Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜਲੰਧਰ ਬਸਪਾ ਦਫਤਰ ਵਿਚ ਪਹਿਲੀ ਵਾਰ ਪ੍ਰਵੇਸ਼ ਕੀਤਾ ਬਸਪਾ ਦਾ ਐਮਐਲਏ

ਬਸਪਾ ਬਾਨੀ ਬਾਬੂ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਮੌਕੇ ਸਮਾਗਮ

Jasvir Singh Garhi, BSP, Bahujan Samaj Party, BSP Punjab

Web Admin

Web Admin

5 Dariya News

ਜਲੰਧਰ , 15 Mar 2022

Last updated on: Mar 15, 2022, 00:00 IST

ਸਾਹਿਬ ਕਾਂਸ਼ੀ ਰਾਮ ਜੀ ਦੇ 88ਵੇਂ ਜਨਮ ਦਿਨ ਦੀ ਬਹੁਜਨ ਸਮਾਜ ਨੂੰ ਲੱਖ ਲੱਖ ਵਧਾਈਆਂ ਦਿੰਦੇ ਹੋਏ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਸਮਾਗਮ ਹੋਇਆ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਇੰਚਾਰਜ ਸ਼੍ਰੀ ਵਿਪੁਲ ਕੁਮਾਰ ਅਤੇ ਨਵਾਂਸਹਿਰ ਤੋਂ ਬਸਪਾ ਐਮਐਲਏ ਡਾ ਨਛੱਤਰ ਪਾਲ ਸ਼ਾਮਿਲ ਹੋਏ । ਸ ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਦੇ ਬਹੁਜਨ ਸਮਾਜ ਦੇ ਲੋਕਾਂ ਲਈ ਯਾਦਗਾਰੀ ਦਿਨ ਹੈ। ਜਲੰਧਰ ਵਿਖੇ ਮਾਰਚ 2003 ਵਿੱਚ ਬਸਪਾ ਪਾਰਟੀ ਦਾ ਸੂਬਾ ਦਫਤਰ ਖਰੀਦਿਆ ਗਿਆ ਸੀ, ਅੱਜ 19 ਸਾਲ ਪੂਰੇ ਹੋ ਚੁੱਕੇ ਹਨ। ਇਹਨਾ 19 ਸਾਲਾਂ ਵਿਚ ਇਕ ਵੀ MLA ਜਾਂ MP ਜਲੰਧਰ ਦਫਤਰ ਵਿਚ ਜਿੱਤਕੇ ਪ੍ਰਵੇਸ਼ ਨਾ ਕਰ ਸਕਿਆ। ਅੱਜ ਦਫਤਰ ਦੀ ਸਥਾਪਨਾ ਦੇ 20ਵੇਂ ਸਾਲ ਵਿੱਚ ਪਹਿਲਾ MLA, ਹਾਥੀ ਚੋਣ ਨਿਸ਼ਾਨ ਤੋਂ ਜਿੱਤਿਆ, ਨਵਾਂਸਹਿਰ ਦਾ ਬਸਪਾ ਵਿਧਾਇਕ ਡਾ ਨਛੱਤਰ ਪਾਲ ਬਸਪਾ ਪੰਜਾਬ ਲਈ ਸ਼ੁੱਭ ਸ਼ਗਨ ਬਣਕੇ ਦਫਤਰ ਪਰਵੇਸ਼ ਕਰੇਗਾ। ਇਸ ਮੌਕੇ ਸ਼੍ਰੀ ਵਿਪੁਲ ਕੁਮਾਰ ਜੀ ਨੇ ਸੰਬੋਧਨ ਵਿੱਚ ਕਿਹਾ ਕਿ ਸਾਡਾ ਕਹਿਣਾ ਹੈ, ਕਿ ਅਭੀ ਤੋਂ ਪਾਰਟੀ ਸ਼ੁਰੂ ਹੂਈ ਹੈ। ਸਾਡਾ ਆਉਣ ਵਾਲਾ ਟੀਚਾ ਹੈ ਕਿ 2024 ਵਿੱਚ ਮੈਬਰ ਪਾਰਲੀਮੈਟ ਦੀ ਚਲ ਰਹੀ ਜ਼ੀਰੋ ਵੀ ਤੋੜਾਂਗੇ। ਅਸੀ ਅਗਲੇ ਅਢਾਈ ਸਾਲਾਂ ਵਿਚ ਪੰਜਾਬ ਵਿੱਚ ਕੇਡਰ ਦੀ ਸੁਨਾਮੀ ਖੜੀ ਕਰਕੇ, ਬਹੁਜਨ ਸਮਾਜ ਨੂੰ ਲਾਮਬੰਦ ਕਰਾਂਗੇ, ਜਿਸ ਵਿਚ ਸਾਡੀ ਮੁਹਾਰਤ ਲਾਮਿਸਾਲ ਹੈ। ਡਾ ਨਛੱਤਰ ਪਾਲ ਨੇ ਕਿਹਾ ਕਿ ਅਸੀ ਪੰਜਾਬ ਵਿਚ ਹੋਊ ਸਕਤ ਨਹੀਂ ਦੇ ਵਿਚਾਰ ਨੂੰ ਹੋਊ ਸਕਤ ਹੈ ਵਿਚ ਬਦਲ ਦੇਣ ਦਾ ਅਹਿਦ ਲੈਕੇ ਲੱਗੇ ਹਾਂ। ਵਿਰੋਧੀ ਪਾਰਟੀਆਂ ਦੇ ਹੱਥਾਂ ਵਿਚ ਖੇਡਕੇ ਬਹੁਜਨ ਸਮਾਜ ਦੀ ਵਿਗੜੀ ਬਾਤ ਨੂੰ ਹੋਰ ਵਿਗਾੜਨ ਵਾਲੇ ਚੰਦ ਲੋਕਾਂ ਨੂੰ ਉਹਨਾਂ ਦੇ ਬਸਪਾ ਦੋਖੀ ਮਨਸੂਬਿਆਂ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਣ ਦਿਆਂਗੇ, ਜਿਹੜੇ ਹਮੇਸ਼ਾ ਘਰ ਦੀ ਗੱਲ ਸੋਸ਼ਲ ਮੀਡੀਆ ਉਪਰ ਰੱਖਕੇ ਆਪਣਾ ਢਿੱਡ ਨੰਗਾ ਕਰਕੇ ਬਹੁਜਨ ਸਮਾਜ ਵਿਚ ਨਿਰਾਸ਼ਾ ਫੈਲਾਉਣ ਦਾ ਕੰਮ ਕਰਕੇ ਬਹੁਜਨ ਸਮਾਜ ਦਾ ਨੁਕਸਾਨ ਕਰ ਰਹੇ ਹਨ। 

ਅਸੀ ਕਾਂਗਰਸ ਦੀਆ ਚੀਕਾਂ ਇਟਲੀ ਤੱਕ ਪੁੱਜਾ ਦਿਆਂਗੇ, ਅਸੀ ਇਸ ਗੱਲ ਨੂੰ ਸਿੱਧ ਕਰ ਚੁੱਕੇ ਹਾਂ। ਪ੍ਰੰਤੂ ਵੱਡੀ ਜਿੱਤ ਤੋਂ ਅਸੀ ਦੂਰ ਰਹਿ ਗਏ ਹਾਂ। ਅਸੀ ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਇਹ ਰਹਿੰਦੀ ਕਸਰ ਪੂਰੀ ਕਰਨ ਦੀ ਭਰਪੂਰ ਕੋਸ਼ਿਸ਼ ਕਰਾਂਗੇ।ਇਸ ਮੌਕੇ ਬਸਪਾ ਪੰਜਾਬ ਦੀ ਲੀਡਰਸ਼ਿਪ ਨੇ  ਮੁੱਖ ਸੜਕ ਤੋਂ ਢੋਲ ਨਗਾਰੇ ਵਜਾਕੇ ਜਿੱਥੇ ਬਾਬੂ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਉਥੇ ਨਵੇ ਜਿੱਤੇ ਇਕਲੌਤੇ ਵਿਧਾਇਕ ਦਾ ਸਵਾਗਤ ਧੂਮ ਧਾਮ ਨਾਲ ਕੀਤਾ। ਸਮਾਗਮ ਤੋਂ ਬਾਦ ਜਲੰਧਰ ਅੰਬੇਡਕਰ ਚੌਂਕ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਤੇ ਫੁੱਲ ਮਾਲਾ ਭੇਟ ਕੀਤੀ। ਬਸਪਾ ਵਰਕਰ ਖੁਸ਼ੀ ਵਿੱਚ ਝੂਮਦੇ ਹੋਏ ਭੰਗੜੇ ਪਾ ਰਹੇ ਸਨ, ਜੋਕਿ ਬਸਪਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਇਸ਼ਾਰਾ ਕਰ ਰਹੇ ਸਨ। ਬਸਪਾ ਵਰਕਰਾਂ ਦਾ ਜਲੌਅ ਦੇਖਿਆ ਹੀ ਬਣ ਰਿਹਾ ਸੀ। ਇਸ ਮੌਕੇ ਗੁਰਮੇਲ ਚੁੰਬਰ, ਗੁਰਲਾਲ ਸੈਲਾ, ਬਲਦੇਵ ਮੇਹਰਾ, ਇੰ ਜਸਵੰਤ ਰਾਏ, ਰਾਜਾ ਰਜਿੰਦਰ ਸਿੰਘ ਨਨਹੈਰੀਆ, ਹਰਭਜਨ ਬਲਾਲੋ, ਪਰਵੀਨ ਬੰਗਾ, ਲਾਲ ਚੰਦ ਔਜਲਾ, ਪਰਮਜੀਤ ਮੱਲ,  ਤੀਰਥ ਰਾਜਪੁਰਾ, ਮਨਜੀਤ ਸਿੰਘ ਅਟਵਾਲ, ਡਾ ਜਸਪ੍ਰੀਤ ਸਿੰਘ ਬਿਜ਼ਾ,  ਵਕੀਲ ਬਲਵਿੰਦਰ ਕੁਮਾਰ, ਰਜਿੰਦਰ ਰੀਹਲ, ਜੋਗਾ ਸਿੰਘ ਪਨੋਂਦੀਆਂ, ਵਕੀਲ ਰਣਜੀਤ ਕੁਮਾਰ, ਵਕੀਲ ਸ਼ਿਵ ਕਲਿਆਣ, ਲਾਲ ਸਿੰਘ ਸੁਲਹਾਣੀ, ਸੰਤ ਰਾਮ ਮਲੀਆਂ, ਸੁਖਦੇਵ ਸ਼ੀਰਾ, ਅਨਿਲ ਮਹੀਨਿਆਂ, ਕੁਲਵੰਤ ਮਹਤੋਂ, ਠੇਕੇਦਾਰ ਰਜਿੰਦਰ ਸਿੰਘ, ਚੌਧਰੀ ਗੁਰਨਾਮ ਸਿੰਘ, ਜੇਪੀ ਭਗਤ, ਜਗਦੀਸ਼ ਸ਼ੇਰਪੁਰੀ, ਸਰਬਜੀਤ ਜਾਫਰਪੁਰ, ਮਾ ਰਾਮ ਪਾਲ ਅਬਿਆਣਾ, ਗੁਰਬਖਸ਼ ਮਹੇ, ਤਰਸੇਮ ਦੌਲਾ, ਤਰਸੇਮ ਥਾਪਰ, ਲੇਖ ਰਾਜ ਜਮਾਲਪੁਰੀ, ਜਸਵੀਰ ਸਿੰਘ ਔਲੀਆਪੁਰ, ਨੀਲਮ ਸਹਿਜਲ, ਸ਼ੀਲਾ ਰਾਣੀ, ਸਵਿਤਾ ਰਾਹੋਂ, ਜੈਪਾਲ ਸੁੰਡਾ, ਅਮਰ ਦਰੋਚ ਅਮਰੀਕਾ, ਵਰਖਾ ਦੁੱਗਲ ਜਰਮਨੀ, ਯਸ਼ਪਾਲ ਦੁਬਈ, ਕੇਵਲ ਸਿੰਘ ਜਰਮਨੀ, ਦਿਨੇਸ਼ ਕੁਮਾਰ ਬਾਲੂ, ਪਰਦੀਪ ਮੱਲ, ਚਰਨਜੀਤ ਮੰਡਾਲੀ, ਚਮਨ ਲਾਲ ਚੰਨਕੋਆ, ਸੁਖਵਿੰਦਰ ਬਿੱਟੂ, ਸੁੱਚਾ ਸਿੰਘ ਮਾਨ, ਸ਼ੀਤਲ, ਆਦਿ ਵੱਡੀ ਗਿਣਤੀ ਵਿਚ ਬਸਪਾ ਲੀਡਰਸ਼ਿਪ ਹਾਜ਼ਿਰ ਸੀ।

 

Tags: Jasvir Singh Garhi , BSP , Bahujan Samaj Party , BSP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD