Friday, 05 June 2026

 

 

ਖ਼ਾਸ ਖਬਰਾਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ

 

ਮੋਹਾਲੀ ਪੁਲਿਸ ਨੇ ਟ੍ਰਾਈਸਿਟੀ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼

Crime News Punjab, Punjab Police, Police, Crime News, S.A.S. Nagar Police, Mohali Police, Vivek Sheel Soni IPS, Senior Superintendent of Police, Tricity

Web Admin

Web Admin

5 Dariya News

ਐਸ ਏ ਐਸ ਨਗਰ , 02 Jul 2022

Last updated on: Jul 02, 2022, 00:00 IST

ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ/ਗੈਂਗਸਟਰਾ ਵਿਰੋਧੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੂੰ ਟ੍ਰਾਈਸਿਟੀ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਸ਼੍ਰੀ ਬਿਕਰਮਜੀਤ ਸਿੰਘ ਬਰਾੜ, ਉੱਪ ਕਪਤਾਨ ਪੁਲਿਸ (ਖਰੜ੍ਹ 01) ਦੀ ਨਿਗਰਾਨੀ ਹੇਠ ਇੰਸ: ਪੈਰੀਵਿੰਕਲ ਗਰੇਵਾਲ, ਮੁੱਖ ਅਫਸਰ ਥਾਣਾ ਬਲੌਂਗੀ ਵੱਲੋਂ ਤਿੰਨ ਦੋਸ਼ੀ ਦੇਵਰਾਜ ਸ਼ਰਮਾ ਪੁੱਤਰ ਜੈਮਾਲ ਰਾਮ, ਬੰਟੀ ਸ਼ਰਮਾ ਪੁੱਤਰ ਦੇਵ ਰਾਜ ਸ਼ਰਮਾ ਅਤੇ ਗੋਰਵ ਸ਼ਰਮਾ ਉਰਫ ਗੌਰੀ ਪੁੱਤਰ ਦੇਵ ਰਾਜ ਸ਼ਰਮਾ ਵਾਸੀਆਨ ਰਾਜਾ ਰਾਮ ਕਲੋਨੀ, ਬੜਮਾਜਰਾ, ਥਾਣਾ ਬਲੌਂਗੀ, ਮੋਹਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਜਿਨ੍ਹਾ ਪਾਸੋ 137 ਗ੍ਰਾਮ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਲੱਖਾਂ ਰੁਪਏ ਕੀਮਤ ਹੈ ਅਤੋ ਡਰੱਗ ਮਨੀ 3,07,500/- ਰੁਪਏ ਬ੍ਰਾਮਦ ਹੋਈ ਹੈ। ਜਿਸ ਤੋਂ ਮੁਕੱਦਮਾ ਨੰਬਰ 85 ਮਿਤੀ 02.07,2022 ਅਧ 21,22-61-85 ਐਨ.ਡੀ.ਪੀ.ਐਸ ਐਕਟ, ਥਾਣਾ ਬਲੌਗੀ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਅੱਗੇ ਦੱਸਿਆ ਕਿ ਗੋਰਵ ਅਤੇ ਬੰਟੀ ਨੇ ਮੁਢਲੀ ਤਫਤੀਸ਼ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰਜਿੰਦਰ ਸਿੰਘ ਉਰਫ ਜੋਕਰ ਨਾਲ ਜੁੜੇ ਹੋਏ ਹਨ।

 ਇਸ ਸਮੇਂ ਰਜਿੰਦਰ ਸਿੰਘ ਉਰਫ ਜੋਕਰ, ਸਿੱਧੂ ਮੁਸੇਵਾਲ ਕਤਲ ਕੇਸ ਵਿੱਚ ਫਰਾਰ ਹੈ। ਉਸ ਨੇ ਸਿੱਧੂ ਮੁਸੇਵਾਲ ਕਤਲ ਕੇਸ ਵਿੱਚ ਉਕਲਾਨਾ ਮੰਡੀ, ਜ਼ਿਲ੍ਹਾ ਹਿਸਾਰ ਦੇ ਸ਼ੂਟਰਾਂ ਨੂੰ ਛੁਪਣਗਾਹ ਮੁਹੱਇਆ ਕਰਵਾਈ ਸੀ। ਉਹ ਰਜਿੰਦਰ ਸਿੰਘ ਉਰਫ ਜੋਕਰ ਵਿਰੁੱਧ ਦਰਜ ਮੁਕੱਦਮਾ ਨੰਬਰ: 211 ਮਿਤੀ 11.11,2021 ਅ/ਧ 307 ਭ:ਦ 25 ਅਸਲਾ ਐਕਟ, ਥਾਣਾ ਫੇਸ 1, ਮੋਹਾਲੀ ਵਿੱਚ ਸਹਿ ਦੋਸ਼ੀ ਵੀ ਹਨ। ਬੰਟੀ ਦਾ ਵੱਡਾ ਭਰਾ ਰਵੀ ਜਨਵਰੀ 2022 ਵਿੱਚ ਹੋਏ ਬਲੌਂਗੀ ਵਿਖੇ ਹੋਏ ਆਟੋ ਰਿਕਸ਼ਾ ਚਾਲਕ ਦੇ ਕਤਲ ਕੇਸ਼ ਅਧੀਨ ਜੇਲ ਵਿੱਚ ਬੰਦ ਹੈ। ਰਵੀ ਵੀ ਇਸ ਗੈਂਗ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਸਾਥੀਆਂ ਅਤੇ ਨਸ਼ਾ ਵੰਡਣ ਵਾਲੇ ਖੇਤਰਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

Tags: Crime News Punjab , Punjab Police , Police , Crime News , S.A.S. Nagar Police , Mohali Police , Vivek Sheel Soni IPS , Senior Superintendent of Police , Tricity

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD