Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਫਗਵਾੜਾ ਵਿੱਚ ਭਾਈਚਾਰਕ ਵੰਡੀਆਂ ਲਈ ਕਾਂਗਰਸ ਤੇ ਭਾਜਪਾ ਜਿੰਮੇਵਾਰ : ਜਸਵੀਰ ਸਿੰਘ ਗੜ੍ਹੀ

ਬਸਪਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਬਾਬਾ ਸਾਹਿਬ ਅੰਬੇਡਕਰ ਦਾ 65ਵਾਂ ਪ੍ਰੀਨਿਰਵਾਣ ਦਿਵਸ ਮਨਾਇਆ

Jasvir Singh Garhi, BSP, Bahujan Samaj Party, BSP Punjab

Web Admin

Web Admin

5 Dariya News

ਫਗਵਾੜਾ , 06 Dec 2021

Last updated on: Dec 06, 2021, 00:00 IST

ਬਹੁਜਨ ਸਮਾਜ ਪਾਰਟੀ ਦੀ ਫਗਵਾੜਾ ਲੀਡਰਸ਼ਿਪ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 65ਵਾਂ ਪ੍ਰੀਨਿਰਵਾਣ ਦਿਵਸ ਹਰਗੋਬਿੰਦ ਨਗਰ ਵਿਖੇ ਮਨਾਇਆ ਗਿਆ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਅਤੇ ਜਥੇਦਾਰ ਸਰਵਣ ਸਿੰਘ ਕੁਲਾਰ ਦੀ ਅਗਵਾਈ ਵਿੱਚ  ਬਸਪਾ ਸ਼ਿਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਵੱਲੋਂ ਹਦੀਆਬਾਦ ਤੇ ਹਰਿਗੋਬਿੰਦ ਨਗਰ ਬਾਬਾ ਸਾਹਿਬ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਤਥਾਗਤ ਬੁੱਧ, ਸ੍ਰੀ ਗੁਰੂ ਰਵਿਦਾਸ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਮੂਹ ਗੁਰੂਆਂ ਮਹਾਂਪੁਰਸ਼ਾਂ ਨੇ ਸਮਾਜ ਨੂੰ ਜਾਤ-ਪਾਤ ਖਤਮ ਕਰਕੇ ਮਨੁੱਖਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਜਿਸ ਤਹਿਤ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ,  ਕੁਦਰਤ ਕੇ ਸਭ ਬੰਦੇ, ਆਦਿ ਸੰਕਲਪ ਦਿੱਤੇ ਗਏ। ਅਗਲੀ ਕੜੀ ਵਿੱਚ ਫੂਲੇ ਸਾਹੂ ਅੰਦੋਲਨ ਤਹਿਤ ਬਾਬਾ ਸਾਹਿਬ ਅੰਬਡਕਰ ਜੀ ਨੇ ਭਾਰਤ ਦੇ ਦਲਿਤ ਅਤੇ ਦੱਬੇ ਕੁੱਚਲੇ ਵਰਗ ਨੂੰ ਸੰਵਿਧਾਨ ਦੇ ਰਾਹੀਂ ਬਰਾਬਰੀ ਦਾ ਹੱਕ ਦਿਵਾਇਆ। ਬਾਬਾ ਸਾਹਿਬ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਵਿੱਚ ਜਾਤੀ, ਨਸਲ, ਧਰਮ, ਲਿੰਗ ਤੇ ਸਥਾਨ ਦੇ ਭੇਦਭਾਵ ਨੂੰ ਸੰਵਿਧਾਨ ਰਾਹੀਂ ਮਿਟਾਉਣ ਦੀ ਕੋਸ਼ਿਸ਼ ਕੀਤੀ। ਪਰ ਅਫਸੋਸ ਦੀ ਗੱਲ ਹੈ ਕਿ ਸਮੇਂ ਦੀਆਂ ਕਾਂਗਰਸ ਭਾਜਪਾ ਆਦਿ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਖਾਤਿਰ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ। ਫਗਵਾੜਾ ਵਿੱਚ ਅੱਜ ਵੀ ਅਸੀਂ ਭੇਦਭਾਵ ਅਤੇ ਜਾਤੀਵਾਦ ਦੀ ਸਿਆਸਤ ਨੂੰ ਦੇਖ ਸਕਦੇ ਹਾਂ। 

ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਮੌਕੇ ਫਗਵਾੜਾ ਸ਼ਹਿਰ ਵਿਚ ਬਸਪਾ-ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਵੀ ਸਿਆਸੀ ਪਾਰਟੀ ਦੇ ਸੰਦੇਸ਼ ਜਾਂ ਫਲੈਕਸ ਦੇਖਣ ਨੂੰ ਨਾ ਮਿਲਣਾ ਇਹ ਜ਼ਾਹਿਰ ਕਰਦਾ ਹੈ ਕਿ ਇਹ ਪਾਰਟੀਆਂ ਸਟੇਜਾਂ ’ਤੇ ਤਾਂ ਬਹੁਜਨ ਸਮਾਜ ਦੀ ਹਿਤੈਸ਼ੀ ਅਤੇ ਹਮਦਰਦ ਹੋਣ ਦੀਆਂ ਗੱਲਾਂ ਕਰਦੇ ਹਨ ਪਰ ਇਨ੍ਹਾਂ ਗੱਲਾਂ ਪਿੱਛੇ ਇਨ੍ਹਾਂ ਦੇ ਸਿਆਸੀ ਸਵਾਰਥ ਲੁਕੇ ਹੁੰਦੇ ਹਨ। ਕਾਂਗਰਸ ਤੇ ਭਾਜਪਾ ਵਲੋਂ ਸਾਜਿਸ਼ ਤਹਿਤ ਹਮੇਸ਼ਾ ਅਜਿਹਾ ਮਾਹੌਲ ਪੈਦਾ ਕੀਤਾ ਕਿ  ਵਿਕਾਸ ਦੇ ਨਾਮ ਤੇ ਬਣਾਏ ਪੁੱਲਾ ਉਪਰ ਜਤਿਵਤੇ ਧਰਮ ਦੇ ਨਾਮ ਤੇ ਯੁੱਧ ਕਾਂਗਰਸ ਭਾਜਪਾ ਦੀ ਹਕੂਮਤ ਵਿੱਚ ਹੋਏ।  ਸ. ਗੜ੍ਹੀ ਨੇ ਕਿਹਾ ਕਿ ਅਸੀਂ ਫਗਵਾੜਾ ਸ਼ਹਿਰ ਵਿਚ ਪ੍ਰੇਮ ਦਾ ਸੰਦੇਸ਼ ਲੈਕੇ ਆਏ ਹਾਂ।ਆਓ ਅੱਜ ਦੇ ਦਿਨ ਅਸੀਂ ਸੰਕਲਪ ਕਰੀਏ ਕਿ ਸਮਾਜ ਵਿਚ ਜਾਤੀਵਾਦ ਅਤੇ ਭੇਦਭਾਵ ਵਰਗੀਆਂ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਕੇ ਬਾਬਾ ਸਾਹਿਬ ਜੀ ਨੂੰ ਆਪਣੀ ਸੱਚੀ ਸ਼ਰਧਾਂਜਲੀ ਭੇਂਟ ਕਰੀਏ। ਇਸ ਮੌਕੇ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਸਰਵਣ ਸਿੰਘ ਕੁਲਾਰ, ਹਰਭਜਨ ਸਿੰਘ ਬ੍ਲਾਲੋਂ, ਲੇਖ ਰਾਜ ਜਮਾਲਪੁਰੀ, ਚਿਰੰਜੀ ਲਾਲ ਕਾਲਾ, ਮਨੋਹਰ ਜਾਖੁ, ਪਰਮਜੀਤ ਖਲਵਾੜਾ, ਅਸ਼ੋਕ ਸੰਧੂ, ਅਮਰਜੀਤ ਖੁਤਣ, ਪਰਦੀਪ ਮੱਲ, ਸੀਮਾ ਰਾਣੀ, ਭਾਵਨਾ ਮਲਕਪੁਰ, ਹਰਭਜਨ ਖਲਵਾੜਾ, ਪੁਸ਼ਪਿੰਦਰ ਕੌਰ ਅਠੋਲੀ, ਹੈਪੀ ਕੌਲ, ਗੁਰਮੀਤ ਸੁਨਰਾ, ਅਸ਼ੋਕ ਰਾਮਪੁਰਾ, ਮਨਜੀਤ ਕੌਰ, ਬੰਟੀ ਮੋਰਾਂਵਾਲੀ, ਸੰਦੀਪ ਕੋਲਸਾਰ, ਸਰਪੰਚ ਮੇਜਰ ਰਾਮਪੁਰ, ਚਰਨਜੀਤ ਚੱਕ ਹਕੀਮ, ਗੁਰਦਿੱਤਾ ਬੰਗੜ, ਕੌਂਸਲਰ ਤੇਜ਼ ਪਾਲ ਬਸਰਾ, ਗੁਰਮੀਤ ਸੁਨਰਾ, ਕਮਲ ਲੱਖਪੁਰ, ਅਰੁਣ ਸੁਮਨ, ਸੁਰਜੀਤ ਰਿਹਾਨਾ ਜੱਟਾਂ, ਸੁਰਜੀਤ ਭੁੱਲਾਰਾਈ, ਮੱਖਣ ਟਿੱਬੀ, ਦੇਸ਼ ਰਾਜ ਕਾਂਸ਼ੀਨਗਰ, ਡਾ ਪਰਮਜੀਤ ਗੰਡਵਾ, ਰਾਮਮੂਰਤੀ ਖੇੜਾ, ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਿਰ ਸਨ।

 

Tags: Jasvir Singh Garhi , BSP , Bahujan Samaj Party , BSP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD