Saturday, 27 April 2024

 

 

ਖ਼ਾਸ ਖਬਰਾਂ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ ਗੁਰਜੀਤ ਸਿੰਘ ਔਜਲਾ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾ ਭਗਵੰਤ ਮਾਨ ਨੇ ਖਡੂਰ ਸਾਹਿਬ ਵਿਚ 'ਆਪ' ਉਮੀਦਵਾਰ ਲਈ ਪ੍ਰਚਾਰ ਕਰਦਿਆਂ ਪੱਟੀ ਵਿਖੇ ਕੀਤਾ ਵੱਡੀ ਜਨਸਭਾ ਨੂੰ ਸੰਬੋਧਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਲੋਕਾਂ ਦੇ ਭਾਰੀ ਇਕੱਠ ਨੇ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਪਟਿਆਲਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਡਾ. ਧਰਮਵੀਰ ਗਾਂਧੀ ਦੇ ਨਾਲ, ਸਾਰੇ ਵਰਕਰ ਪਟਿਆਲਾ ਵਿੱਚ ਕਾਂਗਰਸ ਦੀ ਜ਼ਬਰਦਸਤ ਜਿੱਤ ਯਕੀਨੀ ਬਣਾਉਣਗੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਸਿਆਸੀ ਆਗੂਆਂ ਵੱਲੋਂ ਅਣਗੌਲਿਆ ਜਾ ਰਿਹਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਭਾਜਪਾ ਦਾ ਸੰਕਲਪ ਪੱਤਰ ਮੋਦੀ ਦੀ ਗਾਰੰਟੀ ਚੰਡੀਗੜ੍ਹ 'ਚ ਲਾਂਚ ਮਾਝੇ 'ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ 'ਚ 'ਆਪ' ਦੀ ਚੋਣ ਮੁਹਿੰਮ ਕੀਤੀ ਸ਼ੁਰੂ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ- ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਕਾਂਗਰਸ ਔਰਤਾਂ ਨੂੰ ਨੌਕਰੀਆਂ 'ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਕਰਵਾਈ ਸਵੀਪ ਟੀਮ ਵੱਲੋਂ ਹਲਕਾ ਡੇਰਾਬੱਸੀ ਵਿਚ ਨੌਜੁਆਨਾਂ ਨੂੰ ਕੀਤਾ ਗਿਆ ਜਾਗਰੂਕ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਗਰੂਕਤਾ ਰੈਲੀ ਕੱਢੀ ਗਈ ਏਜੰਸੀਆਂ ਵੱਲੋਂ 334283.4 ਮੀਟਰਿਕ ਟਨ ਅਨਾਜ ਦੀ ਖਰੀਦ ਨਾਲ ਖਰੀਦ ਪ੍ਰਕਿਰਿਆ 'ਚ ਤੇਜ਼ੀ ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ : ਪ੍ਰਨੀਤ ਕੌਰ ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ 'ਵੋਟ ਜ਼ਰੂਰੀ' ਹੋਇਆ ਰਿਲੀਜ਼ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਡਾ. ਪ੍ਰੀਤੀ ਯਾਦਵ

 

ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਪੰਜਾਬ ਸਰਕਾਰ ਦਾ ਹੁੰਗਾਰਾ ਕਮਜ਼ੋਰ ਤੇ ਢਿੱਲਾ ਮੱਠਾ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਯੂਕਰੇਨ ਵਿਚ ਵਿਦਿਆਰਥੀ ਬਹਾਦਰੀ ਨਾਲ ਸੰਕਟ ਦਾ ਸਾਹਮਣਾ ਕਰ ਰਹੇ ਹਨ ਤੇ ਪੰਜਾਬ ਸਰਕਾਰ ਸੁੱਤੀ ਪਈ ਹੈ

Sukhbir Singh Badal, Shiromani Akali Dal, SAD, Akali Dal, Patiala

Web Admin

Web Admin

5 Dariya News

ਪਟਿਆਲਾ , 01 Mar 2022

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਦੀ ਨਰਮਾ ਪੱਟੀ ’ਤੇ ਗੁਲਾਬੀ ਸੁੰਡੀ ਦੇ ਫਿਰ ਹਮਲੇ ਪ੍ਰਤੀ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਦੇ ਹੁਣ ਤੱਕ ਇਸ ਪ੍ਰਤੀ ਕਮਜ਼ੋਰ ਤੇ ਢਿੱਲੇ ਮੱਠੇ ਹੁੰਗਾਰੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਇਕ ਗੰਭੀਰ ਖ਼ਤਰਾ ਹੈ ਤੇ ਜੇਕਰ ਇਸਨੁੰ ਫੈਲਣ ਦਿੱਤਾ ਗਿਆ ਤਾਂ ਇਹ ਸੁਬੇ ਦੇ ਨਰਮਾ ਕਿਸਾਨਾਂ ਨੁੰ ਤਬਾਹ ਕਰ ਦੇਵੇਗਾ।ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਤੁਰੰਤ ਮੌਕੇ ਵੱਲ ਰਵਾਨਾ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਮੁਸ਼ਕਿਲ ਦੇ ਟਾਕਰੇ ਲਈ ਕਿਸਾਨਾਂ ਨੁੰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰ ਕੇ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।ਸਰਦਾਰ ਬਾਦਲ ਨੇ ਡਿਪਟੀ ਕਮਿਸ਼ਨਰਾਂ ਨੁੰ ਵੀ ਕਿਹਾ ਕਿ ਉਹ ਵੀ ਪਹਿਲਾਂ ਤੋਂ ਤਿਆਰੀ ਰੱਖਣ ਤਾਂ ਜੋ ਫਸਲਾਂ ਦੇ ਹੋ ਰਹੇ ਨੁਕਸਾਨ ਤੇ ਕਿਸਾਨਾਂ ਨੁੰ ਪੈਣ ਵਾਲੇ ਘਾਟੇ ਦੀ ਪਹਿਲਾਂ ਹੀ ਸਮੀਖਿਆ ਸਮੇਂ ਸਿਰ ਕੀਤੀ ਜਾ ਸਕੇ ਤੇ ਕਿਹਾ ਕਿ ਸਰਕਾਰ ਨੁੰ ਵੀ ਪ੍ਰਭਾਵਤ ਨਰਮਾ ਉਤਪਾਦਕਾਂ ਲਈ ਪੂਰੇ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ।ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੇ ਨਾਲ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਪਟਿਆਲਾ ਜੇਲ੍ਹ ਵਿਚ ਮੁਲਾਕਾਤ ਕੀਤੀ।ਉਹਨਾਂ ਕਿਹਾ ਕਿ ਮਜੀਠੀਆ ਚੜ੍ਹਦੀਕਲਾ ਵਿਚ ਹਨ। ਸਾਰੀ ਪਾਰਟੀ ਅਤੇ ਸਾਰੇ ਸਹੀ ਸੋਚ ਰੱਖਣ ਵਾਲੇ ਲੋਕ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਉਹਨਾਂ ਨਾਲ ਖੜ੍ਹੇ ਹਨ ਕਿਉਂਕਿ ਉਹਨਾਂ ਖਿਲਾਫ ਇਕ ਦਾਗੀ ਡੀ ਜੀ ਪੀ ਨੇ ਦੇਸ਼ ਦੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਝੂਠਾ ਕੇਸ ਦਰਜ ਕਰਵਾਇਆ ਹੈ। ਉਹਨਾਂ ਕਿਹਾ ਕਿ ਇਹ ਕੇਸ ਮੁੱਖ ਮੰਤਰੀ ਚਰਨਜੀਤ ਸਿਘੰ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਹਿਣ ’ਤੇ ਦਰਜ ਹੋਇਆ ਜੋ ਸਪਸ਼ਟ ਤੌਰ ’ਤੇ ਅਕਾਲੀ ਦਲ ਦੇ ਖਿਲਾਫ ਬਦਲਾਖੋਰੀ ਦਾ ਮਾਮਲਾ ਹੈ। ਉਹਨਾਂ ਕਿਹਾ ਕਿ ਸਰਦਾਰ ਮਜੀਠੀਆ ਪੂਰੀ ਤਰ੍ਹਾਂ ਨਿਰਦੋਸ਼ ਹਨ ਅਤੇ ਸਾਨੁੰ ਹਰ ਮਾਮਲੇ ਵਿਚ ਨਿਆਂਪਾਲਿਕਾ ’ਤੇ ਪੂਰਨ ਭਰੋਸਾ ਹੈ।ਸਾਬਕਾ ਉਪ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੁੰ ਆਖਿਆ ਕਿ ਉਹ ਆਪਣੀ ਬਚਾਅ ਮੁਹਿੰਮ ਵਿਚ ਤੇਜ਼ੀ ਲਿਆਵੇ ਤਾਂ ਜੋ ਯੂਕਰੇਨ ਵਿਚ ਫਸਿਆ ਹਰ ਭਾਰਤੀ ਵਿਦਿਆਰਥੀ ਤੇ ਹੋਰ ਨਾਗਰਿਕ ਸੁਰੱਖਿਅਤ ਕੱਢੇ ਜਾ ਸਕਣ।ਸਰਦਾਰ ਬਾਦਲ ਨੇ ਅਫਸੋਸ ਪ੍ਰਗਟ ਕੀਤਾ ਕਿ ਇਸ ਮਾਮਲੇ ਵਿਚ ਸੁਬਾ ਸਰਕਾਰ ਸੁੱਤੀ ਪਈ ਹੈ ਤੇ ਉਸਨੇ ਯੂਕਰੇਨ ਵਿਚ ਫਸੇ ਬੇਵੱਸ ਪੰਜਾਬੀ ਵਿਦਿਆਰਥੀਆਂ ਨੁੰ ਬਚਾਉਣ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ।ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਅੇਤ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਮੰਤਰੀਆਂ ਨੇ ਕਦੇ ਵੀ ਕਿਸੇ ਮਾਮਲੇ ’ਤੇ ਬੋਲਣ ਦਾ ਮੌਕਾ ਨਹੀਂ ਖੁੰਝਾਇਆ ਪਰ ਯੂਕਰੇਨ ਵਿਚ ਗੰਭੀਰ ਸੰਕਟ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਬਾਰੇ ਬੋਲਣ ਦੀ ਵਾਰੀ ਆਈ ਤਾਂ ਉਹ ਪਤਾ ਨਹੀਂ ਕਿਥੇ ਲੁੱਕ ਗਏ ਹਨ।ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਸਕੱਤਰ ਨੁੰ ਆਖਿਆ ਕਿ ਉਹ ਤੁਰੰਤ ਕੁਝ ਸੀਨੀਅਰ ਅਫਸਰ ਮੌਕੇ ਵੱਲ ਰਵਾਨਾ ਕਰਨ ਤਾਂ ਜੋ ਭਾਰਤ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਨਾਲ ਤਾਲਮੇਲ ਕਰ ਕੇ ਸਾਡੇ ਬਹਾਦਰ ਬੱਚੇ ਬਚਾਏ ਜਾ ਸਕਣ ਜੋ ਇਹਨਾਂ ਮੁਸ਼ਕਿਲਾਂ ਦਾ ਮੁਕਾਬਲਾ ਕਰ ਰਹੇ ਹਨ।  ਉਹਨਾਂ ਇਹ ਵੀ ਕਿਹਾ ਕਿ 24 ਘੰਟੇ ਦੀ ਹੈਲਪਲਾਈਨ ਸਥਾਪਿਤ ਕੀਤੀ ਜਾਵੇ ਤਾਂ ਜੋ ਯੂਕਰੇਨ ਵਿਚ ਫਸੇ ਵਿਅਕਤੀਆਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਨੈਤਿਕ ਤੇ ਸਮਾਨ ਦੀ ਮਦਦ ਬਹੁਤ ਜ਼ਰੂਰੀਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ ਵਿਚ ਬੇਹੱਦ ਤਬਾਹੀ ਵਾਲੇ ਫੈਸਲੇ ਬਾਰੇ ਭਾਰਤ ਸਰਕਾਰ ਦੇ ਸਪਸ਼ਟੀਕਰਨ ਨੁੰ ਰੱਦ ਕਰਦੀ ਹੈ।ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇਸ਼ ਵਿਚ ਸਹੀ ਸੰਘੀ  ਢਾਂਚੇ ਦਾ ਹਮਾਇਤ ਰਿਹਾ ਹੈ ਤੇ ਉਹਨਾਂ ਕਿਹਾ ਕਿ ਸਾਡੀ ਅਕਾਲੀ ਦਲ ਤੇ ਬਸਪਾ ਸਰਕਾਰ  ਭਾਰਤ ਸਰਕਾਰ ’ਤੇ ਦਬਾਅ ਬਣਾਏਗੀ ਕਿ ਉਹ ਰਾਜਾਂ ਦੀ ਵਿੱਤੀ ਖੁਦਮੁਖਤਿਆਰੀ ਯਕੀਨੀ ਬਣਾਵੇ ਤੇ ਉਹ ਸ਼ਕਤੀਆਂ ਬਹਾਲ ਹੋਣ ਜੋ ਪਿਛਲੇ ਸਾਲਾਂ ਵਿਚ ਕੇਂਦਰ ਸਰਕਾਰ ਨੇ ਰਾਜਾਂ ਤੋਂ ਖੋਹ ਲਈਆਂ ਹਨ।ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਚੋਣ ਪ੍ਰਦਰਸ਼ਨ ਦੀ ਗੱਲ ਕਰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਗਠਜੋੜ ਲਾਮਿਸਾਲ ਜਿੱਤ ਹਾਸਲ ਕਰੇਗਾ ਤੇ ਸਾਰੇ ਜਾਅਲੀ ਸਰਵੇਖਣਾ ਤੇ ਭਵਿੱਖਬਾਣੀਆਂ ਨੁੰ ਗਲਤ ਸਾਬਤ ਕਰੇਗਾ ਤੇ ਆਸਾਨੀ ਨਾਲ ਸਰਕਾਰ ਬਣਾਏਗਾ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਲਈ ਵੋਟਾਂ ਪਾਈਆਂ ਹਨ ਤੇ ਉਹਨਾਂ ਸਾਡੇ ਟਰੈਕ ਰਿਕਾਰਡ ’ਤੇ ਵਿਸਾਹ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਭਾਰੀ ਬਹੁਮਤ ਨਾਲ ਜਿੱਤ ਗਿਆ ਤਾਂ ਸਾਨੁੰ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਨ ਦੀ ਜ਼ਰੂਰਤ ਹੀ ਨਹੀਂ ਹੋਵੇਗੀ।

 

Tags: Sukhbir Singh Badal , Shiromani Akali Dal , SAD , Akali Dal , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD