Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਸੀਜੀਸੀ ਲਾਂਡਰਾ ਵਿਖੇ “ਮਹਿਲਾ ਆਈਡੀਆਥਾੱਨ ਪੰਜਾਬ -2022” ਦਾ ਆਗਾਜ਼

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal, Women Ideathon Punjab 2022, Women Wellness Clinic, Dr. Manisha Gupta, Deepinder Dhillon, Rishika Gupta, Dr. Sonica

Web Admin

Web Admin

5 Dariya News

ਲਾਂਡਰਾ , 04 Jun 2022

Last updated on: Jun 04, 2022, 00:00 IST

ਸੀਜੀਸੀ ਲਾਂਡਰਾ ਦੇ ਬਾਇਓਟੈਕਨਾਲਾੱਜੀ ਵਿਭਾਗ ਏਸੀਆਈਸੀ ਰਾਈਜ਼ ਵੱਲੋਂ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ “ਵੂਮੈਨ ਆਈਡੀਆਥਾੱਨ ਪੰਜਾਬ-2022” ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਡਾ.ਮਨੀਸ਼ਾ ਗੁਪਤਾ ਵੱਲੋਂ ਪੇਸ਼ ਕੀਤੇ ਗਏ ਇੱਕ ਨਵੀਨਤਾਕਾਰੀ ਇਨੋਵੇਸ਼ਨ ਵੂਮੈਨ ਵੈਲਨੈੱਸ ਕਲੀਨਿਕ ਨੂੰ ਪਹਿਲਾ ਸਥਾਨ ਮਿਿਲਆ। ਇਸ ਆਈਡੀਆ ਦਾ ਮੁੱਖ ਉਦੇਸ਼ ਔਰਤਾਂ ਲਈ ਅਣਗਿਣਤ ਸਿਹਤ ਸੇਵਾਵਾਂ ਨੂੰ ਸੰਬੋਧਨ ਕਰਨ ਲਈ ਵਨ ਸਟਾੱਪ ਹੱਲ ਪ੍ਰਦਾਨ ਕਰਨਾ ਹੈ।ਇਸ ਆਈਡੀਆਥਾੱਨ ਦਾ ਮਕਸਦ ਮਹਿਲਾ ਉਦਮੀਆਂ ਨੂੰ ਆਪਣੇ ਕਾਰੋਬਾਰ ਸੈੱਟਅੱਪ ਵਿਕਸਿਤ ਕਰਨ ਦੇ ਸਮਰੱਥ ਬਣਾਉਣਾ ਅਤੇ ਉਤਸ਼ਾਹਿਤ ਕਰਨਾ ਸੀ। 

ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰੋਬਾਰ ਲਈ ਸੀਡ ਫੰਡਿੰਗ ਅਤੇ ਸਟਾਰਟ-ਅੱਪ ਪੰਜਾਬ ਵਰਗੀਆਂ ਪਹਿਲਕਦਮੀਆਂ ਰਾਹੀਂ ਸਲਾਹ ਦੇ ਰੂਪ ਵਿੱਚ ਸਹਾਇਤਾ ਪ੍ਰਦਾਨ ਕਰਨਾ ਸੀ।ਸਟਾਰਟ-ਅੱਪ ਪੰਜਾਬ ਵੱਲੋਂ ਸਪਾਂਸਰ ਕੀਤੇ ਗਏ ਇਸ ਸਮਾਗਮ ਦਾ ਵਰਚੁਅਲ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਸਿਿਬਨ ਸੀ, ਆਈਏਐੱਸ, ਸਕੱਤਰ ਕਮ ਡਾਇਰੈਕਟਰ ਉਦਯੋਕ ਅਤੇ ਵਣਜ ਕਮ ਐਸਐਸਐਨਓ ਪੰਜਾਬ ਵੱਲੋਂ ਦੀਪਇੰਦਰ ਢਿੱਲੋਂ, ਸੰਯੁਕਤ ਡਾਇਰੈਕਟਰ, ਸਟਾਰਟ-ਅੱਪ ਪੰਜਾਬ ਅਤੇ ਸੀਜੀਸੀ ਲਾਂਡਰਾ ਦੇ ਉੱਚ ਪ੍ਰਬੰਧਕਾਂ ਦੀ ਮੌਜੂਦਗੀ ਹੇਠ ਕੀਤਾ ਗਿਆ।ਇਸ ਮੌਕੇ ਪੰਜਾਬ ਭਰ ਦੀਆਂ 70 ਤੋਂ ਵੱਧ ਟੀਮਾਂ ਨੇ ਆਪਣੇ ਇਨੋਵੇਸ਼ਨ ਪੇਸ਼ ਕਰਨ ਲਈ ਰਜਿਸਟ੍ਰੇਸ਼ਨ ਦਰਜ ਕਰਵਾਈ, ਜਿਨਾਂਹ ਵਿੱਚੋਂ 20 ਟੀਮਾਂ ਨੂੰ ਆਪਣੇ ਵਿਲੱਖਣ ਆਈਡੀਆਜ਼ ਜੱਜਾਂ ਸਾਹਮਣੇ ਪੇਸ਼ ਕਰਨ ਲਈ ਚੁਣਿਆ ਗਿਆ। 

ਇਨ੍ਹਾਂ ਵਿੱਚੋਂ ਪੰਜ ਸਰਬੋਤਮ ਟੀਮਾਂ ਨੂੰ ਉਨ੍ਹਾਂ ਦੇ ਵਿਚਾਰਾਂ ਦੀ ਨਵੀਨਤਾ, ਵਿਲੱਖਣਤਾ, ਮਾਪਯੋਗਤਾ ਅਤੇ ਤਕਨਾਲੋਜੀ ਸਮੱਗਰੀ ਦੇ ਆਧਾਰ ਤੇ ਜੇਤੂ ਐਲਾਨਿਆ।ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਿਬਨ ਸੀ ਨੇ ਸਟਾਰਟ ਅੱਪ ਪੰਜਾਬ ਵਰਗੀਆਂ ਪਹਿਲਕਦਮੀਂਆਂ ਜ਼ਰੀਏ ਸੂਬੇ ਵਿੱਚ ਸਟਾਰਟਅੱਪ ਈਕੋ ਸਿਸਟਮ ਨੂੰ ਬੜਾਵਾ ਦੇਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਟਾਰਟਅੱਪ ਇਨਸੈਂਟਿਵਜ਼ ਅਤੇ ਸੀਡਗ੍ਰਾਂਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਉਨ੍ਹਾਂ ਨੇ ਰੇਖਾਂਕਿਤ ਕਰਦਿਆਂ ਕਿਹਾ ਕਿ ਸਟਾਰਟ-ਅੱਪ ਪੰਜਾਬ ਵਰਗੇ ਉਪਰਾਲੇ ਸੂਬੇ ਵਿੱਚ ਮਹਿਲਾ ਉੱਦਮਤਾ ਨੂੰ ਬੜਾਵਾ ਦੇਣ ਅਤੇ ਮਹਿਲਾ ਸ਼ਸ਼ਕਤੀਕਰਨ ਨੂੰ ਪ੍ਰੋਤਸਾਹਿਤ ਕਰਨ ਲਈ ਮਹੱਤਵਪੂਰਨ ਟੂਲ (ਯੰਤਰ) ਹਨ।

ਇਸ ਉਪਰੰਤ ਜੇਤੂ ਉਮੀਦਵਾਰਾਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਡਾ ਮਨੀਸ਼ਾ ਗੁਪਤਾ ਦੇ ਵੂਮੈਨ ਵੈੱਲਨੈੱਸ ਕਲੀਨਿਕ ਦੇ ਅਨੋਖੇ ਆਈਡੀਆ ਨੇ 25,000 ਰੁਪਏ ਨਕਦ ਪੁਰਸਕਾਰ ਦੇ ਨਾਲ ਪਹਿਲਾ ਸਥਾਨ ਜਿੱਤਿਆ। ਇਸ ਦੇ ਨਾਲ ਦੀਆ ਅਤੇ ਗੁਰਸਿਮਰਨ ਨੇ ਸ਼ਾਕਾਹਾਰੀ ਅਤੇ ਵੇਗਨ ਮੀਟ ਪ੍ਰਦਾਨ ਕਰਨ ਵਾਲੇ ਆਪਣੀ ਕਾਰੋਬਾਰੀ ਇਨੋਵੇਸ਼ਨ ਨੂੰ ਪੇਸ਼ ਕੀਤਾ। ਇਹ ਇੱਕ ਪੌਦਿਆਂ ਤੇ ਆਧਾਰਿਤ ਮੀਟ ਹੈ ਜੋ ਕਿ ਰਵਾਇਤੀ ਮੀਟ ਉਤਪਾਦਾਂ ਦਾ ਇੱਕ ਸਿਹਤਮੰਦ ਵਿਕਲਪ ਦਿੰਦਾ ਹੈ। ਦੋਵਾਂ ਨੇ ਇਸ ਅਨੋਖੇ ਆਈਡੀਆ ਦੇ ਨਾਲ 20,000 ਰੁਪਏ ਨਗਦੀ ਸਣੇ ਦੂਜਾ ਸਥਾਨ ਹਾਸਲ ਕੀਤਾ। 

ਇਸ ਦੇ ਨਾਲ ਹੀ ਰਿਿਸ਼ਕਾ ਗੁਪਤਾ ਅਤੇ ਡਾ ਸੋਨੀਕਾ ਨੇ ਪਾਣੀ ਅਤੇ ਕੱਚੇ ਦੁੱਧ ਵਿੱਚ ਕੀਟਨਾਸ਼ਕਾਂ ਦੀ ਖੋਜ ਲਈ ਬਾਇਓਸੈਂਸਰ ਵਿਕਸਿਤ ਕਰਨ ਵਾਲੇ ਆਪਣੇ ਨਵੀਨਤਾਕਾਰੀ ਇਨੋਵੇਸ਼ਨ ਲਈ 15,000 ਰੁਪਏ ਦਾ ਤੀਜਾ ਸਥਾਨ ਜਿੱਤਿਆ। ਡਾ.ਵਿਪਾਸ਼ਾ ਸ਼ਰਮਾ ਨੂੰ ਵੇਗਨ ਸਾਸੇਜ ਵਿਕਸਿਤ ਕਰਨ ਲਈ 10,000 ਰੁਪਏ ਦਾ ਚੌਥਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।ਵੇਗਨ ਸਾਸੇਜ ਬਟਨ, ਸੀਪ ਮਸ਼ਰੂਮ ਦੀ ਵਰਤੋਂ ਕਰ ਕੇ ਤਿਆਰ ਕੀਤਾ ਗਿਆ ਇੱਕ ਪੌਸ਼ਟਿਕ ਉਤਪਾਦ ਹੈ।ਇਸੇ ਤਰ੍ਹਾਂ ਡਾ ਸੁਖਦੀਪ ਕੌਰ ਅਤੇ ਡਾ ਸਨੇਹ ਬਾਂਸਲ ਨੂੰ ਆਪਣੀ ਇਨੋਵੇਸ਼ਨ ਲਈ 5000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਆ ਗਿਆ ਅਤੇ ਸਫਲਤਾਪੂਰਵਕ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਜੇਤੂ ਟੀਮਾਂ ਦੇ ਚੁਣੇ ਗਏ ਆਈਡੀਆਜ਼ ਨੂੰ ਸੀਜੀਸੀ ਲਾਂਡਰਾ ਵਿੱਚ ਏਸੀਆਈਸੀ ਰਾਈਜ਼ ਕੇਂਦਰ ਵਿੱਚ ਇਨਕਿਊਬੇਸ਼ਨ ਅਤੇ ਮੈਂਟਰਸ਼ਿਪ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal , Women Ideathon Punjab 2022 , Women Wellness Clinic , Dr. Manisha Gupta , Deepinder Dhillon , Rishika Gupta , Dr. Sonica

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD