Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਸੋਹਾਣਾ ਹਸਪਤਾਲ ਵੱਲੋਂ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੋਬਾਇਲ ਮੈਮੋਗ੍ਰਾਫੀ ਬਸ ਦੀ ਸ਼ੁਰੂਆਤ

ਸੋਹਾਣਾ ਹਸਪਤਾਲ ਨੇ ਸ਼ੁਰੂ ਕੀਤੀ ਮੁਫ਼ਤ ਮੋਬਾਇਲ ਮੈਮੋਗ੍ਰਾਫ਼ੀ ਸਹੂਲਤ, ਟ੍ਰਾਈਸਿਟੀ ਦੀਆਂ ਮਹਿਲਾਵਾਂ ਨੂੰ ਘਰ ਦੇ ਬੂਹੇ ਤੇ ਹੀ ਮਿਲੇਗੀ ਮੈਮੋਗ੍ਰਾਫ਼ੀ ਦੀ ਮੁਫਤ ਸਹੂਲਤ

Health, Sohana Hospital, Breast Cancer, Sohana Hospital Mohali, Bhai Davinder Singh, Shri Guru Harkrishan SahibEye Hospital Trust Sohana, ALLENGERS, Dr. Sandeep Kukkar

Web Admin

Web Admin

5 Dariya News

ਮੋਹਾਲੀ , 25 May 2022

Last updated on: May 25, 2022, 00:00 IST

ਸਥਾਨਕ ਸੋਹਾਣਾ ਹਸਪਤਾਲ ਵੱਲੋਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਟ੍ਰਾਈਸਿਟੀ ਦੀਆਂ ਔਰਤਾਂ ਦੀ ਮੈਮੋਗ੍ਰਾਫ਼ੀ ਲਈ ਅਤਿ ਆਧੁਨਿਕ ਮੋਬਾਇਲ ਮੈਮੋਗ੍ਰਾਫੀ ਬਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦਘਾਟਨ ਸ਼੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਆਈ ਹਸਪਤਾਲ ਟਰੱਸਟ ਦੇ ਚੇਅਰਮੈਨ ਭਾਈ ਦਵਿੰਦਰ ਸਿੰਘ ਨੇ ਬੱਸ ਨੂੰ ਝੰਡੀ ਦਿਖਾ ਕੇ ਕੀਤਾ। ਇਸ ਮੌਕੇ ਟਰੱਸਟ ਦੇ ਸਕੱਤਰ ਭਾਈ ਗੁਰਮੀਤ ਸਿੰਘ ਅਤੇ ਸੋਹਾਣਾ ਹਸਪਤਾਲ ਦੇ ਸੀ.ਈ.ਓ. ਡਾਕਟਰ ਗਗਨਦੀਪ ਸਿੰਘ ਹਾਜ਼ਰ ਸਨ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ (ਈ) ਆਈ ਹਸਪਤਾਲ ਟਰੱਸਟ ਸੋਹਾਣਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਨੇ ਕਿਹਾ ਕਿ 40 ਸਾਲ ਤੋਂ ਵੱਧ ਦੀ ਉਮਰ ਵਾਲੀਆਂ ਮਹਿਲਾਵਾਂ ਨੂੰ ਹੁਣ ਛਾਤੀ ਦੇ ਕੈਂਸਰ ਤੋਂ ਰਾਹਤ ਲੈਣ ਲਈ ਮੈਮੋਗ੍ਰਾਫੀ ਕਰਵਾਉਣ ਆਪਣੇ ਘਰ ਤੋਂ ਦੂਰ ਨਹੀਂ ਜਾਣਾ ਪਵੇਗਾ, ਬਲਕਿ ਇਹ ਸਹੂਲਤ ਉਨਾਂ ਨੂੰ ਆਪਣੇ ਹੀ ਘਰਾਂ ਦੇ ਨਜ਼ਦੀਕ ਮੁਫਤ ਵਿਚ ਮਿਲੇਗੀ। ਉਨਾਂ ਕਿਹਾ ਕਿ ਇਸ ਸਾਲ ਮੋਬਾਇਲ ਯੂਨਿਟ ਰਾਹੀਂ 50000 ਤੋਂ ਵੱਧ ਔਰਤਾਂ ਦੀ ਮੁਫਤ ਜਾਂਚ ਕਰਨ ਦਾ ਟੀਚਾ ਹੈ।

ਹਸਪਤਾਲ ਦੇ ਮੈਡੀਕਲ ਓਨੋਕੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾਕਟਰ ਸੰਦੀਪ ਕੱਕੜ ਨੇ ਕਿਹਾ ਕਿ ਇੱਕ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਟ੍ਰਾਈਸਿਟੀ ਦੀਆਂ ਮਹਿਲਾਵਾਂ ਮੁੰਬਈ ਅਤੇ ਨਵੀਂ ਦਿੱਲੀ ਦੇ ਮੁਕਾਬਲੇ ਛਾਤੀ ਦੇ ਕੈਂਸਰ ਤੋਂ ਜ਼ਿਆਦਾ ਪ੍ਰਭਾਵਿਤ ਹਨ। ਉਨਾਂ ਕਿਹਾ ਕਿ ਭਾਰ ਦਾ ਵਧਣਾ, ਕਸਰਤ ਦੀ ਕਮੀ, ਹਾਰਮੋਨਾਂ ਵਿੱਚ ਤਬਦੀਲੀ, ਗਰਭ ਰੋਕੂ ਗੋਲੀਆਂ ਦੀ ਜਿਆਦਾ ਵਰਤੋਂ,ਦਿਮਾਗੀ ਦਬਾਅ, ਦੇਰ ਰਾਤ ਤੱਕ ਡਿਊਟੀ ਕਰਨਾ ਆਦਿ ਛਾਤੀ ਦੇ ਕੈਂਸਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ। ਉਨਾਂ ਕਿਹਾ ਕਿ ਮੈਮੋਗ੍ਰਾਫ਼ੀ ਬੱਸ ਵਿੱਚ ਇੱਕ ਕੈਂਸਰ ਮਾਹਿਰ ਦੇ ਨਾਲ-ਨਾਲ ਸਮੁੱਚਾ ਟੈਕਨੀਕਲ ਸਟਾਫ਼ ਮੌਜੂਦ ਰਹੇਗਾ।ਉਨਾਂ ਕਿਹਾ ਕਿ ਭਾਰਤ ਵਿੱਚ ਹਰ ਚਾਰ ਮਿੰਟ ਵਿੱਚ ਇੱਕ ਔਰਤ ਛਾਤੀ ਦੇ ਕੈਂਸਰ ਤੋਂ ਪੀੜਿਤ ਹੋ ਰਹੀ ਹੈ ਅਤੇ ਹਰ 13 ਮਿੰਟ ਵਿੱਚ ਔਰਤ ਦੀ ਇਸ ਕੈਂਸਰ ਕਾਰਨ ਮੌਤ ਹੁੰਦੀ ਹੈ। ਉਨਾਂ ਕਿਹਾ ਕਿ ਇਸ ਦਾ ਛੇਤੀ ਇਲਾਜ਼ ਹੀ ਜਾਣ ਬਚਾ ਸਕਦਾ ਹੈ। 

ਉਨਾਂ ਕਿਹਾ ਕਿ ਚੱਲਦੀ ਫਿਰਦੀ ਸਹੂਲਤ ਦੇਣ ਵਾਲਾ ਸੋਹਾਣਾ ਹਸਪਤਾਲ ਟ੍ਰਾਈਸਿਟੀ ਦਾ ਪਹਿਲਾ ਪ੍ਰਾਈਵੇਟ ਹਸਪਤਾਲ ਬਣ ਗਿਆ ਹੈ। ਉਨਾਂ ਕਿਹਾ ਕਿ ਇਸ ਬੱਸ ਵਿੱਚ ਵਿੱਚ ਵੈਬ ਅਧਾਰਿਤ ਰਿਪੋਰਟਿੰਗ ਸਿਸਟਮ ਲਗਾਇਆ ਗਿਆ ਹੈ, ਜਿਸ ਸਦਕਾ ਹਰ ਸਹੂਲਤ ਆਨਲਾਇਨ ਉਪਲਬਧ ਰਹੇਗੀ। ਉਨਾਂ ਕਿਹਾ ਕਿ ਇਸ ਬੱਸ ਵਿੱਚ ਹਰ ਉਹ ਸਹੂਲਤ ਉਪਲਬਧ ਕਰਵਾਉਣ ਦੀ ਕੋਸ਼ਿਸ ਕੀਤੀ ਗਈ ਹੈ ਜਿਹੜੀ ਕਿਸੇ ਹਸਪਤਾਲ ਵਿੱਚ ਮੌਜੂਦ ਹੁੰਦੀ ਹੈ। ਇਸ ਵਿੱਚ ਇੱਕ ਛੋਟਾ ਉਡੀਕ ਘਰ, ਪਖਾਨਾ ਅਤੇ ਬਾਕੀ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।ਇਸ ਮੌਕੇ ਬੋਲਦਿਆਂ ਹਸਪਤਾਲ ਦੇ ਜਨਰਲ ਮੈਨੇਜਰ ਲਲਿਤ ਸ਼ਰਮਾ ਨੇ ਕਿਹਾ ਕਿ ਇਹ ਬੱਸ ਐਤਵਾਰ ਸਮੇਤ ਪੂਰਾ ਹਫ਼ਤਾ ਕੰਮ ਕਰੇਗੀ। ਉਨਾਂ ਕਿਹਾ ਕਿ ਇਸ ਬੱਸ ਦੀਆਂ ਸਫ਼ਲਤਾ ਲਈ ਸਮਾਜ ਸੇਵੀ ਸੰਸਥਾਵਾਂ ਸਮੇਤ ਹੋਰ ਲੋਕਾਂ ਦਾ ਵੀ ਸਹਿਯੋਗ ਲਿਆ ਜਾਵੇਗਾ।

 

 

Tags: Health , Sohana Hospital , Breast Cancer , Sohana Hospital Mohali , Bhai Davinder Singh , Shri Guru Harkrishan SahibEye Hospital Trust Sohana , ALLENGERS , Dr. Sandeep Kukkar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD