ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ (ਆਟੋਨੋਮਸ) ਕਾਲਜ ਆਫ ਫਾਰਮੇਸੀ ਬੇਲਾ, ਰੋਪੜ ਨੇ ਅਪਣੀ ਮਾਣ-ਮੱਤੀਆ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦੇ ਹੋਏ ਨੈਸ਼ਨਲ ਇੰਸਚੀਟਿਊਸ਼ਨਲ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ.) 2022 ਦੀ ਸੂਚੀ ਵਿੱਚ 56 ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਰੈਂਕਿੰਗ ਬੀਤੇ ਦਿਨੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ (ਐਮ.ਐਚ. ਆਰ. ਡੀ.) ਦੇ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਜਾਰੀ ਕੀਤੀ ਗਈ, ਜਿਸ ਵਿੱਚ ਫਾਰਮੇਸੀ ਕਾਲਜ ਬੇਲਾ ਨੇ ਅਪਣੀ ਸਥਿਤੀ ਵਿੱਚ ਪਿਛਲੇ ਸਾਲ 2021 ਨਾਲੋਂ 01 ਸਥਾਨ ਅੱਗੇ ਵਧਦੇ ਹੋਏ 56 ਵਾਂ ਸਥਾਨ ਪ੍ਰਾਪਤ ਕੀਤਾ ਹੈ।
ਸਾਲ 2021 ਵਿੱਚ ਕਾਲਜ ਵਲੋਂ 57 ਵਾਂ ਸਥਾਨ ਪ੍ਰਾਪਤ ਕੀਤਾ ਗਿਆ ਸੀ।ਜਿਕਰਯੋਗ ਹੈ ਕਿ ਇਸ ਰੈਕਿੰਗ ਪ੍ਰਕਿਰਿਆ ਵਿੱਚ ਪੂਰੇ ਭਾਰਤ ਦੇ 4000 ਤੋਂ ਵੱਧ ਕਾਲਜਾਂ ਤੇ ਯੂਨੀਵਰਸਿਟੀਆਂ ਨੇ ਭਾਗ ਲਿਆ ਸੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆਂ ਕਿ ਫਾਰਮੇਸੀ ਕਾਲਜ ਬੇਲਾ ਰਾਸ਼ਟਰੀ ਪੱਧਰ ਉੱਤੇ ਮੋਹਰੀ ਕਾਲਜਾਂ ਵਿੱਚੋਂ ਇੱਕ ਹੈ ਅਤੇ ਹਮੇਸ਼ਾ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆਂ ਮੁਹੱਈਆ ਕਰਵਾਉਣ ਲਈ ਤਤਪਰ ਹੈ।ਡਾ. ਸ਼ਰਮਾ ਨੇ ਇਹ ਵੀ ਦੱਸਿਆ ਕਿ ਰੂਪਨਗਰ ਜਿਲ੍ਹੇ ਵਿੱਚ ਕੇਵਲ ਦੋ ਹੀ ਸੰਸਥਾਵਾਂ ਨੂੰ ਇਸ ਸੂਚੀ ਵਿੱਚ ਦਰਜ ਕੀਤਾ ਗਿਆ ਹੈ।
ਜਿਸ ਵਿਚ ਫਾਰਮੇਸੀ ਖੇਤਰ ਵਿੱਚ ਫਾਰਮੇਸੀ ਕਾਲਜ ਬੇਲਾ ਅਤੇ ਇੰਜ਼ੀਨੀਅਰ ਖੇਤਰ ਵਿੱਚ ਆਈ.ਆਈ.ਟੀ. ਰੂਪਨਗਰ ਹਨ। ਉਹਨਾਂ ਨੇ ਇਸ ਕਾਮਯਾਬੀ ਦਾ ਸਿਹਰਾ ਪ੍ਰਬੰਧਕੀ ਕਮੇਟੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਦਿੱਤਾ।ਉਹਨਾਂ ਕਿਹਾ ਕਿ ਪਿਛਲੇ ਸਮੇਂ ਹੀ ਸੰਸਥਾ ਨੂੰ ਲਗਾਤਾਰ ਤੀਜੀ ਵਾਰੀ ਐਨ.ਬੀ.ਏ. ਵਲੋਂ ਐਕਰੀਡੇਸ਼ਨ ਦਿੱਤੀ ਗਈ ਹੈ ਅਤੇ ਹੁਣ ਇਹ ਰੈਕਿੰਗ ਵਿੱਚ ਸੁਧਾਰ ਕਾਲਜ ਵਿੱਚ ਸਿੱਖਿਆ ਦੇ ਉੱਚੇ ਪੱਧਰ ਦਾ ਸਬੂਤ ਹੈ।
ਇਸ ਮੌਕੇ `ਤੇ ਕਾਲਜ ਪ੍ਰੁਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸੰਗਤ ਸਿੰਘ ਲਂੌਗੀਆ, ਸਬ- ਕਮੇਟੀ, ਫਾਰਮੇਸੀ ਕਾਲਜ ਦੇ ਚੇਅਰਮੈਂਨ ਕੈਪਟਨ ਐਮ.ਪੀ. ਸਿੰਘ, ਸਬ- ਕਮੇਟੀ, ਫਾਰਮੇਸੀ ਕਾਲਜ ਪ੍ਰਧਾਨ ਡਾ. ਭਾਗ ਸਿੰਘ ਬੋਲਾ, ਮੈਨੇਜਰ ਕਾਲਜ ਪ੍ਰਬੰਧਕ ਕਮੇਟੀ ਸ. ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਕਾਲਜ ਪ੍ਰਬੰਧਕ ਕਮੇਟੀ ਸ. ਜਗਵਿੰਦਰ ਸਿੰਘ, ਮੈਬਰ ਸਬ-ਕਮੇਟੀ, ਫਾਰਮੇਸੀ ਕਾਲਜ, ਸ. ਦਵਿੰਦਰ ਸਿੰਘ ਜਟਾਣਾ, ਸ. ਸੇਵਾ ਸਿ਼ਘ, ਸ਼੍ਰੀ. ਆਰ.ਐਨ. ਮੋਦਗਿਲ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਬਰਜ਼ ਸਾਹਿਬਾਨਾਂ ਵੱਲੋ ਸੰਸਥਾ ਦੇ ਸਮੂਹ ਸਟਾਫ ਨੂੰ ਇਸ ਉਪਲਬਧੀ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਪ੍ਰਕਾਰ ਮਿਹਨਤ ਕਰਕੇ ਕਾਲਜ ਦਾ ਨਾਮ ਰੋਸ਼ਨ ਕਰਣ ਲਈ ਪ੍ਰੇਰਿਤ ਕੀਤਾ।
ਅੰਤ ਵਿਚ ਸੰਸਥਾ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਸਾਰੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਕਾਲਜ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਸਮੂਹ ਸਟਾਫ ਆਪਣੀ ਅਣਥੱਕ ਮਿਹਨਤ ਨਾਲ ਸੰਸਥਾ ਨੂੰ ਹੋਰ ਅੱਗੇ ਲਿਜਾਣਗੇ ਤਾਂ ਜੋ ਰੈਕਿੰਗ ਵਿਚ ਮੋਹਰੀ ਸਥਾਨ ਪ੍ਰਾਪਤ ਕੀਤਾ ਜਾ ਸਕੇ।