Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਖੰਨਾ ਪੁਲਿਸ ਵੱਲੋਂ 2 ਸ਼ੱਕੀ ਮੋਟਰ ਸਾਈਕਲ ਸਵਾਰਾਂ ਪਾਸੋਂ 2 ਜਿੰਦਾ ਕਾਰਤੂਸ .32 ਬੌਰ ਤੇ 1 ਪਿਸਟਲ .32 ਬੌਰ ਦੇਸੀ ਬ੍ਰਾਮਦ ਹੋਇਆ

Crime News Punjab, Punjab Police, Police, Crime News, Khanna Police, Khanna

Web Admin

Web Admin

5 Dariya News

ਖੰਨਾ/ਲੁਧਿਆਣਾ , 14 Apr 2022

Last updated on: Apr 14, 2022, 00:00 IST

ਸ਼੍ਰੀ ਰਵੀ ਕੁਮਾਰ, ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ, ਦੀ ਰਹਿਨੁਮਾਈ ਹੇਠ ਖੰਨਾ ਪੁਲਿਸ ਵੱਲੋ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ।ਜਿਸ ਦੇ ਤਹਿਤ ਸ਼੍ਰੀ ਦਿਗਵਿਜੇ ਕਪਿਲ, ਪੀ.ਪੀ.ਐਸ. ਪੁਲਿਸ ਕਪਤਾਨ (ਸਥਾਨਕ) ਖੰਨਾ, ਸ਼੍ਰੀ ਗੁਰਵਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਹਰਵਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਸਮਰਾਲਾ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਥਾਣੇਦਾਰ ਵਿਜੇ ਕੁਮਾਰ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਦੇ ਹੌਲਦਾਰ ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਸਫਲਤਾ ਹਾਸਲ ਹੋਈ ਜਦੋ ਮਿਤੀ 13.04.2022 ਨੂੰ ਖੰਨਾ ਪੁਲਿਸ ਵੱਲੋਂ ਗਸਤ ਦੌਰਾਨ ਨਹਿਰ ਬਹਿਲੋਲਪੁਰ ਸਾਈਡ ਜਾ ਰਹੇ ਸਨ, ਤਾਂ ਦੋ ਮੋਨੇ ਵਿਅਕਤੀ ਨੌਜਵਾਨ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ ਐਚ.ਪੀ.-12-ਈ-8862 ਪਰ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ਪਰ ਚੈਕ ਕੀਤਾ ਗਿਆ, ਮੋਟਰਸਾਈਕਲ ਚਾਲ ਨੇ ਆਪਣਾ ਨਾਮ (1) ਕੁਲਦੀਪ ਸਿੰਘ ਉਰਫ ਮਨੂੰ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਹਿਲੋਲਪੁਰ ਦੱਸਿਆ, ਜਿਸ ਪਾਸੋਂ ਇੱਕ ਪਿਸਟਲ .32 ਬੌਰ ਦੇਸੀ ਬ੍ਰਾਮਦ ਹੋਇਆ ਅਤੇ ਮੋਟਰਸਾਈਕਲ ਪਿਛੇ ਬੈਠੇ ਨੇ ਆਪਣਾ ਨਾਮ (2) ਸੁਖਵਿੰਦਰ ਸਿੰਘ ਉਰੱਫ ਨੌਨਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਹਿਲੋਲਪੁਰ ਦੱਸਿਆ,ਜਿਸ ਦੀ ਤਲਾਸ਼ੀ ਕਰਨ ਪਰ 2 ਜਿੰਦਾ ਕਾਰਤੂਸ .32 ਬੌਰ ਬਰਾਮਦ ਹੋਏ।ਜਿਸ ਤੇ ਮੁੱਕਦਮਾ ਨੰਬਰ 49, ਮਿਤੀ 13.04.2022 ਅ/ਧ 25 ਅਸਲਾ ਐਕਟ ਥਾਣਾ ਮਾਛੀਵਾੜਾ ਸਾਹਿਬ, ਬਰਖਿਲਾਫ ਦੋਸ਼ੀਆਨ ਉੱਕਤਾਨ ਦੇ ਦਰਜ਼ ਰਜਿਸਟਰ ਕਰਕੇ ਦੋਸ਼ੀਆਨ ਉੱਕਤਾਨ ਨੂੰ ਹਸਬ ਜਾਬਤਾ ਮੋਟਰਸਾਈਕਲ ਉੱਕਤ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਪੁਲਿਸ ਰਿਮਾਂਡ ਦੌਰਾਨ ਇਸ ਗੱਲ ਦਾ ਪਤਾ ਕੀਤਾ ਜਾਵੇਗਾ ਕਿ ਇੰਨਾ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਅਤੇ ਇਨ੍ਹਾਂ ਦੇ ਹੋਰ ਕਿੰਨੇ ਸਾਥੀ ਹਨ।ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ :-

1) ਕੁੱਲ 01 ਪਿਸਟਲ .32 ਬੋਰ, 02 ਜਿੰਦਾ ਰੌਂਦ .32 ਬੋਰ।

2) ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ ਐਚ.ਪੀ.-12-ਈ-8862.

ਗ੍ਰਿਫਤਾਰ ਦੋਸ਼ੀ : -

(1) ਕੁਲਦੀਪ ਸਿੰਘ ਉਰਫ ਮਨੂੰ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਹਿਲੋਲਪੁਰ।

(2) ਸੁਖਵਿੰਦਰ ਸਿੰਘ ਉਰੱਫ ਨੌਨਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਹਿਲੋਲਪੁਰ।

ਇਸ ਤੋਂ ਇਲਾਵਾ ਥਾਣੇਦਾਰ ਸੁਖਵਿੰਦਰ ਸਿੰਘ ਥਾਣਾ ਸਦਰ ਖੰਨਾ ਸਮੇਤ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਪਿੰਡ ਬੀਜਾ ਸਰਵਿਸ ਲਾਇਨ, ਰੋਡ ਰਾਹੀ ਇੱਕ ਮੋਟਰਸਾਈਕਲ ਸਪਲੈਂਡਰ ਪਰ ਸਵਾਰ ਹੋ ਕੇ ਇੱਕ ਵਿਅਕਤੀ ਮੰਡਿਆਲਾ ਖੁਰਦ ਵੱਲ ਨੂੰ ਆ ਰਿਹਾ ਸੀ ਨੂੰ ਰੋਕਿਆ, ਜਿਸ ਨੇ ਆਪਣਾ ਨਾਮ ਕਮਲਜੀਤ ਸਿੰਘ ਉਰੱਫ ਕਮਲ ਪੁੱਤਰ ਜਿਉਣ ਸਿੰਘ ਵਾਸੀ ਪਿੰਡ ਮੋਹਨਪੁਰ, ਥਾਣਾ ਸਦਰ ਖੰਨਾਂ ਦੱਸਿਆ, ਜਿਸ ਦੀ ਹਸਬ ਜਾਬਤਾ ਚੈਕਿੰਗ ਕਰਨ ਪਰ ਜਿਸ ਪਾਸੋਂ ਪਾਸੋਂ 12 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।ਜਿਸ ਪਰ ਮੁੱਕਦਮਾ ਨੰ:53 ਮਿਤੀ 13.04.2022 ਅ/ਧ 21 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕਰਕੇ ਕਮਲਜੀਤ ਸਿੰਘ ਉੱਕਤ ਨੂੰ ਗ੍ਰਿਫਤਾਰ ਕੀਤਾ ਗਿਆ।

ਬ੍ਰਾਮਦਗੀ :-

1) 12 ਗ੍ਰਾਮ ਹੈਰੋਇਨ ਬ੍ਰਾਮਦ ।

2) ਇੱਕ ਮੋਟਰ ਸਾਈਕਲ ਮਾਰਕਾ ਸਪਲੈਂਡਰ ਨੰਬਰ ਪੀ.ਬੀ.-23-ਐਲ-2382 ਰੰਗ ਕਾਲਾ।

ਗ੍ਰਿਫਤਾਰ ਦੋਸ਼ੀ : -

(1) ਕਮਲਜੀਤ ਸਿੰਘ ਉਰੱਫ ਕਮਲ ਪੁੱਤਰ ਜਿਉਣ ਸਿੰਘ ਵਾਸੀ ਪਿੰਡ ਮੋਹਨਪੁਰ, ਥਾਣਾ ਸਦਰ ਖੰਨਾਂ।

 

Tags: Crime News Punjab , Punjab Police , Police , Crime News , Khanna Police , Khanna

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD