ਹਲਕਾ ਕੇਂਦਰੀ 'ਚ ਬੈਂਸ ਦਾ ਤੂਫਾਨੀ ਗੇੜਾ
ਨਸ਼ਾ ਤਸਕਰਾਂ ਹੱਥ ਨਹੀ ਜਾਣ ਦਿਆਂਗਾ ਲੁਧਿਆਣੇ ਜੀ ਜਵਾਨੀ – ਬੈਂਸ
ਹਲਕਾ ਕੇਂਦਰੀ ਵਿਖੇ ਮੀਟਿੰਗ ਬਾਅਦ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਬਾਅਦ ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨਿਤ ਕਰਦੇ ਹੋਏ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 12 Apr 2014
Last updated on: Apr 12, 2014, 00:00 IST
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਹਲਕਾ ਕੇਂਦਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਸ਼ਹਿਰ ਦਾ ਦਰਦ ਬੈਂਸ ਭਰਾ ਚੰਗੀ ਤਰਾਂਹ ਸਮਝਦੇ ਹਨ ਇਸੇ ਲਈ ਉਹਨਾਂ ਸੰਗਤ ਦੇ ਆਸ਼ੀਰਵਾਦ ਨਾਲ ਇਤਿਹਾਸਿਕ ਫੈਸਲਾ ਲੈਂਦੇ ਹੋਏ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਉਹ ਹੱਸਦੇ - ਖੇਡਦੇ ਲੁਧਿਆਣੇ ਨੂੰ ਨਸ਼ਾ ਤਸਕਰਾਂ ਦੇ ਹੱਥੋ ਬਰਬਾਦ ਨਹੀ ਹੋਣ ਦੇਣਗੇ ਅਤੇ ਡੱਟ ਕੇ ਲੋਕਾਂ ਦੇ ਫੈਸਲੇ ਦੇ ਪਹਿਰਾ ਦੇਣਗੇ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਅਮਨ ਬਾਜਵਾ, ਕੌਸਲਰ ਗੁਰਪ੍ਰੀਤ ਖੁਰਾਣਾ, ਪੰਕਜ ਅਰੋੜਾ, ਟੋਨੀ, ਅਮਰ, ਸੋਨੂੰ, ਰਿੰਕੂ, ਕਾਜ ਕੁਮਾਰ, ਹਰਸਿਮਰਨ ਸਿੰਘ ਮਿੱਠੂ, ਮੋਨੂੰ ਅਰੋੜਾ, ਜਸਪਾਲ, ਜੋਗਿੰਦਰ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।