ਚੋਣਾਂ ਬਾਅਦ ਨਵੀ ਪਾਰਟੀ ਦਾ ਹੋਵੇਗਾ ਐਲਾਨ – ਸਿਮਰਜੀਤ ਬੈਂਸ
ਹਲਕਾ ਦਾਖਾ ਦੇ ਪਿੰਡ ਕੋਠੇ ਜੀਵਨ ਵਿੱਚ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਪਤਵੰਤੇ ਸੱਜਣ।
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 12 Apr 2014
Last updated on: Apr 12, 2014, 00:00 IST
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਹਲਕਾ ਜਗਰਾਓ ਦੇ ਪਿੰਡ ਕੋਠੇ ਜੀਵਨ, ਕੋਠੇ ਸ਼ੇਰ ਗੰਜ ਆਦਿ ਇਲਾਕਿਆਂ ਵਿੱਚ ਤੂਫਾਨੀ ਦੌਰੇ ਕਰਕੇ ਚੋਣ ਪ੍ਰਚਾਰ ਕੀਤਾ। ਇਸੇ ਕੜੀ ਤਹਿਤ ਕੋਠੇ ਜੀਵਨ ਵਿਖੇ ਸਮਰਥਕਾਂ ਵੱਲੋ ਰਖਾਈ ਮੀਟਿੰਗ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਮੇਂ ਦੀ ਮੁੱਖ ਲੋੜ ਸੂਬੇ ਦੀ ਅਕਾਲੀ ਸਰਕਾਰ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਖਿਲਾਫ ਖੜੇ ਹੋ ਕੇ ਇੱਕ ਲੋਕ ਪੱਖੀ ਜੱਥਾ ਤੀਸਰੇ ਬਦਲ ਦੇ ਰੂਪ ਵਿੱਚ ਹੈ। ਸ. ਬੈਂਸ ਨੇ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਬਾਅਦ ਉਹ ਨਵੀ ਪਾਰਟੀ ਦਾ ਐਲਾਨ ਕਰਨਗੇ ਜੋ ਹਰ ਸਮੇਂ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਰਹੇਗੀ ਅਤੇ ਲੋਕ ਪੱਖੀ ਨੀਤੀਆਂ ਲਾਗੂ ਕਰਵਾਉਣ ਲਈ ਵਚਨਬੱਧ ਹੋਵੇਗੀ। ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਿਰ ਇਲਾਕਾ ਨਿਵਾਸੀਆਂ ਵੱਲੋ ਵਿਸ਼ੇਸ ਤੌਰ ਤੇ ਸ. ਸਿਮਰਜੀਤ ਸਿੰਘ ਬੈਂਸ ਦੇ ਸਮਰਥਨ ਦੇ ਐਲਾਨ ਬਾਅਦ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਸੁਖਦੇਵ ਸਿੰਘ ਮੰਡੇਰ, ਕੌਸਲਰ ਪਰਮਿੰਦਰ ਸਿੰਘ ਸੋਮਾ, ਅਵਤਾਰ ਸਿੰਘ ਸ਼ਿਮਲਾਪੁਰੀ, ਈਸ਼ਰ ਸਿੰਘ, ਜਗਪਾਲ ਸਿੰਘ, ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਇੰਦਰ ਸਿੰਘ, ਇੰਦਰਜੀਤ ਕਨੇਡਾ, ਅਜਮੇਰ ਸਿੰਘ, ਸੁਰਜੀਤ ਸਿੰਘ ਤੂਰ, ਕਰਨੈਲ ਸਿੰਘ, ਮਹਿੰਦਰ ਸਿੰਘ, ਮਨਜੀਤ ਸਿੰਘ, ਵਰਿੰਦਰ ਪੰਚ, ਦਵਿੰਦਰ ਪਾਲ ਸਿੰਘ, ਤਨਵੀਰ ਸਿੰਘ, ਬਲਜਿੰਦਰ ਗਰੇਵਾਲ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।