Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਐਨ ਡੀ ਆਰ ਐਫ਼ ਵੱਲੋਂ ਹੜ੍ਹਾਂ ਜਿਹੀ ਸਥਿਤੀ ਨਾਲ ਨਿਪਟਣ ਲਈ ਬਰਾਮਦ ਰੈਲ ਵਿਖੇ ਮੌਕ ਡਿ੍ਰਲ

ਬਲਾਚੌਰ ਦੇ ਨਵਾਂਸ਼ਹਿਰ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਤੇ ਹੋਰ ਅਧਿਕਾਰੀ ਰਹੇ ਮੌਕੇ ’ਤੇ ਮੌਜੂਦ

Punjab Admin, SDM Suba Singh, Balachur, SBS Nagar, Punjab, National Disaster Response Force, NDRF

5 Dariya News

5 Dariya News

5 Dariya News

ਬਲਾਚੌਰ , 23 Jun 2022

Last updated on: Jun 23, 2022, 00:00 IST

ਬਰਸਾਤੀ ਮੌਸਮ ਦੇ ਮੱਦੇਨਜ਼ਰ ਦਰਿਆ ਸਤਲੁੱਜ ’ਚ ਪਾਣੀ ਵਧਣ ਅਤੇ ਹੜ੍ਹ ਆਉਣ ਦੀ ਸਥਿਤੀ ਦੀ ਸੰਭਾਵਨਾ ’ਚ ਪਾਣੀ ’ਚ ਫ਼ਸੇ ਲੋਕਾਂ ਨੂੰ ਬਾਹਰ ਲਿਆਉਣ ਦੇ ਮੰਤਵ ਨਾਲ ਅੱਜ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫ਼ੋਰਸ ਦੀ ਸੱਤਵੀਂ ਬਟਾਲੀਅਨ ਬਰਾਮਦ ਰੈਲ ਵਿਖੇ ਮੌਕ ਡਿ੍ਰਲ ਕੀਤੀ ਗਈ। ਇਸ ਮੌਕ ਡਿ੍ਰਲ ਦੌਰਾਨ ਦਰਿਆ ਦੇ ਦੂਸਰੇ ਪਾਰ ਲੋਕਾਂ ਦੇ ਫ਼ਸੇ ਹੋਣ ਦਾ ਬਣਾਵਟੀ ਮਾਹੌਲ ਸਿਰਜ ਕੇ, ਉਨ੍ਹਾਂ ਨੂੰ ਪਾਣੀ ਤੋਂ ਸੁਰੱਖਿਅਤ ਥਾਂ ’ਤੇ ਲਿਆਉਣ ਦਾ ਅਭਿਆਸ ਸਫ਼ਲਤਾਪੂਰਵਕ ਕੀਤਾ ਗਿਆ।

ਇਸ ਮੌਕੇ ਬਲਾਚੌਰ ਤੇ ਬੰਗਾ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਸੂਬਾ ਸਿੰਘ ਤੇ ਡਾ. ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੰਗਾਮੀ ਹਾਲਤ ਪੈਦਾ ਹੋਣ ’ਤੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਜੁਟਣ ਵਾਲੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ। ਐਸ ਡੀ ਐਮ ਬਲਾਚੌਰ ਸੂਬਾ ਸਿੰਘ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਮੌਕ ਡਿ੍ਰਲਜ਼ ਦਾ ਉਦੇਸ਼ ਦਰਿਆ ਸਤਲੁਜ ਦੇ ਆਸ-ਪਾਸ ਦੇ ਪ੍ਰਭਾਵਿਤ ਹੋ ਸਕਣ ਵਾਲੇ ਲੋਕਾਂ ਨੂੰ ਹੜ੍ਹਾਂ ਦੀ ਸੂਰਤ ’ਚ ਘਰੇਲੂ ਉਪਾਵਾਂ ਰਾਹੀਂ ਹੀ ਪਾਣੀ ਤੋਂ ਸੁਰੱਖਿਅਤ ਬਾਹਰ ਆਉਣ ਬਾਰੇ ਜਾਗਰੂਕ ਕਰਨਾ ਸੀ। 

ਉਨ੍ਹਾਂ ਕਿਹਾ ਕਿ ਕਈ ਵਾਰ ਕਿਸ਼ਤੀ ਦੀ ਉਪਲਬਧਤਾ ਨਾ ਹੋਣ ’ਤੇ ਘਰ ਵਿੱਚ ਮੌਜੂਦ ਸਮਾਨ ਜਿਸ ਤਰ੍ਹਾਂ ਖਾਲੀ ਪੀਪਿਆਂ, ਪਲਾਸਟਿਕ ਦੇ ਮਰਤਬਾਨਾਂ/ਕੋਲਡ ਡਿ੍ਰੰਕਸ ਦੀਆਂ ਖਾਲੀ ਬੋਤਲਾਂ ਆਦਿ ਦੀ ਸਹਾਇਤਾ ਨਾਲ ‘ਤੈਰਾਕੀ ਸਹਾਇਕ ਯੰਤਰ’ (ਫਲੋਟਿੰਗ ਡਿਵਾਈਸ) ਬਣਾਏ ਜਾ ਸਕਦੇ ਹਨ ਅਤੇ ਅੱਜ ਦੇ ਇਸ ਅਭਿਆਸ ਦਾ ਇਹ ਸਾਰੀਆਂ ਚੀਜ਼ਾਂ ਹਿੱਸਾ ਵੀ ਸਨ।

ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਆਖਿਆ ਕਿ ਐਨ ਡੀ ਆਰ ਐਫ਼ ਦੇ ਪੇਸ਼ੇਵਰ ਤੇ ਪ੍ਰਤੀਬੱਧ ਜੁਆਨਾਂ ਤੋਂ ਪ੍ਰਸ਼ਾਸਨ ਨੂੰ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਇਨ੍ਹਾਂ ਜੁਆਨਾਂ ਨੇ ਲੋਕਾਂ ਨੂੰ ਹੜ੍ਹ ਦੇ ਪਾਣੀ ’ਚੋਂ ਬਚਾਉਣ ਦੇ ਢੰਗ ਦੱਸੇ ਹਨ, ਉਸ ਨਾਲ ਪ੍ਰਸ਼ਾਸਨ ਨੂੰ ਵੀ ਮੱਦਦ ਮਿਲੀ ਹੈ।

ਐਨ ਡੀ ਆਰ ਐਫ਼ ਦੀ 7ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਸਵਰਨਜੀਤ ਸਿੰਘ ਅਤੇ ਇੰਸਪੈਕਟਰ ਛੇਰਿੰਗ ਗੋਂਬੋ ਦੀ ਅਗਵਾਈ ’ਚ ਪੁੱਜੀ ਟੀਮ ਨੇ ਸਭ ਤੋਂ ਪਹਿਲਾਂ ਦਰਿਆ ਦੇ ਦੇ ਪਾਰਲੇ ਪਾਸੇ ਪਾਣੀ ’ਚ ਫ਼ਸੇ ਲੋਕਾਂ ਦਾ ਬਣਾਵਟੀ ਦਿ੍ਰਸ਼ ਬਣਾ ਕੇ, ਉਨ੍ਹਾਂ ਨੂੰ ਸੁਰੱਖਿਅਤ ਕੱਢਣ ਦੀ ਡਿ੍ਰਲ ਕੀਤੀ। ਉਸ ਤੋਂ ਬਾਅਦ ਅਜਿਹੇ ਹੀ ਇੱਕ ਅਭਿਆਸ ’ਚ ਪਾਣੀ ’ਚ ਡੁੱਬ ਰਹੇ ਵਿਅਕਤੀਆਂ ਨੂੰ ਰੱਸੇ ਅਅਤੇ ਬਾਂਸ ਦੀ ਮੱਦਦ ਨਾਲ ਬਾਹਰ ਲਿਆਂਦਾ ਗਿਆ। 

ਇਸੇ ਤਰ੍ਹਾਂ ਪਾਣੀ ਵਿੱਚ ਰੁੜੇ ਦੋ ਵਿਅਕਤੀਆਂ ਨੂੰ ਗੋਤਾਖੋਰਾ ਦੁਆਰਾ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਦਰਿਆ ਵਿੱਚ ਬਚਾਅ ਕਾਰਜ ਦੌਰਾਨ ਕਿਸ਼ਤੀ ਉਲਟ ਜਾਣ ’ਤੇ ਉਸ ਵਿੱਚ ਬੈਠੇ ਬੰਦਿਆਂ ਨੂੰ ਸੁਰੱਖਿਅਤ ਬਾਹਰ ਲੈ ਕੇ ਆਉਣ ਦਾ ਅਭਿਆਸ ਦਿਖਾਇਆ ਗਿਆ। 

ਬਾਅਦ ਵਿੱਚ ਐਨ ਡੀ ਆਰ ਐਫ਼ ਟੀਮ ਵੱਲੋਂ ਹੰਗਾਮੀ ਹਾਲਤਾਂ ਖਾਸ ਕਰ ਹੜ੍ਹਾਂ ਜਿਹੀ ਸਥਿਤੀ ਨਾਲ ਨਜਿੱਠਣ ਦੌਰਾਨ ਵਰਤੇ ਜਾਂਦੇ ਸਾਜ਼ੋ-ਸਮਾਨ ਦੀ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਨੂੰ ਸਮੂਹ ਅਧਿਕਾਰੀਆਂ ਅਤੇ ਉੱਥੇ ਮੌਜੂਦ ਲੋਕਾਂ ਨੇ ਬੜੀ ਦਿਲਚਸਪੀ ਨਾਲ ਦੇਖਿਆ।

 ਇਸ ਮੌਕੇ ਡੀ ਐਸ ਪੀ ਬਲਾਚੌਰ ਸੁਰਿੰਦਰ ਚਾਂਦ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਡਰੇਨਜ ਗੁਰਤੇਜ ਸਿੰਘ, ਐਸ ਡੀ ਓ ਡਰੇਨੇਜ ਗੁਰਜੀਤ ਸਿੰਘ, ਐਸ ਡੀ ਓ ਲੋਕ ਨਿਰਮਾਣ ਵਿਭਾਗ ਰਾਮਪਾਲ, ਬੀ ਡੀ ਪੀ ਓ ਬਲਾਚੌਰ ਦਰਸ਼ਨ ਸਿੰਘ, ਬੀ ਡੀ ਪੀ ਓ ਸੜੋਆ ਗੁਰਪ੍ਰੀਤ ਸਿੰਘ, ਬੀ ਡੀ ਪੀ ਓ ਔੜ ਹੇਮਰਾਜ ਤੇ ਬੀ ਡੀ ਪੀ ਓ ਨਵਾਂਸ਼ਹਿਰ ਰਾਜਵਿੰਦਰ ਕੌਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਜਤਿਨ ਵਰਮਾ, ਐਸ ਐਚ ਓ ਕਾਠਗੜ੍ਹ ਗੁਰਮੁਖ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

 

Tags: Punjab Admin , SDM Suba Singh , Balachur , SBS Nagar , Punjab , National Disaster Response Force , NDRF

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD