਿਅਕਤੀਆਂ ਖਿਲਾਫ਼ ਇਨਸੈਕਟੀਸਾਈਡ ਐਕਟ 1968  ਦੀ ਧਾਰਾ (29)(1)ਸੀ ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ। ਜਿਸ ਅਨੁਸਾਰ ਥਾਣੇ ਵਲੋਂ ਸ਼ੱਕੀ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਦਿੱਤੀ ਗਈ ਹੈ।

ਇਸ ਦੀ ਮੁਕੰਮਲ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਜਿਸ ਅਨੁਸਾਰ ਉਨ੍ਹਾਂ ਵੱਲੋਂ  ਪੂਰੇ ਪੰਜਾਬ ਵਿੱਚ ਇਸ ਕੰਪਨੀ ਦੇ ਗੁਦਾਮਾਂ ਆਦਿ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਡਰਾਈਵਰ ਗੁਰਸੇਵਕ ਸਿੰਘ ਅਤੇ ਕ੍ਰਿਸ਼ਨ ਕੁਮਾਰ ਜੀਦਾ ਪੁਲਿਸ ਹਿਰਾਸਤ ਵਿਚ ਹਨ ।

 

Tags: Crime News Punjab , Punjab Police , Police , Crime News , Faridkot Police , Faridkot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD