Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਬਸਪਾ 9 ਅਕਤੂਬਰ ਨੁੰ ਜਲੰਧਰ ਵਿਖੇ ਕਰੇਗੀ "ਭੁੱਲ ਸੁਧਾਰ ਰੈਲੀ"- ਬੈਨੀਵਾਲ

ਮੁੱਖਮੰਤਰੀ ਪਵਿਤਰ-ਅਪਵਿੱਤਰ ਦੇ ਬਿਆਨਾਂ ਤੇ ਬਿੱਟੂ, ਮੌਫਰ ਤੇ ਹਰਦੀਪ ਪੁਰੀ ਖਿਲਾਫ ਕਰੇ ਪੁਲਸ ਕਾਰਵਾਈ: ਜਸਵੀਰ ਸਿੰਘ ਗੜ੍ਹੀ

Jasvir Singh Garhi, BSP, Bahujan Samaj Party, BSP Punjab

Web Admin

Web Admin

5 Dariya News

ਜਲੰਧਰ , 25 Sep 2021

Last updated on: Sep 25, 2021, 00:00 IST

ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਅੱਜ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਦੇ ਮੱਦੇਨਜ਼ਰ ਵਿਸ਼ੇਸ਼ ਮੰਥਨ ਮੀਟਿੰਗ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਸ੍ਰੀ ਰਣਧੀਰ ਸਿੰਘ ਬੈਨੀਵਾਲ ਇੰਚਾਰਜ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਵਿਚਾਰ ਮੰਥਨ ਤੋ ਬਾਅਦ ਬਾਮਸੈਫ ਡੀਐਸਫੋਰ ਬਸਪਾ ਬਾਨੀ ਸਾਹਿਬ ਕਾਂਸ਼ੀਰਾਮ ਜੀ ਦੇ ਬਰਸੀ ਸਮਾਗਮ ਪਰੀਨਿਰਵਾਣ ਦਿਵਸ 9 ਅਕਤੂਬਰ ਨੂੰ ਭੁੱਲ ਸੁਧਾਰ ਰੈਲੀ ਦੇ ਤੌਰ ਤੇ ਜਲੰਧਰ ਵਿਖੇ ਮਨਾਉਣ ਦਾ ਐਲਾਨ ਕੀਤਾ। ਇਸੇ ਲੜੀ ਵਿੱਚ ਭਗਵਾਨ ਵਾਲਮੀਕ ਜੀ ਦੇ ਪਰਗਟ ਦਿਵਸ ਅਤੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਅਮ੍ਰਿਤਸਰ ਵਿਖੇ 30 ਅਕਤੂਬਰ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਬੋਲਦੇ ਹੋਏ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਬੋਲਦੇ ਹੋਏ ਕਿਹਾ ਇਹ ਸਮਾਗਮ ਬਸਪਾ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਗਠਜੋੜ ਵਲੋਂ ਸਾਂਝੇ ਤੌਰ ਤੇ ਆਯੋਜਿਤ ਕੀਤੀਆ ਜਾਣਗੀਆਂ ਜਿਸ ਵਿਚ ਪੰਜਾਬੀਆਂ ਦਾ ਨੀਲਾ ਅਤੇ ਪੀਲਾ ਸਮੰਦਰ ਉਮੜੇਗਾ ਜੋ ਕਾਂਗਰਸ ਅਤੇ ਪੂਨਾ ਪੈਕਟ ਦੇ ਪੈਦਾ ਕੀਤੇ ਨਕਲੀ ਲੀਡਰਾਂ ਦੇ ਪਰਖੱਚੇ ਉਡਾਣ ਦਾ ਕੰਮ ਕਰੇਗਾ। 

ਇਸ ਮੌਕੇ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਹੁਜਨ ਅੰਦੋਲਨ ਦੀ ਸੁਨਾਮੀ ਪੰਜਾਬ ਵਿੱਚ ਆ ਚੁੱਕੀ ਹੈ ਜਿਸ ਦੀਆਂ ਉੱਚੀਆਂ ਲਹਿਰਾਂ ਤੋਂ ਘਬਰਾਕੇ ਕਾਂਗਰਸ ਦਲਿਤਾ-ਪਛੜੀਆਂ ਸ਼੍ਰੇਣੀਆਂ ਵਿੱਚ ਨਕਲੀ ਨੇਤਾ ਪੈਦਾ ਕਰਕੇ ਬਹੁਜਨ ਸੁਨਾਮੀ ਠੱਲਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਮੁੱਖ ਮੰਤਰੀ ਅਨਸੂਚਿਤ ਜਾਤੀ ਵਰਗਾਂ ਦੇ ਸੱਚੇ ਤੇ ਹਿਤੈਸ਼ੀ ਹਨ ਤਾਂ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਕਾਂਗਰਸੀ ਸਾਂਸਦ ਰਵਨੀਤ ਬਿੱਟੂ, ਸਾਬਕਾ ਕਾਂਗਰਸੀ ਵਿਧਾਇਕ ਅਜੀਤਇੰਦਰ ਮੌਫਰ ਅਤੇ  ਕੇਂਦਰੀ ਮੰਤਰੀ ਹਰਜੀਤ ਪੁਰੀ ਖਿਲਾਫ ਪਵਿੱਤਰ ਅਪਵਿੱਤਰ ਤੇ ਜਾਤੀਸੂਚਕ ਸ਼ਬਦਾ ਦੀ ਵਰਤੋਂ ਕਰਨ ਦੇ ਦੋਸ਼ ਹੇਠ ਪੁਲਿਸ ਕੇਸ ਦਰਜ  ਕਰਕੇ ਇਹਨਾਂ ਅਨੁਸੂਚਿਤ ਜਾਤੀ ਵਿਰੋਧੀਆਂ ਨੂੰ ਸਲਾਖਾਂ ਪਿੱਛੇ ਭੇਜਣਾ ਚਾਹੀਦਾ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸ੍ਰੀ ਹਰਜੀਤ ਸਿੰਘ ਲੋੰਗਿਆ, ਸੂਬਾ ਜਨਰਲ ਸਕੱਤਰ ਸ੍ਰੀ ਨਛੱਤਰ ਪਾਲ ਜੀ, ਗੁਰਲਾਲ ਸੈਲਾ, ਰਜਿੰਦਰ ਰੀਹਲ, ਬਲਦੇਵ ਸਿੰਘ ਮੇਹਰਾ , ਕੁਲਦੀਪ ਸਰਦੂਲਗੜ੍ਹ, ਐਡਵੋਕੇਟ ਰਣਜੀਤ ਕੁਮਾਰ, ਰਾਜਾ ਰਾਜਿੰਦਰ ਸਿੰਘ, ਚਮਕੌਰ ਸਿੰਘ ਵੀਰ, ਰਾਮੇਸ਼ ਕੌਲ, ਬਲਵਿੰਦਰ  ਕੁਮਾਰ, ਮਨਜੀਤ ਸਿੰਘ ਅਟਵਾਲ, ਗੁਰਮੇਲ ਚੁੰਬਰ, ਸਵਿੰਦਰ ਸਿੰਘ, ਲਾਲ ਸਿੰਘ ਸੁਲਹਾਣੀ, ਰੋਹਿਤ ਖੋਖਰ, ਬਲਜੀਤ ਸਿੰਘ ਭਾਰਾਪੁਰ, ਪ੍ਰਵੀਨ ਬੰਗਾ, ਹਰਬੰਸ ਲਾਲ ਚੰਣਕੋਆ, ਰਾਮ ਸਿੰਘ ਗੋਗੀ, ਵਿਜੈ ਬੱਧਣ, ਜਸਵੰਤ ਰਾਏ, ਦਰਸ਼ਨ ਝਲੂਰ, ਪੀਡੀ ਸ਼ਾਂਤ ਅਤੇ ਪਰਮਜੀਤ ਮੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਲੀਡਰਸ਼ਿਪ ਹਾਜਿਰ ਸੀ।

 

Tags: Jasvir Singh Garhi , BSP , Bahujan Samaj Party , BSP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD