ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਵਜ਼ੋ ਚੋਣ ਮੈਦਾਨ ਵਿੱਚ ਖੜੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਮਿੱਥੇ ਪ੍ਰੋਗਰਾਮ ਤਹਿਤ ਚੋਣ ਪ੍ਰਚਾਰ ਦੌਰਾਨ ਹਲਕਾ ਕੇਂਦਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਣ ਮੀਟਿੰਗਾਂ ਕੀਤੀਆਂ । ਇਸ ਦੌਰਾਨ ਮੁਹੱਲਾ ਬਾਜੜਿਆਂ ਡਵੀਜ਼ਨ ਨੰਬਰ 3 ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਲੁਧਿਆਣਾ ਤੋ ਪਾਰਟੀ ਉਮੀਦਵਾਰਾਂ ਨੂੰ ਆਪੋ- ਆਪਣੀਆਂ ਪਾਰਟੀਆਂ ਦੀ ਆਪਸੀ ਫੁੱਟ ਤੋ ਹੀ ਡਰ ਲੱਗ ਰਿਹੈ। ਸ. ਬੈਂਸ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਅਗਲੇਰੀ ਕਤਾਰ ਦੇ ਆਗੂਆਂ ਦਾ ਅੰਦਰ ਖਾਤੇ ਪੂਰਨ ਸਮਰਥਨ ਸਾਡੇ ਨਾਲ ਹੈ ਅਤੇ ਇਸੇ ਸਬੰਧੀ ਦੋਨੋ ਉਮੀਦਵਾਰਾਂ ਨੂੰ ਡਰ ਸਤਾ ਰਿਹਾ ਹੈ। ਉਹਨਾਂ ਦੱਸਿਆ ਕਿ ਪਾਰਟੀਆਂ ਉਮੀਦਵਾਰਾਂ ਦੀ ਚੋਣ ਕਮਾਨ ਸੰਭਾਲਣ ਵਾਲੇ ਕਈ ਸੀਨੀਅਰ ਪਾਰਟੀਆਂ ਦੀ ਤਾਨਾਸ਼ਾਹੀ ਤੋ ਇਸ਼ ਕਦਰ ਤੰਗ ਆ ਚੁੱਕੇ ਹਨ ਕਿ ਉਹ ਹਰ ਤਰਾਂ੍ਹ ਨਾਲ ਸਾਡੇ ਸਮਰਥਨ ਲਈ ਤਿਆਰ ਹਨ ਅਤੇ ਚੋਣਾਂ ਬਾਅਦ ਹਰ ਮੱਦਦ ਕਰਨ ਵਾਲੇ ਆਗੂ ਤੇ ਸਮਰਥਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋ ਸ. ਬੈਂਸ ਦੀ ਹਮਾਇਤ ਦੇ ਐਲਾਨ ਕਰਨ ਬਾਅਦ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਸੋਹਣ ਲਾਲ, ਮਿੱਠੂ. ਹੈਪੀ, ਰੋਸ਼ਨ ਗਰੋਵਰ, ਮੋਟੂੰ, ਬੱਲ੍ਹੂ, ਦੀਪ, ਕੁੰਦਨ, ਮਨੀ, ਇੰਦਰ, ਅਨਿਲ, ਗੁਰਮੀਤ ਕੌਰ, ਸੁਦੇਸ਼ ਰਾਣੀ, ਜੱਸੀ ਕੌਰ, ਪਰਮਿੰਦਰ ਕੌਰ, ਸੁਰਿੰਦਰ ਕੌਰ, ਬੇਬੀ, ਗੁਰਸ਼ਰਨ ਕੌਰ, ਰਜਿੰਦਰ ਕੌਰ, ਬਸੰਤ ਕੌਰ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।