Friday, 05 June 2026

 

 

ਖ਼ਾਸ ਖਬਰਾਂ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ

 

ਕੋਵਿਡ ਸੈਸ ਦਾ ਪੈਸਾ ਸਿਹਤ ਸੇਵਾਵਾਂ ਤੇ ਖਰਚ ਹੋਵੇਗਾ: ਰਵੀਕਾਂਤ ਸ਼ਰਮਾ

ਸੈਸ ਵਿੱਚ ਆਏ 28 ਕਰੋੜ ਚੋੰ 10 ਕਰੋੜ ਸਿਹਤ ਵਿਭਾਗ ਨੂੰ ਹੋਣਗੇ ਜਾਰੀ

Ravikant Sharma, BJP Chandigarh, Bharatiya Janata Party, BJP, Mayor Ravikant Sharma, Municipal Corporation Chandigarh, Kamalam

Web Admin

Web Admin

5 Dariya News

ਚੰਡੀਗੜ੍ਹ , 12 Dec 2021

Last updated on: Dec 12, 2021, 00:00 IST

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਰਵੀਕਾਂਤ ਸ਼ਰਮਾ ਨੇ ਵਿਰੋਧੀਆਂ ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਨਿਗਮ ਨੂੰ ਕੋਵਿਡ ਸੈਸ ਦੇ ਰੂਪ ਵਿੱਚ ਮਿਲਿਆ ਪੈਸਾ ਕਰੋਨਾ ਰਾਹਤ ਅਤੇ ਸਿਹਤ ਸਹੂਲਤਾਂ ਨੂੰ ਮਜਬੂਤ ਕਰਨ ਤੇ ਖਰਚ ਕੀਤਾ ਜਾਵੇਗਾ। ਇਸ ਮੁੱਦੇ ਤੇ ਭਾਜਪਾ ਨੂੰ ਘੇਰਨ ਵਾਲੇ ਕਾਂਗਰਸੀ ਇੱਕ ਵਾਰ ਸ਼ਹਿਰ ਵਾਸੀਆਂ ਨੂੰ ਦੱਸਣ ਕਿ ਉਨ੍ਹਾਂ ਕਰੋਨਾ ਕਾਲ ਵਿੱਚ ਕੀ ਕੀਤਾ ਹੈ। ਸ਼ਹਿਰ ਵਾਸੀ ਇਸ ਬਾਰੇ ਵਿੱਚ ਜਾਣਨਾ ਚਾਹੁੰਦੇ ਹਨ।ਵੀਕਾਂਤ ਸ਼ਰਮਾ ਨੇ ਅੱਜ ਪਾਰਟੀ ਦਫਤਰ ਵਿੱਚ ਆਯੋਜਿਤ ਪ੍ਰੈਸ ਬ੍ਰੀਫਿੰਗ ਦੌਰਾਨ ਦੱਸਿਆ ਕਿ ਨਿਗਮ ਨੂੰ ਕੋਵਿਡ ਸੈਸ ਦੇ ਰੂਪ ਵਿੱਚ ਕੁੱਲ 28 ਕਰੋੜ ਮਿਲੇ ਹਨ। ਇਹ ਪੈਸਾ ਕਰੋਨਾ ਰਾਹਤ ਅਤੇ ਸਿਹਤ ਸੇਵਾਵਾਂ ਤੇ ਖਰਚ ਕੀਤਾ ਜਾ ਰਿਹਾ ਹੈ। ਮੀਡੀਆ ਬ੍ਰੀਫਿੰਗ ਦੌਰਾਨ ਪਾਰਟੀ ਦੇ ਬੁਲਾਰੇ ਕੈਲਾਸ਼ ਜੈਨ, ਦਫਤਰੀ ਸਕੱਤਰ ਦੀਪਕ ਮਲਹੋਤਰਾ ਵੀ ਮੌਜੂਦ ਸਨ। ਸ਼ਰਮਾ ਨੇ ਦੱਸਿਆ ਕਿ 28 ਕਰੋੜ ਚੋ 10 ਕਰੋੜ ਰੁਪਏ ਸਿਹਤ ਵਿਭਾਗ ਨੂੰ ਦਿੱਤੇ ਜਾ ਰਹੇ ਹਨ। ਇਸਦੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ। ਇਸ ਤੋੰ ਇਲਾਵਾ ਨਿਗਮ ਅਧੀਨ ਆਉੂੰਦੀ ਡਿਸਪੈ਼ਸਰੀ ਅਤੇ ਚੰਡੀਗੜ੍ਹ ਨੂੰ ਰੇਬੀਜ ਫ੍ਰੀ ਬਣਾਉਣ ਤੇ ਕੋਵਿਡ ਸੈਸ ਖਰਚ ਕੀਤਾ ਜਾਵੇਗਾ। ਮੇਅਰ ਨੇ ਦੱਸਿਆ ਕਿ ਚੰਡੀਗੜ੍ਹ ਨਿਗਮ ਵਲੋਂ ਗੋਆ ਦੀ ਤਰਜ ’ਤੇ ਚੰਡੀਗੜ੍ਹ ਨੂੰ ਵੀ ਰੇਬੀਜ਼ ਫਰੀ ਬਣਾਇਆ ਜਾ ਰਿਹਾ ਹੈ। ਇਹ ਪੈਸਾ ਇਸ ਪ੍ਰਾਜੈਕਟ ’ਤੇ ਵੀ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿਚ ਵਿੱਤੀ ਸੰਕਟ ਦਾ ਹਵਾਲਾ ਦੇ ਕੇ ਨਿਗਮ ਵਿਚ ਜਿੰਦਾ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ, ਉਥੇ ਹੀ ਭਾਜਪਾ ਦੇ ਕਾਰਜਕਾਲ ਵਿਚ ਬਿਨ੍ਹਾ ਕੋਈ ਟੈਕਸ ਲਗਾਏ ਵਿੱਤੀ ਸਥਿਤੀ ਨੂੰ ਮਜਬੂਤ ਕੀਤਾ ਗਿਆ ਹੈ। 

ਐਤਵਾਰ ਨੂੰ ਭਾਜਪਾ ਦਫ਼ਤਰ ਵਿਚ ਰਵੀਕਾਂਤ ਸ਼ਰਮਾ ਅਤੇ ਭਾਜਪਾ ਬੁਲਾਰੇ ਕੈਲਾਸ਼ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਰੋਨਾ ਕਾਲ ਦੌਰਾਨ ਪਹਿਲੇ ਲਾਕਡਾਊਨ ਵਿਚ ਭਾਜਪਾ ਦੇ 2400 ਤੋਂ ਵੱਧ ਵਰਕਰਾਂ ਨੇ ਸੇਵਾ ਹੀ ਸੰਗਠਨ ਦੇ ਜਰੀਏ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ 52 ਰਸੋਈਆਂ ਚਲਾ ਕੇ 75,000 ਪੈਕੇਟ ਰੋਜ਼ਾਨਾ ਵੰਡੇ ਗਏ। ਕੋਰੋਨਾ ਕਾਲ ਵਿਚ ਕੁੱਲ 32 ਲੱਖ 99 ਹਜ਼ਾਰ 515 ਭੋਜਨ ਪੈਕੇਟ ਅਤੇ 11 ਹਜ਼ਾਰ 652 ਸੁੱਕੇ ਰਾਸ਼ਟ ਦੇ ਪੈਕਟ ਵੰਡੇ ਗਏ। ਇਸਤੋਂ ਇਲਾਵਾ ਵਰਕਰਾਂ ਨੇ 5 ਲੱਖ 50 ਹਜ਼ਾਰ ਮਾਸਕ ਵੀ ਵੰਡੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਯੋਗਦਾਨ ਲਈ 23 ਹਜ਼ਾਰ 710 ਚੰਡੀਗੜ੍ਹ ਵਾਸੀਆਂ ਦੀ ਮਦਦ ਨਾਲ ਦੋ ਕਰੋੜ 27 ਲੱਖ 46 ਹਜ਼ਾਰ 872 ਰੁਪਏ ਦਿੱਤੇ ਗਏ। ਇਥੇ ਹੀ ਬੱਸ ਨਹੀਠ ਪਾਰਟੀ ਦੇ 110 ਵਰਕਰਾਂ ਨੇ ਆਪਣੀ ਜਾਨ ’ਤੇ ਖੇਡ ਕੇ ਕੋਰੋਨਾ ਮਰੀਜ਼ਾਂ ਨਾਲ ਰਹਿ ਕੇ ਉਨ੍ਹਾਂ ਦੀ ਜਾਨ ਬਚਾਉਣ ਦਾ ਕੰਮ ਕੀਤਾ। 2291 ਅਹੁਦੇਦਾਰਾਂ ਨੇ ਵੱਖ ਵੱਖ ਥਾਵਾਂ ’ਤੇ ਸਮਾਗਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸ਼ਹਿਰ ਵਿਚ 3 ਲੱਖ 34 ਹਜ਼ਾਰ ਲੋਕਾਂ ਤੋਂ ਅਰੌਗਿਆ ਸੇਤੂ ਐਪ ਡਾਊਨਲੋਡ ਕਰਵਾਇਆ ਗਿਆ। ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿਚ ਕੋਰਨਾ ਕਾਲ ਦੌਰਾਨ ਭਾਜਪਾ ਵੱਖ ਵੱਖ ਥਾਵਾਂ ’ਤੇ ਹੈਲਪ ਲਾਈਨ ਕਾਊਟਰ ਬਣਾਏ ਗਏ। ਜਿਸ ਵਿਚ 2280 ਲੋਕਾਂ ਨੇ ਹੈਲਕ ਲਈ। ਕੋਰੋਨਾ ਦੌਰਾਨ ਜਦੋਂ ਖੂਨ ਦਾ ਸੰਕਟ ਆਇਆ ਤਾਂ ਭਾਜਪਾ ਵਲੋਂ 697 ਯੂਨਿਟ ਇਕੱਤਰ ਕੀਤਾ ਗਿਆ। 7150 ਪ੍ਰਵਾਸੀਆਂ ਨੂੰ ਲੋੜ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲੀ ਲਹਿਰ ਦੌਰਾਨ ਭਾਜਪਾ ਵਰਕਰਾਂ ਨੇ ਜਿਸ ਤਰ੍ਹਾਂ ਨਾਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਸ਼ਹਿਰ ਵਾਸੀਆਂ ਦੀ ਮਦਦ ਕੀਤੀ ਤਾਂ ਦੂਸਰੀ ਲਹਿਰ ਦੌਰਾਨ ਸ਼ਹਿਰ ਵਿਚ ਕੋਈ ਆਕਸੀਜਨ ਦਾ ਸੰਕਟ ਨਹੀਂ ਆਇਆ। ਦਿੱਲੀ ਸਮੇਤ ਗੁਆਂਢੀ ਸੂਬਿਆਂ ਦੇ ਮਰੀਜ਼ਾਂ ਦਾ ਇਲਾਜ ਵੀ ਚੰਡੀਗੜ੍ਹ ਵਿਚ ਹੀ ਹੋਇਆ।

ਕੋਰੋਨਾ ਵਿਚ ਕੀਤੇ ਕੰਮਾਂ ’ਤੇ ਸ਼ਹਿਰ ਵਾਸੀਆਂ ਨੂੰ ਰਿਪੋਰਟ ਦੇਵੇ ਕਾਂਗਰਸ

ਨਿਗਮ ਦੇ ਮੇਅਰ ਰਵੀਕਾਂਤ ਸ਼ਰਮਾ ਨੇ ਕੋਰੋਨਾ ਕਾਰਜਾਂ ਨੂੰ ਲੈ ਕੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਭਾਜਪਾ ਤੋਂ ਸਵਾਲ ਕਰਨ ਵਾਲੀ ਕਾਂਗਰਸ ਪਹਿਲਾਂ ਆਪਣੇ ਪੀੜੇ ਥੱਲੇ ਸੋਟਾ ਫੇਰੇ। ਕਾਂਗਰਸ ਸ਼ਹਿਰ ਵਾਸੀਆਂ ਨੂੰ ਰਿਪੋਰਟ ਜਾਰੀ ਕਰੇ ਅਤੇ ਦੱਸੇ ਕਿ ਉਨ੍ਹਾਂ ਨੇ ਕੋਰੋਨਾ ਕਾਲ ਵਿਚ ਕੀ ਕੀ ਕੀਤਾ ਹੈ।

 

Tags: Ravikant Sharma , BJP Chandigarh , Bharatiya Janata Party , BJP , Mayor Ravikant Sharma , Municipal Corporation Chandigarh , Kamalam

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD