Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸੀ ਜੀ ਸੀ ਝੰਜੇੜੀ ਕੈਂਪਸ ਵਿਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਵੱਖ ਵੱਖ ਖੇਤਰ ਦੀ ਸਫਲ ਮਹਿਲਾਵਾਂ ਨੂੰ ਕੀਤਾ ਗਿਆ ਸਨਮਾਨਿਤ

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus, International Women’s Day 2022

Web Admin

Web Admin

5 Dariya News

ਮੋਹਾਲੀ , 08 Mar 2022

Last updated on: Mar 08, 2022, 00:00 IST

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਮਨਾਇਆਂ ਗਿਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਦੀ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਅਤੇ ਮਹਿਲਾ ਸ਼ਕਤੀਕਰਨ ਦੇ ਨਾਮ ਰਿਹਾ। ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਖੇਤਰਾਂ ਵਿਚ ਆਪਣੀ ਪ੍ਰਤਿਭਾ ਅਤੇ ਯੋਗਤਾ ਦੇ ਨਾਲ ਮਹਿਲਾ ਸ਼ਕਤੀਕਰਨ ਦੀ ਧਾਰਨਾ ਨੂੰ ਸਾਕਾਰ ਕਰਨ ਵਾਲੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮਹਾਨ ਸ਼ਖ਼ਸੀਅਤਾਂ  ਡਾ. ਕੋਮਲ ਮਿੱਤਲ, ਆਈ.ਏ.ਐੱਸ, ਏ ਡੀ ਸੀ (ਜੀ) ਐੱਸ ਏ ਐੱਸ ਨਗਰ, ਅਕਾਂਕਸ਼ਾ ਸਰੀਨ ਅਦਾਕਾਰਾ ਅਤੇ ਮਾਡਲ, ਅੰਜੁਮ ਮੋਦਗਿਲ ਓਲੰਪੀਅਨ ਅਤੇ ਅਰਜੁਨ ਐਵਾਰਡੀ , ਰਾਮ ਪ੍ਰੀਤ ਕੌਰ, ਅੰਤਰਰਾਸ਼ਟਰੀ ਐਂਕਰ ਪੀ ਟੀ ਸੀ ਨਿਊਜ਼, ਆਰ ਜੇ ਕਸ਼ਿਸ਼ ਸਨ। ਇਸ ਪ੍ਰੋਗਰਾਮ ਮਨਾਉਣ ਦਾ ਮੁੱਖ ਉਦੇਸ਼ ਵੀ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ, ਲਿੰਗ ਆਧਾਰਤ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੀਆਂ ਪਹਿਲਕਦਮੀਆਂ ਅਤੇ ਸਾਰੇ ਖੇਤਰਾਂ ਵਿਚ ਔਰਤਾਂ ਦੇ ਵਧੇਰੇ ਸ਼ਕਤੀਕਰਨ ਵੱਲ ਸਕਾਰਾਤਮਿਕ ਤਬਦੀਲੀ ਨੂੰ ਹੋਰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਇਨ੍ਹਾਂ ਮਹਾਨ ਹਸਤੀਆਂ ਨੇ ਆਪਣੇ ਵਿਚਾਰ ਹਾਜ਼ਰ ਇਕੱਠ ਨਾਲ ਸਾਂਝੇ ਕੀਤੇ।ਏ.ਡੀ.ਸੀ. ਕੋਮਲ ਮਿੱਤਲ ਆਈ.ਏ.ਐੱਸ ਨੇ ਆਪਣੇ ਭਾਸਣ ਦੀ ਸ਼ੁਰੂਆਤ ਇੱਕ ਅਫ਼ਰੀਕੀ ਕਹਾਵਤ ਨਾਲ ਜਾਗਰੂਕ ਕਰਦੇ ਹੋਏ ਕਿਹਾ ਕਿ ਜੇ ਅਸੀਂ ਇੱਕ ਲੜਕੇ ਨੂੰ ਪੜ੍ਹਾਉਂਦੇ ਹਾਂ, ਤਾਂ ਅਸੀਂ ਇੱਕ ਵਿਅਕਤੀ ਨੂੰ ਸਿੱਖਿਅਤ ਕਰਦੇ ਹਾਂ। ਜੇਕਰ ਅਸੀਂ ਇੱਕ ਕੁੜੀ ਨੂੰ ਸਿੱਖਿਅਤ ਕਰਦੇ ਹਾਂ, ਤਾਂ ਅਸੀਂ ਇੱਕ ਪਰਿਵਾਰ ਅਤੇ ਇੱਕ ਪੂਰੇ ਦੇਸ ਨੂੰ ਸਿੱਖਿਅਤ ਕਰਦੇ ਹਾਂ।ਉਨ੍ਹਾਂ ਕਿਹਾ ਕਿ  ਇੱਕ ਲੜਕੀ ਨੂੰ ਸਕੂਲ ਭੇਜਣ ਨਾਲ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਅਗਲੀ ਪੀੜੀ ਨੂੰ ਵੀ ਸਿੱਖਿਅਤ ਕਰਨਾ। ਇਸ ਤਰਾਂ ਇੱਕ ਲੜਕੀ ਦੀ ਸਿੱਖਿਆ ਵਿਚ ਨਿਵੇਸ਼ ਕਰਨਾ ਇੱਕ ਦੇਸ ਵਿਚ ਨਿਵੇਸ਼ ਕਰਨਾ ਹੈ। ਕੋਮਲ ਮਿਲਤ ਨੇ ਕਿਹਾ ਕਿ ਬੇਸ਼ੱਕ ਇਕ ਲੜਕੀ ਦੀ ਸਿੱਖਿਆਂ ਇਕ ਲੜਕੇ ਵਾਂਗ ਹੀ ਜ਼ਰੂਰੀ ਹੈ।ਪਰ ਇਹ ਦੁੱਖ ਦੀ ਗੱਲ ਹੈ ਕਿ ਅੱਜ ਵੀ ਸਮਾਜ ਵਿਚ ਕਈ ਥਾਵਾਂ ਤੇ ਬੱਚੀਆਂ ਦੀ ਸਿੱਖਿਆ ਪ੍ਰਤੀ ਵਿਤਕਰਾ ਕਰਦੇ ਹਨ। ਅੱਜ ਵੀ ਹਰ ਤੀਜੀ ਔਰਤ ਵਿਚੋਂ ਇਕ ਔਰਤ ਆਪਣੇ ਜੀਵਨ ਵਿਚ ਘਰੇਲੂ ਹਿੰਸਾ ਦਾ ਸਾਹਮਣਾ ਕਰਦੀ ਹੈ।ਇਨਾ ਸਭ ਕਾਰਨਾ ਵਿਚ ਕਿਤੇ ਨਾ ਕਿਤੇ ਉਨ੍ਹਾਂ ਨਾਲ ਜੁੜੇ ਮਰਦ ਦੇ ਅੰਦਰ ਮਰਦਾਨਗੀ ਦਾ ਅਹਿਮ ਛੁਪਿਆਂ ਹੋਣਾ ਹੁੰਦਾ ਹੈ। ਜਦ ਕਿ ਹਰ ਯੁੱਗ ਵਿਚ ਔਰਤ ਦੇ ਸਿੱਧ ਕਰ ਦਿਤਾ ਹੈ ਉਹ ਕਿਸੇ ਵੀ ਪੱਖੋਂ ਮਰਦ ਤੋਂ ਘੱਟ ਨਹੀ ਹੈ। ਇਸ ਲਈ ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।

ਓਲੰਪੀਅਨ ਅਤੇ ਅਰਜੁਨ ਐਵਾਰਡੀ ਅੰਜੁਮ ਮੋਦਗਿਲ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਔਰਤ ਹੋਣ ਦਾ ਮਤਲਬ ਹੈ ਸਿਰਜਣ, ਪਾਲਨ ਪੋਸ਼ਣ ਅਤੇ ਪਰਿਵਰਤਨ ਕਰਨ ਦੀ ਸਕਤੀ ਦਾ ਪ੍ਰਤੀਕ ਹੋਣਾ।  ਉਨ੍ਹਾਂ ਕਿਹਾ ਕਿ ਔਰਤ ਸ਼ਬਦ ਨਿਰਸਵਾਰਥ ਪਿਆਰ, ਦੇਖਭਾਲ ਅਤੇ ਸਨੇਹ ਦੇ ਚਿੱਤਰਾਂ ਨੂੰ ਉਜਾਗਰ ਕਰਦਾ ਹੈ। ਇਸੇ ਲਈ ਹਰ ਸਮਾਜ ਵਿਚ  ਔਰਤਾਂ ਸਕਤੀ ਅਤੇ ਉਮੀਦ ਦੀ ਭਾਵਨਾ ਨੂੰ ਜਗਾਉਂਦੀਆਂ ਨਜ਼ਰ ਆਉਂਦੀਆਂ ਹਨ। ਪਰ ਇਹ ਵੀ ਬਦਕਿਸਮਤੀ ਹੈ ਕਿ ਦੁਨੀਆ ਭਰ ਵਿਚ ਔਰਤਾਂ ਨੂੰ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਦੀ ਰੱਖਿਆ ਲਈ ਲੜਨਾ ਪਿਆ। ਦਹਾਕਿਆਂ ਤੋਂ ਔਰਤਾਂ ਆਪਣੇ ਬੋਲਣ ਦੇ ਅਧਿਕਾਰ, ਵੋਟ, ਬਰਾਬਰੀ, ਸਿੱਖਿਆ, ਆਮਦਨ ਅਤੇ ਸਭ ਤੋਂ ਮਹੱਤਵਪੂਰਨ ਆਜ਼ਾਦੀ ਦੇ ਅਧਿਕਾਰ ਨੂੰ ਪ੍ਰਗਟ ਕਰਨ ਲਈ ਸੰਘਰਸ਼ ਕਰ ਰਹੀਆਂ ਹਨ ਅਤੇ  ਬਦਕਿਸਮਤੀ ਨਾਲ ਇਹ ਸੰਘਰਸ਼ ਅੱਜ ਵੀ ਜਾਰੀ ਹੈ। ਇਸ ਔਰਤ ਮਰਦ ਦੇ ਵਿਚਕਾਰਲੇ ਫ਼ਰਕ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ।ਅਕਾਂਕਸ਼ਾ ਸਰੀਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇੱਕ ਮਜ਼ਬੂਤ ਔਰਤ ਹੋਣ ਦਾ ਮਤਲਬ ਹੈ ਕਿ ਉਹ ਉਹੀ ਬਣੀ ਹੈ ਜਿਸ ਦੀ ਉਹ ਹੱਕਦਾਰ ਸੀ। ਇਸ ਹੱਕ ਤੇ ਪਹੁੰਚਣ ਲਈ ਉਸ ਨੂੰ ਇਕ ਮਰਦ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਪਰ ਇਕ ਕੰਮਕਾਜੀ ਔਰਤ ਇਕ ਮਾਂ, ਇਕ ਬੇਟੀ, ਇਕ ਨੂੰਹ ਹੋਣ ਕਰਕੇ ਅੱਜ ਵੀ ਬਾਹਰੋਂ ਮਰਦ ਦੇ ਬਰਾਬਰ ਕੰਮ ਕਰਕੇ ਆਉਣ ਤੋਂ ਬਾਅਦ ਵੀ ਘਰ ਆਕੇ ਫਿਰ ਘਰੇਲੂ ਕੰਮ ਕਰਨ ਲਈ ਮਜਬੂਰ ਹੈ। ਜੇਕਰ ਉਹ ਘਰੇਲੂ ਕੰਮ ਕਰਦੇ ਹੋਏ ਥੱਕੇ ਹੋਣ ਲਈ ਵੀ ਕਹੇ ਤਾਂ ਉਸ ਨੂੰ ਸੁਆਰਥੀ ਅਤੇ ਬੇਸਬਰੇ ਕਿਹਾ ਜਾਵੇਗਾ''। ਇੱਕ ਮਜ਼ਬੂਤ ਔਰਤ ਹੋਣ ਦਾ ਮਤਲਬ ਹੈ ਆਪਣੇ ਆਪ ਨੂੰ ਪਿਆਰ ਕਰਨਾ। ਜਦੋਂ ਬਾਕੀ ਸਮਾਜ ਔਰਤ ਦੀ ਪਹਿਚਾਣ ਉਸ ਦੀ ਸਰੀਰਕ ਬਣਤਰ ਲੰਬੀ,ਛੋਟੀ,ਗੋਰੀ,ਕਾਲੀ,ਪਤਲੀ ਮੋਟੀ ਤੱਕ ਸੀਮਤ ਰੱਖਣਾ ਚਾਹੁੰਦਾ ਹੈ।ਰਾਮ ਪ੍ਰੀਤ ਕੌਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਅੱਠ ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ ਅਸੀਂ ਔਰਤਾਂ ਦੀਆਂ ਸ਼ਾਨਦਾਰ ਸਮਾਜਿਕ, ਸਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ । ਪਰ ਇਹ ਦਿਨ ਉਸ ਹਰ ਮਾਂ, ਭੈਣ,ਪਤਨੀ,ਧੀ ਸਮੇਤ ਹਰ ਔਰਤ ਨੂੰ ਸਮਰਪਿਤ ਹੈ ਜੋ ਸਾਰਾ ਸਾਲ ਬਿਨਾ ਕਿਸੇ ਤਨਖ਼ਾਹ ਦੇ ਸਾਡਾ ਪਾਲਨ ਪੋਸ਼ਣ ਕਰਦੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਉਨ੍ਹਾਂ  ਰਿਸ਼ਤਿਆਂ ਨੂੰ ਪਿਆਰ, ਸਤਿਕਾਰ ਅਤੇ ਪ੍ਰਸੰਸਾ ਵਿਚ ਵਾਪਸ ਦੇਣ ਦਾ ਮੌਕਾ ਹੈ।ਇਸ ਮੌਕੇ ਤੇ ਸਮੂਹ ਸ਼ਖ਼ਸੀਅਤਾ ਨੇ ਵਿਦਿਆਰਥੀਆਂ ਨਾਲ ਆਪਣੀਆਂ ਕਹਾਣੀਆਂ ਅਤੇ ਵਿਚਾਰ ਸਾਂਝੇ ਕਰਨ ਤੇ ਖ਼ੁਸ਼ੀ ਮਹਿਸੂਸ ਕਰਦੇ ਹੋਏ ਹਰ ਲੜਕੀ ਨੂੰ ਵੱਡੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਸੁਨੇਹਾ ਦਿੱਤਾ। ਇਸ ਦੌਰਾਨ ਵੱਖ ਵੱਖ ਖੇਤਰਾਂ ਵਿਚ ਕਾਮਯਾਬ ਹੋਈਆਂ ਸ਼ਖ਼ਸੀਅਤਾਂ ਨੂੰ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਕਈ ਸਵਾਲ ਵੀ ਪੁੱਛੇ। ਅਖੀਰ ਵਿਚ ਮੈਨੇਜਮੈਂਟ ਵੱਲੋਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus , International Women’s Day 2022

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD