ਸਰਕਾਰ ਖਿਲਾਫ ਲੋਕਾਂ ਦਾ ਗੁੱਸਾ 30 ਅਪ੍ਰੈਲ ਨੂੰ ਜਗਜਾਹਿਰ ਹੋ ਜਾਵੇਗਾ – ਬੈਂਸ
ਪਿੰਡ ਤਲਵੰਡੀ ਵਿਖੇ ਇਲਾਕਾ ਨਿਵਾਸੀਆਂ ਦੇ ਠਾਠਾਂ ਮਾਰਦੇ ਇਕੱਠ ਨਾਲ ਮੀਟਿੰਗ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਪਤਵੰਤੇ ਸੱਜਣ
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 11 Apr 2014
Last updated on: Apr 11, 2014, 00:00 IST
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਵਜ਼ੋ ਚੋਣ ਮੈਦਾਨ ਵਿੱਚ ਨਿੱਤਰੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਹਲਕਾ ਦਾਖਾ ਦੇ ਪਿੰਡ ਤਲਵੰਡੀ ਖੁਰਦ ਅਤੇ ਲਾਗਲੇ ਇਲਾਕਿਆਂ ਵਿੱਚ ਚੋਣ ਪ੍ਰਚਾਰ ਦੌਰਾਨ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਸਿਆਸੀ ਵਾਰ ਕੀਤੇ। ਅੱਜ ਸ. ਬੈਂਸ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਰਾਜ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਰੇਆਮ ਸੂਬੇ ਅੰਦਰ ਲੁੱਟ ਖੋਹ ਅਤੇ ਰਿਸ਼ਵਤ ਖੋਰੀ ਵਧਾਈ ਹੋਈ ਹੈ। ਸ. ਬੈਂਸ ਨੇ ਦੱਸਿਆ ਕਿ ਅਕਾਲੀ ਸਰਕਾਰ ਦੀ 7 ਸਾਲਾਂ ਦੀ ਕਾਰਗੁਜ਼ਾਰੀ ਦਾ ਚਿੱਠਾ ਸੂਬਾ ਨਿਵਾਸੀ ਤਿਆਰ ਕਰੀ ਬੈਠੇ ਹਨ ਅਤੇ ਇਸਦਾ ਹਿਸਾਬ ਆਉਣ ਵਾਲੀ 30 ਅਪ੍ਰੈਲ ਨੂੰ ਵੋਟਾਂ ਦੇ ਰੂਪ ਵਿੱਚ ਲਿਆ ਜਾਵੇਗਾ। ਸ. ਬੈਂਸ ਨੇ ਦੱਸਿਆ ਕਿ ਬੈਂਸ ਭਰਾਵਾਂ ਨੇ ਹਮੇਸ਼ਾ ਲੋਕ ਹਿੱਤਾਂ ਦੀ ਰਾਖੀ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਸਰਕਾਰ ਖਿਲਾਫ ਇਲਾਕਾ ਨਿਵਾਸੀਆਂ 'ਚ ਰੋਸ਼ ਦੀ ਲਹਿਰ ਹੈ ਜੋ ਸਰਕਾਰੀ ਧੱਕੇਸ਼ਾਹੀਆਂ ਕਰਕੇ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਪ੍ਰੀਤਮ ਸਿੰਘ ਸੰਘੇੜਾ, ਹਰਪ੍ਰੀਤ ਸਿੰਘ, ਦਰਸ਼ਨ, ਗੁਰਬਖਸ਼ ਸਿੰਘ, ਸਾਧੂ ਸਿੰਘ, ਆਤਮਾ ਸਿੰਘ, ਭੋਲਾ, ਜੱਗਾ, ਪੰਮੀ, ਨਿਰਮਲ ਸਿੰਘ, ਜੱਸੀ, ਕਰਨੈਲ ਸਿੰਘ, ਮਲਕੀਤ ਸਿੰਘ, ਸੋਨੂੰ, ਗੁਰਮੀਤ ਸਿੰਘ, ਕਾਲਾ, ਗੋਲਡੀ, ਹੁਸ਼ਿਆਰ ਸਿੰਘ, ਭਾਨ ਸਿੰਘ, ਜੱਥੇਦਾਰ ਬਲਜਿੰਦਰ ਸਿੰਘ, , ਸ਼ਮਸੇਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।