ਸਰਕਾਰ ਦੇ 7 ਸਾਲਾਂ ਦਾ ਹਿਸਾਬ ਤਿਆਰ ਹੈ ਲੋਕਾਂ ਕੋਲ
ਮੂੰਹਤੋੜ ਜਵਾਬ ਦੇਣ ਲਈ ਲੋਕ ਕਾਹਲੇ - ਸਿਮਰਜੀਤ ਬੈਂਸ
ਹਲਕਾ ਜਗਰਾਓ ਦੇ ਪਿੰਡ ਭੰਮੀਪੁਰਾ ਕਲਾਂ ਅਤੇ ਰਣਧੀਰ ਗੜ੍ਹ ਵਿਖੇ ਮੀਟਿੰਗ ਇਲਾਕਾ ਨਿਵਾਸੀਆਂ ਨਾਲ ਸਿਮਰਜੀਤ ਸਿੰਘ ਬੈਂਸ ਤੇ ਪਤਵੰਤੇ ਸੱਜਣ
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 12 Apr 2014
Last updated on: Apr 12, 2014, 00:00 IST
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਚੋਣ ਪ੍ਰਚਾਰ ਲਈ ਛੇੜੀ ਮੁਹਿੰਮ ਨੂੰ ਸਰਗਰਮ ਕੀਤਾ ਹੋਇਆ ਹੈ ਅਤੇ ਇਸੇ ਕੜੀ ਤਹਿਤ ਅੱਜ ਸਿਮਰਜੀਤ ਸਿੰਘ ਬੈਂਸ ਨੇ ਹਲਕਾ ਜਗਰਾਓ ਦੇ ਪਿੰਡ ਭੰਮੀਪੁਰਾ ਕਲਾਂ ਅਤੇ ਰਣਧੀਰ ਗੜ੍ਹ ਵਿਖੇ ਵੱਖ-ਵੱਖ ਇਲਾਕਿਆਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਪੰਜਾਬ ਦੀ ਅਕਾਲੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਪੂਰੀ ਤਰਾਂਹ ਤੰਗ ਆ ਚੁੱਕੇ ਹਨ ਕਿਉਂਕਿ ਸਰਕਾਰ ਨੇ ਕਿਸੇ ਵੀ ਕਦਮ ਤੇ ਕਿਸੇ ਵੀ ਵਰਗ ਲਈ ਕੋਈ ਉਪਯੋਗੀ ਕਦਮ ਨਹੀ ਚੁੱਕਿਆ ਅਤੇ ਇਸਦੇ ਉਲਟ ਹਰ ਵੇਲੇ ਬੇਲੋੜੇ ਟੈਕਸਾਂ ਹੇਂਠਾਂ ਆਮ ਆਦਮੀ ਦਾ ਕਚੂਮਰ ਕੱਢਿਆ ਗਿਆ। ਸ. ਬੈਂਸ ਨੇ ਦੱਸਿਆ ਕਿ ਅੱਜ ਹਰ ਪੰਜਾਬੀ ਅਕਾਲੀ ਸਰਕਾਰ ਦੀਆਂ 7 ਸਾਲ ਦੀਆਂ ਧੱਕੇਸ਼ਾਹੀਆਂ ਦਾ ਚਿੱਠਾ ਤਿਆਰ ਕਰੀ ਬੈਠਾ ਹੈ ਅਤੇ ਸੂਦ ਸਮੇਤ ਵਾਪਿਸ ਕਰਨ ਲਈ ਕਾਹਲੇ ਹਨ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਬਲਵੀਰ ਸਿੰਘ, ਪ੍ਰੀਤਮ ਸਿੰਘ ਪੰਚ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਾਕਮ ਸਿੰਘ, ਅਵਤਾਰ ਸਿੰਘ ਤਾਰੀ, ਨਛੱਤਰ ਸਿੰਘ, ਹਰਪਾਲ ਸਿੰਘ ਪਾਲੀ, ਡਾ. ਸੁਖਦੇਵ ਸਿੰਘ ਜੱਗੀ, ਗੁਰਜੰਟ ਸਿੰਘ, ਬਚਨ ਸਿੰਘ, ਮਦਨ ਲਾਲ, ਚਰਨਜੀਤ ਲਾਲ, ਬੀਬੀ ਰਣਜੀਤ ਕੌਰ, ਸਿਮਰਜੀਤ ਸਿੰਘ ਕਾਕਾ ਸਰਪੰਚ, ਵਰਿੰਦਰ ਸਿੰਘ ਬੱਬੂ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਸ਼ਮਸ਼ੇਰ ਸਿੰਘ, ਦਿਲਬਾਗ ਸਿੰਘ, ਤੇਜਾ ਸਿੰਘ, ਸੁਖਮਿੰਦਰ ਸਿੰਘ, ਸੁਰਜੀਤ ਸਿੰਘ, ਬੇਅੰਤ ਸਿੰਘ, ਲਾਲ ਸਿੰਘ, ਲਖਵੀਰ ਸਿੰਘ, ਅਮਰਜੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।