ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਮਾਸ ਕੰਮੁਨੀਕੈਸ਼ਨ ਐਂਡ ਜਰਨੈਲਿਜਮ ਦੇ ਵਿਦਿਆਰਥੀ ਅਰਜੁਨ ਬਬੂਟਾ ਨੇ ਸ਼ੂਟਿੰਗ ਵਰਲਡ ਕੱਪ ਦੇ 10 ਮੀਟਰ ਏਅਰ ਰਾਈਫਲ ਫਾਈਨਲ ਵਿੱਚ ਪਹਿਲੇ ਦਿਨ ਅੰਤਰਰਾਸ਼ਟਰੀ ਸੋਨ ਮੈਡਲ ਜਿੱਤਿਆ। ਭਾਰਤ ਦੀ ਨੁਮਾਇੰਦਗੀ ਕਰਦੇ ਹੋਏ, ਐਲਪੀਯੂ ਦੇ ਵਿਦਿਆਰਥੀ ਬਬੂਤਾ ਨੇ ਟੋਕੀਓ ਓਲੰਪਿਕ 'ਚ ਚਾਂਦੀ ਦਾ ਮੈਡਲ ਜੇਤੂ ਯੂਐਸਏ ਦੇ ਲੁਕਾਸ ਕੋਜ਼ੇਨਿਸਕੀ ਨੂੰ ਇੱਕ ਤਰਫਾ ਮੁਕਾਬਲੇ ਵਿੱਚ 17-9 ਨਾਲ ਹਰਾਇਆ।
ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ (ISSF) ਵੱਲੋਂ ਚਾਂਗਵੋਨ (ਕੋਰੀਆ) ਵਿੱਚ ਰਾਈਫਲ/ਪਿਸਟਲ/ਸ਼ਾਟਗਨ ਦੇ ਸ਼ੂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ ਜੋ 21 ਜੁਲਾਈ, 2022 ਤੱਕ ਜਾਰੀ ਰਹਿਣਗੇ। ਹੁਣ ਤੱਕ, ਐਲਪੀਯੂ ਦੇ ਵਿਦਿਆਰਥੀ ਨਿਸ਼ਾਨੇਬਾਜ਼ ਨੇ ਚੱਲ ਰਹੇ ਵਿਸ਼ਵ ਕੱਪ ਵਿੱਚ ਦੇਸ਼ ਦਾ ਪਹਿਲਾ ਸੋਨ ਤਮਗਾ ਜਿੱਤਿਆ ਹੈ।
ਮੋਹਾਲੀ, ਪੰਜਾਬ ਦੇ ਰਹਿਣ ਵਾਲੇ ਅਤੇ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਲਈ ਐਲਪੀਯੂ ਦਾ ਵਿਦਿਆਰਥੀ ਹੋਣ ਦੇ ਨਾਤੇ, ਬਬੂਤਾ ਨੇ ਪਹਿਲੇ ਰੈਂਕਿੰਗ ਮੈਚ ਵਿੱਚ ਹੀ 261.1 ਅੰਕਾਂ ਨਾਲ ਸੋਨ ਮੈਡਲ ਲਈ ਕੁਆਲੀਫਾਈ ਕੀਤਾ ਸੀ।ਵਿਸ਼ਵ ਕੱਪ ਦੇ 30 ਮੁਕਾਬਲਿਆਂ ਵਿੱਚ 43 ਦੇਸ਼ਾਂ ਦੇ ਲਗਭਗ 450 ਐਥਲੀਟ ਹਿੱਸਾ ਲੈ ਰਹੇ ਹਨ।
ਇਹ ਨਾ ਸਿਰਫ਼ ਮੈਡਲ ਲਈ ਮੁਕਾਬਲਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ, ਸਗੋਂ "ਵਿਸ਼ਵ ਦਰਜਾਬੰਦੀ (ਰੈੰਕਿੰਗ )" ਅੰਕ ਪ੍ਰਾਪਤ ਕਰਨ ਦਾ ਵੀ ਮੌਕਾ ਪ੍ਰਦਾਨ ਕਰੇਗਾ। ਐਲ ਪੀ ਯੂ ਦਾ ਇਹ ਵਿਦਿਆਰਥੀ ਦੇਸ਼ ਲਈ ਇੱਕ ਹੋਰ ਆਈ ਐਸ ਐਸ ਐਫ ਦੇ ਸਰਵਉੱਚ ਪੁਰਸਕਾਰ, "ਬਲੂ ਕਰਾਸ" ਨੂੰ ਹਾਸਲ ਕਰਨ ਵੱਲ ਵਧਦਾ ਜਾਪਦਾ ਹੈ, ਜਿਵੇਂ ਕਿ ਦੇਸ਼ ਦੇ ਪ੍ਰਮੁੱਖ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਪਹਿਲਾਂ ਕੀਤਾ ਹੈ।
ਐਲਪੀਯੂ ਦੀ ਪ੍ਰੋ ਚਾਂਸਲਰ ਸ੍ਰੀਮਤੀ ਰਸ਼ਮੀ ਮਿੱਤਲ ਨੇ ਐਲਪੀਯੂ ਵਿੱਚ ਜੇਤੂ ਵਿਦਿਆਰਥੀ ਅਤੇ ਉਸਦੇ ਸਲਾਹਕਾਰਾਂ ਨੂੰ ਵਧਾਈ ਦਿੱਤੀ। ਉੰਨਾਂ ਇਹ ਵੀ ਸਾਂਝਾ ਕੀਤਾ ਕਿ ਐਲਪੀਯੂ ਵਿੱਚ ਵਿਦਿਆਰਥੀ ਆਪਣੀ ਪ੍ਰਤਿਭਾ ਅਤੇ ਗਲੋਬਲ ਲੋੜਾਂ ਅਨੁਸਾਰ ਸਹੀ ਢੰਗ ਨਾਲ ਮਾਰਗਦਰਸ਼ਨ, ਸਿਖਲਾਈ ਪ੍ਰਾਪਤ ਅਤੇ ਹੁਨਰਮੰਦ ਹਨ। ਇਹੀ ਕਾਰਨ ਹੈ ਕਿ ਐਲਪੀਯੂ ਦੇ ਵਿਦਿਆਰਥੀ ਖੋਜ, ਨਵੀਨਤਾ, ਉੱਦਮਤਾ, ਸੱਭਿਆਚਾਰਕ ਗਤੀਵਿਧੀਆਂ, ਪਲੇਸਮੈਂਟ, ਸਮਾਜਿਕ ਸੇਵਾਵਾਂ ਜਾਂ ਖੇਡਾਂ ਦੇ ਵਿਭਿੰਨ ਖੇਤਰਾਂ ਵਿੱਚ ਲਾਈਮਲਾਈਟ ਵਿੱਚ ਰਹਿੰਦੇ ਹਨ।
115 ਸਾਲ ਪਹਿਲਾਂ (1907 ਵਿੱਚ) ਸਥਾਪਿਤ ਕੀਤਾ ਗਿਆ, ਆਈ ਐਸ ਐਸ ਐਫ ਰਾਈਫਲ, ਪਿਸਟਲ ਅਤੇ ਸ਼ਾਟਗਨ, ਅਤੇ ਕਈ ਗੈਰ-ਓਲੰਪਿਕ ਸ਼ੂਟਿੰਗ ਖੇਡਾਂ ਵਿੱਚ ਓਲੰਪਿਕ ਸ਼ੂਟਿੰਗ ਸਮਾਗਮਾਂ ਦਾ ਆਯੋਜਨ ਕਰਦਾ ਹੈ। ਵਰਤਮਾਨ ਵਿੱਚ, ਇਹ ਅਫਰੀਕਾ, ਅਮਰੀਕਾ, ਏਸ਼ੀਆ, ਯੂਰਪ ਅਤੇ ਓਸ਼ੀਆਨੀਆ ਤੋਂ 150 ਤੋਂ ਵੱਧ ਰਾਸ਼ਟਰੀ ਸ਼ੂਟਿੰਗ ਐਸੋਸੀਏਸ਼ਨਾਂ ਨਾਲ ਜੁੜਿਆ ਹੋਇਆ ਹੈ।