Friday, 05 June 2026

 

 

ਖ਼ਾਸ ਖਬਰਾਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ

 

ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ 'ਪਾਣੀ 'ਚ ਮਧਾਣੀ'

Gippy Grewal, Neeru Bajwa, Paani Ch Madhaani, Vijay Kumar Arora, Naresh Kathooria, Gurpreet Ghuggi, Karamjit Anmol, Rupinder Rupi, Iftikhar Thakur, Sunny Raj, Dr Prabhjot Sidhu, Humble Music, Jatinder Shah, Pollywood, Entertainment, Actress, Cinema, Punjabi Films, Movie, Pind-Pind

Web Admin

Web Admin

5 Dariya News (ਹਰਜਿੰਦਰ ਸਿੰਘ ਜਵੰਦਾ)

ਚੰਡੀਗੜ੍ਹ , 25 Oct 2021

Last updated on: Oct 25, 2021, 00:00 IST

ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ।  ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲਈ, ਆਉਣ ਵਾਲੀ ਫਿਲਮ 'ਪਾਣੀ 'ਚ ਮਧਾਣੀ' 5 ਨਵੰਬਰ 2021 ਨੂੰ ਸਿਨੇਮਾਘਰਾਂ ਦੇ ਵਿਚ ਰਿਲੀਜ਼ ਹੋਵੇਗੀ। ਇਹ ਫਿਲਮ 1980 ਦੇ ਦਹਾਕੇ ਦੇ ਸਮੇਂ ਦੀ ਹੈ, ਜਦੋਂ ਲੋਕਾਂ ਨੇ ਚਮਕੀਲਾ, ਕੁਲਦੀਪ ਮਾਣਕ ਅਤੇ ਹੋਰ ਬਹੁਤ ਗਾਇਕਾਂ ਨੂੰ ਸੁਣਨਾ ਪਸੰਦ ਕੀਤਾ ਅਤੇ ਉਹਨਾਂ ਨੂੰ ਮਸ਼ਹੂਰ ਵੀ ਕੀਤਾ।ਕਿਉਂਕਿ ਇਹ ਫਿਲਮ ਸੰਗੀਤ 'ਤੇ ਅਧਾਰਤ ਹੈ, ਤੁਸੀਂ ਹੰਬਲ ਮਿਯੂਜ਼ਿਕ ਅੰਦਰ ਛੇ ਵੱਖੋ-ਵੱਖਰੇ ਗੀਤਾਂ ਦਾ ਅਨੰਦ ਲਓਗੇ ਜੋ ਕਿ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ 'ਤੇ ਚਿੱਤਰਤ ਕੀਤੇ ਗਏ ਹਨ, ਜਿਨ੍ਹਾਂ ਨੂੰ ਖੁਦ ਫਿਲਮ ਵਿੱਚ ਗਾਇਕਾਂ ਵਜੋਂ ਪੇਸ਼ ਕੀਤਾ ਜਾਵੇਗਾ।  ਇਕ ਫਿਲਮ ਨੂੰ ਸੰਗੀਤ ਦੇ ਨਾਲ-ਨਾਲ ਨਿਰਦੇਸ਼ਨ ਪੱਖੋਂ ਵੀ ਧਿਆਨ ‘ਚ ਦੇਣਾ ਬਹੁਤ ਹੀ ਵੱਡੀ ਗੱਲ ਹੈ, ਖਾਸ ਤੌਰ ਤੇ ਜਦੋਂ ਇਕ ਫਿਲਮ ਪੁਰਾਣੇ ਵੇਲੇਆਂ ਤੇ ਅਧਾਰਤ ਹੋਵੇ, ਤੇ ਇਸ ਫਿਲਮ ਦੇ ਨਿਰਦੇਸ਼ਕ ਅਤੇ ਸੰਗੀਤਕਾਰ ਇਸ ਗੱਲ ਨੂੰ ਲੈ ਕੇ ਬਹੁਤ ਹੀ ਮਾਹਿਰ ਹਨ ।ਸੰਗੀਤ ਦਾ ਨਿਰਦੇਸ਼ਨ ਪ੍ਰਸਿੱਧ ਅਤੇ ਪ੍ਰਤਿਭਾਸ਼ਾਲੀ ਸੰਗੀਤਕਾਰ, ਜਤਿੰਦਰ ਸ਼ਾਹ ਦੁਆਰਾ ਕੀਤਾ ਗਿਆ ਹੈ । ਗਿੱਪੀ ਗਰੇਵਾਲ ਅਤੇ ਸ਼ਾਹ ਜੀ ਹੁਣ ਘੱਟੋ ਘੱਟ 14 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ, ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸ਼ਾਹ ਜੀ ਵਿੱਚ ਬਹੁਤ ਵਿਸ਼ਵਾਸ  ਹੈ ਅਤੇ ਉਨ੍ਹਾਂ ਨੂੰ ਇਹ ਬੇਮਿਸਾਲ ਪ੍ਰੋਜੈਕਟ ਦਿੱਤਾ ।

ਸ਼ਾਹ ਜੀ ਇਸ ਪ੍ਰੋਜੈਕਟ ਨੂੰ ਕਰਕੇ ਆਪਣੇ ਆਪ ਨੂੰ ਬਹੁਤ  ਖੁਸ਼ਕਿਸਮਤ ਮਹਿਸੂਸ ਕਰਦੇ ਹਨ ਅਤੇ ਓਹਨਾ ਨੇ ਕਿਹਾ ਹੈ ਕਿ, "ਅਸੀਂ ਲੋਕ-ਸੰਗੀਤ ਸੁਣਦੇ ਹੋਏ ਹੀ ਵੱਡੇ ਹੋਏ ਹਾਂ ਇਸ ਲਈ ਮੇਰੇ ਇਸ ਤਜੁਰਬੇ ਨੇ ਸੰਗੀਤ ਦੀ ਹਰ ਛੋਟੀ ਤੋਂ ਛੋਟੀ ਬਰੀਕੀ ਨੂੰ ਓਸੇ ਸ਼ੈਲੀ ਅਤੇ ਓਸੇ ਢੰਗ ਨਾਲ ਬਣਾਉਣ ਵਿੱਚ ਸਾਡੀ ਸਹਾਇਤਾ ਕੀਤੀ"।ਜਿਵੇਂ ਕਿ ਅਸੀਂ ਫਿਲਮ ਦੇ ਟ੍ਰੇਲਰ ਨੂੰ ਵੇਖਦੇ ਹਾਂ ਅਤੇ ਇਸਦਾ ਸੰਗੀਤ ਸੁਣਦੇ ਹਾਂ, ਅਸੀਂ ਅਸਾਨੀ ਨਾਲ ਇਹ ਸਮਝ ਸਕਦੇ ਹਾਂ ਕਿ ਸੰਗੀਤ ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ ਹੈ। ਗੀਤਾਂ ਨੂੰ ਸਾਡੇ ਕੁਝ ਮਨਪਸੰਦ ਗਾਇਕ ਜਿਵੇਂ ਗਿੱਪੀ ਗਰੇਵਾਲ, ਅਫਸਾਨਾ ਖਾਨ, ਰਣਜੀਤ ਬਾਵਾ ਅਤੇ ਜਸਬੀਰ ਜੱਸੀ ਵੱਲੋਂ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਐਲਬਮ ਦੇ ਅੰਦਰ ਇੱਕੋ ਟੀਮ ਦੇ ਰੂਪ ਵਿੱਚ ਸੁਣਾਂਗੇ ਅਤੇ ਨਿਸ਼ਚਤ ਰੂਪ ਤੋਂ ਦਰਸ਼ਕਾਂ ਦਾ ਮਨੋਰੰਜਨ ਵੀ ਹੋਵੇਗਾ।ਸ਼ਾਹ ਜੀ ਅੱਗੇ ਕਹਿੰਦੇ ਹਨ, "ਅੱਜ ਜੋ ਗਾਣਾ ਰਿਲੀਜ਼ ਹੋਇਆ ਹੈ, ਉਸ ਵਿਚ ਬਹੁਤ ਹੀ ਔਖੀਆਂ ਧੁਨਾਂ ਤੇ ਕੰਮ ਕੀਤਾ ਗਿਆ ਹੈ ਜੋ ਕਿ ਤਕਰੀਬਨ 40 ਸਾਲ ਪਹਿਲਾਂ ਸੁਣਨ ਨੂੰ ਮਿਲਦੀਆਂ ਸੀ, ਅਤੇ ਇਸ ਵਿਚ ਬਹੁਤ ਸਾਰੇ ਕਲਾਸੀਕਲ ਸਾਜ ਇਹੋ ਜਿਹੇ ਵੀ ਹਨ ਜਿਨ੍ਹਾਂ ਦੇ ਨਾਂ ਸ਼ਾਇਦ ਬਹੁਤੇ ਲੋਕਾਂ ਨੇ ਸੁਣੇ ਵੀ ਨਹੀਂ ਹੋਣਗੇ । ਜਿਵੇਂ-ਜਿਵੇਂ ਅੱਜਕਲ ਦੇ ਮਾਹੌਲ ਤੇ ਸਰੋਤਿਆਂ ਦੀ ਮੰਗ ਨਾਲ ਸੰਗੀਤ ਵੀ ਡਿਜਟਲ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਫ਼ਿਲਮ ਦਾ ਬਣਨਾ ਜ਼ਰੂਰੀ ਵੀ ਹੈ ਤਾਂ ਜੋ ਸਾਡੀ ਵਿਰਾਸਤ ਸਾਡੇ ਸਾਜ ਸਾਡਾ ਸੰਗੀਤ ਜ਼ਿੰਦਾ ਰਹਿ ਸਕੇ । ਫਿਲਮ ਦੇ ਗੀਤ ਲੇਖਕ ਹੈਪੀ ਰਾਏਕੋਟੀ ਦੁਆਰਾ ਲਿਖੇ ਗਏ ਹਨ।

 

Tags: Gippy Grewal , Neeru Bajwa , Paani Ch Madhaani , Vijay Kumar Arora , Naresh Kathooria , Gurpreet Ghuggi , Karamjit Anmol , Rupinder Rupi , Iftikhar Thakur , Sunny Raj , Dr Prabhjot Sidhu , Humble Music , Jatinder Shah , Pollywood , Entertainment , Actress , Cinema , Punjabi Films , Movie , Pind-Pind

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD