Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸਿੱਖਿਆ, ਭਲਾਈ ਸਕੀਮਾਂ ਨਾਲ ਸਬੰਧਤ ਵਿਭਾਗਾਂ ਨੂੰ ਨਵੇਂ ਵੋਟਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਰਜਿਸਟਰ ਕਰਵਾਉਣ ਦੀ ਕੀਤੀ ਅਪੀਲ

ਬੀਐਲਓਜ਼ ਨੂੰ ਹਰੇਕ ਸਬੰਧਤ ਯੂਨਿਟ ਵਿੱਚ ਕੀਤਾ ਜਾਵੇਗਾ ਤਾਇਨਾਤ: ਸੀਈਓ ਡਾ. ਰਾਜੂ

Punjab Election-2022, Punjab Election, Election Commision Punjab, ECI, Punjab Assembly Elections 2022, Election Commission of India, Chief Electoral Officer Punjab, Dr S  Karuna Raju

Web Admin

Web Admin

5 Dariya News

ਚੰਡੀਗੜ੍ਹ , 28 Dec 2021

Last updated on: Dec 28, 2021, 00:00 IST

ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਡਾ. ਐਸ. ਕਰੁਣਾ ਰਾਜੂ ਨੇ ਅੱਜ ਵਿਦਿਆਰਥੀਆਂ ਅਤੇ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ 18 ਸਾਲ ਉਮਰ ਦੇ ਨਵੇਂ ਵੋਟਰਾਂ ਦੀ ਪਛਾਣ ਕਰਕੇ ਉਹਨਾਂ ਦੀ ਰਜਿਸਟ੍ਰੇਸਨ ਕਰਨ ਵਿੱਚ ਉਨਾਂ ਦੀ ਮਦਦ ਕਰਨ ਤਾਂ ਜੋ ਯੋਗ ਵੋਟਰਾਂ ਦੀ 100 ਫ਼ੀਸਦ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ।ਸੀਈਓ ਡਾ. ਰਾਜੂ ਅੱਜ ਆਪਣੇ ਦਫਤਰ ਵਿਖੇ ਵਧੀਕ ਸੀਈਓ ਅਮਿਤ ਕੁਮਾਰ ਨਾਲ ਤਕਨੀਕੀ ਸਿੱਖਿਆ, ਰੁਜਗਾਰ ਉਤਪਤੀ, ਖੇਡਾਂ, ਮੈਡੀਕਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਕਿਰਤ ਵਿਭਾਗ ਅਤੇ ਸਮਾਜਿਕ ਨਿਆਂ ਸਸ਼ਕਤੀਕਰਨ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸੀਈਓ ਨੇ 21 ਦਸੰਬਰ ਨੂੰ ਨਵੇਂ ਵੋਟਰਾਂ ਦੀ ਪਛਾਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਸੀ।ਸੀਈਓ ਡਾ. ਰਾਜੂ ਨੇ ਕਿਹਾ ਕਿ ਇਨਾਂ ਵਿਭਾਗਾਂ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਮੌਜੂਦ ਹੈ ਅਤੇ ਇਹ ਵਿਭਾਗ ਸੀਈਓ ਦਫਤਰ ਨਾਲ ਮਿਲ ਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਵਿੱਚ ਮਦਦ ਕਰ ਸਕਦੇ ਹਨ। 

ਉਨਾਂ ਨੇ ਇਨਾਂ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵੱਧ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ।ਸੀਈਓ ਦਫਤਰ ਵੱਲੋਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ, ਡਾ. ਰਾਜੂ ਨੇ ਕਿਹਾ ਕਿ ਉਹ ਹਰੇਕ ਸਬੰਧਤ ਯੂਨਿਟ ਲਈ ਬਲਾਕ ਪੱਧਰੀ ਅਫਸਰ (ਬੀ.ਐਲ.ਓਜ) ਤਾਇਨਾਤ ਕਰਨਗੇ ਤਾਂ ਜੋ ਨਵੇਂ ਵੋਟਰਾਂ ਨੂੰ ਆਪਣੀ ਵੋਟ ਰਜਿਸਟਰ ਕਰਨ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾਂ ਨੇ ਇਹਨਾਂ ਵਿਭਾਗਾਂ ਨੂੰ 1 ਜਨਵਰੀ 2002 ਤੋਂ 31 ਦਸੰਬਰ 2003 ਦਰਮਿਆਨ ਪੈਦਾ ਹੋਣ ਵਾਲਿਆਂ ਦਾ ਡਾਟਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਫੋਟੋ ਵੋਟਰ ਕਾਰਡ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਇੱਕ ਵਾਰ ਸਾਰਾ ਡਾਟਾ ਇਕੱਠਾ ਹੋਣ ਉਪਰੰਤ, ਇਸ ਦੀ ਚੰਗੀ ਤਰਾਂ ਜਾਂਚ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਯੋਗ ਵਿਅਕਤੀ ਐਂਡਰਾਇਡ ਅਤੇ ਆਈਓਐਸ ‘ਤੇ ਉਪਲਬਧ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣਾ ਵੋਟਰ ਕਾਰਡ ਬਣਾ ਸਕਦੇ ਹਨ।

 

Tags: Punjab Election-2022 , Punjab Election , Election Commision Punjab , ECI , Punjab Assembly Elections 2022 , Election Commission of India , Chief Electoral Officer Punjab , Dr S Karuna Raju

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD