ਚੋਣ ਨਿਸ਼ਾਨ ਵਜ਼ੋ ਬੈਂਸ ਨੂੰ ਮਿਲਿਆ ਲੈਟਰ ਬਾਕਸ, ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ
ਲੈਟਰ ਬਾਕਸ ਦੇ ਰੂਪ ਵਿੱਚ ਚੋਣ ਨਿਸ਼ਾਨ ਮਿਲਣ ਬਾਅਦ ਸਮਰਥਕਾਂ ਵੱਲੋ ਜਾਰੀ ਕੀਤਾ ਗਿਆ ਸਿਮਰਜੀਤ ਸਿੰਘ ਬੈਂਸ ਦਾ ਪੋਸਟਰ।
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 12 Apr 2014
Last updated on: Apr 12, 2014, 00:00 IST
ਲੋਕ ਸਭਾ ਹਲਕਾ ਲੁਧਿਆਣਾ ਤੋ ਆਜਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਲੈਟਰ ਬਾਕਸ ਅਲਾਟ ਹੋ ਗਿਆ। ਜ਼ਿਕਰਯੋਗ ਹੈ ਕਿ 2012 ਦੀ ਵਿਧਾਨ ਸਭਾ ਚੋਣਾਂ ਵਿੱਚ ਵੀ ਸ. ਸਿਮਰਜੀਤ ਸਿੰਘ ਬੈਂਸ ਨੂੰ ਲੈਟਰ ਬਾਕਸ ਹੀ ਅਲਾਟ ਹੋਇਆ ਸੀ ਜਿਸ ਬਾਅਦ ਸ. ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਚੋਣ ਕਰੀਬ 28000 ਵੋਟਾਂ ਤੇ ਜਿੱਤ ਲਈ ਸੀ। ਉਸ ਬਾਅਦ ਕਾਰਪੋਰੇਸ਼ਨ ਚੋਣਾਂ ਵਿੱਚ ਵੀ ਲੈਟਰ ਬਾਕਸ ਚੋਣ ਨਿਸ਼ਾਨ ਲੈਣ ਲਈ ਉਮੀਦਵਾਰਾਂ ਦਰਮਿਆਨ ਕਾਫੀ ਖਿੱਚਤਾਨ ਲੱਗੀ ਹੋਈ ਸੀ ਅਤੇ ਜਿਹੜੇ ਉਮੀਦਵਾਰਾਂ ਨੂੰ ਲੈਟਰ ਬਾਕਸ ਅਲਾਟ ਹੋਇਆ ਉਹ ਉਮੀਦਵਾਰ ਵੱਡੀ ਗਿਣਤੀ 'ਚ ਆਜ਼ਾਦ ਚੋਣ ਜਿੱਤਣ ਵਿੱਚ ਸਫਲ ਵੀ ਹੋਏ ਸਨ। ਇਹੋ ਸਾਰੇ ਆਕੜੇ ਲੁਧਿਆਣਾ ਸਹਿਰ ਵਿੱਚ ਲੈਟਰ ਬਾਕਸ ਦੀ ਲੋਕ ਪ੍ਰਿਅਤਾ ਨੂੰ ਸਾਫ-ਸਾਫ ਦਰਸ਼ਾਉਂਦੇ ਹਨ ਜੋ ਬੈਂਸ ਸਮਰਥਕਾਂ ਦੀ ਖੁਸ਼ੀ ਦਾ ਮੁੱਖ ਕਾਰਨ ਵੀ ਹੈ। ਲੈਟਰ ਬਾਕਸ ਅਲਾਟ ਹੋਣ ਦੇ ਐਲਾਨ ਬਾਅਦ ਹੀ ਸਮਰਥਕਾਂ ਵੱਲੋ ਸ. ਸਿਮਰਜੀਤ ਸਿੰਘ ਬੈਂਸ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਜੋ ਪੂਰਾ ਦਿਨ ਫੇਸਬੁਕ ਅਤੇ ਇੰਟਰਨੈਟ ਦੀ ਦੁਨੀਆ ਉੱਪਰ ਛਾਇਆ ਰਿਹਾ।