Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਦਾ ਵਿਕਾਸ ਅਤੇ ਦੇਸ਼ ਦੀ ਸੁਰੱਖਿਆ ਹੀ ਸਾਡਾ ਅਹਿਮ ਮੁੱਦਾ, ਕਾਂਗਰਸ ਸਰਕਾਰ ਮਾਫ਼ੀਆ ਦੀ ਸਰਪ੍ਰਸਤ ਸਰਕਾਰ : ਦੁਸ਼ਯੰਤ ਕੁਮਾਰ ਗੌਤਮ

ਬੀ ਜੇ ਪੀ ਦੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ਨੇ ਭਾਜਪਾ ਉਮੀਦਵਾਰ ਸੰਜੀਵ ਵਿਸ਼ਿਸ਼ਟ ਦੇ ਹੱਕ ਵਿਚ ਕੀਤੀ ਮੀਟਿੰਗ

BJP Punjab, Bharatiya Janata Party, BJP, Dushyant Gautam, Subhash Sharma, Sanjeev Vishisht

5 Dariya News

5 Dariya News

5 Dariya News

ਮੋਹਾਲੀ , 30 Jan 2022

Last updated on: Jan 30, 2022, 00:00 IST

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਵ ਵਿਸ਼ਿਸ਼ਟ ਦੀ ਚੋਣ ਮੁਹਿੰਮ ਵਿਚ ਬੀ ਜੇ ਪੀ ਪੰਜਾਬ ਦੇ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਅਤੇ ਸੁਭਾਸ਼ ਸ਼ਰਮਾ, ਮਹਾ ਮੰਤਰੀ ਭਾਜਪਾ, ਪੰਜਾਬ ਪਾਰਟੀ ਮੈਂਬਰਾਂ ਅਤੇ ਮੋਹਾਲੀ ਨਿਵਾਸੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ । ਇਸ ਮੌਕੇ ਤੇ ਹਾਜ਼ਰ ਇਕੱਠ ਨਾਲ ਗੱਲਬਾਤ ਕਰਦੇ ਹੋਏ ਦੁਸ਼ਯੰਤ ਗੌਤਮ ਨੇ ਕਿਹਾ ਕਿ ਪੰਜਾਬ ਚੋਣਾਂ ਵਿਚ ਭਾਜਪਾ ਦਾ ਮੁੱਦਾ ਸੂਬੇ ਦਾ ਵਿਕਾਸ ਅਤੇ ਦੇਸ਼ ਦੀ ਸੁਰੱਖਿਆ ਹੀ ਅਹਿਮ ਮੁੱਦਾ ਹੈ। ਗੌਤਮ ਨੇ ਕਿਹਾ ਕਿ ਪੰਜਾਬ ਦੀ 600 ਕਿੱਲੋਮੀਟਰ ਦੇ ਕਰੀਬ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਜਿਸ ਤਰਾਂ ਨਾਲ ਕਾਂਗਰਸ ਦੇ ਰਾਜ ਵਿਚ ਲਗਾਤਾਰ ਪਾਕਿਸਤਾਨ ਦੀਆਂ ਏਜੰਸੀਆਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ । ਉਸ ਨਾਲ ਦੇਸ਼ ਦੀ ਸੁਰੱਖਿਆ ਲਈ ਪੰਜਾਬ ਵਿਚ ਸਥਾਈ ਅਤੇ ਮਜ਼ਬੂਤ ਸਰਕਾਰ ਦਾ ਹੋਣਾ ਜ਼ਰੂਰੀ ਹੈ। ਜੇਕਰ ਕੇਂਦਰ ਵਾਂਗ ਪੰਜਾਬ ਵਿਚ ਵੀ ਭਾਜਪਾ ਸਰਕਾਰ ਆਉਂਦੀ ਹੈ ਤਾਂ ਪੰਜਾਬ ਨੂੰ ਡਬਲ ਇੰਜਨ ਵਾਲੀ ਸਰਕਾਰ ਮਿਲ ਜਾਵੇਗੀ।ਗੌਤਮ ਨੇ ਪੰਜਾਬ ਵਿਚ ਭਾਜਪਾ ਸਰਕਾਰ ਆਉਣ ਤੇ  ਸੂਬੇ ਵਿਚੋਂ ਮਾਫ਼ੀਆ ਰਾਜ ਖ਼ਤਮ ਕਰਨ ਦੀ ਗੱਲ ਵੀ ਕਹੀ। ਦੁਸ਼ਯੰਤ ਗੌਤਮ ਦੇ ਕਿਹਾ ਕਿ ਆਰਥਿਕ ਰੂਪ ਵਿਚ ਪੰਜਾਬ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਤਿੰਨ ਲੱਖ ਕਰੋ ਰੁਪਏ ਦੇ ਬੋਝ ਥੱਲੇ ਪੰਜਾਬ ਵਿਚ ਮਾਫ਼ੀਆ ਦਾ ਰਾਹ ਚਲਦਾ ਹੈ ਜਿਨ੍ਹਾਂ ਵਿਚ ਲੈਂਡ ਮਾਫ਼ੀਆ, ਰੇਤ ਮਾਫ਼ੀਆ ਅਤੇ ਡਰੱਗ ਮਾਫ਼ੀਆ ਪ੍ਰਮੁੱਖ ਹਨ। ਜਿਨ੍ਹਾਂ ਦੀ ਸਰਪ੍ਰਸਤੀ ਕਾਂਗਰਸ ਦੇ ਲੀਡਰ ਕਰ ਰਹੇ ਹਨ। ਇਨਾ ਸਭ ਤੋਂ ਮੁਕਤੀ  ਅਤੇ ਆਰਥਿਕ ਰੂਪ ਵਿਚ ਪਛੜ ਰਹੇ ਪੰਜਾਬ ਦਾ ਸਹੀ ਵਿਕਾਸ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ ਤੇ ਹੀ ਕੀਤਾ ਜਾ ਸਕਦਾ ਹੈ।

ਗੌਤਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਨਾਲ ਖ਼ਾਸ ਲਗਾਓ ਦੱਸਦੇ ਹੋਏ ਨਰਿੰਦਰ ਮੋਦੀ ਵੱਲੋਂ ਪੰਜਾਬ ਦੀ ਭਲਾਈ ਲਈ ਕੀਤੇ ਗਏ ਕੰਮਾਂ ਦੀ ਵੀ ਜਾਣਕਾਰੀ ਸਾਂਝੀ ਕੀਤੀ। ਇਸ ਸਿਲਸਿਲੇ ਵਿਚ ਚਾਰ ਸ਼ਹਿਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ 26 ਦਸੰਬਰ ਨੂੰ ਵੀਰ ਬਾਲ ਦਿਵਸ ਘੋਸ਼ਿਤ ਕਰਨਾ, ਸ਼੍ਰੀ ਹਰਮਿੰਦਰ ਸਾਹਿਬ ਨੂੰ ਵਿਦੇਸ਼ੀ ਦਾਨ ਹਾਸਿਲ ਕਰਨ ਲਈ ਐਫ ਸੀ ਆਰ ਏ ਦੀ ਮਨਜ਼ੂਰੀ ਦੇਣ, ਗੁਰਦੁਆਰਿਆਂ ਵਿਚ ਚੱਲਣ ਵਾਲੇ ਲੰਗਰ ਨੂੰ ਜੀ ਐੱਸ ਟੀ ਤੋਂ ਮੁਕਤ ਕਰਨਾ, ਕਰਤਾਰਪੁਰ ਕੈਰੀਡੋਰ ਬਣਾਉਣ, ਜੱਲਿਆਂਵਾਲਾ ਬਾਗ ਦੇ ਬਿਹਤਰੀਨ ਨਿਰਮਾਣ ਕਰਨ ਅਤੇ ਗੁਰੁ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਮਨਾਉਣ ਦਾ ਹਵਾਲਾ ਦਿਤਾ।ਕਾਂਗਰਸ ਪਾਰਟੀ ਦੇ ਵਰ੍ਹਦੇ ਹੋਏ ਗੌਤਮ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੇ ਰਾਜ ਵਿਚ ਪੰਜਾਬ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਜਦ ਕਿ ਸਰਕਾਰ ਵੀ ਗੁੰਡਾ ਰਾਜ ਦੇ ਸਹਾਰੇ ਚੱਲ ਰਹੀ ਹੈ, ਕਿਉਂਕਿ ਇਸ ਸਾਰੇ ਲੀਡਰ ਗੁੰਡਾਗਰਦੀ ਦੇ ਸਰਪ੍ਰਸਤ ਹਨ। ਮੋਹਾਲੀ ਦੇ ਕਾਂਗਰਸੀ ਐਮ ਐਲ ਏ ਬਲਬੀਰ ਸਿੰਘ ਸਿੱਧੂ ਅਤੇ ਉਸ ਦੇ ਭਰਾ ਵੱਲੋਂ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਤੇ ਕੀਤੇ ਕਬਜ਼ਿਆਂ ਦੀ ਜਾਣਕਾਰੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਲਈ ਭਾਜਪਾ ਦੀ ਸਰਕਾਰ ਬਣਨ ਤੇ  ਇਨ੍ਹਾਂ ਜ਼ਮੀਨਾਂ ਸਬੰਧੀ ਇਕ ਕਾਨੂੰਨ ਲਿਆਂਦਾ ਜਾਵੇਗਾ, ਜਿਸ ਕਾਨੂੰਨ ਅਨੁਸਾਰ ਇਨ੍ਹਾਂ ਜ਼ਮੀਨਾਂ ਦੀ ਵਰਤੋਂ ਸਿਰਫ਼ ਸਬੰਧਿਤ ਪਿੰਡਾਂ ਦੇ ਭਲਾਈ ਦੇ ਕੰਮਾਂ ਲਈ ਹੀ ਹੋ ਸਕੇਗਾ।ਕਾਂਗਰਸੀ ਆਪਸ ਵਿਚ ਕੁਰਸੀ ਦੀ ਲੜਾਈ ਲਈ ਗੁਥਮ- ਗੁੱਥਾਂ ਹੋ ਰਹੇ ਹਨ। ਆਉਣ ਵਾਲੇ ਦਿਨਾ ਵਿਚ ਇਹ ਲੜਾਈ ਹੋਰ ਵੀ ਰੋਚਕ ਹੋ ਜਾਵੇਗੀ।ਆਮ ਆਦਮੀ ਪਾਰਟੀ ਬਾਰੇ ਚਰਚਾ ਕਰਦੇ ਹੋਏ ਗੌਤਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਚੋਣਾਂ ਵਿਚ ਹਿੱਸਾ ਸਿਰਫ਼ ਰਾਸ਼ਟਰੀ ਪਾਰਟੀ ਦਾ ਸੁਪਨਾ ਵੇਖਦੇ ਹੋਏ ਲੈ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਸਬੰਧੀ ਸੋਚ ਹੁਣ  ਕਿਸੇ ਤੋਂ ਲੁਕੀ ਨਹੀ ਹੈ । ਸਭ ਨੂੰ ਅੱਜ ਪਤਾ ਹੈ ਕਿ ਆਪ ਨੇ ਸਾਰੀਆਂ ਸੀਟਾਂ ਧਨਾਢਾਂ ਨੂੰ ਵੇਚੀਆਂ ਹਨ। ਦਿੱਲੀ ਵਿਚ ਪੂਰੀ ਤਰਾਂ ਫੈਲ ਦਿੱਲੀ ਮਾਡਲ ਕੇਜਰੀਵਾਲ ਦਾ ਪੂਰੀ ਤਰਾਂ ਭਰਮਾਉਣ ਵਾਲਾ ਮਾਡਲ ਹੈ, ਜਿਸ ਤੋਂ ਪੰਜਾਬ ਦੇ ਨਿਵਾਸੀ ਪੂਰੀ ਤਰਾਂ ਜਾਣਕਾਰ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਮੋਹਾਲੀ ਸੀਟ ਤੇ ਵੀ ਕੌਂਸਲਰ ਤੱਕ ਦੀ ਸੀਟ ਹਾਰ ਜਾਣ ਵਾਲਾ ਅਤੇ ਲਗਾਤਾਰ ਪਾਰਟੀਆਂ ਬਦਲਣ ਵਾਲਾ ਧਨਾਢ ਉਮੀਦਵਾਰ ਅੱਜ ਰੁਪਏ ਦੇ ਸਿਰ ਤੇ ਆਮ ਆਦਮੀ ਪਾਰਟੀ ਵੱਲੋਂ ਐਮ ਐਲ ਏ ਦੀ ਚੋਣ ਲੜ ਰਿਹਾ ਹੈ। ਇਸ ਮੌਕੇ ਤੇ ਸੁਭਾਸ਼ ਸ਼ਰਮਾ, ਮਹਾ ਮੰਤਰੀ ਭਾਜਪਾ, ਪੰਜਾਬ ਨੇ ਵੀ ਹਾਜ਼ਰ ਇਕੱਠ ਨਾਲ ਅਪਣੇ ਵਿਚਾਰ ਸਾਂਝੇ ਕਰਦੇ ਹੋਏ ਭਾਜਪਾ ਉਮੀਦਵਾਰ ਸੰਜੀਵ ਵਿਸ਼ਿਸ਼ਟ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

 

Tags: BJP Punjab , Bharatiya Janata Party , BJP , Dushyant Gautam , Subhash Sharma , Sanjeev Vishisht

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD