Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ 'ਚ ਨਵੀਂ ਪੁਲਿਸ ਚੌਂਕੀ ਵਸਨੀਕਾਂ ਨੂੰ ਸਮਰਪਿਤ

ਕਿਹਾ! ਸ਼ਰਾਰਤੀ ਅਨਸਰਾਂ 'ਤੇ ਕਾਬੂ ਪਾਉਣ 'ਚ ਮਿਲੇਗੀ ਮਦਦ, ਟਿੱਬਾ ਥਾਣੇ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ

Punjab Congress, Commissioner of Police Ludhiana, Gurpreet Singh Bhullar, Ludhiana, Police, Punjab Police

Web Admin

Web Admin

5 Dariya News

ਲੁਧਿਆਣਾ , 07 Jan 2022

Last updated on: Jan 07, 2022, 00:00 IST

ਲੁਧਿਆਣਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਲੋਕਾ ਨੂੰ ਸਾਫ-ਸੁਥਰਾ ਸੁਰੱਖਿਅਤ ਮਾਹੌਲ ਦੇਣ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆ ਜਾਂਦੀਆ ਵੱਖ-ਵੱਖ ਵਾਰਦਾਤਾ ਨੂੰ ਰੋਕਣ ਲਈ ਕੀਤੇ ਜਾ ਰਹੇ ਉੱਪਰਾਲਿਆ ਦੇ ਤਹਿਤ ਅੱਜ ਹਲਕਾ ਪੂਰਬੀ ਵਿੱਚ ਪੈਂਦੇ ਸੁਭਾਸ਼ ਨਗਰ ਮੁੱਹਲੇ ਵਿੱਚ ਸਥਾਪਤ ਸ਼ਮਸਾਨ ਘਾਟ ਦੇ ਕੋਲ ਟਿੱਬਾ ਥਾਣੇ ਦੇ ਅਧੀਨ ਇੱਕ ਨਵੀ ਪੁਲਿਸ ਚੌਂਕੀ ਬਣਾਕੇ ਜਨਤਾ ਨੂੰ ਸਮਰਪਿਤ ਕੀਤੀ ਅਤੇ ਟਿੱਬਾ ਥਾਣੇ ਦੀ ਬਣੀ ਹੋਈ ਪੁਰਾਣੀ ਅਤੇ ਛੋਟੀ ਬਿਲਡਿੰਗ ਵਿੱਚ ਸੁਧਾਰ ਕਰਕੇ ਇਸ ਦੇ ਨਾਲ ਨਵੀ ਬਿਲਡਿੰਗ ਬਨਾਉਣ ਦਾ ਨੀਹ ਪੱਥਰ ਰੱਖਿਆ ਗਿਆ।ਇਹ ਨੀਹ ਪੱਥਰ ਵਿਧਾਇਕ ਸ੍ਰੀ ਸੰਜੇ ਤਲਵਾੜ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ.,ਸੰਯੁਕਤ ਪੁਲਿਸ ਕਮਿਸ਼ਨਰ ਸ.ਰਵਚਰਨ ਸਿੰਘ ਬਰਾੜ ਪੀ.ਪੀ.ਐਸ ਵੱਲੋਂ ਆਪਣੇ ਕਰ ਕਮਲਾ ਨਾਲ ਰੱਖਿਆ ਗਿਆ। ਇਸ ਤੋਂ ਇਲਾਵਾ ਹਲਕਾ ਪੂਰਬੀ ਵਿੱਚ ਪੈਂਦੇ ਵੱਖ-ਵੱਖ ਵਾਰਡਾ ਦੇ ਮੁੱਖ ਚੌਕਾਂ ਅਤੇ ਸੜਕਾਂ ਤੇ ਲੱਗਣ ਵਾਲੇ ਕੈਮਰਿਆ ਦਾ ਉਦਘਾਟਨ ਵੀ ਕੀਤਾ ਗਿਆ।ਇਸ ਮੌਕੇ ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਦੱਸਿਆ ਕਿ ਟਿੱਬਾ ਥਾਣੇ ਅਧੀਨ ਕਾਫੀ ਜਿਆਦਾ ਮੁੱਹਲੇ ਪੈਂਦੇ ਹਨ ਜਿਸ ਕਰਕੇ ਇਸ ਇਲਾਕੇ ਵਿੱਚ ਸ਼ਰਾਰਤੀ ਅਨਸਰ ਵੱਖ-ਵੱਖ ਤਰਾਂਹ ਦੀਆ ਵਾਰਦਾਤਾਂ ਕਰਨ ਵਿੱਚ ਕਾਫੀ ਸਰਗਰਮ ਰਹਿੰਦੇ ਸਨ ਅਤੇ ਇਲਾਕੇ ਦਾ ਵਿਸਥਾਰ ਜ਼ਿਆਦਾ ਹੋਣ ਕਰਕੇ ਪੁਲਿਸ ਦੇ ਅੱਕਸ ਨੂੰ ਵੀ ਢਾਹ ਲੱਗਦੀ ਸੀ ਕਿਉਕਿ ਅਪਰਾਧੀ ਇਸ ਗੱਲ ਤੋਂ ਜਾਣੂੰ ਸਨ ਕਿ ਪੁਲਿਸ ਨੂੰ ਉਨ੍ਹਾਂ ਕੋਲ ਪਹੁੰਚਣ ਵਿੱਚ ਸਮਾਂ ਲੱਗੇਗਾ, ਜਿਸ ਕਰਕੇ ਉਹ ਵਾਰਦਾਤ ਨੂੰ ਬੜੀ ਅਸਾਨੀ ਨਾਲ ਅੰਜਾਮ ਦੇ ਕੇ ਭੱਜ ਜਾਂਦੇ ਸਨ ਅਤੇ ਜਨਤਾ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ। ਪੁਲਿਸ ਵਿਭਾਗ ਵੱਲੋਂ ਕਾਫੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜੇਕਰ ਟਿੱਬਾ ਥਾਣੇ ਦੇ ਅਧੀਨ ਨਵੀਂ ਚੌਂਕੀ ਬਣਾ ਦਿੱਤੀ ਜਾਵੇ, ਤਾਂ ਸ਼ਰਾਰਤੀ ਅਨਸਰਾ ਤੇ ਕਾਬੂ ਪਾਉਣਾ ਪੁਲਿਸ ਵਿਭਾਗ ਲਈ ਸੋਖਾ ਹੋ ਜਾਵੇਗਾ। ਪੁਲਿਸ ਵਿਭਾਗ ਦੀ ਮੰਗ ਨੂੰ ਪੁਰਾ ਕਰਦੇ ਹੋਏ ਅੱਜ ਸੁਭਾਸ਼ ਨਗਰ ਮੁੱਹਲੇ ਵਿੱਚ ਬਣੇ ਹੋਏ ਸ਼ਮਸਾਨ ਘਾਟ ਅਤੇ ਸਰਕਾਰੀ ਹਸਪਤਾਲ ਦੇ ਨਾਲ ਨਵੀ ਪੁਲਿਸ ਚੋਕੀ ਬਣਾ ਕੇ ਜਨਤਾ ਨੂੰ ਸਮਰਪਿਤ ਕੀਤੀ ਗਈ ਹੈ।

ਵਿਧਾਇਕ ਤਲਵਾੜ ਨੇ ਦੱਸਿਆ ਕਿ ਹਲਕਾ ਪੂਰਬੀ ਦੇ ਟਿੱਬਾ ਥਾਣੇ ਦੀ ਇਮਾਰਤ ਕਾਫੀ ਛੋਟੀ ਅਤੇ ਪੁਰਾਣੀ ਬਣੀ ਹੋਈ ਸੀ ਅਤੇ ਇਸ ਥਾਣੇ ਵਿੱਚ ਆਉਣ ਵਾਲੇ ਲੋਕਾਂ ਨੂੰ ਅਤੇ ਸਟਾਫ ਨੂੰ ਕਾਫੀ ਸਹੂਲਤਾ ਦੀ ਜਰੂਰਤ ਸੀ। ਕੁੱਝ ਮਹੀਨੇ ਪਹਿਲਾ ਉਨ੍ਹਾ ਇਸ ਥਾਣੇ ਦਾ ਦੌਰਾ ਕੀਤਾ ਤਾਂ ਉਨ੍ਹਾ ਮਹਿਸੂਸ ਕੀਤਾ ਕਿ ਇਹ ਬਿਲਡਿੰਗ ਨਵੀ ਬਣਨੀ ਚਾਹੀਦੀ ਹੈ ਤਾਂ ਹੀ ਇਸ ਥਾਣੇ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਵਧੀਆ ਸਹੂਲਤਾ ਦਿੱਤੀਆ ਜਾ ਸੱਕਣਗੀਆ। ਉਨ੍ਹਾਂ ਥਾਣੇ ਦੀ ਬਿਲਡਿੰਗ ਦਾ ਕੰਮ ਸੁਰੂ ਕਰਵਾਉਣ ਮੌਕੇ ਦੱਸਿਆ ਕਿ ਇਸ 'ਤੇ ਲੱਗਭਗ 50 ਲੱਖ ਰੁੱਪਏ ਦੀ ਲਾਗਤ ਅਤੇ ਇਸ ਨੂੰ ਆਉਂਦੇ 4-5 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਹਲਕਾ ਪੂਰਬੀ ਵਿੱਚ ਅੱਜ ਲੱਗਭਗ 75 ਲੱਖ ਰੁੱਪਏ ਦੀ ਲਾਗਤ ਨਾਲ ਨਵੇਂ ਕੈਮਰੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਵੀ ਸ਼ਰਾਰਤੀ ਅਨਸਰਾ 'ਤੇ ਕਾਬੂ ਪਾਉਣ ਲਈ ਹਲਕਾ ਪੂਰਬੀ ਵਿੱਚ ਲੱਗਭਗ 400 ਨਵੇਂ ਕੈਮਰੇ ਲਗਵਾਏ ਜਾ ਰਹੇ ਹਨ, ਜਿਨਾਂਹ ਦਾ ਕੰਮ ਵੀ ਛੇਤੀ ਹੀ ਪੂਰਾ ਹੋ ਜਾਵੇਗਾ. ਹਲਕਾ ਪੂਰਬੀ ਵਿੱਚ ਲੱਗ ਰਹੇ ਇਨਾਂਹ 400 ਕੈਮਰਿਆ ਦਾ ਕੰਟਰੋਲ ਵੀ ਪੁਲਿਸ ਵਿਭਾਗ ਕੋਲ ਹੀ ਰਹੇਗਾ। ਪੁਲਿਸ ਇਨਾਂਹ ਕੈਮਰਿਆ ਦੇ ਰਾਹੀ ਸ਼ਰਾਰਤੀ ਅਨਸਰਾ ਤੇ ਪੂਰੀ ਨਜ਼ਰ ਰੱਖੇਗੀ। ਅੱਜ ਜਿਹੜੇ ਨਵੇਂ ਕੈਮਰੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਕੈਮਰੇ ਵਧੀਆ ਕਵਾਲਟੀ ਦੇ ਹੋਣ ਕਰਕੇ ਜ਼ਿਆਦਾ ਦੂਰੀ ਤੱਕ ਅਪਰਾਧੀਆ ਦੀ ਪਹਿਚਾਣ ਕਰਨਗੇ।ਇਸ ਮੋਕੇ ਤੇ ਏ.ਸੀ.ਪੀ. ਈਸਟ ਸ੍ਰੀ ਸੁਰਿੰਦਰ ਪਾਲ ਧੋਗੜੀ, ਕੌਸ਼ਲਰ ਨਰੇਸ਼ ਉੱਪਲ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਪਤੀ ਮੋਨੂੰ ਖਿੰਡਾ, ਕੌਂਸਲਰ ਪਤੀ ਸਰਬਜੀਤ ਸਿੰਘ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਸ਼ਲਰ ਪਤੀ ਸਤੀਸ਼ ਮਲਹੋਤਰਾ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਐਸ.ਐਚ.ਓ ਨਰਦੇਵ ਸਿੰਘ ਟਿੱਬਾ ਥਾਣਾ, ਚੌਕੀ ਇੰਚਾਰਜ ਜਸਪਾਲ ਸਿੰਘ, ਸਤਨਾਮ ਸਿੰਘ ਸੱਤਾ, ਰਜਿੰਦਰ ਸਿੰਘ ਧਾਰੀਵਾਰ, ਗੁਰਜੋਤ ਸਿੰਘ, ਅੰਕਿਤ ਮਲਹੋਤਰਾ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਸਾਹਿਲ ਮਹਿਰਾ, ਕੁੰਵਰ ਤਲਵਾੜ, ਰੀਨਾ ਰਾਣੀ, ਨਿਪੁਨ ਸ਼ਰਮਾ, ਪ੍ਰਿਸ਼ ਬਡਵਾਲ, ਮੰਗਤ ਰਾਮ, ਸੁਨੀਲ ਠਾਕੁਰ, ਪਾਲ ਸ਼ਰਮਾ, ਦਿਨੇਸ਼ ਸ਼ਰਮਾ, ਤਨੀਸ਼ ਅਹੁਜਾ, ਨਿਤੀਨ ਤਲਵਾੜ, ਨਰਿੰਦਰ ਗਰੇਵਾਲ, ਮਹਿੰਦਰ ਸਿੰਘ ਲਸਾੜਾ, ਪ੍ਰਵੀਨ ਕੁਮਾਰ, ਰਿੱਕੀ ਮਲਹੋਤਰਾ, ਲਵਲੀ ਮਨੋਚਾ, ਨਸੀਮ ਅਹਿਮਦ, ਮੋਬੀਨ ਅਹਿਮਦ ਅਤੇ ਹੋਰ ਕਈ ਇਲਾਕਾ ਨਿਵਾਸੀ ਹਾਜਰ ਸਨ।

 

Tags: Punjab Congress , Commissioner of Police Ludhiana , Gurpreet Singh Bhullar , Ludhiana , Police , Punjab Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD