Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰਵਨੀਤ ਸਿੰਘ ਬਿੱਟੂ ਇੱਕ ਵਾਰ ਫਿਰ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ : ਸਿੱਧੂ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ , 15 Mar 2014

Last updated on: Mar 15, 2014, 00:00 IST

ਹਲਕਾ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ  ਰਵਨੀਤ ਸਿੰਘ ਬਿੱਟੂ ਦੀ ਚੌਣ ਪ੍ਰਚਾਰ ਮੁਹਿੰਮ ਦਾ ਅੱਜ ਹਲਕਾ ਮੋਹਾਲੀ ਵਿਚ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਵਿਗਲ ਵਜਾ ਦਿੱਤਾ ਗਿਆ। ਜਿਸ ਦਾ ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਦੇ ਸਥਾਨਕ ਉਦਯੋਗਿਕ ਖੇਤਰ ਫੇਜ 1 ਵਿਚ ਅੱਜ ਵਿਧਾਇਕ ਸ਼੍ਰੀ ਸਿੱਧੂ ਨੇ ਮੋਹਾਲੀ ਵਿਚ ਸ਼੍ਰੀ ਬਿੱਟੂ ਦੀ ਚੌਣ ਪ੍ਰਚਾਰ ਸਰਗਰਮ ਤਰੀਕੇ ਨਾਲ ਚਲਾਉਣ ਲਈ ਇੱਕ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਇੱਕ ਮੀਟਿੰਗ ਸੱਦੀ ਸੀ ਜਿਸ ਵਿਚ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਹੁਦੇਦਾਰ, ਉਦਯੋਗਪਤੀ, ਪਿੰਡਾਂ ਦੇ ਪੰਚ, ਸਰਪੰਚ ਅਤੇ ਕੌਂਸਲਰਾਂ ਨੇ ਵੱਡੀ ਗਿਣਤੀ ਦੇ ਵਿਚ ਹਿੱਸਾ ਲਿਆ। ਜੋ ਕਿ ਲੋਕਾਂ ਦੇ ਉਤਸ਼ਾਹ ਨਾਲ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ। ਚੌਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼੍ਰੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੌਣਾਂ ਵਿਚ ਤੁਹਾਡੇ ਸਹਿਯੋਗ ਨਾਲ ਰਵਨੀਤ ਸਿੰਘ ਬਿੱਟੂ ਇੱਕ ਵਾਰ ਫਿਰ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ਅਤੇ ਚੰਦੂਮਾਜਰਾ ਨੂੰ ਲੱਕ ਤੌੜਵੀਂ ਹਾਰ ਨਸੀਬ ਹੋਵੇਗੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਹਲਕੇ ਵਿਚ ਘਰ ਘਰ ਵਿਚ ਪਹੁੰਚ ਕਰਕੇ ਲੋਕਾਂ ਨੂੰ ਰਵਨੀਤ ਸਿੰਘ ਬਿੱਟੂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਜਾਣਕਾਰੀ ਦੇਣ ਅਤੇ ਯੂ.ਪੀ.ਏ ਸਰਕਾਰ ਦੀਆਂ ਪ੍ਰਾਪਤੀਆਂ ਜਨਤਾ ਦੀ ਕਚਹਿਰੀ ਵਿਚ ਰੱਖਣ । 

ਉਨ੍ਹਾਂ ਕਿਹਾ ਕਿ ਯੂ.ਪੀ.ਏ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜ ਕਾਲ ਦੌਰਾਨ ਦੇਸ਼ ਨੇ ਇਤਿਹਾਸਕ ਤਰੱਕੀ ਕੀਤੀ ਜਦਕਿ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਦੇ 7 ਸਾਲਾਂ ਦੇ ਕਾਰਜ ਕਾਲ ਦੌਰਾਨ ਸੂਬੇ ਦਾ ਹਰ ਵਰਗ ਤੰਗ ਪਰੇਸ਼ਾਨ ਹੋਇਆ ਹੈ ਅਤੇ ਪੰਜਾਬ ਨੂੰ ਹਰ ਪੱਖੋ ਵੱਡੀ ਢਾਅ ਲੱਗੀ ਹੋਈ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਆਪਣੇ ਕਾਰਜ ਕਾਲ ਦੌਰਾਨ ਉਨ੍ਹਾਂ ਹਮੇਸ਼ਾ ਹੀ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੀ ਬਿਹਤਰੀ ਲਈ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਰ.ਟੀ.ਆਈ, ਮਨਰੇਗਾ,  ਸਿੱਖਿਆ ਅਧਿਕਾਰ, ਫੂਡ ਸੁਰੱਖਿਆ ਐਕਟ, ਭੂਮੀ ਰੱਖਿਆ ਬਿੱਲ ਤੋਂ ਇਲਾਵਾ ਅਨੇਕਾਂ ਹੀ ਮਹੱਤਵਪੂਰਨ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੋਹਾਲੀ ਵਿਚ ਵੱਡੇ ਵੱਡੇ ਵਿਦਿਅਕ ਅਦਾਰੇ ਮੁੱਹਈਆਂ ਕਰਵਾਏ ਹਨ। ਜਿਨ੍ਹਾਂ ਦਾ ਲਾਭ ਅੱਜ ਨੌਜਵਾਨਾਂ ਨੂੰ ਮਿਲ ਰਿਹਾ ਹੈ। ਸੂਬੇ ਵਿਚ ਕੈਂਸਰ ਵਰਗੀ ਨਾ ਮੂਰਾਦ ਬਿਮਾਰੀ ਦੇ ਖਾਤਮੇ ਲਈ ਕੇਂਦਰ ਸਰਕਾਰ ਨੇ ਮੁੱਲਾਂਪੁਰ ਗਰੀਬਦਾਸ ਨੇੜੇ ਉੱਤਰ ਭਾਰਤ ਦਾ ਪਹਿਲਾਂ ਕੈਂਸਰ ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਹੈ। ਜਿਸ ਦਾ ਨਿਰਮਾਣ ਕਾਰਜ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਪਿਛਲੀ ਵਾਰ ਤੁਸੀਂ ਲੋਕਾਂ ਨੇ ਮੈਨੂੰ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਜਿੱਤਾ ਕੇ ਭੇਜਿਆ ਸੀ ਜਿਸ ਕੰਮ ਵਾਸਤੇ ਤੁਸੀਂ ਮੈਨੂੰ ਭੇਜਿਆ ਸੀ ਮੈਂ ਸਮੇਂ ਸਮੇਂ ਸਿਰ ਲੋਕ ਸਭਾ ਦੇ ਵਿਚ ਪੰਜਾਬ ਦੇ ਹੱਕਾ ਦੀ ਗੱਲ ਕੀਤੀ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਡਿਫੈਂਸ ਯੂਨੀਵਰਸਿਟੀ ਸੂਬੇ ਦੇ ਹਥੋਂ ਖਿਸਕ ਗਈ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਰਾ ਜਿੰਨੇ ਵੀ ਗੰਭੀਰ ਹੋ ਕੇ ਕੇਂਦਰ ਸਰਕਾਰ ਨਾਲ ਗਲਬਾਤ ਕਰਦੇ ਤਾਂ ਅੱਜ ਡਿਫੈਂਸ ਯੂਨੀਵਰਸਿਟੀ ਹਰਿਆਣਾ ਦੀ ਥਾਂ ਮੋਹਾਲੀ ਸ਼ਹਿਰ ਵਿਚ ਸਥਾਪਤ ਹੋਣੀ ਸੀ । ਜਿਸ ਨਾਲ ਜਿਥੇ ਸਾਡੇ ਨੌਜਵਾਨਾਂ ਨੂੰ ਰੁਜਗਾਰ ਪ੍ਰਾਪਤ ਹੋਣਾ ਸੀ ਉਥੋ ਹੀ ਮਿਆਰੀ ਦਰਜੇ ਦੀ ਸਿੱਖਿਆ ਵੀ ਮਿਲਣੀ ਸੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਦਿਲ ਖੋਲ ਕੇ ਪੰਜਾਬ ਨੂੰ ਪ੍ਰੋਜੈਕਟ ਮੁੱਹਈਆਂ ਕਰਵਾਏ ਪਰ ਅਕਾਲੀਆਂ ਦੀ ਸੌੜੀ ਰਾਜਨੀਤੀ ਕਾਰਨ ਇਨ੍ਹਾਂ ਵਿਚੋਂ ਕਈ ਪ੍ਰੋਜੈਕਟ ਹੋਰਨਾਂ ਸੂਬਿਆਂ ਵਿਚ ਚਲੇ ਗਏ। ਅੱਜ ਪੰਜਾਬ ਦੇ ਵਿਚ ਨਸ਼ਿਆਂ ਦੀ ਪੂਰੀ ਤਰ੍ਹਾਂ ਭਰਮਾਰ ਹੈ ਜਿਸ ਦੇ ਨਾਲ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਵਿਚ ਡੂਬਦਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਲੋਕਾਂ ਨੂੰ ਵਾਅਦਿਆਂ ਦੇ ਸਬਜਵਾਗ ਦਿਖਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਅਤੇ ਹੁਣ ਲੋਕਾਂ ਨੂੰ ਅਕਾਲੀਆਂ ਕੋਲੋਂ ਆਪਣੇ ਇੱਕ ਇੱਕ ਵਾਅਦੇ ਦਾ ਹਿਸਾਬ ਮੰਗਣਾ ਚਾਹੀਦਾ ਹੈ। ਰੈਲੀ ਦੌਰਾਨ ਇੱਕਠੇ ਹੋਏ ਹਜ਼ਾਰਾਂ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਸ਼੍ਰੀ ਬਿੱਟੂ ਨੂੰ ਪੂਰਨ ਹਮਾਇਤ ਦੇਣ ਦਾ ਭਰੋਸਾ ਦਵਾਇਆ ਹੈ  ਅਤੇ ਹਲਕੇ ਨੂੰ ਕਾਂਗਰਸ ਪਾਰਟੀ ਦਾ ਗੜ੍ਹ ਦੱਸਦਿਆਂ ਉਨ੍ਹਾ ਨੂੰ ਇਥੋ ਵੱਡੀ ਲੀਡ ਦਵਾਉਣ ਦੀ ਗੱਲ ਆਖੀ। 

ਇਸ ਰੈਲੀ ਦੋਰਾਨ ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਜਨ ਸਕੱਤਰ ਹਰਕੇਸ਼ ਚੰਦ ਸਰਮਾ ਮੱਛਲੀ ਕਲਾਂ, ਸਾਬਕਾ ਕੌਂਸਲਰ ਰਿਸ਼ਵ ਜੈਨ, ਭਗਤ ਸਿੰਘ ਨਾਮਧਾਰੀ, ਸੁਖਦੇਵ ਸਿੰਘ ਮਾਗਟ, ਹਰਚਰਨ ਸਿੰਘ ਗਿੱਲ ਸਾਬਕਾ ਸਰਪੰਚ ਲਾਂਡਰਾ, ਕਰਨਲ ਰਣਜੀਤ ਸਿੰਘ ਬੋਪਾਰਾਏ, ਜਸਵਿੰਦਰ ਸਿੰਘ ਮਦਨਹੇੜੀ ਮੀਤ ਪ੍ਰਧਾਨ ਡਿਪੂ ਯੂਨੀਅਨ ਪੰਜਾਬ, ਐਮ.ਡੀ. ਐਸ ਸੋਢੀ, ਜੋਗਿੰਦਰ ਸਿੰਘ ਜੋਗੀ, ਐਸ.ਐਸ. ਸੰਧੂ ਸਾਬਕਾ ਪ੍ਰਧਾਨ ਇੰਡਸਟ੍ਰੀ ਐਸੋਸ਼ੀਏਸ਼ਨ, ਅਨੁਰਾਗ ਅਗਰਵਾਲ, ਗੁਰਕਿਰਪਾਲ ਸਿੰਘ ਉਦਯੋਗਪਤੀ, ਨਿਰਮਲ ਸਿੰਘ ਸਭਰਵਾਲ ਪ੍ਰਧਾਨ ਰਾਮਗੜ੍ਹੀਆਂ ਸਭਾ ਮੋਹਾਲੀ, ਰਾਜਪਾਲ ਸਿੰਘ ਬਿੱਲਖੂ, ਸਵਰਨ ਸਿੰਘ ਚੰਨੀ ਦੋਹੇ ਸਾਬਕਾ ਪ੍ਰਧਾਨ ਰਾਮਗੜ੍ਹੀਆਂ ਸਭਾ, ਨਰਾਇਣ ਸਿੰਘ ਸਿੱਧੂ, ਐਚ.ਐਸ ਜਟਾਣਾ, ਤਿਲਕ ਰਾਜ ਸ਼ਰਮਾ, ਐਡਵੋਕੇਟ ਨਰਪਿੰਦਰ ਸਿੰਘ ਰੰਗੀ ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਮੋਹਾਲੀ, ਮਨਜੋਤ ਸਿੰਘ ਜਨ ਸਕੱਤਰ ਯੂਥ ਕਾਗਰਸ ਹਲਕਾ ਸ਼੍ਰੀ ਆਨੰਦਪੁਰ ਸਾਹਿਬ, ਕਰਮ ਸਿੰਘ ਮਾਣਕਪੁਰ ਕੱਲਰ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਬੀਬੀ ਗੁਰਦੇਵ ਕੌਰ ਸਾਬਕਾ ਸਰਪੰਚ ਬਡਾਲੀ, ਬੀ.ਸੀ.ਪ੍ਰੇਮੀ, ਜੰਗ ਬਹਾਦਰ ਸਿੰਘ ਕੂੰਬੜਾ, ਬੂਟਾ ਸਿੰਘ ਸੋਹਾਣਾ, ਦਲਜੀਤ ਸਿੰਘ ਸਰਪੰਚ ਮਨਾਣਾ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੋਰੀ, ਚੌ. ਹਰਨੇਕ ਸਿੰਘ ਸਨੇਟਾ, ਹਰਜੀਤ ਸਿੰਘ ਘੋਲੂ ਸੋਹਾਣਾ, ਜੈਲਦਾਰ ਬਲਵਿੰਦਰ ਸਿੰਘ ਕੁੰਬੜਾ, ਰਣਜੀਤ ਸਿੰਘ ਗਿੱਲ ਜਗਤਪੁਰਾ, ਦਿਲਬਰ ਖਾਨ ਮਟੌਰ, ਜੀਤ ਸਿੰਘ ਮੋਹਾਲੀ, ਐਡਵੋਕੇਟ ਸੰਜੀਵ ਸ਼ਰਮਾ, ਅੈਡਵੋਕੇਟ ਭਾਰਤ ਭੂਸ਼ਨ ਗੌਤਮ, ਰਾਜਿੰਦਰ ਸਿੰਘ ਰਾਜਾ ਮਟੌਰ, ਜਗੀਰ ਸਿੰਘ ਲਾਲੀਆ, ਰਾਕੇਸ਼ ਮਿੰਟੂ ਸਰਪੰਚ ਰਾਏਪੁਰ ਕਲਾਂ, ਜੀ.ਐਸ ਮਾਨ, ਜੀ.ਐਸ ਰਿਆੜ, ਇੰਦਰਜੀਤ ਸਿੰਘ ਖੋਖਰ,  ਜੈਲਦਾਰ ਦਵਿੰਦਰਸਿੰਘ ਬਾਕਰਪੁਰ, ਸ਼ੇਰ ਸਿੰਘ ਦੈੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੋਹਾਲੀ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਪ੍ਰਧਾਨ ਅਤੇ ਪਿੰਡਾਂ ਦੇ ਪੰਚ ਅਤੇ ਸਰਪੰਚ ਹਾਜ਼ਰ ਸਨ। 

 

Tags: congress , padiala , raja , sharma , sidhu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD