Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਰੇਖਾ ਸ਼ਰਮਾ ਨੇ ਐਲਪੀਯੂ ਦੀਆਂ ਵਿਦਿਆਰਥਣਾਂ ਅਤੇ ਮਹਿਲਾ ਸਟਾਫ ਨੂੰ ਸਮਾਜਿਕ, ਰਾਜਨੀਤਿਕ ਅਤੇ ਵਿੱਤੀ ਤੌਰ 'ਤੇ ਸਸ਼ਕਤ ਹੋਣ ਦਾ ਸੱਦਾ ਦਿੱਤਾ

ਮੌਕਾ ਸੀ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ ਯੂਨੀਵਰਸਿਟੀ ਦੇ ਯੁਵਾ ਮਾਮਲਿਆਂ ਦੇ ਵਿਭਾਗ ਦੁਆਰਾ ਆਯੋਜਿਤ 'ਮਹਿਲਾ ਸਸ਼ਕਤੀਕਰਨ ਸੰਮੇਲਨ-2022' ਦਾ

Lovely Professional University, Jalandhar, Phagwara, LPU, LPU Campus, Ashok Mittal, National Commission for Women, Rekha Sharma

Web Admin

Web Admin

5 Dariya News

ਜਲੰਧਰ , 13 Apr 2022

Last updated on: Apr 13, 2022, 00:00 IST

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਯੁਵਾ ਮਾਮਲਿਆਂ ਦੇ ਵਿਭਾਗ ਨੇ ਅੱਜ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ 'ਮਹਿਲਾ ਸਸ਼ਕਤੀਕਰਨ ਸੰਮੇਲਨ-2022' ਦਾ ਆਯੋਜਨ ਕੀਤਾ, ਜਿੱਥੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰੇਖਾ ਸ਼ਰਮਾ ਨੇ ਹਜ਼ਾਰਾਂ ਵਿਦਿਆਰਥਣਾਂ ਅਤੇ ਮਹਿਲਾ ਸਟਾਫ ਨਾਲ ਗੱਲਬਾਤ ਕੀਤੀ।  ਸ਼੍ਰੀਮਤੀ ਸ਼ਰਮਾ ਨੇ ਸਾਰੀਆਂ ਐਲਪੀਯੂ ਅਤੇ ਭਾਰਤੀ ਔਰਤਾਂ ਨੂੰ ਇੱਕ ਚੰਗਾ ਜੀਵਨ ਜਿਉਣ ਲਈ ਸਮਾਜਿਕ, ਰਾਜਨੀਤਿਕ ਅਤੇ ਵਿੱਤੀ ਤੌਰ 'ਤੇ ਸਸ਼ਕਤ ਹੋਣ ਦਾ ਸੱਦਾ ਦਿੱਤਾ।ਗੱਲਬਾਤ ਕਰਦੇ ਹੋਏ, ਚੇਅਰਪਰਸਨ  ਸ਼੍ਰੀਮਤੀ ਸ਼ਰਮਾ ਨੇ ਸਾਰੀਆਂ ਔਰਤਾਂ ਨੂੰ ਉਹਨਾਂ ਦੇ ਕੰਮਾਂ ਵਿੱਚ ਜਿਕਰਯੋਗ ਮੁਕਾਮ ਹਾਸਿਲ ਕਰਕੇ ਸਮਾਜਿਕ ਤੌਰ 'ਤੇ ਸਸ਼ਕਤ ਦੇਖਣ ਦੀ ਇੱਛਾ ਜ਼ਾਹਰ ਕੀਤੀ। ਸ਼੍ਰੀਮਤੀ ਸ਼ਰਮਾ ਨੇ ਐਲਪੀਯੂ  ਦੀਆਂ  ਔਰਤਾਂ ਨੂੰ ਉਨ੍ਹਾਂ ਦੀਆਂ ਵੱਖ-ਵੱਖ ਪ੍ਰਾਪਤੀਆਂ  ਲਈ ਦੂਜਿਆਂ  ਦੁਆਰਾ ਧਿਆਨ ਵਿੱਚ ਲਿਆਉਣ ਲਈ ਜਾਗਰੂਕ ਕੀਤਾ। ਵਰਤਮਾਨ ਉਹਨਾਂ ਲਈ ਵੱਡੇ ਸੁਪਨਿਆਂ ਦੀ ਕਲਪਨਾ ਨਾਲ ਉੱਚੀ ਉਡਾਣ ਭਰਨ ਦਾ ਹੈ। ਉਹ ਇਹ ਵੀ ਚਾਹੁੰਦੀ ਹਨ  ਕਿ ਮਹਿਲਾਵਾਂ ਨੌਕਰੀ  ਕਰ ਕੇ ਜਾਂ ਕਾਰੋਬਾਰਾਂ ਦੀ ਮਾਲਕ  ਬਣ ਕੇ ਆਪਣੇ ਖਰਚੇ ਝੱਲਣ ਦੇ ਯੋਗ ਹੋਣ। ਇਸ ਦੇ ਲਈ ਔਰਤਾਂ ਨੂੰ  ਸਿੱਖਿਆ, ਸਾਧਨ  ਅਤੇ  ਮੌਕੇ ਹੋਣੇ ਚਾਹੀਦੇ ਹਨ। ਇਸ ਨਾਲ ਦੇਸ਼ ਦੀ ਜੀਡੀਪੀ ਨੂੰ ਵੀ ਵੱਡਾ ਹੁਲਾਰਾ ਮਿਲ ਸਕਦਾ ਹੈ।

ਇਸ ਤੋਂ ਇਲਾਵਾ, ਸ਼੍ਰੀਮਤੀ ਸ਼ਰਮਾ  ਇਹ ਵੀ ਚਾਹੁੰਦੀ ਹੈ ਕਿ ਔਰਤਾਂ ਆਪਣੇ ਆਲੇ-ਦੁਆਲੇ ਚੰਗਾ ਵਾਪਰਦਾ ਨਾ ਦੇਖ  ਕੇ ਵਿਰਲਾਪ ਕਰਨ  ਦੀ ਬਜਾਏ ਖੁਦ ਬਦਲਾਅ ਅਤੇ ਕਾਨੂੰਨ  ਨਿਰਮਾਤਾ ਬਣਨ। ਉਨ੍ਹਾਂ ਕੋਲ ਇਸ ਬਾਰੇ ਸੋਚਣ, ਫੈਸਲਾ ਕਰਨ ਅਤੇ ਲਾਗੂ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਵੋਟਿੰਗ ਅਤੇ ਵੋਟ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਦੇ ਹੋਏ, ਉੰਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮਰਦ  ਔਰਤਾਂ   ਨੂੰ ਵੋਟ ਪਾਉਣ ਅਤੇ ਸਿਸਟਮ ਨੂੰ ਚਲਾਉਣ ਲਈ ਚੁਣਨ । ਜੇਕਰ ਉਹ ਢੁਕਵੇਂ  ਢੰਗ  ਨਾਲ ਘਰ  ਚਲਾਉਂਦਿਆਂ  ਹਨ, ਤਾਂ ਉਹ ਰਾਸ਼ਟਰੀ/ਰਾਜ ਇਕਾਈਆਂ ਅਤੇ ਸੰਸਥਾਵਾਂ ਤੇ  ਵੀ ਸ਼ਾਸਨ ਕਰ ਸਕਦਿਆਂ ਹਨ।ਇੱਥੇ, ਸ਼੍ਰੀਮਤੀ ਸ਼ਰਮਾ  ਨੇ ਉਜਾਗਰ ਕੀਤਾ ਕਿ ਅਜਿਹੇ ਸਸ਼ਕਤੀਕਰਨ ਨਾਲ; ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ, ਅਤੇ ਜਲਦੀ ਹੀ ਵਿਸ਼ਵ ਦੀ ਇੱਕ ਮਹਾਂਸ਼ਕਤੀ ਵਜੋਂ ਗਿਣਿਆ ਜਾਵੇਗਾ। ਭਾਰਤ ਨੇ ਕੋਵਿਡ-19 ਮਹਾਂਮਾਰੀ  ਨੂੰ ਵਿਸ਼ਵ ਵਿੱਚ ਸਭ ਤੋਂ ਪਹਿਲਾਂ  ਕੇਵਲ ਪੁਰਸ਼ਾਂ  ਅਤੇ  ਔਰਤਾਂ ਦੇ ਬਰਾਬਰ ਦੇ ਸਾਂਝੇ ਯਤਨਾਂ ਕਾਰਨ ਕਾਬੂ ਕੀਤਾ। ਇਸ ਮੌਕੇ 'ਤੇ ਸ਼੍ਰੀਮਤੀ ਸ਼ਰਮਾ ਨੇ ਐਲਪੀਯੂ  ਵਿਖੇ ਸੈਂਕੜੇ ਮਹਿਲਾ ਵਲੰਟੀਅਰਾਂ ਨੂੰ ਸਮਾਜ ਵਿੱਚ ਇੱਕ ਫਰਕ ਲਿਆਉਣ  ਲਈ  ਉਨ੍ਹਾਂ ਦੀ ਸ਼ਾਨਦਾਰ ਵਚਨਬੱਧਤਾ ਲਈ ਸਨਮਾਨਿਤ ਵੀ ਕੀਤਾ। ਇਨ੍ਹਾਂ ਸਾਰਿਆਂ ਨੇ ਵੱਖ-ਵੱਖ ਸਮਾਜਕ ਤੌਰ 'ਤੇ ਲਾਭਦਾਇਕ ਪ੍ਰੋਜੈਕਟਾਂ ਵਿੱਚ ਹਿੱਸਾ ਲਿਆ ਸੀ।

 ਸ਼੍ਰੀਮਤੀ ਸ਼ਰਮਾ ਨੇ ਐਲਪੀਯੂ  ਪ੍ਰਬੰਧਨ  ਨੂੰ  ਇਹ ਵੀ ਭਰੋਸਾ ਦਿੱਤਾ ਕਿ ਉੰਨਾਂ ਦੇ ਕਮਿਸ਼ਨ  ਨਾਲ ਸਬੰਧਤ ਪ੍ਰੋਜੈਕਟਾਂ ਅਤੇ ਐਲਪੀਯੂ ਵਿਚਾਲੇ ਭਵਿੱਖ ਵਿੱਚ ਵੀ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।'ਸਮਿਟ' ਦੀ ਪ੍ਰਧਾਨਗੀ  ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ  ਨੇ ਕੀਤੀ। ਉਚੇਚੇ ਮਹਿਮਾਨ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਨੇ  ਸ਼੍ਰੀਮਤੀ ਸ਼ਰਮਾ ਨੂੰ ਕਮਿਸ਼ਨ ਦੀ ਚੇਅਰ 'ਤੇ ਹੋਣ ਕਾਰਨ ਕੀਤੇ ਗਏ ਸ਼ਾਨਦਾਰ  ਕੰਮਾਂ ਲਈ  ਇੱਕ ਬਦਲਾਅ  ਨਿਰਮਾਤਾ  ਅਤੇ  ਸ਼ਕਤੀਸ਼ਾਲੀ  ਮਹਿਲਾ ਵਜੋਂ ਜਾਣੂ  ਕਰਵਾਇਆ। ਮਿਸਟਰ ਮਿੱਤਲ ਨੇ ਮਹਿਮਾਨ  ਨੂੰ ਇਹ ਵੀ ਨੋਟ ਕਰਵਾਇਆ ਕਿ  ਐਲਪੀਯੂ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਔਰਤਾਂ ਉੱਦਮਤਾ, ਕਾਰਪੋਰੇਟ ਨੌਕਰੀਆਂ, ਸਮਾਜਿਕ ਜਾਗਰੂਕਤਾ ਅਤੇ ਓਲੰਪਿਕ ਵਰਗੀਆਂ  ਖੇਡਾਂ ਸਮੇਤ ਆਪੋ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਉੰਨਾਂ ਨੇ ਇਹ ਵੀ ਉਮੀਦ ਜਤਾਈ ਕਿ ਸ਼੍ਰੀਮਤੀ ਸ਼ਰਮਾ ਕੈਂਪਸ ਵਿੱਚ ਹੋਰ ਮਹਿਲਾ-ਅਨੁਕੂਲ  ਪ੍ਰੋਜੈਕਟਾਂ ਨੂੰ  ਅੱਗੇ ਵੀ ਲਾਂਚ ਕਰਨ  ਵਿੱਚ ਐਲਪੀਯੂ ਦਾ ਮਾਰਗਦਰਸ਼ਨ  ਕਰਨਾ  ਜਾਰੀ  ਰੱਖੇਗੀ। ਸ਼੍ਰੀ ਮਿੱਤਲ ਦੇ ਨਾਲ  ਪ੍ਰੋ-ਚਾਂਸਲਰ  ਸ਼੍ਰੀਮਤੀ  ਰਸ਼ਮੀ  ਮਿੱਤਲ ਅਤੇ ਪ੍ਰੋ-ਵਾਈਸ-ਚਾਂਸਲਰ  ਪ੍ਰੋ.ਡਾ. ਸੰਜੇ ਮੋਦੀ ਵੀ ਮੌਜੂਦ ਸਨ।

 

Tags: Lovely Professional University , Jalandhar , Phagwara , LPU , LPU Campus , Ashok Mittal , National Commission for Women , Rekha Sharma

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD