ਸੰਯੁਕਤ ਸਮਾਜ ਮੋਰਚਾ ਦੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਰਵਨੀਤ ਬਰਾੜ ਨੇ ਕਿਹਾ ਹੈ ਕਿ ਮੋਹਾਲੀ ਹਲਕੇ ਦੇ ਲੋਕ ਜੇਕਰ ਉਨ੍ਹਾਂ ਨੂੰ ਸੇਵਾ ਦਾ ਇਕ ਮੌਕਾ ਦੇਣਗੇ ਤਾਂ ਉਹ ਯਕੀਨੀ ਬਣਾਉਣਗੇ ਕਿ ਹਲਕੇ ਵਿੱਚ ਸਿਹਤ ਸੇਵਾਵਾਂ ਸਾਰੇ ਸੂਬੇ ਵਿਚੋਂ ਸਭ ਤੋਂ ਬਿਹਤਰ ਹੋਣ।ਸ਼ਨੀਵਾਰ ਨੂੰ ਬਰਾੜ ਨੇ ਹਲਕੇ ਦੇ ਪਿੰਡਾਂ ਮੌਲੀ ਬੈਦਵਾਣ, ਚਿੱਲਾ, ਪ੍ਰੇਮਗੜ, ਦੈਹੜੀ, ਬਠਲਾਣਾ, ਧੀਰਪੁਰ ਰਾਏਪੁਰ ਕਲਾਂ, ਸ਼ਿਆਮਪੁਰ, ਗੋਬਿੰਦਗੜ, ਗਿਦੜਪੁਰ, ਸੈਦਪੁਰ, ਮੌਜ਼ਪੁਰ ਵਿੱਚ ਚੋਣ ਪ੍ਰਚਾਰ ਕੀਤਾ।ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਹਲਕੇ ਦੇ ਹਰੇਕ ਸੈਕਟਰ ਅਤੇ ਹਰੇਕ ਪਿੰਡ ਵਿੱਚ ਘਰ ਘਰ ਤਕ ਸਿਹਤ ਸੁਵਿਧਾਵਾਂ ਪਹੁੰਚਾਉਣ ਲਈ ਸਰਕਾਰੀ ਕਲੀਨਿਕ ਖੋਲ੍ਹੇ ਜਾਣਗੇ। ਇਸਦੇ ਨਾਲ ਹੀ ਹਰ ਇੱਕ ਸੈਕਟਰ ਅਤੇ ਪਿੰਡਾਂ ਵਿੱਚ ਜ਼ੋਨ ਬਣਾ ਕੇ ਉਨ੍ਹਾਂ ਵਿੱਚ ਡਾਇਗਨੋਸਟਿਕ ਸੈਂਟਰ ਖੋਲ੍ਹੇ ਜਾਣਗੇ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਜ਼ਿਆਦਾ ਦੂਰ ਨਾ ਜਾਣਾ ਪਵੇ।
ਇਸ ਦੇ ਨਾਲ ਹੀ ਬਰਾਡ਼ ਨੇ ਕਿਹਾ ਕਿ ਕੋਆਪਰੇਟਿਵ ਸੁਸਾਇਟੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਵਿੱਚੋਂ ਵਧੀਆ ਦੁੱਧ ਅਤੇ ਸਬਜ਼ੀਆਂ ਸ਼ਹਿਰਾਂ ਤੱਕ ਪਹੁੰਚ ਸਕਣ। ਇਸ ਨਾਲ ਪਿੰਡਾਂ ਦੇ ਵਸਨੀਕਾਂ ਖ਼ਾਸਕਰ ਖੇਤੀ ਅਤੇ ਡੇਅਰੀ ਉਦਯੋਗ ਨਾਲ ਜੁੜੇ ਲੋਕਾਂ ਨੂੰ ਬਿਨ੍ਹਾਂ ਕਿਸੇ ਵਿਚੋਲੇ ਦੇ ਸਿੱਧਾ ਫਾਇਦਾ ਪਹੁੰਚ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਬਿਨ੍ਹਾਂ ਕਿਸੇ ਮਿਲਾਵਟ ਦੇ ਵਧੀਆ ਕੁਆਲਿਟੀ ਦੇ ਦੁੱਧ ਅਤੇ ਸਬਜ਼ੀਆਂ ਮਿਲ ਸਕਣ।ਦੱਸਣਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਵਨੀਤ ਬਰਾੜ ਮੋਹਾਲੀ ਦੇ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਵੱਧ ਪੜ੍ਹੇ ਲਿਖੇ ਹਨ ਅਤੇ ਕਿਸਾਨੀ ਪਰਿਵਾਰ ਵਿੱਚ ਆਉਣ ਕਾਰਨ ਉਹ ਪਿੰਡਾਂ ਦੇ ਵਿਕਾਸ ਬਾਰੇ ਜ਼ਿਆਦਾ ਦੂਰ ਅੰਦੇਸ਼ੀ ਨਾਲ ਸੋਚਣ ਦਾ ਦਾਅਵਾ ਕਰਦੇ ਹਨ।ਚੋਣ ਪ੍ਰਚਾਰ ਦੌਰਾਨ ਹਲਕੇ ਦੇ ਪਿੰਡਾਂ ਅਤੇ ਮੋਹਾਲੀ ਖੇਤਰ ਦੇ ਸੈਕਟਰਾਂ ਵਿੱਚੋਂ ਰਵਨੀਤ ਬਰਾਡ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਜਿਹੇ ਵਿੱਚ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਤਕੜੀ ਟੱਕਰ ਮਿਲਣ ਦੇ ਆਸਾਰ ਹਨ ਜਿਸਦਾ ਫਾਇਦਾ ਸੰਯੁਕਤ ਸਮਾਜ ਮੋਰਚੇ ਨੂੰ ਮਿਲ ਸਕਦਾ ਹੈ।