Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਚਿਤਕਾਰਾ ਯੂਨੀਵਰਸਿਟੀ ਨੇ ਜੇਮਿਨੀ ਸਲਿਊਸ਼ਨਜ਼ ਨਾਲ ਕੀਤਾ ਸਮਝੌਤਾ

ਵਿਦਿਆਰਥੀਆਂ ਨੂੰ ਤਕਨਾਲੋਜੀ ਦਾ ਮਿਲੇਗਾ ਲਾਭ

Chitkara University, Banur, Rajpura, Gemini Solutions, Soumendra Nath Ray, Akshay Gupta, Anju Suri, Gemini Ambassador Program

Web Admin

Web Admin

5 Dariya News

ਬਨੂੜ/ਰਾਜਪੁਰਾ , 15 Mar 2022

Last updated on: Mar 15, 2022, 00:00 IST

ਚਿਤਕਾਰਾ ਯੂਨਵਰਸਿਟੀ ਪੰਜਾਬ ਨੇ ਜੇਮਿਨੀ ਸਲਿਊਸ਼ਨਜ਼ ਦੇ ਨਾਲ ਇੱਕ ਸਮਝੌਤੇ(ਐਮਓਯੂ) ਉੱਤੇ ਹਸਤਾਖ਼ਰ ਕੀਤੇ ਹਨ। ਇਸ ਮੌਕੇ ਜੇਮਿਨੀ ਅੰਬੈਸਡਰ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਗਈ। ਜਿਸ ਨਾਲ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਖੇਤਰ ਵਿੱਚ ਬਿਹਤਰ ਮੌਕੇ ਪ੍ਰਦਾਨ ਹੋਣਗੇ। ਇਹ ਸਮਝੌਤਾ ਚਿਤਕਾਰਾ ਯੂਨੀਵਰਸਿਟੀ ਅਤੇ ਜੇਮਿਨੀ ਸਲਿਊਸ਼ਨਜ਼ ਦੇ ਵਿਚਕਾਰ ਬਿਹਤਰ ਤਾਲਮੇਲ ਦਾ ਮਰਗ ਦਰਸ਼ਨ ਕਰੇਗਾ ਅਤੇ ਉਨਾਂ ਦੇ ਹਰੇਕ ਸਰੋਤ ਦੀ ਵਧੇਰੇ ਪ੍ਰਭਾਵਸ਼ਾਲੀ ਵਰਤੋਂ ਨੂੰ ਉਤਸ਼ਾਹਿਤ ਕਰੇਗਾ।ਜੇਮਿਨੀ ਸਲਿਊਸ਼ਨਜ਼ ਦੇ ਉੱਪ ਪ੍ਰਧਾਨ ਸੌਮੇਂਦਰ ਨਾਥ ਰੇਅ ਦੀ ਹਾਜ਼ਰੀ ਵਿੱਚ ਟੈਕਨਾਲੋਜੀ ਸਲਿਊਸ਼ਨਜ਼ ਐਸੋਸੀਏਟ ਆਰਕੀਟੈਕਟ ਅਕਸ਼ੇ ਗੁਪਤਾ, ਅਸਿਸਟੈਂਟ ਵਾਈਸ ਪ੍ਰਧਾਨ ਅੰਜੂ ਸੂਰੀ, ਟੈਕਨਾਲੋਜੀ ਸਲਿਊਸ਼ਨਜ਼ ਮੈਨੇਜਰ ਰਿਚਾ ਖੱਤਰੀ, ਲੀਡ ਯੂਆਈ/ਯੂਐਕਸ ਇੰਜਨੀਅਰ ਵਿਨੀਤ ਗੁਪਤਾ ਅਤੇ ਜੇਮਿਨੀ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸਹਾਇਕ ਐਚਆਰ ਮੈਨੇਜਰ ਅਸ਼ਨਾ ਖੁਰਾਣਾ ਦੀ ਮੌਜੂਦਗੀ ਵਿੱਚ ਇਸ ਸਮਝੌਤੇ ਉੱਤੇ ਦਸਤਖ਼ਤ ਕੀਤੇ ਗਏ। ਚਿਤਕਾਰਾ ਯੂਨੀਵਰਸਿਟੀ ਵੱਲੋਂ ਕੈਰੀਅਰ ਐਂਡਵਾਸਮੈਂਟ ਸਰਵਿਸ਼ਿਜ਼ ਦੇ ਡਾਇਰੈਕਟਰ ਰੋਮਾ ਸਿੰਘ ਮੌਜੂਦ ਸਨ।ਜੇਮਿਨੀ ਸਲਿਊਸ਼ਨਜ਼ ਕੰਪਿਊਟਰ ਵਿਗਿਆਨ, ਸੂਚਨਾ ਤਕਨਾਲੋਜੀ ਆਦਿ ਸਬੰਧਿਤ ਖੇਤਰਾਂ ਅਤੇ ਬੀਟੈੱਕ ਦੇ ਖੇਤਰ ਵਿੱਚ ਵਪਾਰ ਅਤੇ ਖੋਜ ਦੇ ਵਿਕਾਸ ਲਈ ਸਰਗਰਮ ਹੈ। ਜੇਮਿਨੀ ਅੰਬੈਸਡਰ ਪ੍ਰੋਗਰਾਮ ਜੇਮਿਨੀ ਸਲਿਊਸ਼ਨਜ਼ ਦੁਆਰਾ ਇਸ ਉਦੇਸ਼ ਨਾਲ ਆਰੰਭ ਕੀਤਾ ਗਿਆ ਹੈ, ਜਿਸ ਤਹਿਤ ਅਜਿਹੇ ਵਰਕ ਫੋਰਸ ਨੂੰ ਤਿਆਰ ਕੀਤਾ ਜਾ ਸਕੇ, ਜਿਸ ਵਿੱਚ ਤਕਨਾਲੋਜੀ ਰਾਹੀਂ ਬਦਲਾਓ ਲਿਆਂਦਾ ਜਾ ਸਕੇ।

ਇਹ ਪਾਠਕ੍ਰਮ ਵਿਦਿਆਰਥੀਆਂ ਦੇ ਹੁਨਰ ਨੂੰ ਹੋਰ ਨਿਖਾਰਨ ਦੇ ਨਾਲ ਨਾਲ ਆਪਣੀ ਪੇਸ਼ੇਵਰ ਵਿਕਾਸ ਵਿੱਚ ਵੀ ਮੱਦਦ ਕਰੇਗਾ।ਅੱਜ ਹਸਤਾਖਰ ਕੀਤੇ ਸਮਝੌਤੇ ਅਨੁਸਾਰ ਚਿਤਕਾਰਾ ਯੂਨੀਵਰਸਿਟੀ ਅਤੇ ਜੇਮਿਨੀ ਸਲਿਊਸ਼ਨਜ਼ ਹੁਨਰ ਆਧਾਰਿਤ ਸਿਖਲਾਈ ਸਿੱਖਿਆ, ਪਲੇਸਮੈਂਟ, ਉਦਯੋਗਿਕ ਸਿਖਲਾਈ, ਉਦਯੋਗਿਕ ਟੂਰ ਅਤੇ ਮਾਹਿਰਾਂ ਦੇ ਲੈਕਚਰਾਂ ਦੇ ਖੇਤਰ ਵਿੱਚ ਆਪਸੀ ਸਹਿਯੋਗ ਉੱਤੇ ਕੇਂਦਰਿਤ ਕਰਨ ਵਿੱਚ ਮੱਦਦ ਕਰਨਗੇ।ਇਸ ਸਮਝੌਤੇ ਅਧੀਨ ਛੇਂਵੇ ਸਮੈਸਟਰ ਦੇ ਵਿਦਿਆਰਥੀਆਂ ਨੂੰ 30 ਦਿਨਾਂ ਦੇ ਲਈ ਬਿਨਾਂ ਕਿਸੇ ਫ਼ੀਸ ਤੋਂ ਮੁਫ਼ਤ ਸਿਖਲਾਈ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਜਿਸ ਵਿੱਚ ਉਨਾਂ ਨੂੰ ਆਟੋਮੇਸ਼ਨ ਟੈਸਟਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਅਸਲ ਸਮੇਂ ਦੇ ਪ੍ਰਾਜੈਕਟਾਂ ਉੱਤੇ ਅਸਾਈਨਮੈਂਟ ਵੀ ਮਿਲਣਗੇ, ਜਿਸ ਵਿੱਚ ਉਨਾਂ ਨੂੰ ਖ਼ੁਦ ਨੂੰ ਟੈਸਟ ਕਰਨ ਦਾ ਮੌਕਾ ਮਿਲੇਗਾ। ਸਫ਼ਲਤਾ ਪੂਰਵਕ ਪ੍ਰੀਖਿਆ ਪੂਰੀ ਕਰਨ ਮਗਰੋਂ ਵਿਦਿਆਰਥੀਆਂ ਨੂੰ ਕੰਪਨੀ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ।ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਇਕਰਾਰਨਾਮੇ ਤਹਿਤ ਹੋਣ ਵਾਲੀ ਉਦਯੋਗਿਕ ਸਿਖਲਾਈ, ਉਦਯੋਗਿਕ ਟੂਰਾਂ ਵਿੱਚ ਵੀ ਲਾਭ ਮਿਲੇਗਾ। ਜੇਮਿਨੀ ਸਲਿਊਸ਼ਨਜ਼ ਉਦਯੋਗ ਖੇਤਰ ਵਿੱਚ ਹੋਣ ਵਾਲੇ ਨਵੀਨਤਮ ਵਿਕਾਸ ਅਤੇ ਉਨਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਵਿਦਿਆਰਥੀਆਂ ਨੂੰ ਉਦਯੋਗਿਕ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾਵੇਗਾ। ਪਾਠਕ੍ਰਮ ਰਾਹੀਂ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵੀ ਵਧੇਗਾ ਅਤੇ ਇਹ ਉਨਾਂ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਜੀਵਨ ਵਿੱਚ ਵਾਸਤਵਿਕ ਉਦਯੋਗਿਕ ਕਾਰਜ ਜੀਵਨ ਵਿੱਚ ਮੱਦਦ ਕਰੇਗਾ।

 

Tags: Chitkara University , Banur , Rajpura , Gemini Solutions , Soumendra Nath Ray , Akshay Gupta , Anju Suri , Gemini Ambassador Program

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD